ਜਲੰਧਰ ਦੇ NRI ਕਿਡਨੈਪਿੰਗ ਮਾਮਲੇ 'ਚ ਪੁਲਿਸ ਨੂੰ ਮਿਲੀ ਲਾਸ਼, 2 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ | Jalandhar 76 Year Old NRI Kidnapping Dead Body Recovered From Moga know details in Punjabi Punjabi news - TV9 Punjabi

ਜਲੰਧਰ ਦੇ NRI ਕਿਡਨੈਪਿੰਗ ਮਾਮਲੇ ‘ਚ ਪੁਲਿਸ ਨੂੰ ਮਿਲੀ ਲਾਸ਼, 2 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

Updated On: 

17 Sep 2024 19:16 PM

ਜਲੰਧਰ ਜ਼ਿਲ੍ਹੇ ਦੇ ਪਿੰਡ ਕੰਗ ਸਾਹਬੂ ਤੋਂ ਅਣਪਛਾਤੇ ਕਾਰ ਸਵਾਰਾਂ ਵੱਲੋਂ ਇੱਕ ਐਨਆਰਆਈ ਵਿਅਕਤੀ ਨੂੰ ਅਗਵਾ ਕਰ ਲਿਆ ਗਿਆ। ਪੁਲੀਸ ਨੇ ਬਜ਼ੁਰਗ ਐਨਆਰਆਈ ਦੀ ਲਾਸ਼ ਬਰਾਮਦ ਕਰ ਲਈ ਹੈ। ਇਸ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਥਾਣਾ ਸਦਰ ਨਕੋਦਰ ਦੀ ਪੁਲੀਸ ਨੇ ਬੀਐਨਐਸ 104 (ਅਗਵਾ) ਤਹਿਤ ਕੇਸ ਦਰਜ ਕੀਤਾ ਸੀ।

ਜਲੰਧਰ ਦੇ NRI ਕਿਡਨੈਪਿੰਗ ਮਾਮਲੇ ਚ ਪੁਲਿਸ ਨੂੰ ਮਿਲੀ ਲਾਸ਼, 2 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

ਐਨਆਰਆਈ ਮਹਿੰਦਰ ਸਿੰਘ ਦਾ ਕਤਲ

Follow Us On

ਜਲੰਧਰ ਦੇ ਪਿੰਡ ਨਕੋਦਰ ਦੇ ਕੰਗ ਸਾਹਬੂ ਦੇ ਕਿਡਨੈਪਿੰਗ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਐਨਆਰਆਈ ਮਹਿੰਦਰ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ। ਐਨਆਰਆਈ ਮਹਿੰਦਰ ਸਿੰਘ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਮੋਗਾ ਦੀ ਨਹਿਰ ਵਿੱਚ ਸੁੱਟ ਦਿੱਤੀ ਗਈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਹਰਜਿੰਦਰ ਸਿੰਘ ਉਰਫ ਲਾਲੀ ਅਤੇ ਮਨਜੋਤ ਸਿੰਘ ਉਰਫ ਜੋਤਾ ਵਜੋਂ ਹੋਈ ਹੈ। ਜਿਨ੍ਹਾਂ ਨੂੰ ਪੁਲਿਸ ਨੇ ਨਕੋਦਰ ਅਤੇ ਅੰਮ੍ਰਿਤਸਰ ਤੋਂ ਫੜਿਆ ਸੀ।

NRI ਨੂੰ 14 ਸਤੰਬਰ ਨੂੰ ਅਗਵਾ ਕੀਤਾ ਗਿਆ

ਜਲੰਧਰ ਦਿਹਾਤੀ ਦੇ ਐਸਐਸਪੀ ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਮਹਿੰਦਰ ਸਿੰਘ ਨੂੰ 14 ਸਤੰਬਰ 2024 ਨੂੰ ਸ਼ਾਮ ਕਰੀਬ 6:15 ਵਜੇ ਅੱਡਾ ਕੰਗ ਸਾਹਬੂ ਨੇੜੇ ਉਸ ਵੇਲੇ ਅਗਵਾ ਕਰ ਲਿਆ ਗਿਆ ਜਦੋਂ ਉਹ ਗੁਰਦੁਆਰਾ ਸਾਹਿਬ ਜਾ ਰਿਹਾ ਸੀ। ਮੁਲਜ਼ਮਾਂ ਨੇ ਉਸ ਦੀ ਕਾਰ ਨੂੰ ਪਿੱਛੇ ਤੋਂ ਆਪਣੀ ਆਲਟੋ ਕਾਰ ਨਾਲ ਟੱਕਰ ਮਾਰ ਦਿੱਤੀ ਅਤੇ ਉਸ ਨੂੰ ਜ਼ਬਰਦਸਤੀ ਕਾਰ ਵਿੱਚੋਂ ਬਾਹਰ ਕੱਢ ਕੇ ਅਗਵਾ ਕਰ ਲਿਆ। ਇਸ ਸਬੰਧੀ ਥਾਣਾ ਸਦਰ ਨਕੋਦਰ ਵਿੱਚ 15 ਸਤੰਬਰ 2024 ਨੂੰ ਐਫਆਈਆਰ ਨੰਬਰ 108 ਤਹਿਤ ਕੇਸ ਦਰਜ ਕੀਤਾ ਗਿਆ ਸੀ।

ਇਸ ਮਾਮਲੇ ਦੀ ਜਾਂਚ ਲਈ ਐਸਪੀ ਮਨਪ੍ਰੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਬਣਾਈ ਗਈ ਸੀ, ਜਿਸ ਵਿੱਚ ਡੀਐਸਪੀ ਨਕੋਦਰ ਕੁਲਵਿੰਦਰ ਸਿੰਘ ਵਿਰਕ, ਇੰਸਪੈਕਟਰ ਪੁਸ਼ਪ ਬਾਲੀ (ਸੀਆਈਏ ਜਲੰਧਰ ਦਿਹਾਤੀ) ਅਤੇ ਐਸਐਚਓ ਸਦਰ ਨਕੋਦਰ ਐਸਆਈ ਬਲਜਿੰਦਰ ਸਿੰਘ ਸ਼ਾਮਲ ਸਨ। ਮੁਲਜ਼ਮਾਂ ਦੀ ਪਛਾਣ ਸੀਸੀਟੀਵੀ ਫੁਟੇਜ, ਤਕਨੀਕੀ ਜਾਂਚ ਅਤੇ ਗਵਾਹਾਂ ਦੇ ਬਿਆਨਾਂ ਦੇ ਆਧਾਰ ਤੇ ਕੀਤੀ ਗਈ।

ਨਕੋਦਰ ਤੋਂ ਮੁਲਜ਼ਮ ਹਰਜਿੰਦਰ ਸਿੰਘ ਉਰਫ ਲਾਲੀ ਗ੍ਰਿਫ਼ਤਾਰ

ਪਹਿਲੀ ਸਫਲਤਾ 16 ਸਤੰਬਰ 2024 ਨੂੰ ਨਕੋਦਰ ਤੋਂ ਹਰਜਿੰਦਰ ਸਿੰਘ ਉਰਫ ਲਾਲੀ ਦੀ ਗ੍ਰਿਫਤਾਰੀ ਨਾਲ ਮਿਲੀ। ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਇਸ ਵਾਰਦਾਤ ਨੂੰ ਲਾਲਚ ਅਤੇ ਜਲਦੀ ਪੈਸੇ ਕਮਾਉਣ ਦੀ ਨੀਅਤ ਨਾਲ ਅੰਜਾਮ ਦਿੱਤਾ ਗਿਆ। ਦੂਜੇ ਮੁਲਜ਼ਮ ਮਨਜੋਤ ਸਿੰਘ ਉਰਫ਼ ਜੋਤਾ ਨੂੰ 17 ਸਤੰਬਰ 2024 ਨੂੰ ਅੰਮ੍ਰਿਤਸਰ ਦੇ ਤਰਸਿੱਕਾ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮਾਂ ਨੇ ਮਹਿੰਦਰ ਸਿੰਘ ਦਾ ਮੋਬਾਈਲ ਫੋਨ ਨਹਿਰ ਵਿੱਚ ਸੁੱਟ ਕੇ ਉਨ੍ਹਾਂ ਦੇ ਫੋਨ ਕਿਸੇ ਹੋਰ ਥਾਂ ਤੇ ਸੁੱਟ ਦਿੱਤੇ ਸਨ ਤਾਂ ਜੋ ਪੁਲਿਸ ਨੂੰ ਗੁੰਮਰਾਹ ਕੀਤਾ ਜਾ ਸਕੇ।

ਤੇਜ਼ਧਾਰ ਹਥਿਆਰ ਨਾਲ ਕੀਤਾ ਕਤਲ

ਪੁੱਛਗਿੱਛ ਦੌਰਾਨ ਮੁਲਜ਼ਮ ਨੇ ਕਬੂਲ ਕੀਤਾ ਕਿ ਜਦੋਂ ਮਹਿੰਦਰ ਸਿੰਘ ਨੇ ਮਨਜੋਤ ਨੂੰ ਉਸ ਦੀ ਆਵਾਜ਼ ਤੋਂ ਪਛਾਣ ਲਿਆ ਤਾਂ ਮੁਲਜ਼ਮਾਂ ਨੇ ਉਸ ਦਾ ਤੇਜ਼ਧਾਰ ਹਥਿਆਰ (ਦਾਤਾਰ) ਨਾਲ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ ਮੋਗਾ ਦੇ ਬਾਹਰਵਾਰ ਇੱਕ ਨਹਿਰ ਵਿੱਚ ਸੁੱਟ ਦਿੱਤੀ। ਪੁਲਿਸ ਹੁਣ ਡਰੇਨੇਜ ਵਿਭਾਗ ਅਤੇ ਐਸਡੀਆਰਐਫ ਦੀਆਂ ਟੀਮਾਂ ਦੀ ਮਦਦ ਨਾਲ ਨਹਿਰ ਦੇ ਪਾਣੀ ਦਾ ਪੱਧਰ ਘਟਾ ਕੇ ਲਾਸ਼ ਦੀ ਭਾਲ ਕਰ ਰਹੀ ਹੈ।

ਵਾਰਦਾਤ ਵਿੱਚ ਵਰਤੀ ਗਈ ਆਲਟੋ ਕਾਰ (ਪੀ.ਬੀ.-21-ਈ-8888) ਵੀ ਬਰਾਮਦ ਕਰ ਲਈ ਗਈ ਹੈ, ਜਿਸ ਨਾਲ ਮੁਲਜ਼ਮਾਂ ਖ਼ਿਲਾਫ਼ ਕੇਸ ਹੋਰ ਮਜ਼ਬੂਤ ​​ਕੀਤਾ ਗਿਆ ਹੈ। ਮਹਿੰਦਰ ਸਿੰਘ ਦੀ ਲਾਸ਼ ਦੀ ਭਾਲ ਅਜੇ ਵੀ ਜਾਰੀ ਹੈ ਅਤੇ ਮੋਗਾ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ। ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕਰੇਗੀ।

ਇਹ ਵੀ ਪੜ੍ਹੋ: ਪੰਜਾਬ ਪੁਲਿਸ ਵੱਲੋਂ ਵੱਡੀ ਕਾਰਵਾਈ, 1673 ਮੋਬਾਈਲਾਂ ਦੇ IMEI ਨੰਬਰ ਤੇ 6500 ਸੋਸ਼ਲ ਮੀਡੀਆ ਖਾਤੇ ਕੀਤੇ ਬਲੌਕ

Exit mobile version