ਅੰਮ੍ਰਿਤਸਰ ‘ਚ 8 ਤਸਕਰ ਗ੍ਰਿਫ਼ਤਾਰ, ਜੱਗੂ ਨਾਲ ਲਿੰਕ, 8 ਪਿਸਤੌਲਾਂ ਬਰਾਮਦ

Updated On: 

20 Aug 2025 18:00 PM IST

Jaggu Bhagwanpuria gang: ਸਪੈਸ਼ਲ ਸੈਲ ਵੱਲੋਂ ਮਨਜੋਤ ਸਿੰਘ ਉਰਮੁਚੀ ਅਤੇ ਅੰਮ੍ਰਿਤਪਾਲ ਸਿੰਘ ਨੂੰ ਬੀਐਸਐਫ ਦੇ ਸਾਂਝੇ ਆਪਰੇਸ਼ਨ ਦੌਰਾਨ ਪਿੰਡ ਧੋਲ ਕਲਾਂ ਨਜ਼ਦੀਕ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਕੋਲੋਂ 2 ਪਿਸਤੌਲਾਂ, 2 ਮੈਗਜ਼ੀਨ, 10 ਜ਼ਿੰਦਾ ਰੌਂਦ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤੀ ਗਈ।

ਅੰਮ੍ਰਿਤਸਰ ਚ 8 ਤਸਕਰ ਗ੍ਰਿਫ਼ਤਾਰ, ਜੱਗੂ ਨਾਲ ਲਿੰਕ, 8 ਪਿਸਤੌਲਾਂ ਬਰਾਮਦ
Follow Us On

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਨਾਜਾਇਜ਼ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਗੈਂਗ ਦੇ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ 8 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ 8 ਪਿਸਤੌਲ, 66 ਜ਼ਿੰਦਾ ਰੌਂਦ, ਮੈਗਜ਼ੀਨਾਂ, ਮੋਟਰਸਾਈਕਲਾਂ ਤੇ ਇੱਕ ਸਕਾਰਪੀਓ ਗੱਡੀ ਬਰਾਮਦ ਕੀਤੀ ਹੈ।

ਐੱਸਐਸਪੀ ਦਿਹਾਤੀ ਅਦਿਤਿਆ ਵੈਰੀਅਰ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਗ੍ਰਿਫਤਾਰ ਮੁਲਜ਼ਮ ਜੱਗੂ ਭਗਵਾਨਪੁਰੀਆ ਅਤੇ ਅਮਰੀਕਾ ਵਿੱਚ ਬੈਠੇ ਹਰਪਿੰਦਰ ਸਿੰਘ ਉਰਫ ਲਾਡੀ ਨਾਲ ਸੰਬੰਧਿਤ ਹਨ। ਉਹਨਾਂ ਕਿਹਾ ਕਿ ਇਹ ਲੋਕ ਸਰਹੱਦ ਪਾਰ ਤੋਂ ਹਥਿਆਰਾਂ ਦੀਆਂ ਖੇਪਾਂ ਮੰਗਵਾ ਕੇ ਪੰਜਾਬ ਵਿੱਚ ਸਪਲਾਈ ਕਰਦੇ ਸਨ।

ਜਾਣਕਾਰੀ ਮੁਤਾਬਕ, ਸਪੈਸ਼ਲ ਸੈਲ ਵੱਲੋਂ ਮਨਜੋਤ ਸਿੰਘ ਉਰਮੁਚੀ ਅਤੇ ਅੰਮ੍ਰਿਤਪਾਲ ਸਿੰਘ ਨੂੰ ਬੀਐਸਐਫ ਦੇ ਸਾਂਝੇ ਆਪਰੇਸ਼ਨ ਦੌਰਾਨ ਪਿੰਡ ਧੋਲ ਕਲਾਂ ਨਜ਼ਦੀਕ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਕੋਲੋਂ 2 ਪਿਸਤੌਲਾਂ, 2 ਮੈਗਜ਼ੀਨ, 10 ਜ਼ਿੰਦਾ ਰੌਂਦ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤੀ ਗਈ।

ਇਸੇ ਤਰ੍ਹਾਂ, ਸੀਆਈਏ ਸਟਾਫ ਨੇ ਗੁਰਪ੍ਰੀਤ ਸਿੰਘ, ਬਿਕਰਮਜੀਤ ਸਿੰਘ ਅਤੇ ਸੁਖਦੇਵ ਸਿੰਘ ਉਰਫ਼ ਰਿੰਕੂ ਨੂੰ ਕਾਬੂ ਕਰਕੇ ਉਹਨਾਂ ਕੋਲੋਂ 3 ਪਿਸਤੌਲ, 35 ਜ਼ਿੰਦਾ ਰੌਂਦ ਅਤੇ ਇੱਕ ਸਕਾਰਪੀਓ ਜ਼ਬਤ ਕੀਤੀ। ਥਾਣਾ ਮਹਿਤਾ ਪੁਲਿਸ ਨੇ ਗੁਰਤਾਜ ਸਿੰਘ ਉਰਫ਼ ਤਾਜ ਨੂੰ ਇੱਕ ਪਿਸਤੌਲ ਅਤੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ, ਜਦਕਿ ਕੱਥੂ ਨੰਗਲ ਪੁਲਿਸ ਨੇ ਬਲਜੀਤ ਸਿੰਘ ਉਰਫ਼ ਬੱਲੀ ਅਤੇ ਗੁਰਮੀਤ ਸਿੰਘ ਉਰਫ਼ ਨਿੱਕੂ ਨੂੰ ਦੋ ਬੱਤੀ ਬੋਰ ਪਿਸਤੌਲਾਂ ਅਤੇ 17 ਰੌਂਦਾਂ ਸਮੇਤ ਕਾਬੂ ਕੀਤਾ।

ਐਸਪੀ ਨੇ ਕਿਹਾ ਕਿ ਨਜਾਇਜ਼ ਹਥਿਆਰ ਸਪਲਾਈ ਕਰਨ ਵਾਲਿਆਂ ਦਾ ਨੈੱਟਵਰਕ ਤੋੜਨ ਲਈ ਪੁਲਿਸ ਦੀ ਇਹ ਕਾਰਵਾਈ ਮਹੱਤਵਪੂਰਨ ਹੈ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਤਾਂ ਜੋ ਹੋਰ ਖੁਲਾਸੇ ਹੋ ਸਕਣ।

Related Stories