ਜਲੰਧਰ ਪੁਲਿਸ ਨੇ ਕਾਬੂ ਕੀਤੇ 3 ਮੁਲਜ਼ਮ, ਲਖਬੀਰ ਉਰਫ ਲੰਡਾ ਦੇ ਸਾਥੀ ਹੋਣ ਦਾ ਦਾਅਵਾ

Updated On: 

10 Jun 2024 14:25 PM

ਮੁਲਜ਼ਮਾਂ ਤੇ ਸਰਹੱਦ ਪਾਰ ਤੋਂ ਨਜ਼ਾਇਜ ਅਸਲ੍ਹਾ ਅਤੇ ਹੋਰ ਗੈਰ ਕਾਨੂੰਨੀ ਸਮਾਨ ਮੰਗਵਾਉਣ ਦੇ ਇਲਜ਼ਾਮ ਹਨ। ਪੁਲਿਸ ਨੇ ਜਾਣਕਾਰੀ ਮਿਲਣ ਤੋਂ ਬਾਅਦ ਤਿੰਨਾਂ ਮੁਲਜ਼ਮਾਂ ਨੂੰ ਜਾਲ ਵਿਛਾਕੇ ਗ੍ਰਿਫਤਾਰ ਕੀਤਾ। ਡੀਜੀਪੀ ਯਾਦਵ ਨੇ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਲੋਕਾਂ ਨੂੰ ਵਿਦੇਸ਼ੀ ਹੈਂਡਲਰਾਂ ਦੁਆਰਾ ਵਿਰੋਧੀ ਗਰੋਹ ਦੇ ਮੈਂਬਰਾਂ ਨੂੰ ਖਤਮ ਕਰਨ ਦਾ ਕੰਮ ਸੌਂਪਿਆ ਗਿਆ ਸੀ। ਜਿਸ ਲਈ ਉਹ ਵਿਦੇਸ਼ ਤੋਂ ਹਥਿਆਰ ਮੰਗਵਾ ਰਹੇ ਸਨ।

ਜਲੰਧਰ ਪੁਲਿਸ ਨੇ ਕਾਬੂ ਕੀਤੇ 3 ਮੁਲਜ਼ਮ, ਲਖਬੀਰ ਉਰਫ ਲੰਡਾ ਦੇ ਸਾਥੀ ਹੋਣ ਦਾ ਦਾਅਵਾ

ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਨਾਲ ਪੁਲਿਸ ਮੁਲਾਜ਼ਮ

Follow Us On

ਜਲੰਧਰ ਕਮਿਸ਼ਨਰੇਟ ਪੁਲਿਸ ਨੇ ਕੈਨੇਡਾ ਵਿੱਚ ਲੁਕੇ ਹੋਏ ਖਾਲਿਸਤਾਨੀ ਅੱਤਵਾਦੀ ਲਖਬੀਰ ਸਿੰਘ ਉਰਫ ਲੰਡਾ ਹਰੀਕੇ ਦੇ ਤਿੰਨ ਸਾਥੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਮੁਲਜ਼ਮ ਲਾਂਡਾ ਦੇ ਜਬਰੀ ਵਸੂਲੀ ਨੈੱਟਵਰਕ, ਪਾਕਿਸਤਾਨ ਤੋਂ ਆਉਣ ਵਾਲੇ ਹਥਿਆਰਾਂ ਦੀ ਤਸਕਰੀ, ਅਤੇ ਨਸ਼ੀਲੇ ਪਦਾਰਥਾਂ ਦੀ ਨਿਗਰਾਨੀ ਕਰਦੇ ਸਨ। ਜਾਣਕਾਰੀ ਅਨੁਸਾਰ ਪੁਲਿਸ ਨੇ ਤਿੰਨੋਂ ਮੁਲਜ਼ਮਾਂ ਨੂੰ ਜਲੰਧਰ ਤੋਂ ਹੀ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰੀ ਤੋਂ ਬਾਅਦ ਮੁਲਜ਼ਮਾਂ ਨੂੰ ਛੇਤੀ ਹੀ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ ਜਿਸ ਤੋਂ ਬਾਅਦ ਪੁਲਿਸ ਮੁਲਜ਼ਮਾਂ ਦਾ ਰਿਮਾਂਡ ਲਵੇਗੀ।

ਸ਼ੋਸਲ ਮੀਡੀਆ ਤੇ ਜਾਣਕਾਰੀ ਸਾਂਝੀ ਕਰਦਿਆਂ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਤਿੰਨਾਂ ਦੇ ਸਬੰਧ ਕੈਨੇਡਾ ਵਿੱਚ ਲੁਕੇ ਅੱਤਵਾਦੀ ਲਖਬੀਰ ਲੰਡਾ ਨਾਲ ਮਿਲੇ ਹਨ। ਇਹ ਤਿੰਨੋਂ ਮੁਲਜ਼ਮ ਸੰਗਠਿਤ ਅਪਰਾਧ ਅਤੇ ਜਬਰੀ ਵਸੂਲੀ ਦਾ ਵੱਡਾ ਨੈੱਟਵਰਕ ਚਲਾ ਰਹੇ ਸਨ। ਜਿਸ ਦੀ ਜਲੰਧਰ ਪੁਲਿਸ ਖੁਫੀਆ ਜਾਣਕਾਰੀ ਮਿਲੀ ਸੀ ਜਿਸ ਮਗਰੋਂ ਸਾਰੇ ਤੱਥਾਂ ਦੀ ਜਾਂਚ ਕਰਕੇ ਜਲੰਧਰ ਪੁਲਿਸ ਨੇ ਜਾਲ ਵਿਛਾਇਆ ਸੀ।

ਮੁਲਜ਼ਮਾਂ ਨੇ ਪਾਰ ਤੋਂ ਮੰਗਵਾਇਆ ਸੀ ਅਸਲ੍ਹਾ

ਮੁਲਜ਼ਮਾਂ ਤੇ ਸਰਹੱਦ ਪਾਰ ਤੋਂ ਨਜ਼ਾਇਜ ਅਸਲ੍ਹਾ ਅਤੇ ਹੋਰ ਗੈਰ ਕਾਨੂੰਨੀ ਸਮਾਨ ਮੰਗਵਾਉਣ ਦੇ ਇਲਜ਼ਾਮ ਹਨ। ਪੁਲਿਸ ਨੇ ਜਾਣਕਾਰੀ ਮਿਲਣ ਤੋਂ ਬਾਅਦ ਤਿੰਨਾਂ ਮੁਲਜ਼ਮਾਂ ਨੂੰ ਜਾਲ ਵਿਛਾਕੇ ਗ੍ਰਿਫਤਾਰ ਕੀਤਾ। ਡੀਜੀਪੀ ਯਾਦਵ ਨੇ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਲੋਕਾਂ ਨੂੰ ਵਿਦੇਸ਼ੀ ਹੈਂਡਲਰਾਂ ਦੁਆਰਾ ਵਿਰੋਧੀ ਗਰੋਹ ਦੇ ਮੈਂਬਰਾਂ ਨੂੰ ਖਤਮ ਕਰਨ ਦਾ ਕੰਮ ਸੌਂਪਿਆ ਗਿਆ ਸੀ। ਜਿਸ ਲਈ ਉਹ ਵਿਦੇਸ਼ ਤੋਂ ਹਥਿਆਰ ਮੰਗਵਾ ਰਹੇ ਸਨ।

ਪੁਲਿਸ ਨੇ ਲਗਾਈਆਂ UAPA ਦੀਆਂ ਧਾਰਾਵਾਂ

ਪ੍ਰਾਪਤ ਜਾਣਕਾਰੀ ਅਨੁਸਾਰ ਜਲੰਧਰ ਸਿਟੀ ਪੁਲਿਸ ਵੱਲੋਂ ਕਾਬੂ ਕੀਤੇ ਗਏ ਮੁਲਜ਼ਮ ਖ਼ਿਲਾਫ਼ UAPA ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਹੀ ਨਸ਼ਾ ਤਸਕਰੀ, ਹਥਿਆਰਾਂ ਦੀ ਤਸਕਰੀ, ਜਬਰੀ ਵਸੂਲੀ ਅਤੇ ਹੋਰ ਗੰਭੀਰ ਮਾਮਲਿਆਂ ਦੇ 35 ਤੋਂ ਵੱਧ ਮਾਮਲੇ ਦਰਜ ਹਨ।

Exit mobile version