ਸਾਈਬਰ ਠੱਗੀ ਦਾ ਸ਼ਿਕਾਰ ਹੋਇਆ ਲੁਧਿਆਣਾ ਦੇ ਕਾਰੋਬਾਰੀ ਰਜਨੀਸ਼ ਅਹੂਜਾ, ਦਿੱਲੀ ਪੁਲਿਸ ਦਾ ਅਫਸਰ ਬਣ ਠੱਗ ਨੇ ਕੀਤੀ ਕਾਲ | Ludhiana businessman Rajnish Ahuja became victim of cyber fraud know in Punjabi Punjabi news - TV9 Punjabi

ਸਾਈਬਰ ਠੱਗੀ ਦਾ ਸ਼ਿਕਾਰ ਹੋਇਆ ਲੁਧਿਆਣਾ ਦੇ ਕਾਰੋਬਾਰੀ ਰਜਨੀਸ਼ ਅਹੂਜਾ, ਦਿੱਲੀ ਪੁਲਿਸ ਦਾ ਅਫਸਰ ਬਣ ਠੱਗ ਨੇ ਕੀਤੀ ਕਾਲ

Updated On: 

21 Sep 2024 21:14 PM

ਇਸ ਸਬੰਧ ਵਿੱਚ ਸਾਈਬਰ ਕ੍ਰਾਈਮ ਸੈਲ ਦੇ ਇੰਚਾਰਜ ਜਤਿੰਦਰ ਸਿੰਘ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਬੀਤੇ ਕੱਲ ਉਨ੍ਹਾਂ ਨੂੰ ਕਾਰੋਬਾਰੀ ਰਜਨੀਸ਼ ਅਹੂਜਾ ਨੇ ਸ਼ਿਕਾਇਤ ਦਿੱਤੀ ਹੈ। ਜਿਸ ਵਿੱਚ ਉਨ੍ਹਾਂ ਨੇ ਜ਼ਿਕਰ ਕੀਤਾ ਕਿ ਏਅਰਪੋਰਟ 'ਤੇ ਉਹਨਾਂ ਦੇ ਪਾਸਪੋਰਟ ਸਮੇਤ ਇੱਕ ਕੋਰੀਅਰ ਦੇ ਫੜੇ ਜਾਣ ਦੀ ਗੱਲ ਕਹੀ ਗਈ ਅਤੇ ਇਸ ਮਾਮਲੇ ਵਿੱਚ ਉਨ੍ਹਾਂ ਨੂੰ ਕਰੋੜਾਂ ਰੁਪਏ ਦੀ ਰਾਸ਼ੀ ਅਕਾਊਂਟ ਦੇ ਵਿੱਚ ਪਾਉਣ ਅਤੇ ਸੰਜੇ ਸਿੰਘ ਨਾਮਕ ਵਿਅਕਤੀ ਦੀ ਸ਼ਿਕਾਇਤ ਦੇ ਆਧਾਰ 'ਤੇ ਉਨ੍ਹਾਂ ਖਿਲਾਫ ਮਾਮਲਾ ਦਰਜ ਕਰਨ ਦੀ ਗੱਲ ਕਹੀ ਗਈ।

ਸਾਈਬਰ ਠੱਗੀ ਦਾ ਸ਼ਿਕਾਰ ਹੋਇਆ ਲੁਧਿਆਣਾ ਦੇ ਕਾਰੋਬਾਰੀ ਰਜਨੀਸ਼ ਅਹੂਜਾ, ਦਿੱਲੀ ਪੁਲਿਸ ਦਾ ਅਫਸਰ ਬਣ ਠੱਗ ਨੇ ਕੀਤੀ ਕਾਲ
Follow Us On

ਲੁਧਿਆਣਾ ‘ਚ ਕਾਰੋਬਾਰੀ ਰਜਨੀਸ਼ ਅਹੂਜਾ ਸਾਈਬਰ ਠੱਗੀ ਦਾ ਸ਼ਿਕਾਰ ਹੋਇਆ ਹੈ। ਦੱਸ ਦਈਏ ਕਿ ਰਜਨੀਸ਼ ਅਹੂਜਾ ਦੇ ਪਾਸੋਂ ਠੱਗਾਂ ਨੇ ਇੱਕ ਕਰੋੜ ਇੱਕ ਲੱਖ ਰੁਪਏ ਦੀ ਠੱਗੀ ਮਾਰੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਮਾਮਲੇ ਵਿੱਚ ਇੰਡਸਟਰੀਲਿਸਟ ਰਜਨੀਸ਼ ਅਹੂਜਾ ਨੇ ਸਾਈਬਰ ਕ੍ਰਾਈਮ ਸੈਲ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਜਿਸ ਵਿੱਚ ਉਨ੍ਹਾਂ ਨੇ ਜ਼ਿਕਰ ਕੀਤਾ ਹੈ ਕਿ ਦਿੱਲੀ ਪੁਲਿਸ ਦੇ ਅਧਿਕਾਰੀ ਬਣ ਕੇ ਉਹਨਾਂ ਨੂੰ ਵੱਟਸਐਪ ਜਰੀਏ ਇੱਕ ਫੋਨ ਕਾਲ ਆਈ ਸੀ। ਜਿਸ ਵਿੱਚ ਉਹਨਾਂ ਦੇ ਪਾਰਸਲ ਫੜੇ ਜਾਣ ਅਤੇ ਸੰਜੇ ਨਾਮਕ ਵਿਅਕਤੀ ਦੀ ਸ਼ਿਕਾਇਤ ਤੇ ਉਹਨਾਂ ਦੇ ਖਿਲਾਫ ਮਾਮਲਾ ਦਰਜ ਕਰ ਅਰੈਸਟ ਵਾਰੰਟ ਭੇਜੇ ਗਏ।

ਜਿਸ ਤੋਂ ਬਾਅਦ ਇੰਡਸਟਰੀਲਿਸਟ ਘਬਰਾ ਗਿਆ ਅਤੇ ਉਸ ਪਾਸੋਂ ਠੱਗਾਂ ਨੇ 86 ਲੱਖ ਰੁਪਏ ਦੀ ਇੱਕ ਰਾਸ਼ੀ ਅਤੇ 15 ਲੱਖ ਰੁਪਏ ਦੀ ਇੱਕ ਰਾਸ਼ੀ ਆਪਣੇ ਖਾਤੇ ਵਿੱਚ ਜਮਾ ਕਰਵਾ ਲਈ। ਉਧਰ ਜਦੋਂ ਇਸ ਦੀ ਇੰਡਸਟਰੀਲਿਸਟ ਵੱਲੋਂ ਜਾਂਚ ਕੀਤੀ ਗਈ ਤਾਂ ਪਤਾ ਚੱਲਿਆ ਕਿ ਉਨ੍ਹਾਂ ਦੇ ਨਾਲ ਠੱਗੀ ਹੋਈ ਹੈ ਉਧਰ ਉਨ੍ਹਾਂ ਨੇ ਇਸ ਮਾਮਲੇ ਵਿੱਚ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ।

ਸਾਈਬਰ ਠੱਗੀ ਦਾ ਸ਼ਿਕਾਰ ਹੋਇਆ ਲੁਧਿਆਣਾ ਦਾ ਵਪਾਰੀ

ਇਸ ਸਬੰਧ ਵਿੱਚ ਸਾਈਬਰ ਕ੍ਰਾਈਮ ਸੈਲ ਦੇ ਇੰਚਾਰਜ ਜਤਿੰਦਰ ਸਿੰਘ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਬੀਤੇ ਕੱਲ ਉਨ੍ਹਾਂ ਨੂੰ ਕਾਰੋਬਾਰੀ ਰਜਨੀਸ਼ ਅਹੂਜਾ ਨੇ ਸ਼ਿਕਾਇਤ ਦਿੱਤੀ ਹੈ। ਜਿਸ ਵਿੱਚ ਉਨ੍ਹਾਂ ਨੇ ਜ਼ਿਕਰ ਕੀਤਾ ਕਿ ਏਅਰਪੋਰਟ ‘ਤੇ ਉਹਨਾਂ ਦੇ ਪਾਸਪੋਰਟ ਸਮੇਤ ਇੱਕ ਕੋਰੀਅਰ ਦੇ ਫੜੇ ਜਾਣ ਦੀ ਗੱਲ ਕਹੀ ਗਈ ਅਤੇ ਇਸ ਮਾਮਲੇ ਵਿੱਚ ਉਨ੍ਹਾਂ ਨੂੰ ਕਰੋੜਾਂ ਰੁਪਏ ਦੀ ਰਾਸ਼ੀ ਅਕਾਊਂਟ ਦੇ ਵਿੱਚ ਪਾਉਣ ਅਤੇ ਸੰਜੇ ਸਿੰਘ ਨਾਮਕ ਵਿਅਕਤੀ ਦੀ ਸ਼ਿਕਾਇਤ ਦੇ ਆਧਾਰ ‘ਤੇ ਉਨ੍ਹਾਂ ਖਿਲਾਫ ਮਾਮਲਾ ਦਰਜ ਕਰਨ ਦੀ ਗੱਲ ਕਹੀ ਗਈ। ਉਨ੍ਹਾਂ ਨੂੰ ਇੱਕ ਨਕਲੀ ਅਰੈਸਟ ਵਾਰੰਟ ਵੀ ਭੇਜਿਆ ਗਿਆ ਹੈ। ਜਿਸ ਤੋਂ ਘਬਰਾ ਕੇ 86 ਲੱਖ ਰੁਪਏ ਦੀ ਇੱਕ ਰਾਸ਼ੀ ਅਤੇ 15 ਲੱਖ ਰੁਪਏ ਦੀ ਇੱਕ ਹੋਰ ਰਾਸ਼ੀ ਠੱਗਾਂ ਨੇ ਕੜਵਾਈ ਹੈ।

ਸਾਈਬਰ ਠੱਗਾ ਖਿਲਾਫ ਮਾਮਲਾ ਦਰਜ

ਇਸ ਮਾਮਲੇ ਵਿੱਚ ਪੁਲਿਸ ਨੇ ਉਨ੍ਹਾਂ ਸਾਈਬਰ ਠੱਗਾ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਕਾਰੋਬਾਰੀ ਰਜਨੀਸ਼ ਅਹੂਜਾ ਦੇ ਖਾਤਿਆਂ ਨੂੰ ਵੀ ਫਰੀਜ ਕਰਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਇਸ ਮਾਮਲੇ ਵਿੱਚ ਜਾਂਚ ਜਾਰੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ: ਹਰਿਆਣਾ ਚ ਗੈਂਗਵਾਰ! ਰੋਹਤਕ ਚ ਸ਼ਰਾਬ ਦੇ ਠੇਕੇ ਤੇ ਬੈਠੇ 5 ਲੋਕਾਂ ਤੇ ਚਲਾਈਆਂ ਗੋਲੀਆਂ, 3 ਦੀ ਮੌਤ

Exit mobile version