ਜਲਾਲਾਬਾਦ ਦੇ ਇੱਕ ਨਿੱਜੀ ਹਸਪਤਾਲ 'ਚ ਗੁੰਡਾਗਰਦੀ ਦਾ ਨੰਗਾ ਨਾਚ, ਕਿਰਪਾਨਾ ਨਾਲ ਹਮਲਾ, ਤਸਵੀਰਾਂ CCTV 'ਚ ਕੈਦ | Jalalabad private hospital hooligans attacked with Kirpana Know in Punjabi Punjabi news - TV9 Punjabi

ਜਲਾਲਾਬਾਦ ਦੇ ਇੱਕ ਨਿੱਜੀ ਹਸਪਤਾਲ ‘ਚ ਗੁੰਡਾਗਰਦੀ ਦਾ ਨੰਗਾ ਨਾਚ, ਕਿਰਪਾਨਾ ਨਾਲ ਹਮਲਾ, ਤਸਵੀਰਾਂ CCTV ‘ਚ ਕੈਦ

Updated On: 

12 Jul 2024 09:28 AM

ਸ੍ਰੀ ਮੁਕਤਸਰ ਸਾਹਿਬ ਨੈਸ਼ਨਲ ਹਾਈਵੇ 'ਤੇ ਬਣਿਆ ਹੋਇਆ ਹੈ। ਜਿੱਥੇ 10 ਤੋਂ 12 ਗੁੰਡੀਆਂ ਵੱਲੋਂ ਇੱਕ ਪਰਿਵਾਰ 'ਤੇ ਹਮਲਾ ਕਰ ਦਿੱਤਾ ਗਿਆ। ਡੀਐਸਪੀ ਏਆਰ ਸ਼ਰਮਾ ਨੇ ਕਿਹਾ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਏਗਾ। ਉਨ੍ਹਾਂ ਕਿਹਾ ਕਿ ਗੁੰਡਾਗਰਦੀ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਜਲਾਲਾਬਾਦ ਦੇ ਇੱਕ ਨਿੱਜੀ ਹਸਪਤਾਲ ਚ ਗੁੰਡਾਗਰਦੀ ਦਾ ਨੰਗਾ ਨਾਚ, ਕਿਰਪਾਨਾ ਨਾਲ ਹਮਲਾ, ਤਸਵੀਰਾਂ CCTV ਚ ਕੈਦ
Follow Us On

ਜਲਾਲਾਬਾਦ ਦੇ ਇੱਕ ਨਿੱਜੀ ਹਸਪਤਾਲ ਤੋਂ ਗੁੰਡਾਗਰਦੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਹ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਨੈਸ਼ਨਲ ਹਾਈਵੇ ‘ਤੇ ਬਣਿਆ ਹੋਇਆ ਹੈ। ਜਿੱਥੇ 10 ਤੋਂ 12 ਗੁੰਡੀਆਂ ਵੱਲੋਂ ਇੱਕ ਪਰਿਵਾਰ ‘ਤੇ ਹਮਲਾ ਕਰ ਦਿੱਤਾ ਗਿਆ। ਜਾਣਕਾਰੀ ਦਿੰਦਿਆ ਹਰਭਜਨ ਸਿੰਘ ਮੰਡਲ ਪ੍ਰਧਾਨ ਬੀਜੇਪੀ ਲੱਧੂ ਵਾਲਾ ਨੇ ਦੱਸਿਆ ਕਿ ਉਹ ਆਪਣੀ ਧੀ ਦੇ ਆਪ੍ਰੇਸ਼ਨ ਲਈ ਸ਼ਿਵਾਲਿਕ ਮੈਡੀਸਿਟੀ ਹਸਪਤਾਲ ਵਿੱਚ ਪਰਿਵਾਰ ਸਮੇਤ ਗਏ ਸਨ।

ਜਿੱਥੇ ਦੁਪਹਿਰ 3 ਵਜੇ ਦੇ ਕਰੀਬ ਉਨ੍ਹਾਂ ਦੀ ਧੀ ਦਾ ਆਪ੍ਰੇਸ਼ਨ ਹੋਣਾ ਸੀ। ਜਦੋਂ ਉਹ ਆਪਰੇਸ਼ਨ ਥੀਏਟਰ ਵਿੱਚ ਜਾਣ ਲੱਗੇ ਤਾਂ ਹਸਪਤਾਲ ਦੇ ਸਟਾਫ ਨੇ ਉਨ੍ਹਾਂ ਨੂੰ ਰੋਕ ਦਿੱਤਾ। ਉਹਨਾਂ ਦਾ ਕਹਿਣਾ ਕਿ ਬੱਚੀ ਘਬਰਾ ਗਈ ਸੀ ਅਤੇ ਉਹ ਬੱਚੀ ਨੂੰ ਸਮਝਾਉਣ ਦੇ ਲਈ ਓਟੀ ਦੇ ਵਿੱਚ ਜਾਣਾ ਚਾਹੁੰਦੇ ਸੀ। ਸਟਾਫ ਵੱਲੋਂ ਰੋਕਣ ਤੇ ਹਰਭਜਨ ਸਿੰਘ ਅਤੇ ਹਸਪਤਾਲ ਦੇ ਸਟਾਫ ਦੇ ਵਿਚਾਲੇ ਬਹਿਸ ਹੋ ਗਈ। ਮਾਮਲਾ ਮੈਨੇਜਮੈਂਟ ਕੋਲੇ ਪਹੁੰਚਿਆ ਤਾਂ ਮੈਨੇਜਮੈਂਟ ਵੱਲੋਂ ਹਸਪਤਾਲ ਸਟਾਫ ਦੇ ਵਿੱਚੋਂ ਇੱਕ ਲੈਬ ਟੈਕਨੀਸ਼ੀਅਨ ਨੂੰ ਨੌਕਰੀ ਤੋਂ ਮੁਅਤਲ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਲੈਬ ਟੈਕਨੀਸ਼ੀਅਨ ਆਪਣੇ ਸਾਥੀਆਂ ਸਮੇਤ ਹਸਪਤਾਲ ਵਿੱਚ ਪਹੁੰਚ ਗਿਆ। ਜਿਸ ਤੋਂ ਬਾਅਦ ਹਰਭਜਨ ਸਿੰਘ ਅਤੇ ਉਸ ਦੇ ਪਰਿਵਾਰ ਤੇ ਹਮਲਾ ਕਰ ਦਿੱਤਾ। ਜਿਸ ਵਿੱਚ ਪੂਰਾ ਪਰਿਵਾਰ ਜਖ਼ਮੀ ਹੋ ਗਿਆ ਹੈ।

ਪੂਰੀ ਵਾਰਦਾਤ ਸੀਸੀਟੀਵੀ ਵਿੱਚ ਕੈਦ

ਇਹ ਹਮਲੇ ਦੀਆਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋ ਗਈਆਂ ਹਨ। ਜਿਸ ਵਿੱਚ ਸਾਫ ਦਿਖਾਈ ਦੇ ਰਿਹਾ ਕਿ ਕਿਸ ਤਰ੍ਹਾਂ ਦੇ ਨਾਲ ਕਿਰਪਾਨਾ ਦੇ ਨਾਲ ਇਹ ਹਮਲਾ ਕੀਤਾ ਗਿਆ। ਜਾਣਕਾਰੀ ਮਿਲਦੀਆਂ ਹੀ ਜਲਾਲਾਬਾਦ ਥਾਣਾ ਸਿਟੀ ਦੇ ਐਸਐਚਓ ਅੰਗਰੇਜ਼ ਕੁਮਾਰ ਅਤੇ ਡੀਐਸਪੀ ਏਆਰ ਸ਼ਰਮਾ ਮੌਕੇ ‘ਤੇ ਪਹੁੰਚੇ। ਪੁਲਿਸ ਵੱਲੋਂ ਸੀਸੀਟੀਵੀ ਤਸਵੀਰਾਂ ਕਬਜ਼ੇ ਵਿੱਚ ਲੈ ਲਈਆਂ ਗਈਆਂ ਹਨ ਅਤੇ ਇਸ ਹਮਲੇ ਦੇ ਵਿੱਚ ਜਖ਼ਮੀ ਹੋਏ ਪਰਿਵਾਰ ਦੇ ਬਿਆਨ ਕਲਮ ਬੰਦ ਕੀਤੇ ਗਏ ਹਨ।

ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਏਗਾ- ਡੀਐਸਪੀ

ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਡੀਐਸਪੀ ਏਆਰ ਸ਼ਰਮਾ ਨੇ ਕਿਹਾ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਏਗਾ। ਉਨ੍ਹਾਂ ਕਿਹਾ ਕਿ ਗੁੰਡਾਗਰਦੀ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਪਰਿਵਾਰ ਦੇ ਬਿਆਨ ਕਲਮ ਬੰਦ ਕਰਨ ਤੋਂ ਬਾਅਦ ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਮੁਲਜ਼ਮਾਂ ਨੂੰ ਕਾਬੂ ਕਰ ਸਲਾਖਾਂ ਦੇ ਪਿੱਛੇ ਭੇਜਿਆ ਜਾਵੇਗਾ।

ਇਹ ਵੀ ਪੜ੍ਹੋ: ਲੁਧਿਆਣਾ ਚ ਢਾਬੇ ਤੇ ਹੋਇਆ ਹੰਗਾਮਾ, ਪਾਣੀ ਦੀਆਂ ਬੋਤਲਾਂ ਨੂੰ ਲੈਕੇ ਬਦਮਾਸ਼ਾਂ ਨੇ ਮੁਲਾਜ਼ਮਾਂ ਨਾਲ ਕੀਤੀ ਕੁੱਟਮਾਰ

ਫਾਜ਼ਿਲਕਾ ਬੀਜੇਪੀ ਨੇ ਘਟਨਾ ਦੀ ਕੀਤੀ ਨਿੰਦਾ

ਇਸ ਹਮਲੇ ਦੀ ਫਾਜ਼ਿਲਕਾ ਬੀਜੇਪੀ ਦੇ ਵੱਲੋਂ ਨਿੰਦਾ ਕੀਤੀ ਗਈ ਹੈ। ਜਿਲ੍ਹਾ ਫਾਜ਼ਿਲਕਾ ਤੋਂ ਬੀਜੇਪੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ ਨੇ ਇਸ ਹਮਲੇ ਨੂੰ ਲੈ ਕੇ ਕਾਨੂੰਨ ਵਿਵਸਥਾ ‘ਤੇ ਸਵਾਲ ਚੁੱਕੇ ਹਨ।

Exit mobile version