ਪੰਜਾਬ ‘ਚ ‘Gay’ ਸੀਰੀਅਲ ਕਿਲਰ ਗ੍ਰਿਫਤਾਰ, ਸਬੰਧ ਬਣਾ ਕੇ ਪੈਸੇ ਨਾ ਦੇਣ ਵਾਲੇ ਲੋਕਾਂ ਦਾ ਕਰਦਾ ਸੀ ਕਤਲ

Published: 

24 Dec 2024 13:34 PM

Punjab Gay Serial Killer Arrested: ਮੁਲਜ਼ਮ ਰਾਮ ਸਰੂਪ ਉਰਫ ਸੋਢੀ ਨੇ ਪੁਲਿਸ ਸਾਹਮਣੇ 10 ਤੋਂ ਵੱਧ ਵਾਰਦਾਤਾਂ ਕਬੂਲ ਕੀਤੀਆਂ ਹਨ। ਮੁਲਜ਼ਮ ਨਸ਼ੇ ਦਾ ਆਦੀ ਹੈ। ਇਸ ਕਾਰਨ ਉਸ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਘਰੋਂ ਕੱਢ ਦਿੱਤਾ ਸੀ। ਉਸ ਦੇ ਤਿੰਨ ਬੱਚੇ ਹਨ।

ਪੰਜਾਬ ਚ Gay ਸੀਰੀਅਲ ਕਿਲਰ ਗ੍ਰਿਫਤਾਰ, ਸਬੰਧ ਬਣਾ ਕੇ ਪੈਸੇ ਨਾ ਦੇਣ ਵਾਲੇ ਲੋਕਾਂ ਦਾ ਕਰਦਾ ਸੀ ਕਤਲ
Follow Us On

Serial Killer Arrested: ਰੋਪੜ ਪੁਲਿਸ ਨੇ 10 ਤੋਂ ਵੱਧ ਕਤਲ ਕਰਨ ਵਾਲੇ ਸੀਰੀਅਲ ਕਿਲਰ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀ ਸਮਲਿੰਗੀ ਹੈ ਅਤੇ ਉਸ ਦਾ ਸ਼ਿਕਾਰ ਸੜਕਾਂ ‘ਤੇ ਘੁੰਮ ਰਹੇ ਲੋਕ ਸਨ। ਪੁਲਿਸ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਪਹਿਲਾਂ ਵੀ ਉਹ ਨੌਜਵਾਨਾਂ ਨਾਲ ਸਰੀਰਕ ਸਬੰਧ ਬਣਾਉਂਦਾ ਸੀ। ਇਸ ਤੋਂ ਬਾਅਦ ਉਹ ਉਨ੍ਹਾਂ ਨੂੰ ਲੁੱਟਦਾ ਸੀ ਅਤੇ ਫਿਰ ਉਨ੍ਹਾਂ ਦਾ ਕਤਲ ਕਰਦਾ ਸੀ।

ਰੋਪੜ ਦੇ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਮੁਲਜ਼ਮ ਰਾਮ ਸਰੂਪ ਉਰਫ ਸੋਢੀ ਨੇ ਕੀਰਤਪੁਰ ਸਾਹਿਬ ਨੇੜੇ ਮੌਡਾ ਟੋਲ ਪਲਾਜ਼ਾ ਨੇੜੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਰੋਪੜ ਜ਼ਿਲ੍ਹੇ ਵਿੱਚ ਤਿੰਨ ਕਤਲ ਦੀਆਂ ਘਟਨਾਵਾਂ ਪੁਲਿਸ ਲਈ ਚਿੰਤਾ ਦਾ ਕਾਰਨ ਬਣ ਗਈ ਸੀ। ਰਾਮ ਸਰੂਪ ਨੂੰ ਗ੍ਰਿਫ਼ਤਾਰ ਕਰਦੇ ਹੀ ਤਿੰਨੋਂ ਵਾਰਦਾਤਾਂ ਨੂੰ ਟਰੇਸ ਕਰ ਲਿਆ ਗਿਆ ਅਤੇ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ 10 ਤੋਂ ਵੱਧ ਲੋਕਾਂ ਦੀ ਹੱਤਿਆ ਕਰਨ ਦੀ ਗੱਲ ਕਬੂਲੀ ਕੀਤੀ ਹੈ।

ਨਸ਼ੇ ਦਾ ਆਦੀ ਹੈ ਮੁਲਜ਼ਮ

ਐਸਐਸਪੀ ਨੇ ਦੱਸਿਆ ਕਿ ਮੁਲਜ਼ਮ ਰੋਪੜ, ਫਤਹਿਗੜ੍ਹ ਸਾਹਿਬ ਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿੱਚ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਮੁਲਜ਼ਮ ਸੋਢੀ ਨੇ ਦੱਸਿਆ ਕਿ ਮ੍ਰਿਤਕ ਹਰਪ੍ਰੀਤ ਉਰਫ਼ ਸੰਨੀ ਦੇ ਪਹਿਲਾਂ ਉਸ ਨਾਲ ਸਬੰਧ ਸਨ। ਫਿਰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਦੋਵਾਂ ਵਿਚਾਲੇ ਲੜਾਈ ਹੋ ਗਈ ਅਤੇ ਉਸ ਨੇ ਹਰਪ੍ਰੀਤ ਦਾ ਕਤਲ ਕਰ ਦਿੱਤਾ। ਇਸੇ ਤਰ੍ਹਾਂ ਉਸ ਨੇ ਸਾਰੇ ਇਲਜ਼ਾਮ ਕਬੂਲ ਕਰ ਲਏ ਹਨ। ਪੁਲਿਸ ਮੁਤਾਬਕ ਮੁਲਜ਼ਮ ਨਸ਼ੇ ਦਾ ਆਦੀ ਹੈ ਜਿਸ ਕਾਰਨ ਦੋ ਸਾਲ ਪਹਿਲਾਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਘਰੋਂ ਕੱਢ ਦਿੱਤਾ ਸੀ। ਮੁਲਜ਼ਮ ਸ਼ਾਦੀਸ਼ੁਦਾ ਹੈ ਅਤੇ ਉਸ ਦੇ ਤਿੰਨ ਬੱਚੇ ਹਨ।

Exit mobile version