UP ‘ਚ ਪੰਜਾਬ ਪੁਲਿਸ ਨੇ ਕੀਤਾ ਐਨਕਾਉਂਟਰ, ਗੁਰਦਾਸਪੁਰ ਦੇ ਰਹਿਣ ਵਾਲੇ 3 ਨੌਜਵਾਨਾਂ ਨੂੰ ਲੱਗੀ ਗੋਲੀ, ਹਸਪਤਾਲ ਵਿੱਚ ਤਿੰਨਾਂ ਦੀ ਹੋਈ ਮੌਤ

Updated On: 

23 Dec 2024 11:17 AM

ਗੁਰਦਾਸਪੁਰ ਗ੍ਰਨੇਡ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਜਾਣਕਾਰੀ ਅਨੁਸਾਰ ਮੁਲਜ਼ਮਾਂ ਕੋਲੋਂ 2 AK ਰਾਇਫਲਾਂ ਅਤੇ 2 ਗਲੌਕ ਪਿਸਤੌਲ ਅਤੇ ਕਾਰਤੂਸ ਬਰਾਮਦ ਕੀਤੇ ਗਏ ਹਨ। ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਵਿੱਚ ਜਖ਼ਮੀ ਹੋਏ ਮੁਲਜ਼ਮਾਂ ਨੂੰ ਸਿਵਲ ਹਸਪਤਾਲ ਪੂਰਨਪੁਰ ਵਿਖੇ ਦਾਖਿਲ ਕਰਵਾਇਆ ਗਿਆ ਹੈ।

UP ਚ ਪੰਜਾਬ ਪੁਲਿਸ ਨੇ ਕੀਤਾ ਐਨਕਾਉਂਟਰ, ਗੁਰਦਾਸਪੁਰ ਦੇ ਰਹਿਣ ਵਾਲੇ 3 ਨੌਜਵਾਨਾਂ ਨੂੰ ਲੱਗੀ ਗੋਲੀ, ਹਸਪਤਾਲ ਵਿੱਚ ਤਿੰਨਾਂ ਦੀ ਹੋਈ ਮੌਤ
Follow Us On

ਪੰਜਾਬ ਪੁਲਿਸ ਨੇ ਉੱਤਰ ਪ੍ਰਦੇਸ਼ ਦੇ ਭਲੀਭੀਤ ਵਿੱਚ ਵੱਡੀ ਕਾਰਵਾਈ ਕਰਦਿਆਂ 3 ਨੌਜਵਾਨਾਂ ਦਾ ਐਨਕਾਉਂਟਰ ਕਰ ਦਿੱਤਾ। ਜਿਨ੍ਹਾਂ ਦਾ ਸਬੰਧ ਗੁਰਦਾਸਪੁਰ ਜ਼ਿਲ੍ਹੇ ਨਾਲ ਦੱਸਿਆ ਜਾ ਰਿਹਾ ਹੈ। ਮੁਲਜ਼ਮਾਂ ਤੇ ਇਲਜ਼ਾਮ ਸੀ ਕਿ ਉਹ ਗੁਰਦਾਸਪੁਰ ਵਿੱਚ ਗ੍ਰਨੇਡ ਧਮਾਕੇ ਵਿੱਚ ਸ਼ਾਮਿਲ ਹਨ। ਇਸ ਐਨਕਾਉਂਟਰ ਵਿੱਚ ਪੰਜਾਬ ਪੁਲਿਸ ਤੋਂ ਇਲਾਵਾ UP ਪੁਲਿਸ ਦੇ ਕਈ ਸੀਨੀਅਰ ਅਧਿਕਾਰੀ ਸ਼ਾਮਲ ਸਨ।

ਜਾਣਕਾਰੀ ਅਨੁਸਾਰ ਮੁਲਜ਼ਮਾਂ ਕੋਲੋਂ 2 AK ਰਾਇਫਲਾਂ ਅਤੇ 2 ਗਲੌਕ ਪਿਸਤੌਲ ਅਤੇ ਕਾਰਤੂਸ ਬਰਾਮਦ ਕੀਤੇ ਗਏ ਹਨ। ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਵਿੱਚ ਜਖ਼ਮੀ ਹੋਏ ਮੁਲਜ਼ਮਾਂ ਨੂੰ ਸਿਵਲ ਹਸਪਤਾਲ ਪੂਰਨਪੁਰ ਵਿਖੇ ਦਾਖਿਲ ਕਰਵਾਇਆ ਗਿਆ ਹੈ। ਜਿੱਥੇ ਡਾਕਟਰਾਂ ਨੇ ਤਿੰਨਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ।

ਪੁਲਿਸ ਚੌਂਕੀ ਤੇ ਸੁੱਟਿਆ ਸੀ ਗ੍ਰਨੇਡ

ਕੁੱਝ ਦਿਨ ਪਹਿਲਾਂ ਗੁਰਦਾਸਪੁਰ ਵਿੱਚ ਇੱਕ ਪੁਲਿਸ ਚੌਂਕੀ ਤੇ ਗ੍ਰਨੇਡ ਨਾਲ ਧਮਾਕਾ ਕੀਤਾ ਗਿਆ ਸੀ। ਜਿਸ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਏ ਸਨ। ਹੁਣ ਪੁਲਿਸ ਨੇ ਇਸ ਮਾਮਲੇ ਵਿੱਚ ਹੀ ਇਸ ਜਵਾਬੀ ਕਾਰਵਾਈ ਕੀਤੀ ਹੈ। ਮਾਰੇ ਗਏ ਮੁਲਜ਼ਮਾਂ ਦਾ ਸਬੰਧ ਅੱਤਵਾਦੀ ਸੰਗਠਨ ਖਾਲਿਸਤਾਨ ਜਿੰਦਾਬਾਦ ਫੋਰਸ ਨਾਲ ਦੱਸਿਆ ਜਾ ਰਿਹਾ ਹੈ।

ਇਹ ਗ੍ਰਨੇਡ ਕਲਾਨੌਰ ਕਸਬੇ ਅਧੀਨ ਪੈਂਦੀ ਬਖਸੀਵਾਲਾ ਚੌਂਕੀ ਤੇ ਕੀਤਾ ਗਿਆ ਸੀ। ਜਿਸ ਨੂੰ ਪੰਜਾਬ ਪੁਲਿਸ ਵੱਲੋਂ ਕਰੀਬ ਇੱਕ ਮਹੀਨਾ ਪਹਿਲਾ ਦੀ ਬੰਦ ਕਰ ਦਿੱਤਾ ਗਿਆ ਸੀ। ਧਮਾਕੇ ਤੋਂ ਬਾਅਦ ਫੋਰੈਂਸਿਕ ਟੀਮਾਂ ਨੇ ਮੌਕੇ ਤੋਂ ਸੈਂਪਲ ਇਕੱਠੇ ਕੀਤੇ ਸਨ। ਇਸ ਧਮਾਕੇ ਤੋਂ ਬਾਅਦ ਇੱਕ ਸ਼ੋਸਲ ਮੀਡੀਆ ਪੋਸਟ ਰਾਹੀਂ ਹਮਲੇ ਦੀ ਜਿੰਮੇਵਾਰੀ ਲਈ ਗਈ ਸੀ।

ਪੋਸਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਹਮਲਾ ਖਾਲਿਸਤਾਨ ਜਿੰਦਾਬਾਦ ਫੋਰਸ (KZF) ਨੇ ਕਰਵਾਇਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਇੱਕ ਮਹੀਨੇ ਅੰਦਰ ਕਈ ਧਮਾਕੇ ਹੋ ਚੁੱਕੇ ਹਨ। ਜਿਸ ਤੋਂ ਬਾਅਦ ਪੁਲਿਸ ਅਲਰਟ ਤੇ ਹੈ।

NIA ਨੇ ਜਾਰੀ ਕੀਤਾ ਸੀ ਅਲਰਟ

ਕੁੱਝ ਦਿਨ ਪਹਿਲਾਂ ਹੀ ਕੌਮੀ ਜਾਂਚ ਏਜੰਸੀ ਨੇ ਅਲਰਟ ਜਾਰੀ ਕੀਤਾ ਸੀ ਕਿ ਦਹਿਸ਼ਤਗਰਦ ਪੰਜਾਬ ਪੁਲਿਸ ਦੇ ਥਾਣਿਆਂ ਅਤੇ ਚੌਂਕੀਆਂ ਨੂੰ ਨਿਸ਼ਾਨਾ ਬਣਾ ਸਕਦੇ ਹੈ। ਜਿਸ ਤੋਂ ਬਾਅਦ ਬਖਸੀਵਾਲਾ ਚੌਂਕੀ ਤੇ ਇਹ ਧਮਾਕਾ ਹੋਇਆ ਸੀ।

Exit mobile version