ਲੁਧਿਆਣਾ 'ਚ ਕੁੜੀ ਦੀ ਰਹੱਸਮਈ ਮੌਤ ਤੋਂ ਬਾਅਦ ਪਰਿਵਾਰ ਦਾ ਹੰਗਾਮਾ, ਕੋਠੀ ਮਾਲਕ 'ਤੇ ਲਗਾਏ ਰੇਪ ਤੋਂ ਬਾਅਦ ਕਤਲ ਦੇ ਲਾਏ ਆਰੋਪ | Ludhiana circuit house road girl suicide working as maid in kothi family member protest police investigation more detail in punjabi Punjabi news - TV9 Punjabi

ਲੁਧਿਆਣਾ ‘ਚ ਕੁੜੀ ਦੀ ਰਹੱਸਮਈ ਮੌਤ ਤੋਂ ਬਾਅਦ ਪਰਿਵਾਰ ਦਾ ਹੰਗਾਮਾ, ਕੋਠੀ ਮਾਲਕ ‘ਤੇ ਲਗਾਏ ਰੇਪ ਤੋਂ ਬਾਅਦ ਕਤਲ ਦੇ ਲਾਏ ਆਰੋਪ

Updated On: 

11 Sep 2024 15:48 PM

Girl Suicide in Ludhiana: ਮ੍ਰਿਤਕਾਂ ਨੂੰ ਇਨਸਾਫ ਦਿਵਾਉਣ ਲਈ ਵੱਡੀ ਗਿਣਤੀ ਵਿੱਚ ਉੱਥੇ ਪਹੁੰਚੇ ਅਤੇ ਧਰਨਾ ਲਾ ਦਿੱਤਾ। ਪਰਿਵਾਰ ਦਾ ਆਰੋਪਹੈ ਕਿ ਇਸ ਮਾਮਲੇ 'ਚ ਪੁਲਿਸ ਉਨ੍ਹਾਂ ਦੀ ਗੱਲ ਨਹੀਂ ਸੁਣ ਰਹੀ। ਘਰ ਦਾ ਮਾਲਕ ਇੱਕ ਵੱਡੀ ਧਾਰਮਿਕ ਸੰਸਥਾ ਨਾਲ ਜੁੜਿਆ ਹੋਇਆ ਹੈ। ਇਸ ਕਾਰਨ ਮਾਮਲੇ ਨੂੰ ਦਬਾਇਆ ਜਾ ਰਿਹਾ ਹੈ।

ਲੁਧਿਆਣਾ ਚ ਕੁੜੀ ਦੀ ਰਹੱਸਮਈ ਮੌਤ ਤੋਂ ਬਾਅਦ ਪਰਿਵਾਰ ਦਾ ਹੰਗਾਮਾ, ਕੋਠੀ ਮਾਲਕ ਤੇ ਲਗਾਏ ਰੇਪ ਤੋਂ ਬਾਅਦ ਕਤਲ ਦੇ ਲਾਏ ਆਰੋਪ

ਲੁਧਿਆਣਾ 'ਚ ਕੁੜੀ ਦੀ ਰਹੱਸਮਈ ਮੌਤ ਤੋਂ ਬਾਅਦ ਪਰਿਵਾਰ ਦਾ ਹੰਗਾਮਾ

Follow Us On

ਲੁਧਿਆਣਾ ‘ਚ ਇਕ ਨਾਬਾਲਗ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ ਹੈ। ਉਸ ਦੀ ਲਾਸ਼ ਫਾਹੇ ਨਾਲ ਲਟਕਦੀ ਮਿਲੀ। ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਗਿਆ ਹੈ। ਨਾਬਾਲਿਗ ਦੇ ਪਰਿਵਾਰਕ ਮੈਂਬਰਾਂ ਨੇ ਅੱਜ ਫਿਰੋਜ਼ਪੁਰ ਰੋਡ ਸਥਿਤ ਸਰਕਟ ਹਾਊਸ ਚੌਕ ਤੇ ਹੰਗਾਮਾ ਕਰ ਦਿੱਤਾ। ਕੁਝ ਲੋਕਾਂ ਨੇ ਇੱਟਾਂ ਅਤੇ ਪੱਥਰ ਵੀ ਸੁੱਟੇ। ਪੁਲਿਸ ਨੇ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਮੁਸ਼ਕੱਲ ਨਾਲ ਖਦੇੜਿਆ। ਕਰੀਬ 5 ਥਾਣਿਆਂ ਦੀ ਪੁਲਿਸ ਘਟਨਾ ਵਾਲੀ ਥਾਂ ‘ਤੇ ਪਹੁੰਚ ਗਈ।

ਪੁਲਿਸ ਨੇ ਪੱਖੋਵਾਲ ਰੋਡ ਤੇ ਕੋਠੀ ਮਾਲਕ ਮਨੀਸ਼ ਦੇ ਘਰ ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ। ਕੋਠੀ ਦੇ ਬਾਹਰ ਪੁਲਿਸ ਬਲ ਤਾਇਨਾਤ ਹੈ।ਪਰਿਵਾਰਕ ਮੈਂਬਰਾਂ ਨੇ ਹੰਗਾਮਾ ਕਰਦਿਆਂ ਆਰੋਪ ਲਾਇਆ ਕਿ ਉਨ੍ਹਾਂ ਦੀ ਲੜਕੀ ਨਾਲ ਰੇਪ ਕਰਕੇ ਉਸ ਦੀ ਲਾਸ਼ ਪੱਖੇ ਨਾਲ ਲਟਕਾਈ ਗਈ।

2 ਸਾਲ ਤੋਂ ਕੋਠੀ ਵਿੱਚ ਕਰਦੀ ਸੀ ਕੰਮ

ਪਰਿਵਾਰਕ ਮੈਂਬਰਾਂ ਦਾ ਆਰੋਪ ਹੈ ਕਿ ਲੜਕੀ ਸਰਾਭਾ ਨਗਰ ਨੇੜੇ ਪੱਖੋਵਾਲ ਰੋਡ ‘ਤੇ ਇਕ ਘਰ ‘ਚ ਕੰਮ ਕਰਦੀ ਸੀ। ਘਰ ਦੇ ਮਾਲਕ ਨੇ ਬੱਚੀ ਨਾਲ ਰੇਪ ਕੀਤਾ ਹੈ। ਉਸ ਨੇ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਲੜਕੀ ਪਿਛਲੇ 2 ਸਾਲਾਂ ਤੋਂ ਕੋਠੀ ਵਿੱਚ ਕੰਮ ਕਰ ਰਹੀ ਸੀ।

ਪੁਲਿਸ ਨੇ ਇਨਸਾਫ ਦਾ ਦਿੱਤਾ ਭਰੋਸਾ

ਦੂਜੇ ਪਾਸੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਏਸੀਪੀ ਜਤਿਨ ਬਾਂਸਲ ਨੇ ਕਿਹਾ ਕਿ ਲੜਕੀ ਦੀ ਲਾਸ਼ ਨੂੰ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ। ਪੋਸਟਮਾਰਟਮ ਰਿਪੋਰਟ ਵਿੱਚ ਜੇਕਰ ਉਸ ਨਾਲ ਕੁਝ ਗਲਤ ਹੋਣ ਦੀ ਗੱਲ ਸਾਹਮਣੇ ਆਈ ਤਾਂ ਬਿਨਾਂ ਕਿਸੇ ਦੇਰੀ ਦੇ ਤੁਰੰਤ ਕਾਰਵਾਈ ਕੀਤੀ ਜਾਵੇਗੀ। ਪੁਲਿਸ ਪਰਿਵਾਰ ਦੇ ਨਾਲ ਹੈ। ਪੁਲਿਸ ਅਧਿਕਾਰੀਆਂ ਨੇ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਮਨਾ ਕੇ ਵਾਪਸ਼ ਭੇਜਿਆ।

ਕੁੜੀ ਨੂੰ ਆਪਣੀ ਧੀ ਸਮਝਦਾ ਸੀ – ਕੋਠੀ ਮਾਲਕ

ਕੋਠੀ ਦੇ ਮਾਲਕ ਮਨੀਸ਼ ਨੇ ਦੱਸਿਆ ਕਿ ਹਰ ਰੋਜ਼ ਨੌਕਰਾਣੀ ਸਮੇਂ ਅਨੁਸਾਰ ਆਪਣੇ ਕਮਰੇ ਤੋਂ ਬਾਹਰ ਆਉਂਦੀ ਹੈ। ਪਰ ਅੱਜ ਸਵੇਰੇ ਜਦੋਂ ਉਹ ਕਮਰੇ ਤੋਂ ਬਾਹਰ ਨਹੀਂ ਆਈ ਤਾਂ ਮੇਰੀ ਪਤਨੀ ਨੇ ਦਰਵਾਜ਼ਾ ਖੜਕਾਇਆ। ਉਸ ਨੂੰ ਕਈ ਵਾਰ ਬੁਲਾਇਆ ਪਰ ਜਦੋਂ ਉਸ ਨੇ ਅੰਦਰੋਂ ਦਰਵਾਜ਼ਾ ਨਾ ਖੋਲ੍ਹਿਆ ਤਾਂ ਉਸ ਨੇ ਰਾਹਗੀਰਾਂ ਨੂੰ ਇਕੱਠਾ ਕਰਕੇ ਦਰਵਾਜ਼ਾ ਖੋਲ੍ਹਿਆ।

ਮੌਕੇ ‘ਤੇ ਪੀਸੀਆਰ ਦਸਤੇ ਨੂੰ ਵੀ ਬੁਲਾਇਆ ਗਿਆ। ਪੁਲਿਸ ਅਤੇ ਲੋਕਾਂ ਦੀ ਨਿਗਰਾਨੀ ਹੇਠ ਉਸਦੀ ਲਾਸ਼ ਨੂੰ ਹੇਠਾਂ ਉਤਾਰਿਆ ਗਿਆ। ਪੁਲਿਸ ਨੇ ਰਾਤ 9 ਵਜੇ ਤੋਂ ਸਵੇਰ ਤੱਕ ਦੀ ਵੀਡੀਓ ਦੇਖੀ ਹੈ। ਲੜਕੀ ਦਾ ਫ਼ੋਨ ਪੁਲਿਸ ਕੋਲ ਹੈ। ਉਹ ਕੁੜੀ ਨੂੰ ਆਪਣੀ ਧੀ ਸਮਝਦਾ ਰਿਹਾ ਹੈ।

Exit mobile version