ਸ਼ੱਕੀ ਹਾਲਾਤਾਂ ਵਿੱਚ ਕੁੜੀ ਦੀ ਮੌਤ, ਸਸਕਾਰ ਤੋਂ ਪਹਿਲਾਂ ਪੁਲਿਸ ਨੇ ਪੋਸਟਮਾਰਟਮ ਲਈ ਹਸਪਤਾਲ ਪਹੁੰਚਾਈ ਲਾਸ਼

Published: 

24 Jan 2025 09:29 AM

ਕੁੜੀ ਦੇ ਮਾਪਿਆਂ ਦੀ ਮੌਤ ਤੋਂ ਬਾਅਦ, ਉਹ ਦਾ ਇੱਕ ਨੌਜਵਾਨ ਨਾਲ ਅਫੇਅਰ ਹੋ ਗਿਆ ਸੀ ਜੋ 2 ਸਾਲਾਂ ਤੋਂ ਉਸ ਦੇ ਨਾਲ ਰਹਿ ਰਿਹਾ ਸੀ। ਮਾਮਲਾ ਡਾਬਾ ਰੋਡ 'ਤੇ ਸਥਿਤ ਮਾਨ ਨਗਰ ਦਾ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ। ਅੱਜ ਲਾਸ਼ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

ਸ਼ੱਕੀ ਹਾਲਾਤਾਂ ਵਿੱਚ ਕੁੜੀ ਦੀ ਮੌਤ, ਸਸਕਾਰ ਤੋਂ ਪਹਿਲਾਂ ਪੁਲਿਸ ਨੇ ਪੋਸਟਮਾਰਟਮ ਲਈ ਹਸਪਤਾਲ ਪਹੁੰਚਾਈ ਲਾਸ਼

ਡੈਡ ਬਾਡੀ ਸੰਕੇਤਕ ਤਸਵੀਰ

Follow Us On

ਲੁਧਿਆਣਾ ਚ ਬੀਤੇ ਦਿਨ ਸ਼ੱਕੀ ਹਲਾਤਾਂ ਵਿੱਚ ਇੱਕ ਲੜਕੀ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ। ਜਿਸ ਤੋਂ ਬਾਅਦ ਲੜਕੀ ਦੇ ਸਸਕਾਰ ਮੌਕੇ ਰਿਸ਼ਤੇਦਾਰਾਂ ਨੇ ਹੰਗਾਮਾ ਕਰ ਦਿੱਤਾ ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਉਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਡੈਡ ਬਾਡੀ ਨੂੰ ਕਬਜ਼ੇ ਵਿੱਚ ਲਿਆ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਹੈ। ਪੁਲਿਸ ਮਾਮਲੇ ਦੀ ਜਾਂਚ ਗੰਭੀਰਤਾ ਨਾਲ ਕਰ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਮਰਨ ਵਾਲੀ ਕੁੜੀ ਦਾ ਨਾਮ ਸੰਤੋਸ਼ ਰਾਣੀ ਹੈ। ਕੁੜੀ ਦੇ ਮਾਪਿਆਂ ਦੀ ਮੌਤ ਤੋਂ ਬਾਅਦ, ਉਹ ਦਾ ਇੱਕ ਨੌਜਵਾਨ ਨਾਲ ਅਫੇਅਰ ਹੋ ਗਿਆ ਸੀ ਜੋ 2 ਸਾਲਾਂ ਤੋਂ ਉਸ ਦੇ ਨਾਲ ਰਹਿ ਰਿਹਾ ਸੀ। ਮਾਮਲਾ ਡਾਬਾ ਰੋਡ ‘ਤੇ ਸਥਿਤ ਮਾਨ ਨਗਰ ਦਾ ਦੱਸਿਆ ਜਾ ਰਿਹਾ ਹੈ। ਇਲਾਕੇ ਵਿੱਚ ਇਹ ਹੰਗਾਮਾ ਉਸ ਸਮੇਂ ਹੋਇਆ ਜਦੋਂ ਇਲਾਕੇ ਵਿੱਚ ਰਹਿਣ ਵਾਲੀ ਇੱਕ ਕੁੜੀ ਦੀ ਮੌਤ ਤੋਂ ਬਾਅਦ ਉਸਦੇ ਸਸਕਾਰ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਮੁਹੱਲੇ ਦੇ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਜਿਸ ਤੋਂ ਬਾਅਦ ਥਾਣਾ ਡਿਵੀਜ਼ਨ 6 ਦੀ ਪੁਲਿਸ ਅਤੇ ਸ਼ੇਰਪੁਰ ਚੌਕ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ।

ਇਸ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ। ਅੱਜ ਲਾਸ਼ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

ਪੁਲਿਸ ਨੂੰ ਮਿਲੇ ਸ਼ੱਕੀ ਵਾਹਨ

ਪੁਲਿਸ ਨੇ ਮ੍ਰਿਤਕ ਦੇ ਘਰੋਂ ਇੱਕ ਸ਼ੱਕੀ ਐਕਟਿਵਾ ਅਤੇ ਬਾਈਕ ਬਰਾਮਦ ਕੀਤੀ ਹੈ। ਪੁਲਿਸ ਨੇ ਉਨ੍ਹਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਸੰਤੋਸ਼ ਰਾਣੀ ਦੀ ਉਮਰ 22 ਸਾਲ ਸੀ। ਸੰਤੋਸ਼ ਦੇ ਮਾਮਾ ਰਾਮ ਕ੍ਰਿਪਾਲ ਨੇ ਦੱਸਿਆ ਕਿ ਸੰਤੋਸ਼ ਦੀ ਮਾਂ ਦੀ ਮੌਤ ਲਗਭਗ 3 ਸਾਲ ਪਹਿਲਾਂ ਹੋ ਗਈ ਸੀ ਅਤੇ ਉਸਦੇ ਪਿਤਾ ਦੀ ਵੀ 3 ਮਹੀਨੇ ਪਹਿਲਾਂ ਬਿਮਾਰੀ ਕਾਰਨ ਮੌਤ ਹੋ ਗਈ ਸੀ।

ਸੰਤੋਸ਼ ਪਿਛਲੇ 2 ਸਾਲਾਂ ਤੋਂ ਇੱਕ ਨੌਜਵਾਨ ਦੇ ਸੰਪਰਕ ਵਿੱਚ ਸੀ। ਜੋ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਉਸ ਦੇ ਨਾਲ ਰਹਿਣ ਲੱਗ ਪਿਆ। ਜਿਸ ਨੇ ਪੁਲਿਸ ਨੂੰ ਦੱਸਿਆ ਕਿ ਸੰਤੋਸ਼ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸੀ। ਜਿਸਨੂੰ ਇਲਾਕੇ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ। ਮ੍ਰਿਤਕ ਨੂੰ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਲਿਜਾਇਆ ਗਿਆ। ਉੱਥੇ ਜਾਂਦੇ ਸਮੇਂ ਉਸਦੀ ਮੌਤ ਹੋ ਗਈ।

ਜਿਸ ਤੋਂ ਬਾਅਦ ਲੜਕੀ ਦੀ ਲਾਸ਼ ਨੂੰ ਲੁਧਿਆਣਾ ਸਥਿਤ ਉਸਦੇ ਘਰ ਲਿਆਂਦਾ ਗਿਆ। ਜਿੱਥੇ ਰਿਸ਼ਤੇਦਾਰਾਂ ਨੇ ਕੁੜੀ ਦੀ ਲਾਸ਼ ਦੇ ਸਸਕਾਰ ਦੀ ਤਿਆਰੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਇਲਾਕੇ ਦੇ ਲੋਕਾਂ ਨੇ ਮਾਮਲਾ ਸ਼ੱਕੀ ਸਮਝਦਿਆਂ ਪੁਲਿਸ ਨੂੰ ਮਾਮਲੇ ਦੀ ਸੂਚਨਾ ਦਿੱਤੀ।

ਇਸ ਸਬੰਧੀ ਸ਼ੇਰਪੁਰ ਪੁਲਿਸ ਚੌਕੀ ਦੇ ਇੰਚਾਰਜ ਬਲਬੀਰ ਸਿੰਘ ਨੇ ਦੱਸਿਆ ਕਿ ਫਿਲਹਾਲ ਲੜਕੀ ਦੀ ਲਾਸ਼ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖੀ ਗਈ ਹੈ। ਅੱਜ ਲਾਸ਼ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।