Who is Saurabh Mahakal: ਪਹਿਲਾਂ ਸਿੱਧੂ ਮੂਸੇਵਾਲਾ, ਹੁਣ ਬਾਬਾ ਸਿੱਦੀਕੀ... ਕੌਣ ਹੈ ਸ਼ਾਰਪ ਸ਼ੂਟਰ ਸੌਰਵ ਮਹਾਕਾਲ, ਜਿਸ ਦਾ ਆਇਆ ਕਤਲ ਕਾਂਡ ‘ਚ ਨਾਮ? | Baba Siddiqui and sidhu mossewala murder case Who is Saurabh Mahakal know full in punjabi Punjabi news - TV9 Punjabi

Who is Saurabh Mahakal: ਪਹਿਲਾਂ ਸਿੱਧੂ ਮੂਸੇਵਾਲਾ, ਹੁਣ ਬਾਬਾ ਸਿੱਦੀਕੀ… ਕੌਣ ਹੈ ਸ਼ਾਰਪ ਸ਼ੂਟਰ ਸੌਰਵ ਮਹਾਕਾਲ, ਜਿਸ ਦਾ ਆਇਆ ਕਤਲ ਕਾਂਡ ਚ ਨਾਮ?

Published: 

14 Oct 2024 12:33 PM

NCP Leader Baba Siddiqui murder: ਮੁੰਬਈ 'ਚ NCP ਨੇਤਾ ਬਾਬਾ ਸਿੱਦੀਕੀ ਦੇ ਕਤਲ ਦੇ ਚੌਥੇ ਮੁਲਜ਼ਮ ਜ਼ੀਸ਼ਾਨ ਅਖਤਰ ਦੀ ਫਾਈਲ 'ਚ ਮਹਾਰਾਸ਼ਟਰ ਦੇ ਇਕ ਵੱਡੇ ਅਪਰਾਧੀ ਸੌਰਵ ਮਹਾਕਾਲ ਦਾ ਨਾਂ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ ਇਹ ਮੁਲਜ਼ਮ ਮੁੰਬਈ ਦੇ ਗੈਂਗਸਟਰ ਅਰੁਣ ਗਵਲੀ ਦਾ ਸ਼ਾਰਪ ਸ਼ੂਟਰ ਰਹਿ ਚੁੱਕਾ ਹੈ। ਹਾਲਾਂਕਿ ਉਹ ਪਿਛਲੇ ਕੁਝ ਸਾਲਾਂ ਤੋਂ ਲਾਰੈਂਸ ਬਿਸ਼ਨੋਈ ਗੈਂਗ ਲਈ ਕੰਮ ਕਰ ਰਿਹਾ ਸੀ।

Who is Saurabh Mahakal: ਪਹਿਲਾਂ ਸਿੱਧੂ ਮੂਸੇਵਾਲਾ, ਹੁਣ ਬਾਬਾ ਸਿੱਦੀਕੀ... ਕੌਣ ਹੈ ਸ਼ਾਰਪ ਸ਼ੂਟਰ ਸੌਰਵ ਮਹਾਕਾਲ, ਜਿਸ ਦਾ ਆਇਆ ਕਤਲ ਕਾਂਡ ਚ ਨਾਮ?

ਪਹਿਲਾਂ ਸਿੱਧੂ ਮੂਸੇਵਾਲਾ, ਹੁਣ ਬਾਬਾ ਸਿੱਦੀਕੀ... ਕੌਣ ਹੈ ਸ਼ੂਟਰ ਸੌਰਵ ਮਹਾਕਾਲ?

Follow Us On

Lawrence Bishnoi: ਮੁੰਬਈ ਵਿੱਚ ਐਨਸੀਪੀ ਆਗੂ ਬਾਬਾ ਸਿੱਦੀਕੀ ਦੇ ਕਤਲ ਵਿੱਚ ਗੈਂਗਸਟਰ ਸੌਰਭ ਮਹਾਕਾਲ ਦਾ ਨਾਂ ਸਾਹਮਣੇ ਆਇਆ ਹੈ। ਇਹ ਅਪਰਾਧੀ ਸੌਰਵ ਮਹਾਕਾਲ, ਜੋ ਕਦੇ ਮਹਾਰਾਸ਼ਟਰ ‘ਚ ਗੈਂਗਸਟਰ ਅਰੁਣ ਗਵਲੀ ਦਾ ਸ਼ਾਰਪ ਸ਼ੂਟਰ ਸੀ, ਇਨ੍ਹੀਂ ਦਿਨੀਂ ਲਾਰੈਂਸ ਬਿਸ਼ਨੋਈ ਦੇ ਨਾਲ ਹੈ। ਇਸ ਅਪਰਾਧੀ ਦਾ ਨਾਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਵੀ ਆਇਆ ਸੀ ਅਤੇ ਉਸਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ। ਹੁਣ, ਮੁੰਬਈ ਪੁਲਿਸ ਦੁਆਰਾ ਜਾਰੀ ਬਾਬਾ ਸਿੱਦੀਕੀ ਦੇ ਚੌਥੇ ਕਾਤਲ ਜੀਸ਼ਾਨ ਅਖਤਰ ਦੇ ਡੋਜ਼ੀਅਰ ਵਿੱਚ ਇਸ ਗੈਂਗਸਟਰ ਦਾ ਨਾਮ ਸਾਹਮਣੇ ਆਉਣ ਤੋਂ ਬਾਅਦ ਹਲਚਲ ਮਚ ਗਈ ਹੈ।

ਮੁੰਬਈ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਨਾ ਸਿਰਫ ਜ਼ੀਸ਼ਾਨ ਅਖਤਰ ਸਿੱਧੇ ਤੌਰ ‘ਤੇ ਲਾਰੈਂਸ ਬਿਸ਼ਨੋਈ ਨਾਲ ਜੁੜਿਆ ਹੋਇਆ ਹੈ, ਸੌਰਵ ਮਹਾਕਾਲ ਵੀ ਲਾਰੈਂਸ ਗੈਂਗ ਦੇ ਸੰਪਰਕ ‘ਚ ਸੀ ਅਤੇ ਇਸੇ ਗੈਂਗ ਲਈ ਉਸ ਨੇ ਪਿਛਲੇ ਸਾਲ ਸਿੱਧੂ ਮੂਸੇਵਾਲਾ ਦੀ ਹੱਤਿਆ ਨੂੰ ਅੰਜਾਮ ਦਿੱਤਾ ਸੀ। ਜੀਸ਼ਾਨ ਦੇ ਡੋਜ਼ੀਅਰ ਵਿਚ ਉਸ ਦੇ ਕਰੀਬ ਇਕ ਦਰਜਨ ਸਾਥੀਆਂ ਦੇ ਨਾਂ ਸ਼ਾਮਲ ਹਨ ਅਤੇ ਉਨ੍ਹਾਂ ਵਿਚੋਂ ਸੌਰਵ ਮਹਾਕਾਲ ਦਾ ਨਾਂ ਅੱਠਵੇਂ ਸਥਾਨ ‘ਤੇ ਹੈ। ਉਸ ਦੇ ਨਾਂ ਦੇ ਅੱਗੇ ਮੁੰਬਈ ਪੁਲਸ ਨੇ ਲਿਖਿਆ ਹੈ ਕਿ ਸੌਰਵ ਮਹਾਕਾਲ ਲਾਰੇਂਸ ਬਿਸ਼ਨੋਈ ਦੇ ਖਾਸ ਗੁਰਗਾ ਅਨਮੋਲ ਬਿਸ਼ਨੋਈ ਨਾਲ ਜੁੜਿਆ ਹੋਇਆ ਹੈ ਅਤੇ ਉਸ ਦੇ ਨਿਰਦੇਸ਼ਾਂ ‘ਤੇ ਕੰਮ ਕਰਦਾ ਹੈ।

Saurabh Mahakal: 2022 ਵਿੱਚ ਪੁਣੇ ਤੋਂ ਕੀਤਾ ਗਿਆ ਸੀ ਗ੍ਰਿਫਤਾਰ

ਸਾਲ 2022 ‘ਚ ਇਸ ਅਪਰਾਧੀ ਨੂੰ ਦਿੱਲੀ ਪੁਲਸ ਨੇ ਮਹਾਰਾਸ਼ਟਰ ਪੁਲਸ ਦੀ ਮਦਦ ਨਾਲ ਪੁਣੇ ਤੋਂ ਗ੍ਰਿਫਤਾਰ ਕੀਤਾ ਸੀ। ਇਸ ਬਦਮਾਸ਼ ਦਾ ਅਸਲੀ ਨਾਂ ਸਿਧੇਸ਼ ਹੀਰਾਮਨ ਕਾਂਬਲੇ ਹੈ। ਪਹਿਲਾਂ ਇਹ ਬਦਮਾਸ਼ ਅਰੁਣ ਗਵਲੀ ਦੇ ਗੈਂਗ ਲਈ ਕੰਮ ਕਰਦਾ ਸੀ। ਉਸ ਸਮੇਂ ਉਹ ਸੰਤੋਸ਼ ਜਾਧਵ ਨਾਲ ਮਿਲ ਕੇ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਮੁੰਬਈ ਪੁਲਿਸ ਮੁਤਾਬਕ ਸੌਰਵ ਮਹਾਕਾਲ ਸੁਪਾਰੀ ਮਾਰਨ ਦਾ ਮਾਸਟਰ ਹੈ ਅਤੇ ਕਿਸੇ ਵੀ ਅਪਰਾਧ ਨੂੰ ਆਪਣੇ ਹੱਥਾਂ ਨਾਲ ਅੰਜਾਮ ਦੇਣ ਲਈ ਜਾਣਿਆ ਜਾਂਦਾ ਹੈ।

ਸੌਰਵ ਮਹਾਕਾਲ ਨੂੰ ਹਾਲ ਹੀ ਵਿੱਚ ਕੀਤਾ ਗਿਆ ਜ਼ਮਾਨਤ ‘ਤੇ ਰਿਹਾਅ

ਦੱਸ ਦੇਈਏ ਕਿ ਸ਼ਨੀਵਾਰ ਨੂੰ NCP ਨੇਤਾ ਬਾਬਾ ਸਿੱਦੀਕੀ ਦੀ ਤਿੰਨ ਬਦਮਾਸ਼ਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਸ਼ੂਟਰਾਂ ਨੂੰ ਪੁਲਿਸ ਨੇ ਫੜ ਲਿਆ ਹੈ, ਜਦਕਿ ਤੀਜਾ ਸ਼ੂਟਰ ਅਜੇ ਫਰਾਰ ਹੈ। ਮੁੰਬਈ ਪੁਲਸ ਮੁਤਾਬਕ ਗ੍ਰਿਫਤਾਰ ਕੀਤੇ ਗਏ ਸ਼ੂਟਰਾਂ ਤੋਂ ਪੁੱਛਗਿੱਛ ਦੌਰਾਨ ਅਪਰਾਧੀ ਜੀਸ਼ਾਨ ਅਖਤਰ, ਵਾਸੀ ਜਲੰਧਰ, ਪੰਜਾਬ ਦਾ ਨਾਂ ਸਾਹਮਣੇ ਆਇਆ। ਪੁਲਿਸ ਨੇ ਜਦੋਂ ਇਸ ਮੁਜਰਿਮ ਦੀ ਕੁੰਡਲੀ ਦੀ ਤਲਾਸ਼ੀ ਲਈ ਤਾਂ ਉਸਦੇ ਇੱਕ ਦਰਜਨ ਸਾਥੀਆਂ ਦੇ ਨਾਮ ਸਾਹਮਣੇ ਆਏ, ਜਿਨ੍ਹਾਂ ਵਿੱਚ ਮਹਾਰਾਸ਼ਟਰ ਦੇ ਬਦਨਾਮ ਸ਼ਾਰਪ ਸ਼ੂਟਰ ਸੌਰਵ ਮਹਾਕਾਲ ਦਾ ਨਾਮ ਵੀ ਸਾਹਮਣੇ ਆਇਆ। ਇਹ ਬਦਮਾਸ਼ ਹਾਲ ਹੀ ‘ਚ ਸਿੱਧੂ ਮੂਸੇਵਾਲਾ ਕਤਲ ਕੇਸ ‘ਚ ਗ੍ਰਿਫਤਾਰੀ ਤੋਂ ਬਾਅਦ ਜ਼ਮਾਨਤ ‘ਤੇ ਬਾਹਰ ਆਇਆ ਹੈ।

Exit mobile version