ਭਾਰਤ ਰਾਇਸ ਯੋਜਨਾ ਵਿੱਚ ਮਨੀ ਲਾਂਡਰਿੰਗ ਘੁਟਾਲਾ, ED ਨੇ ਪੰਜਾਬ-ਹਰਿਆਣਾ ਵਿੱਚ ਕੀਤੀ ਛਾਪੇਮਾਰੀ

jarnail-singhtv9-com
Updated On: 

26 May 2025 09:04 AM

ਈਡੀ ਦੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਕਿ ਮੁਲਾਜ਼ਮ ਸੰਸਥਾਵਾਂ ਨੂੰ 'ਭਾਰਤ ਰਾਇਸ ਯੋਜਨਾ' ਤਹਿਤ ਸਰਕਾਰੀ ਏਜੰਸੀਆਂ ਤੋਂ ਸਬਸਿਡੀ ਵਾਲੀਆਂ ਦਰਾਂ 'ਤੇ ਚੌਲ ਮਿਲੇ ਸਨ, ਜੋ ਗਰੀਬਾਂ ਵਿੱਚ ਵੰਡੇ ਜਾਣੇ ਸਨ। ਪਰ ਇਹਨਾਂ ਸੰਸਥਾਵਾਂ ਨੇ ਇਹ ਚੌਲ ਹੋਰ ਮਿੱਲਰਾਂ ਨੂੰ ਵੇਚ ਦਿੱਤੇ ਜਾਂ ਅਣਅਧਿਕਾਰਤ ਚੈਨਲਾਂ ਰਾਹੀਂ ਵੇਚ ਦਿੱਤੇ, ਜਿਸ ਨਾਲ ਗੈਰ-ਕਾਨੂੰਨੀ ਮੁਨਾਫ਼ਾ ਕਮਾਇਆ ਗਿਆ।

ਭਾਰਤ ਰਾਇਸ ਯੋਜਨਾ ਵਿੱਚ ਮਨੀ ਲਾਂਡਰਿੰਗ ਘੁਟਾਲਾ, ED ਨੇ ਪੰਜਾਬ-ਹਰਿਆਣਾ ਵਿੱਚ ਕੀਤੀ ਛਾਪੇਮਾਰੀ
Follow Us On

ਪੰਜਾਬ ਵਿੱਚ ‘ਭਾਰਤ ਰਾਇਸ ਯੋਜਨਾ’ ਤਹਿਤ ਲੋੜਵੰਦਾਂ ਨੂੰ ਦਿੱਤੇ ਜਾਣ ਵਾਲੇ ਚੌਲਾਂ ਸਬੰਧੀ ਇੱਕ ਘੁਟਾਲਾ ਸਾਹਮਣੇ ਆਇਆ ਹੈ। ਜਿਸਦੀ ਜਾਂਚ ਹੁਣ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਜਲੰਧਰ ਟੀਮ ਵੱਲੋਂ ਕੀਤੀ ਜਾ ਰਹੀ ਹੈ। ਈਡੀ ਨੇ ‘ਭਾਰਤ ਰਾਇਸ ਯੋਜਨਾ’ ਨਾਲ ਜੁੜੇ ਇੱਕ ਵੱਡੇ ਮਨੀ ਲਾਂਡਰਿੰਗ ਘੁਟਾਲੇ ਦੇ ਸਬੰਧ ਵਿੱਚ ਪੰਜਾਬ ਅਤੇ ਹਰਿਆਣਾ ਵਿੱਚ ਕਈ ਰਿਹਾਇਸ਼ੀ ਅਤੇ ਵਪਾਰਕ ਸਥਾਨਾਂ ‘ਤੇ ਛਾਪੇਮਾਰੀ ਕੀਤੀ ਹੈ ਅਤੇ ਵੱਡੀ ਮਾਤਰਾ ਵਿੱਚ ਨਕਦੀ ਅਤੇ ਸੋਨਾ ਜ਼ਬਤ ਕੀਤਾ ਹੈ।

ਛਾਪੇਮਾਰੀ ਦੌਰਾਨ ED ਨੂੰ ਭਾਰਤੀ ਮੁਦਰਾ ਵਿੱਚ 2.2 ਕਰੋੜ ਦੀ ਨਕਦੀ ਅਤੇ ਲਗਭਗ 1.12 ਕਰੋੜ ਦੀ ਕੀਮਤ ਦਾ ਸੋਨਾ ਬਰਾਮਦ ਹੋਇਆ ਹੈ ਇਸ ਤੋਂ ਇਲਾਵਾ ਕਈ ਇਲੈਕਟ੍ਰਾਨਿਕ ਯੰਤਰ, ਦਸਤਾਵੇਜ਼ ਬਰਾਮਦ ਕੀਤੇ ਗਏ ਹਨ। ਈਡੀ ਨੇ ਇਹ ਕਾਰਵਾਈ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀਐਮਐਲਏ), 2002 ਦੇ ਉਪਬੰਧਾਂ ਤਹਿਤ ਕੀਤੀ।

ਈਡੀ ਦੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਕਿ ਮੁਲਾਜ਼ਮ ਸੰਸਥਾਵਾਂ ਨੂੰ ‘ਭਾਰਤ ਰਾਇਸ ਯੋਜਨਾ’ ਤਹਿਤ ਸਰਕਾਰੀ ਏਜੰਸੀਆਂ ਤੋਂ ਸਬਸਿਡੀ ਵਾਲੀਆਂ ਦਰਾਂ ‘ਤੇ ਚੌਲ ਮਿਲੇ ਸਨ, ਜੋ ਗਰੀਬਾਂ ਵਿੱਚ ਵੰਡੇ ਜਾਣੇ ਸਨ। ਪਰ ਇਹਨਾਂ ਸੰਸਥਾਵਾਂ ਨੇ ਇਹ ਚੌਲ ਹੋਰ ਮਿੱਲਰਾਂ ਨੂੰ ਵੇਚ ਦਿੱਤੇ ਜਾਂ ਅਣਅਧਿਕਾਰਤ ਚੈਨਲਾਂ ਰਾਹੀਂ ਵੇਚ ਦਿੱਤੇ, ਜਿਸ ਨਾਲ ਗੈਰ-ਕਾਨੂੰਨੀ ਮੁਨਾਫ਼ਾ ਕਮਾਇਆ ਗਿਆ।

ਇਸ ਯੋਜਨਾ ਦਾ ਉਦੇਸ਼ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ (EWS) ਨੂੰ ਕਿਫਾਇਤੀ ਕੀਮਤਾਂ ‘ਤੇ ਪ੍ਰੋਸੈਸਡ, ਸਾਫ਼ ਅਤੇ ਪੈਕ ਕੀਤੇ ਚੌਲ ਪ੍ਰਦਾਨ ਕਰਨਾ ਸੀ। ਪਰ ਮੁਲਜ਼ਮਾਂ ਨੇ ਸਕੀਮ ਦੇ ਵੰਡ ਨਿਯਮਾਂ ਦੀ ਉਲੰਘਣਾ ਕੀਤੀ ਅਤੇ ਸਰਕਾਰੀ ਸਬਸਿਡੀ ਦੀ ਦੁਰਵਰਤੋਂ ਕੀਤੀ।

ਮਾਮਲੇ ਵਿੱਚ ਈਡੀ ਐਕਟਿਵ

ਈਡੀ ਮਾਮਲੇ ਵਿੱਚ ਸ਼ਾਮਲ ਵਿਅਕਤੀਆਂ ਅਤੇ ਸੰਸਥਾਵਾਂ ਦੀ ਭੂਮਿਕਾ, ਫੰਡਾਂ ਦੀ ਦੁਰਵਰਤੋਂ ਅਤੇ ਲਾਭਪਾਤਰੀਆਂ ਦੀ ਪਛਾਣ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਜਾਂਚ ਦੌਰਾਨ ਬਰਾਮਦ ਕੀਤੀ ਗਈ ਨਕਦੀ ਅਤੇ ਸੋਨਾ ਜ਼ਬਤ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ, 21 ਮਈ, 2025 ਨੂੰ, ਈਡੀ ਨੇ ਮੋਹਾਲੀ ਸਥਿਤ ਬਾਜਵਾ ਡਿਵੈਲਪਰਜ਼ ਲਿਮਟਿਡ ਅਤੇ ਇਸਦੇ ਮੈਨੇਜਿੰਗ ਡਾਇਰੈਕਟਰ ਜਰਨੈਲ ਸਿੰਘ ਬਾਜਵਾ ਵਿਰੁੱਧ ਵੀ ਛਾਪੇਮਾਰੀ ਕੀਤੀ ਸੀ ਅਤੇ 42 ਲੱਖ ਰੁਪਏ ਨਕਦ ਅਤੇ ਚਾਰ ਲਗਜ਼ਰੀ ਕਾਰਾਂ ਜ਼ਬਤ ਕੀਤੀਆਂ ਸਨ।