Look Out Noitce: ਡਰੱਗ ਤਸਕਰੀ ਮਾਮਲੇ ‘ਚ ਬਰਖਾਸਤ PPS ਅਫਸਰ ਰਾਜਜੀਤ ਸਿੰਘ ਖਿਲਾਫ ਲੁੱਕਆਉਟ ਨੋਟਿਸ ਜਾਰੀ

Updated On: 

19 Apr 2023 12:38 PM

Drug Smuggling Case: ਵਿਜੀਲੈਂਸ SIT ਵੱਲੋਂ ਰਿਪੋਰਟ ਵਿੱਚ ਲਿਖੇ ਤੱਥਾਂ ਨੂੰ ਖੰਗਾਲਣ ਦਾ ਕੰਮ ਕਰਨ ਜਾ ਰਹੀ ਹੈ। ਰਾਜਜੀਤ ਸਿੰਘ ਅਤੇ ਉਸਦੇ ਰਿਸ਼ਤੇਦਾਰਾਂ ਦੀਆਂ ਪ੍ਰਾਪਟੀਆਂ, ਬੈਂਕ ਖਾਤਿਆਂ ਅਤੇ ਹੋਰ ਕਈ ਚੱਲ ਅਤੇ ਅਚੱਲ ਪ੍ਰਾਪਰਟੀਆਂ ਦੀ ਡੁੰਘਾਈ ਨਾਲ ਘੋਖ ਕੀਤੀ ਜਾਵੇਗੀ।

Look Out Noitce: ਡਰੱਗ ਤਸਕਰੀ ਮਾਮਲੇ ਚ ਬਰਖਾਸਤ PPS ਅਫਸਰ ਰਾਜਜੀਤ ਸਿੰਘ ਖਿਲਾਫ ਲੁੱਕਆਉਟ ਨੋਟਿਸ ਜਾਰੀ

ਬਰਖਾਸਤ AIG ਰਾਜਜੀਤ

Follow Us On

ਚੰਡੀਗੜ੍ਹ ਨਿਊਜ।ਡਰੱਗ ਤਸਕਰੀ (Drug Smuggling) ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋਂ ਬਰਖਾਸਤ ਕੀਤੇ ਪੀਪੀਐਸ ਰਾਜਜੀਤ ਸਿੰਘ (PPS Rajjit Singh) ਖਿਲਾਫ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਵੱਲੋਂ ਲੁੱਕ ਆਉਟ ਨੋਟਿਸ ਜਾਰੀ ਕੀਤਾ ਗਿਆ ਹੈ। ਦੱਸ ਦੇਈਏ ਕਿ ਜਦੋਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਜੀਤ ਨੂੰ ਬਰਖਾਸਤ ਕਰਨ ਦਾ ਆਦੇਸ਼ ਪਾਸ ਕੀਤਾ ਹੈ, ਉਦੋਂ ਤੋਂ ਹੀ ਉਹ ਗਾਇਬ ਚੱਲ ਰਿਹਾ ਹੈ। ਜਿਸਨੂੰ ਲੈ ਕੇ ਹੁਣ ਐਸਟੀਐਫ ਨੇ ਉਸ ਖਿਲਾਫ ਲੁੱਕ ਆਉਟ ਨੋਟਿਸ ਜਾਰੀ ਕੀਤਾ ਹੈ ਤਾਂ ਜੋ ਉਹ ਦੇਸ਼ ਤੋਂ ਬਾਹਰ ਨਾ ਜਾ ਸਕੇ।

ਉੱਧਰ ਰਾਜਜੀਤ ਖਿਲਾਫ ਵਿਜੀਲੈਂਸ ਨੇ ਵੀ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਨੂੰ ਲੈ ਕੇ ਵਿਜੀਲੈਂਸ ਨੂੰ ਸਰਕਾਰ ਵੱਲੋਂ ਭੇਜੀ ਚਿੱਠੀ ਵੀ ਮਿਲ ਚੁੱਕੀ ਹੈ। ਕਿਹਾ ਜਾ ਰਿਹਾ ਹੈ ਕਿ ਵਿਜੀਲੈਂਜ ਬਹੁਤ ਛੇਤੀ ਰਾਜਜੀਤ ਖਿਲਾਫ ਆਪਣੀ ਜਾਂਚ ਸ਼ੁਰੂ ਕਰ ਦੇਵੇਗੀ। ਦਰਅਸਲ, ਐਸਆਈਟੀ ਨੇ ਆਪਣੀ ਰਿਪੋਰਟ ਵਿੱਚ ਰਾਜਜੀਤ ਵੱਲੋਂ ਪੰਜਾਬ ਦੇ ਕਈ ਜਿਲ੍ਹਿਆਂ ਵਿੱਚ ਜਾਇਦਾਦ ਬਣਾਉਣ ਦੀ ਗੱਲ ਲਿਖੀ ਸੀ। ਵਿਜੀਲੈਂਸ ਹੁਣ ਇਨ੍ਹਾਂ ਤੱਥਾਂ ਨੂੰ ਹੀ ਖੰਗਾਲਣ ਦਾ ਕੰਮ ਕਰਨ ਜਾ ਰਹੀ ਹੈ। ਵਿਜੀਲੈਂਸ ਰਾਜਜੀਤ ਸਿੰਘ ਦੇ ਪਰਿਵਾਰ ਅਤੇ ਉਸਦੇ ਰਿਸ਼ਤੇਦਾਰਾਂ ਦੀਆਂ ਪ੍ਰਾਪਟੀਆਂ, ਬੈਂਕ ਖਾਤਿਆਂ ਅਤੇ ਹੋਰ ਕਈ ਚੱਲ ਅਤੇ ਅਚੱਲ ਪ੍ਰਾਪਰਟੀਆਂ ਦੀ ਡੁੰਘਾਈ ਨਾਲ ਘੋਖ ਕਰੇਗੀ।

SIT ਨੇ HC ਨੂੰ ਸੌਂਪੀ ਸੀ ਰਿਪੋਰਟ

ਡਰੱਗ ਤਸਕਰੀ ਮਾਮਲੇ ਵਿੱਚ ਰਾਜਜੀਤ ਸਿੰਘ ਦਾ ਨਾਂ ਆਉਣ ਤੋਂ ਬਾਅਦ ਉਸਨੇ ਹਾਈਕੋਰਟ ਵਿੱਚ ਐਸਟੀਐਫ ਮੁਖੀ ਹਰਪ੍ਰੀਤ ਸਿੰਘ ਸਿੱਧੂ ਵੱਲੋਂ ਮਾਮਲੇ ਦੀ ਜਾਂਚ ਨਾ ਕਰਵਾਉਣ ਦੀ ਅਪੀਲ ਕੀਤੀ ਗਈ ਸੀ। ਇਸ ਪਿੱਛੇ ਉਨ੍ਹਾਂ ਨੇ ਵਜ੍ਹਾ ਦੱਸੀ ਸੀ ਕਿ ਹਰਪ੍ਰੀਤ ਸਿੰਘ ਸਿੱਧੂ ਦੇ ਉਨ੍ਹਾਂ ਨਾਲ ਮਤਭੇਦ ਹਨ, ਜਿਸ ਕਰਕੇ ਉਹ ਮਾਮਲੇ ਦੀ ਨਿਰਪੱਖ ਜਾਂਚ ਨਹੀਂ ਕਰਨਗੇ। ਜਿਸ ਤੋਂ ਬਾਅਦ ਹਾਈ ਕੋਰਟ ਨੇ ਐਸਆਈਟੀ ਗਠਿਤ ਕਰਕੇ ਦੇ ਹੁਕਮ ਦਿੱਤੇ ਸਨ। ਐਸਆਈਟੀ ਨੇ ਜਾਂਚ ਤੋਂ ਬਾਅਦ ਆਪਣੀ ਰਿਪੋਰਟ ਹਾਈ ਕੋਰਟ ਨੂੰ ਸੌਂਪ ਦਿੱਤੀ ਸੀ।

ਐਸਆਈਟੀ ਨੇ ਡਰੱਗ ਮਾਮਲੇ ਵਿੱਚ ਜਾਂਚ ਤੋਂ ਬਾਅਦ ਇਸ ਵਿੱਚ ਸ਼ਾਮਲ ਪੀਪੀਐਸ ਰਾਜਜੀਤ ਸਿੰਘ ,ਇੰਸਪੈਕਟਰ ਇੰਦਰਜੀਤ ਸਿੰਘ ਅਤੇ ਹੋਰ ਅਧਿਕਾਰੀਆਂ ਖ਼ਿਲਾਫ਼ 2018 ਵਿੱਚ ਹਾਈ ਕੋਰਟ ਵਿੱਚ ਸੀਲਬੰਦ ਰਿਪੋਰਟ ਪੇਸ਼ ਕੀਤੀ ਸੀ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ