Panchayat Election Clash: ਲੁਧਿਆਣਾ 'ਚ ਭਤੀਜੇ ਨੇ ਕੱਟੀਆਂ ਚਾਚੇ ਦੀਆਂ 3 ਉਂਗਲਾਂ, ਪੰਚਾਇਤੀ ਚੋਣਾਂ ਨੂੰ ਲੈ ਕੇ ਰੰਜਿਸ਼ | ludhiana panchayat Election clash attack Jagraon Village Dalla know full in punjabi Punjabi news - TV9 Punjabi

Panchayat Election Clash: ਲੁਧਿਆਣਾ ‘ਚ ਭਤੀਜੇ ਨੇ ਵੱਢੀਆਂ ਚਾਚੇ ਦੀਆਂ 3 ਉਂਗਲਾਂ, ਪੰਚਾਇਤੀ ਚੋਣਾਂ ਨੂੰ ਲੈ ਕੇ ਰੰਜਿਸ਼

Updated On: 

16 Oct 2024 11:16 AM

Ludhiana News: ਸਤਪਾਲ ਸਿੰਘ ਨੇ ਦੱਸਿਆ ਕਿ ਉਹ ਮੰਗਲਵਾਰ ਦੇਰ ਰਾਤ ਆਪਣੀ ਪਤਨੀ ਚਰਨਜੀਤ ਕੌਰ ਨੂੰ ਪੋਲਿੰਗ ਬੂਥ ਤੋਂ ਲੈਣ ਗਿਆ ਸੀ। ਜਿੱਥੇ ਉਸ ਨਾਲ ਉਸ ਦੇ ਵੱਡੇ ਭਰਾ ਨੇ ਬਦਸਲੂਕੀ ਕੀਤੀ। ਜਿਸ ਤੋਂ ਬਾਅਦ ਉਸ ਦੇ ਭਤੀਜੇ ਨੇ ਘਰ ਆ ਕੇ ਲੜਾਈ ਕੀਤੀ। ਗੁੱਸੇ 'ਚ ਆ ਕੇ ਭਤੀਜੇ ਨੇ ਉਸ 'ਤੇ ਤਲਵਾਰ ਨਾਲ ਹਮਲਾ ਕਰ ਦਿੱਤਾ।

Panchayat Election Clash: ਲੁਧਿਆਣਾ ਚ ਭਤੀਜੇ ਨੇ ਵੱਢੀਆਂ ਚਾਚੇ ਦੀਆਂ 3 ਉਂਗਲਾਂ, ਪੰਚਾਇਤੀ ਚੋਣਾਂ ਨੂੰ ਲੈ ਕੇ ਰੰਜਿਸ਼

ਘਟਨਾ ਤੋਂ ਬਾਅਦ ਜਾਣਕਾਰੀ ਦਿੰਦਿਆਂ ਹੋਇਆ ਪੀੜਤ

Follow Us On

Panchayat Election: ਪੰਚਾਇਤੀ ਚੋਣਾਂ ਨੂੰ ਲੈਕੇ ਕਈ ਹਿੰਸਕ ਘਟਨਾਵਾਂ ਸਾਹਮਣੇ ਆਈਆਂ ਹਨ। ਲੁਧਿਆਣਾ ਵਿੱਚ ਬੀਤੀ ਰਾਤ ਇੱਕ ਭਤੀਜੇ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਚਾਚੇ ਦੀਆਂ ਤਿੰਨ ਉਂਗਲਾਂ ਵੱਢ ਦਿੱਤੀਆਂ ਅਤੇ ਉਸ ਦੇ ਸਿਰ ‘ਤੇ ਵੀ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ। ਗੰਭੀਰ ਜ਼ਖ਼ਮੀ ਬਜ਼ੁਰਗ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਦਾ ਐਮਆਰਆਈ ਅਤੇ ਹੋਰ ਟੈਸਟ ਕੀਤੇ। ਫਿਲਹਾਲ ਉਸ ਦਾ ਇਲਾਜ਼ ਚੱਲ ਰਿਹਾ ਹੈ।

ਜਾਣਕਾਰੀ ਦਿੰਦਿਆਂ ਜ਼ਖਮੀ ਸਤਪਾਲ ਸਿੰਘ ਨੇ ਦੱਸਿਆ ਕਿ ਉਹ ਮੰਗਲਵਾਰ ਦੇਰ ਰਾਤ ਆਪਣੀ ਪਤਨੀ ਚਰਨਜੀਤ ਕੌਰ ਨੂੰ ਪੋਲਿੰਗ ਬੂਥ ਤੋਂ ਲੈਣ ਗਿਆ ਸੀ। ਜਿੱਥੇ ਉਸ ਨਾਲ ਉਸ ਦੇ ਵੱਡੇ ਭਰਾ ਨੇ ਬਦਸਲੂਕੀ ਕੀਤੀ। ਜਿਸ ਤੋਂ ਬਾਅਦ ਉਸ ਦੇ ਭਤੀਜੇ ਨੇ ਘਰ ਆ ਕੇ ਲੜਾਈ ਕੀਤੀ। ਗੁੱਸੇ ‘ਚ ਆ ਕੇ ਭਤੀਜੇ ਨੇ ਉਸ ‘ਤੇ ਤਲਵਾਰ ਨਾਲ ਹਮਲਾ ਕਰ ਦਿੱਤਾ। ਸਤਪਾਲ ਅਨੁਸਾਰ ਜਦੋਂ ਉਸ ਨੇ ਆਪਣਾ ਬਚਾਅ ਕਰਨ ਲਈ ਆਪਣਾ ਹੱਥ ਅੱਗੇ ਕੀਤਾ ਤਾਂ ਉਸ ਦੇ ਸੱਜੇ ਹੱਥ ਦੀਆਂ ਤਿੰਨ ਉਂਗਲਾਂ ਕੱਟੀਆਂ ਗਈਆਂ।

ਕਿਸੇ ਹੋਰ ਉਮੀਦਵਾਰ ਦਾ ਸਮਰਥਨ ਕਰਦਾ ਸੀ ਵੱਡਾ ਭਰਾ

ਜ਼ਖ਼ਮੀ ਸਤਪਾਲ ਸਿੰਘ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ ਪਿੰਡ ਵਿੱਚ ਕਿਸੇ ਹੋਰ ਉਮੀਦਵਾਰ ਦੀ ਹਮਾਇਤ ਕਰ ਰਿਹਾ ਸੀ ਤੇ ਉਹ ਕਿਸੇ ਹੋਰ ਦਾ ਸਮਰਥਨ ਕਰ ਰਿਹਾ ਸੀ, ਜਿਸ ਕਾਰਨ ਉਸ ਦੇ ਭਤੀਜੇ ਨੇ ਉਸ ਤੇ ਹਮਲਾ ਕਰ ਦਿੱਤਾ। ਹਮਲੇ ਤੋਂ ਵਿਅਕਤੀ ਨੂੰ ਜਖਮੀ ਹਾਲਾਤ ਵਿੱਚ ਸਥਾਨਕ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ। ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਹਨਾਂ ਨੂੰ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ।

ਮਾਮਲੇ ਦੀ ਜਾਂਚ ਚ ਜੁੱਟੀ ਪੁਲਿਸ

ਘਟਨਾ ਤੋਂ ਬਾਅਦ ਸਾਰੇ ਮਾਮਲੇ ਦੀ ਜਾਣਕਾਰੀ ਜ਼ਿਲ੍ਹਾ ਲੁਧਿਆਣਾ ਦੇ ਥਾਣਾ ਹਠੂਰ ਦੇ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਗਈ ਹੈ। ਜਿਸ ਤੋਂ ਬਾਅਦ ਹਠੂਰ ਪੁਲਿਸ ਦੀ ਟੀਮ ਮੌਕੇ ਤੇ ਪਹੁੰਚੀ। ਪੁਲਿਸ ਅਧਿਕਾਰੀਆਂ ਨੇ ਜਖ਼ਮੀ ਵਿਅਕਤੀ ਤੋਂ ਘਟਨਾ ਸਬੰਧੀ ਬਿਆਨ ਦਰਜ ਕੀਤੇ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਖ਼ਮੀ ਵਿਅਕਤੀ ਦੇ ਬਿਆਨਾਂ ਦੇ ਅਧਾਰ ਤੇ ਮਾਮਲਾ ਦਰਜ ਕੀਤਾ ਜਾਵੇਗਾ ਅਤੇ ਜੋ ਵੀ ਮੁਲਜ਼ਮ ਹੋਣਗੇ ਉਹਨਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ। ਫਿਲਹਾਲ ਹਠੂਰ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Exit mobile version