Police Raid: ਜਲਾਲਾਬਾਦ ਪੁਲਿਸ ਨੇ ਕੱਸਿਆ ਸ਼ਰਾਬ ਤਸਕਰਾਂ ‘ਤੇ ਸ਼ਿਕੰਜਾ, ਚਾਰ ਗ੍ਰਿਫਤਾਰ
Jalalabad Crime News: ਪੁਲਿਸ ਰੇਡ ਦੌਰਾਨ ਮਿਨੀ ਸ਼ਰਾਬ ਦੀ ਫੈਕਟਰੀ ਦਾ ਖੁਲਾਸਾ ਹੋਇਆ, ਜਿੱਥੇ ਇਕ ਹਜ਼ਾਰ ਲੀਟਰ ਲਾਹਣ ਦੇ ਨਾਲ 225 ਬੋਤਲਾਂ ਸ਼ਰਾਬ ਅਤੇ ਸ਼ਰਾਬ ਕੱਢਣ ਲਈ ਬਣਾਈ ਗਈ ਭੱਠੀ ਦਾ ਸਾਮਾਨ ਵੀ ਬਰਾਮਦ ਹੋਇਆ।
ਜਲਾਲਾਬਾਦ ਨਿਊਜ: ਸਰਹੱਦੀ ਜ਼ਿਲ੍ਹਾ ਫਾਜ਼ਿਲਕਾ ਦੇ ਜਲਾਲਾਬਾਦ (Jalalabad) ਵਿਖੇ ਪੁਲਿਸ ਦੇ ਹੱਥ ਉਸ ਸਮੇਂ ਵੱਡੀ ਕਾਮਯਾਬੀ ਲੱਗੀ, ਜਦੋਂ ਡੀਐੱਸਪੀ ਅਤੁਲ ਸੋਨੀ ਦੀ ਅਗਵਾਈ ਹੇਠ ਪਿੰਡ ਧੁਣਕੀਆਂ ਅਤੇ ਢਾਣੀ ਪ੍ਰੇਮ ਸਿੰਘ ਵਿਖੇ ਕੀਤੀ ਗਈ ਰੇਡ ਦੌਰਾਨ 3000 ਲੀਟਰ ਲਾਹਣ, 225 ਬੋਤਲਾਂ ਨਜਾਇਜ ਦੇਸੀ ਸ਼ਰਾਬ ਅਤੇ ਸ਼ਰਾਬ ਬਣਾਉਣ ਵਾਲੀ ਭੱਠੀ ਦਾ ਸਾਮਾਨ ਬਰਾਮਦ ਕੀਤਾ ਗਿਆ। ਪੁਲਿਸ ਨੇ ਇਹ ਸਾਰੀ ਕਾਰਵਾਈ ਗੁਪਤ ਸੂਚਨਾ ਦੇ ਆਧਾਰ ਤੇ ਕੀਤੀ ਸੀ।
ਮੁਲਜਮਾਂ ਤੇ ਐਕਸਾਈਜ਼ ਐਕਟ ਤਹਿਤ ਮੁਕਦਮਾ ਦਰਜ
ਇਸ ਮਾਮਲੇ ਵਿੱਚ ਪੁਲਿਸ ਵੱਲੋਂ ਐਕਸਾਈਜ਼ ਐਕਟ ਤਹਿਤ ਮੁਕਦਮਾ ਨੰਬਰ 24 ਥਾਣਾ ਸਦਰ ਜਲਾਲਾਬਾਦ ਵਿੱਚ ਦਰਜ ਕੀਤਾ ਗਿਆ। ਇਸ ਮਾਮਲੇ ਵਿਚ ਪੁਲਿਸ ਨੇ ਇੱਕ ਸ਼ਖ਼ਸ ਨੂੰ ਬਾਈਨੇਮ ਮੁਕੱਦਮੇ ਵਿਚ ਨਾਮਜ਼ਦ ਕੀਤਾ ਹਾਲਾਂਕਿ ਪੁਲਿਸ ਦੇ ਹੱਥ ਸ਼ਰਾਬ ਤਸਕਰ ਨਹੀਂ ਲੱਗਾ ਇਕ ਹੋਰ ਮਾਮਲੇ ਦੇ ਵਿੱਚ ਥਾਣਾ ਵੈਰੋਕਾ ਪੁਲਿਸ ਨੂੰ ਸੂਚਨਾ ਮਿਲੀ ਕਿ ਪਿੰਡ ਮਹਾਲਮ ਦੀ ਢਾਣੀ ਪ੍ਰੇਮ ਸਿੰਘ ਇੱਕ ਘਰ ਦੇ ਵਿੱਚ ਵੱਡੇ ਪੱਧਰ ਤੇ ਨਜਾਇਜ਼ ਸ਼ਰਾਬ ਦਾ ਧੰਦਾ ਕੀਤਾ ਜਾ ਰਿਹਾ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਪਿੰਡ ਮਹਾਲਮ ਦੀ ਢਾਣੀ ਪ੍ਰੇਮ ਸਿੰਘ ਦੇ ਇਕ ਘਰ ਵਿਚ ਰੇਡ ਕੀਤੀ ਗਈ ਤਾਂ ਉਥੇ ਇੱਕ ਥਾਣਾ ਵੈਰੋਕਾ ਦੀ ਪੁਲਿਸ ਨੇ ਮੁਕਦਮਾ ਨੰਬਰ 31 ਅਕਸਾਈਜ ਐਕਟ ਦੇ ਤਹਿਤ 3 ਲੋਕਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ।
ਰੇਡ ਦੀ ਸੂਚਨਾ ਮਿਲਣ ਦੇ ਫਰਾਰ ਹੋਏ ਮੁਲਜਮ
ਪੁਲਿਸ ਦਾ ਕਹਿਣਾ ਹੈ ਕਿ ਜਦੋਂ ਉਹ ਰੇਡ ਕਰਨ ਗਏ ਤਾਂ ਸ਼ਰਾਬ ਤਸਕਰ ਆਪਣੇ ਘਰਾਂ ਨੂੰ ਤਾਲੇ ਲਗਾ ਕੇ ਫਰਾਰ ਹੋ ਗਏ ਜਿਸ ਤੋਂ ਬਾਅਦ ਪੁਲਿਸ ਵੱਲੋਂ ਪਿੰਡ ਦੇ ਸਰਪੰਚ ਅਤੇ ਪੰਚਾਇਤ ਮੈਂਬਰਾਂ ਦੀ ਹਾਜ਼ਰੀ ਵਿੱਚ ਤਾਲੇ ਤੋੜੇ ਗਏ ਤਾਂ ਅੰਦਰੋਂ 5 ਡਰਮਾਂ ਵਿਚ ਇਕ ਹਜ਼ਾਰ ਲੀਟਰ ਦੇ ਕਰੀਬ ਲਾਹਣ ਰੱਖੀ ਹੋਈ ਮਿਲੀ, ਜਿਸ ਨੂੰ ਪੁਲਿਸ ਨੇ ਮੌਕੇ ਤੇ ਹੀ ਨਸ਼ਟ ਕਰ ਦਿੱਤਾ। ਇਸ ਥਾਂ ਦੀ ਤਲਾਸ਼ੀ ਲੈਣ ਤੇ ਪੁਲਿਸ ਨੂੰ 225 ਬੋਤਲਾਂ ਨਾਜਾਇਜ਼ ਦੇਸੀ ਸ਼ਰਾਬ ਦੀਆਂ ਵੀ ਬਰਾਮਦ ਹੋਈਆਂ ਅਤੇ ਇਸ ਸਭ ਨੂੰ ਤਿਆਰ ਕਰਨ ਵਾਸਤੇ ਭਠੀ ਦਾ ਸਮਾਨ ਵੀ ਬਰਾਮਦ ਹੋਇਆ । ਦੱਸ ਦੇਈਏ ਕਿ ਬੀਤੇ ਦਿਨ ਵੀ ਪੁਲਿਸ ਵੱਲੋਂ ਪਿੰਡ ਮਹਾਲਮ ਵਿੱਚ ਰੇਡ ਕੀਤੀ ਗਈ ਸੀ ਤਾਂ ਉਦੋਂ ਵੀ ਵੱਡੀ ਮਾਤਰਾ ਦੇ ਵਿਚ ਲਾਹਣ ਬਰਾਮਦ ਹੋਈ ਸੀ।
ਸ਼ਰਾਬ ਤਸਕਰਾਂ ਦੇ ਖਿਲਾਫ ਪੁਲਿਸ ਦੇ ਵੱਲੋਂ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ, ਪਰ ਇਸ ਸਭ ਦੇ ਬਾਵਜੂਦ ਸ਼ਰਾਬ ਦੀ ਤਸਕਰੀ ਵਿੱਚ ਲੱਗੇ ਤਸਕਰ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ ਫਿਲਹਾਲ ਇਸ ਮਾਮਲੇ ਦੇ ਵਿੱਚ ਡੀਐੱਸਪੀ ਅਤੁਲ ਸੋਨੀ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਮੁਲਜਮ ਬਣਾਏ ਗਏ ਚਾਰ ਸ਼ਰਾਬ ਤਸਕਰਾਂ ਦੀ ਭਾਲ ਕੀਤੀ ਜਾ ਰਹੀ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ