ਲੁਧਿਆਣਾ ਹਸਪਤਾਲ 'ਚ ਭਿੜ ਗਈਆਂ 2 ਧਿਰਾਂ, ਡਾਕਟਰ ਨਾਲ ਬਦਤਮੀਜੀ ਦੇ ਲੱਗੇ ਇਲਜ਼ਾਮ | Ludhiana civil hospital misbehave with lady doctor drunken group know full detail in punjabi Punjabi news - TV9 Punjabi

ਲੁਧਿਆਣਾ ਹਸਪਤਾਲ ‘ਚ ਭਿੜ ਗਈਆਂ 2 ਧਿਰਾਂ, ਡਾਕਟਰ ਨਾਲ ਬਦਤਮੀਜੀ ਦੇ ਲੱਗੇ ਇਲਜ਼ਾਮ

Updated On: 

09 Sep 2024 12:11 PM

Ludhiana Civil Hospital: ਡਿਊਟੀ ਦੇ ਰਹੇ ਡਾਕਟਰ ਨੇ ਕਿਹਾ ਕਿ ਉਹਨਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਇਲਾਜ ਕਰਵਾਉਣ ਲਈ ਆਏ ਨੌਜਵਾਨਾਂ ਵੱਲੋਂ ਸ਼ਰਾਬ ਪੀਤੀ ਹੋਈ ਸੀ। ਉਹਨਾਂ ਦੇ ਕਮਰੇ ਵਿੱਚ ਵੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਹਨਾਂ ਨਾਲ ਬਦਤਮੀਜ਼ੀ ਕਰਦੇ ਹੋਏ ਉਹਨਾਂ ਉੱਪਰ ਦੂਸਰੀ ਪਾਰਟੀ ਨਾਲ ਮਿਲਣ ਦੇ ਇਲਜ਼ਾਮ ਵੀ ਲਗਾਏ ਗਏ ਹਨ।

ਲੁਧਿਆਣਾ ਹਸਪਤਾਲ ਚ ਭਿੜ ਗਈਆਂ 2 ਧਿਰਾਂ, ਡਾਕਟਰ ਨਾਲ ਬਦਤਮੀਜੀ ਦੇ ਲੱਗੇ ਇਲਜ਼ਾਮ
Follow Us On

Ludhiana Civil Hospital Doctor Misbehave: ਲੁਧਿਆਣਾ ਦੇ ਸਿਵਲ ਹਸਪਤਾਲ ਦੀ ਐਮਰਜੰਸੀ ਵਿੱਚ ਹੰਗਾਮਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹਸਪਤਾਲ ‘ਚ ਲੜਾਈ ਤੋਂ ਬਾਅਦ ਦੋ ਧਿਰਾ ਐਮਐਲਆਰ ਲੈਣ ਲਈ ਆਇਆ ਸਨ। ਹਸਪਤਾਲ ਵਿੱਚ ਹੀ ਦੋਵੇਂ ਧਿਰਾ ਆਪਸ ਚ ਲੜ੍ਹਣ ਲੱਗ ਪਈਆਂ। ਵੀਡੀਓ ‘ਚ ਡਿਊਟੀ ‘ਤੇ ਤਾਇਨਾਲ ਪੁਲਿਸ ਅਧਿਕਾਰੀ ਨਾਲ ਵੀ ਉਲਝਦੇ ਨਜ਼ਰ ਆਏ ਹਨ। ਡਿਊਟੀ ਦੇ ਤਾਇਨਾਤ ਡਾਕਟਰ ਨੇ ਸੁਰੱਖਿਆ ਨੂੰ ਲੈ ਕੇ ਮੁੜ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ ।

ਲੁਧਿਆਣਾ ਦੇ ਸਿਵਲ ਹਸਪਤਾਲ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਲੜਾਈ ਤੋਂ ਬਾਅਦ ਸਿਵਲ ਹਸਪਤਾਲ ਪਹੁੰਚੀਆਂ ਦੋਵੇਂ ਪਾਰਟੀਆਂ ਉੱਥੇ ਹੀ ਸਾਹਮਣੇ ਹੋ ਗਈਆਂ। ਜਿੱਥੇ ਐਮਰਜੇਂਸੀ ਦੇ ਵਿੱਚ ਡਾਕਟਰ ਵੱਲੋਂ ਉਹਨਾਂ ਨੂੰ ਇਲਾਜ ਕਰਵਾਉਣ ਲਈ ਕਿਹਾ ਗਿਆ ਤਾਂ ਉਹਨਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਡਾਕਟਰਾਂ ਵੱਲੋਂ ਦੂਸਰੀ ਪਾਰਟੀ ਦੀ ਹਮਾਇਤ ਕੀਤੀ ਜਾ ਰਹੀ ਹੈ। ਇਨ੍ਹਾਂ ਵੱਲੋਂ ਡਾਕਟਰ ਦੇ ਕਮਰੇ ਵਿੱਚ ਵੜਨ ਦੀ ਕੋਸ਼ਿਸ਼ ਵੀ ਕੀਤੀ ਗਈ। ਇੱਥੇ ਬਾਹਰ ਖੜੇ ਪੁਲਿਸ ਅਧਿਕਾਰੀ ਜਦੋਂ ਉਹਨਾਂ ਨੂੰ ਰੋਕਣਾ ਚਾਹਿਆ ਤਾਂ ਉਹਨਾਂ ਨਾਲ ਵੀ ਉਲਝਦੇ ਨਜ਼ਰ ਆਏ।

ਡਾਕਟਰਾਂ ਨੇ ਕੀਤੀ ਸੁਰੱਖਿਆ ਦੀ ਮੰਗ

ਡਿਊਟੀ ਦੇ ਰਹੇ ਡਾਕਟਰ ਨੇ ਕਿਹਾ ਕਿ ਉਹਨਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਇਲਾਜ ਕਰਵਾਉਣ ਲਈ ਆਏ ਨੌਜਵਾਨਾਂ ਵੱਲੋਂ ਸ਼ਰਾਬ ਪੀਤੀ ਹੋਈ ਸੀ। ਉਹਨਾਂ ਦੇ ਕਮਰੇ ਵਿੱਚ ਵੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਹਨਾਂ ਨਾਲ ਬਦਤਮੀਜ਼ੀ ਕਰਦੇ ਹੋਏ ਉਹਨਾਂ ਉੱਪਰ ਦੂਸਰੀ ਪਾਰਟੀ ਨਾਲ ਮਿਲਣ ਦੇ ਇਲਜ਼ਾਮ ਵੀ ਲਗਾਏ ਗਏ ਹਨ।

ਇਹ ਵੀ ਪੜ੍ਹੋ: ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਣਗੇ ਢੀਂਡਸਾ ਤੇ ਜਗੀਰ ਕੌਰ, ਦੇਣਗੇ ਸਪਸ਼ਟੀਕਰਨ

ਡਿਊਟੀ ਕਰ ਰਹੀ ਡਾਕਟਰ ਨੇ ਕਿਹਾ ਕਿ ਉਹ ਆਪਣਾ ਘਰ-ਬਾਰ ਛੱਡ ਕੇ ਡਿਊਟੀ ਕਰਦੇ ਹਨ, ਪਰ ਲੋਕ ਇਸ ਗੱਲ ਨੂੰ ਨਹੀਂ ਸਮਝਦੇ। ਉਹਨਾਂ ਨੇ ਕਿਹਾ ਕਿ ਉਹਨਾਂ ਦੀ ਸੁਰੱਖਿਆ ਬਹੁਤ ਜਰੂਰੀ ਹੈ। ਉਹਨਾਂ ਨੇ ਕਿਹਾ ਕਿ ਕੋਈ ਵੀ ਪੁਲਿਸ ਕਰਮਚਾਰੀ ਉਨਾਂ ਦੇ ਵਾਰ-ਵਾਰ ਬੁਲਾਉਣ ‘ਤੇ ਵੀ ਨਹੀਂ ਆਇਆ। ਅਖੀਰ ਉਹਨਾਂ ਦੇ ਦਰਜਾ ਚਾਰ ਕਰਮਚਾਰੀ ਨੇ ਹੀ ਨੌਜਵਾਨਾਂ ਨੂੰ ਬਾਹਰ ਕੱਢਿਆ।

Exit mobile version