ਦੀਪਾ ਕਤਲ ਦਾ ਦੋਸ਼ੀ ਹੱਥਿਆਰਾਂ ਸਮੇਤ ਜਲੰਧਰ 'ਚੋਂ ਗ੍ਰਿਫ਼ਤਾਰ, ਜੇਲ੍ਹ ਤੋਂ ਫਰਾਰ ਹੋ ਕਰ ਰਿਹਾ ਸੀ ਤਸਕਰ | kapurthala Deepa murder convict arrested in jalandhar with weapons know in punjabi Punjabi news - TV9 Punjabi

ਦੀਪਾ ਕਤਲ ਦਾ ਦੋਸ਼ੀ ਹੱਥਿਆਰਾਂ ਸਮੇਤ ਜਲੰਧਰ ‘ਚੋਂ ਗ੍ਰਿਫ਼ਤਾਰ, ਜੇਲ੍ਹ ਤੋਂ ਫਰਾਰ ਹੋ ਕਰ ਰਿਹਾ ਸੀ ਤਸਕਰੀ

Updated On: 

19 Oct 2023 12:06 PM

ਦੀਪਾ ਕਤਲ ਕਾਂਡ ਦੇ ਮੁੱਖ ਦੋਸ਼ੀ ਨੂੰ ਜਲੰਧਰ ਪੁਲਿਸ ਨੇ ਨਾਜਾਇਜ਼ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਉਸ ਦੀ ਗ੍ਰਿਫ਼ਤਾਰੀ ਮਕਸੂਦਾ ਟੀ ਪੁਆਇੰਟ 'ਤੋਂ ਕੀਤੀ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਰਾਕੇਸ਼ ਕੁਮਾਰ ਉਰਫ ਪੋਪੀ ਵੱਜੋਂ ਹੋਈ ਹੈ ਅਤੇ ਉਹ ਸੰਤ ਨਗਰ ਦੀ ਗਲੀ ਨੰਬਰ 20 ਦਾ ਰਹਿਣ ਵਾਲਾ ਹੈ। ਸਾਲ 2013 ਵਿੱਚ ਸੁਰਖਿਆਂ 'ਚ ਰਹੇ ਦੀਪਾ ਕਤਲ ਕਾਂਡ ਨੂੰ ਅੰਜਾਮ ਦਿੱਤਾ ਸੀ ਅਤੇ ਜੇਲ੍ਹ ਤੋਂ ਫਰਾਰ ਚੱਲ ਰਿਹਾ ਸੀ।

ਦੀਪਾ ਕਤਲ ਦਾ ਦੋਸ਼ੀ ਹੱਥਿਆਰਾਂ ਸਮੇਤ ਜਲੰਧਰ ਚੋਂ ਗ੍ਰਿਫ਼ਤਾਰ, ਜੇਲ੍ਹ ਤੋਂ ਫਰਾਰ ਹੋ ਕਰ ਰਿਹਾ ਸੀ ਤਸਕਰੀ

ਸੰਕੇਤਕ ਤਸਵੀਰ

Follow Us On

ਕਪੂਰਥਲਾ ਦੇ ਸੁਰਖਿਆਂ ‘ਚ ਰਹੇ ਦੀਪਾ ਕਤਲ ਕਾਂਡ ਦੇ ਮੁੱਖ ਦੋਸ਼ੀ ਨੂੰ ਜਲੰਧਰ ਪੁਲਿਸ ਨੇ ਨਾਜਾਇਜ਼ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਸ ਮੁਲਜ਼ਮ ਕੋਲੋਂ 4 ਪਿਸਤੌਲ 32 ਬੋਰ, 3 ਜਿੰਦਾ ਕਾਰਤੂਸ ਅਤੇ ਇੱਕ ਰਾਈਫ਼ਲ ਬਰਾਮਦ ਕੀਤੀ ਹੈ। ਕਾਬੂ ਕੀਤੇ ਗਏ ਮੁਲਜ਼ਮ ਨੇ ਇਨ੍ਹਾਂ ਹਥਿਆਰਾਂ ਨੂੰ ਉੱਤਰ ਪ੍ਰਦੇਸ਼ ਦੇ ਸ਼ਹਿਰ ਮੇਰਠ ਤੋਂ ਲਿਆਇਆ ਸੀ। ਉਸ ਖਿਲਾਫ਼ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਅੱਜ ਅਦਾਲਤ ‘ਚ ਵੀ ਪੇਸ਼ ਕੀਤਾ ਗਿਆ ਹੈ। ਅਦਾਲਤ ਵੱਲੋਂ ਉਸ ਨੂੰ ਚਾਰ ਦਿਨ ਦੇ ਰਿਮਾਂਡ ‘ਤੇ ਭੇਜ ਦਿੱਤਾ ਹੈ।

ਡੀਸੀਪੀ ਹਰਵਿੰਦਰ ਸਿੰਘ ਵਿਰਕ ਨੇ ਮਾਮਲੇ ਜਾਣਕਾਰੀ ਦਿੱਤੀ ਹੈ ਸੀਆਈਏ ਅਤੇ ਐਂਟੀ ਨਾਰਕੋਟਿਕ ਸੈੱਲ ਨੂੰ ਸੂਚਨਾ ਮਿਲੀ ਸੀ ਮੁਲਜ਼ਮ ਤਸਕਰੀ ਦੀਆਂ ਵਾਰਦਾਤਾਂ ‘ਚ ਸ਼ਾਮਲ ਹੈ ਅਤੇ ਇਸ ਸਮੇਂ ਜਲੰਧਰ ‘ਚ ਮੌਜ਼ੂਦ ਹੈ। ਪੁਲਿਸ ਲਗਾਤਾਰ ਇਸ ਮੁਲਜ਼ਮਾਂ ਦੀ ਭਾਲ ਕਰ ਰਹੀ ਸੀ। ਇਹ ਮੁਲਜ਼ਮ ਮਕਸੂਦਾ ਟੀ ਪੁਆਇੰਟ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਰਾਕੇਸ਼ ਕੁਮਾਰ ਉਰਫ ਪੋਪੀ ਵੱਜੋਂ ਹੋਈ ਹੈ ਜੋ ਸੰਤ ਨਗਰ ਦੀ ਗਲੀ ਨੰਬਰ 20 ਦਾ ਰਹਿਣ ਵਾਲਾ ਹੈ।

ਹੱਥਿਆਰਾਂ ਸਮੇਤ ਗ੍ਰਿਫ਼ਾਤਰ

ਮੁਲਜ਼ਮ ਤੋਂ ਕੀਤੀ ਪੁੱਛਗਿੱਛ ਦੌਰਾਨ ਉਸ ਨੇ ਮੰਨਿਆ ਕਿ ਉਹ ਹੱਥਿਆਰਾਂ ਦੀ ਤਸਰਕੀ ਕਰਦਾ ਹੈ। ਉਹ ਇਹ ਹੱਥਿਆਰ ਯੂਪੀ ਦੇ ਮੇਰਠ ਤੋਂ ਲੈ ਕੇ ਆਇਆ ਸੀ ਜਿਸ ਦੀ ਵਰਤੋਂ ਉਸ ਨੇ ਜਲੰਧਰ ਚ ਆਪਣੇ ਦੁਸ਼ਮਾਨਾਂ ਖਿਲਾਫ਼ ਕਰਨੀ ਸੀ। ਪੁਲਿਸ ਨੇ ਕਿਸੇ ਵਾਰਦਾਤ ਦੇ ਹੋਣ ਤੋਂ ਪਹਿਲਾਂ ਹੀ ਇਸ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਹੁਣ ਉਸ ਨੂੰ 4 ਦਿਨ ਦੀ ਰਿਮਾਂਡ ‘ਤੇ ਲਿਆ ਗਿਆ ਹੈ।

ਦੀਪਾ ਕਤਲ ਕਾਂਡ

ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਮੁਲਜ਼ਮ ਨੇ ਸਾਲ 2013 ਵਿੱਚ ਸੁਰਖਿਆਂ ‘ਚ ਰਹੇ ਦੀਪਾ ਕਤਲ ਕਾਂਡ ਨੂੰ ਅੰਜਾਮ ਦਿੱਤਾ ਸੀ। ਇਸ ਤੋਂ ਬਾਅਦ ਪੁਲਿਸ ਤੇ ਕੇਸ ਦਰਜ ਕੀਤਾ ਗਿਆ ਸੀ ਅਤੇ ਅਦਾਤਲ ਨੇ ਇਸ ਨੂੰ 20 ਸਾਲਾਂ ਦੀ ਸਜ਼ਾ ਸੁਣਾਈ ਸੀ। ਕਤਲ ਦਾ ਦੋਸ਼ੀ ਇੱਕ ਸਾਲ ਪਹਿਲਾ ਪਰੌਲ ਤੇ ਆਇਆ ਸੀ ਜਿਸ ਤੋਂ ਬਾਅਦ ਉਹ ਜੇਲ੍ਹ ਵਾਪਸ ਨਹੀਂ ਗਿਆ। ਅਦਾਲਤ ਨੇ ਉਸ ਨੂੰ ਭਗੋੜਾ ਕਰਾਕ ਦੇ ਦਿੱਤਾ ਸੀ ਅਤੇ ਹੁਣ ਉਹ ਹਥਿਆਰੀ ਦੀ ਤਸਕਰੀ ਕਰਨ ਲੱਗ ਗਿਆ ਸੀ।

Exit mobile version