ਲੁਧਿਆਣਾ 'ਚ ਛਾਪੇਮਾਰੀ ਕਰਨ ਗਈ ਪੁਲਿਸ ਟੀਮ ਨਾਲ ਝੜਪ, ਜੂਆ ਖੇਡਣ ਦੇ ਸ਼ੱਕ 'ਚ ਮਾਰਿਆ ਸੀ ਛਾਪਾ | ludhiana attack on police Raid Gambling know full in punjabi Punjabi news - TV9 Punjabi

ਲੁਧਿਆਣਾ ‘ਚ ਛਾਪੇਮਾਰੀ ਕਰਨ ਗਈ ਪੁਲਿਸ ਟੀਮ ਨਾਲ ਝੜਪ, ਜੂਆ ਖੇਡਣ ਦੇ ਸ਼ੱਕ ‘ਚ ਮਾਰਿਆ ਸੀ ਛਾਪਾ

Updated On: 

14 Oct 2024 08:15 AM

ਸੂਤਰਾਂ ਅਨੁਸਾਰ ਸੂਚਨਾ ਮਿਲੀ ਹੈ ਕਿ ਚੰਡੀਗੜ੍ਹ ਰੋਡ ਨੇੜੇ ਇੱਕ ਘਰ ਵਿੱਚ ਕੈਸੀਨੋ ਚੱਲ ਰਿਹਾ ਸੀ। ਸੀਆਈਏ-3 ਦੀ ਟੀਮ ਨੇ ਇਸ ਜਗ੍ਹਾ ਨੂੰ ਜੂਏਬਾਜ਼ਾਂ ਦਾ ਅੱਡਾ ਸਮਝ ਕੇ ਛਾਪਾ ਮਾਰਿਆ। ਛਾਪੇਮਾਰੀ ਦੌਰਾਨ ਉਥੇ ਮੌਜੂਦ ਲੋਕਾਂ ਅਤੇ ਪੁਲਿਸ ਮੁਲਾਜ਼ਮਾਂ ਵਿਚਾਲੇ ਹੱਥੋਪਾਈ ਹੋ ਗਈ। ਕਥਿਤ ਲੋਕ ਖੁੱਲ੍ਹੇਆਮ ਪੁਲਿਸ 'ਤੇ ਧੱਕੇਮੁੱਕੀ ਕਰਦੇ ਦੇਖੇ ਗਏ।

ਲੁਧਿਆਣਾ ਚ ਛਾਪੇਮਾਰੀ ਕਰਨ ਗਈ ਪੁਲਿਸ ਟੀਮ ਨਾਲ ਝੜਪ, ਜੂਆ ਖੇਡਣ ਦੇ ਸ਼ੱਕ ਚ ਮਾਰਿਆ ਸੀ ਛਾਪਾ

ਲੁਧਿਆਣਾ 'ਚ ਛਾਪੇਮਾਰੀ ਕਰਨ ਗਈ ਪੁਲਿਸ ਟੀਮ ਨਾਲ ਝੜਪ, ਜੂਆ ਖੇਡਣ ਦੇ ਸ਼ੱਕ 'ਚ ਮਾਰਿਆ ਸੀ ਛਾਪਾ

Follow Us On

ਲੁਧਿਆਣਾ ‘ਚ ਪੁਲਿਸ ਵੱਲੋਂ ਸੱਟੇਬਾਜ਼ੀ ਅਤੇ ਜੂਆ ਖੇਡਣ ਵਾਲਿਆਂ ‘ਤੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਤਾਜ਼ਾ ਘਟਨਾ ਦੇਰ ਰਾਤ ਸਾਹਮਣੇ ਆਈ ਹੈ। ਪੁਲੀਸ ਮੁਲਾਜ਼ਮਾਂ ਨੇ ਚੰਡੀਗੜ੍ਹ ਰੋਡ ਦੇ ਸੈਕਟਰ 32 ਨੇੜੇ ਇੱਕ ਇਮਾਰਤ ਵਿੱਚ ਛਾਪਾ ਮਾਰਿਆ। ਇਸ ਤੋਂ ਪਹਿਲਾਂ ਹੀ ਪੁਲਿਸ ਮੁਲਾਜ਼ਮ ਸਹੀ ਢੰਗ ਨਾਲ ਜਾਂਚ ਕਰ ਪਾਉਂਦੇ, ਇਸ ਤੋਂ ਪਹਿਲਾਂ ਹੀ ਕੁਝ ਲੋਕਾਂ ਦੀ ਪੁਲਿਸ ਮੁਲਾਜ਼ਮਾਂ ਨਾਲ ਝੜਪ ਹੋ ਗਈ। ਉਨ੍ਹਾਂ ਇਲਜ਼ਾਮ ਲਾਇਆ ਕਿ ਪੁਲੀਸ ਮੁਲਾਜ਼ਮਾਂ ਨੇ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ।

ਪੁਲਿਸ ਮੁਲਾਜ਼ਮਾਂ ਨੇ ਘਟਨਾ ਦੀ ਵੀਡੀਓ ਵੀ ਬਣਾਈ ਹੈ। ਛਾਪਾ ਮਾਰਨ ਗਏ ਪੁਲਿਸ ਮੁਲਾਜ਼ਮਾਂ ਨਾਲ ਕੁਝ ਲੋਕ ਬਹਿਸ ਕਰਦੇ ਦੇਖੇ ਗਏ। ਪਤਾ ਲੱਗਾ ਹੈ ਕਿ ਛਾਪੇਮਾਰੀ ਕਰਨ ਆਈ ਪੁਲਿਸ ਬੇਰੰਗ ਪਰਤ ਗਈ ਹੈ। ਪੁਲੀਸ ਮੁਲਾਜ਼ਮਾਂ ਨੂੰ ਸ਼ੱਕ ਸੀ ਕਿ ਇਮਾਰਤ ਵਿੱਚ ਕੁਝ ਲੋਕ ਜੂਆ ਖੇਡ ਰਹੇ ਸਨ, ਜਿਸ ਕਾਰਨ ਉਨ੍ਹਾਂ ਛਾਪਾ ਮਾਰਿਆ।

ਪੁਲਿਸ ਨਾਲ ਹੋਈ ਹੱਥੋਪਾਈ

ਸੂਤਰਾਂ ਅਨੁਸਾਰ ਸੂਚਨਾ ਮਿਲੀ ਹੈ ਕਿ ਚੰਡੀਗੜ੍ਹ ਰੋਡ ਨੇੜੇ ਇੱਕ ਘਰ ਵਿੱਚ ਕੈਸੀਨੋ ਚੱਲ ਰਿਹਾ ਸੀ। ਸੀਆਈਏ-3 ਦੀ ਟੀਮ ਨੇ ਇਸ ਜਗ੍ਹਾ ਨੂੰ ਜੂਏਬਾਜ਼ਾਂ ਦਾ ਅੱਡਾ ਸਮਝ ਕੇ ਛਾਪਾ ਮਾਰਿਆ। ਛਾਪੇਮਾਰੀ ਦੌਰਾਨ ਉਥੇ ਮੌਜੂਦ ਲੋਕਾਂ ਅਤੇ ਪੁਲਿਸ ਮੁਲਾਜ਼ਮਾਂ ਵਿਚਾਲੇ ਹੱਥੋਪਾਈ ਹੋ ਗਈ। ਕਥਿਤ ਲੋਕ ਖੁੱਲ੍ਹੇਆਮ ਪੁਲਿਸ ‘ਤੇ ਧੱਕੇਸ਼ਾਹੀ ਕਰਦੇ ਦੇਖੇ ਗਏ। ਸੀਨੀਅਰ ਪੁਲੀਸ ਅਧਿਕਾਰੀਆਂ ਨੇ ਵੀ ਇਸ ਮਾਮਲੇ ਵਿੱਚ ਚੁੱਪ ਧਾਰੀ ਹੋਈ ਹੈ।

ਪਹਿਲਾਂ ਵੀ ਹੋ ਚੁੱਕੀ ਹੈ ਝੜਪ

ਤੁਹਾਨੂੰ ਦੱਸ ਦੇਈਏ ਕਿ ਪੁਲਿਸ ਨਾਲ ਝੜਪ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਲੁਧਿਆਣਾ ਵਿੱਚ ਪੁਲਿਸ ਨਾਲ ਕੁੱਟਮਾਰ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਕੁਝ ਦਿਨ ਪਹਿਲਾਂ ਵੀ ਰੇਲਵੇ ਸਟੇਸ਼ਨ ਦੇ ਬਾਹਰ ਚੌਕੀ ‘ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ‘ਤੇ ਕੁਝ ਨੌਜਵਾਨਾਂ ਨੇ ਐਲੀਵੇਟਿਡ ਪੁਲ ਤੋਂ ਇੱਟਾਂ ਰੋੜ ਕੇ ਹਮਲਾ ਕਰ ਦਿੱਤਾ ਸੀ। ਜਿਸ ਵਿੱਚ ਇੱਕ ਏਐਸਆਈ ਦੇ ਮੋਢੇ ਅਤੇ ਹੈੱਡ ਕਾਂਸਟੇਬਲ ਨੂੰ ਕਾਫ਼ੀ ਸੱਟਾਂ ਲੱਗੀਆਂ ਸਨ।

ਇਸ ਮਾਮਲੇ ਸਬੰਧੀ ਜਦੋਂ ਸੀਆਈਏ-3 ਦੇ ਇੰਚਾਰਜ ਨਵਦੀਪ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਛਾਪੇਮਾਰੀ ਕਿਸ ਨੇ ਕੀਤੀ ਹੈ। ਜਦੋਂ ਇਸ ਛਾਪੇਮਾਰੀ ਸਬੰਧੀ ਥਾਣਾ ਡਵੀਜ਼ਨ ਨੰਬਰ 7 ਦੇ ਐਸ.ਐਚ.ਓ ਤੋਂ ਜਾਣਕਾਰੀ ਲਈ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਬਾਰੇ ਜ਼ਰੂਰ ਪਤਾ ਲੱਗਾ ਹੈ ਪਰ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਛਾਪਾਮਾਰੀ ਕਿਸ ਪੁਲਿਸ ਪਾਰਟੀ ਨੇ ਕੀਤੀ ਹੈ। ਦੱਸ ਦੇਈਏ ਕਿ ਜਿਵੇਂ-ਜਿਵੇਂ ਦੀਵਾਲੀ ਨੇੜੇ ਆ ਰਹੀ ਹੈ, ਸ਼ਹਿਰ ਦੇ ਵੱਖ-ਵੱਖ ਹੋਟਲਾਂ ਅਤੇ ਘਰਾਂ ‘ਚ ਜੂਏਬਾਜ਼ ਸੱਟਾ ਲਗਾ ਰਹੇ ਹਨ। ਜਿਨ੍ਹਾਂ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ।

Related Stories
Exit mobile version