ਪਤੀ ਨੇ ਭਰੇ ਬਾਜਾਰ ‘ਚ ਪਤਨੀ ਤੇ ਗੰਡਾਸੇ ਨਾਲ ਕੀਤਾ ਹਮਲਾ, ਲੋਕਾਂ ਨੇ ਇੱਟਾ ਚਲਾ ਕੇ ਕੀਤਾ ਕਾਬੂ ਤਾਂ ਨਿਗਲੀ ਜ਼ਹਿਰੀਲੀ ਚੀਜ਼, ਦੋਵਾਂ ਦੀ ਹਾਲਤ ਨਾਜ਼ੂਕ

Updated On: 

07 Aug 2023 16:44 PM

Crime News: ਪਤੀ-ਪਤਨੀ ਵਿਚਾਲੇ ਚੱਲ ਰਹੀ ਤਕਰਾਰ ਨੇ ਇਨ੍ਹਾਂ ਭਿਆਨਕ ਰੂਪ ਅਖ਼ਤਿਆਰ ਕਰ ਲਿਆ ਕਿ ਪਤੀ ਨੇ ਪਤਨੀ ਦੀ ਜਾਨ ਤਾਂ ਲੈਣ ਦਾ ਖੌਫਨਾਕ ਫੈਸਲਾ ਕਰ ਹੀ ਲਿਆ ਸੀ, ਨਾਲ ਹੀ ਆਪਣੀ ਜਾਨ ਵੀ ਦੇਣ ਦਾ ਇਰਾਦਾ ਕਰਕੇ ਆਇਆ ਸੀ।

ਪਤੀ ਨੇ ਭਰੇ ਬਾਜਾਰ ਚ ਪਤਨੀ ਤੇ ਗੰਡਾਸੇ ਨਾਲ ਕੀਤਾ ਹਮਲਾ, ਲੋਕਾਂ ਨੇ ਇੱਟਾ ਚਲਾ ਕੇ ਕੀਤਾ ਕਾਬੂ ਤਾਂ ਨਿਗਲੀ ਜ਼ਹਿਰੀਲੀ ਚੀਜ਼, ਦੋਵਾਂ ਦੀ ਹਾਲਤ ਨਾਜ਼ੂਕ

ਸੰਕੇਤਕ ਤਸਵੀਰ

Follow Us On

ਸੁਨਾਮ ਊਧਮ ਸਿੰਘ ਵਾਲਾ ‘ਚ ਸੋਮਵਾਰ ਸਵੇਰੇ ਕੰਮ ‘ਤੇ ਜਾ ਰਹੀ ਪਤਨੀ ‘ਤੇ ਪਤੀ ਨੇ ਗੰਡਾਸੇ ਨਾਲ ਹਮਲਾ ਕਰ ਦਿੱਤਾ। ਭੀੜ-ਭੜੱਕੇ ਵਾਲੇ ਬਾਜ਼ਾਰ ਵਿਚ ਗਲੇ ਅਤੇ ਚਿਹਰੇ ‘ਤੇ ਹੋਏ ਅਚਾਨਕ ਇਸ ਹਮਲੇ ਨੂੰ ਦੇਖ ਕੇ ਨੇੜਿਓ ਲੰਘ ਰਹੇ ਲੋਕ ਵੀ ਘਬਰਾ ਗਏ। ਜਦੋਂ ਚਸ਼ਮਦੀਦਾਂ ਨੇ ਹਮਲੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰ ਨੇ ਲੋਕਾਂ ‘ਤੇ ਵੀ ਗੰਡਾਸਾ ਲਹਿਰਾਉਣਾ ਸ਼ੁਰੂ ਕਰ ਦਿੱਤਾ।

ਬੜੀ ਮੁਸ਼ਕਲ ਨਾਲ ਕੁਝ ਨੌਜਵਾਨਾਂ ਨੇ ਹਿੰਮਤ ਜੁਟਾ ਕੇ ਹਮਲਾਵਰ ਤੇ ਇੱਟਾਂ ਰੋੜੇ ਮਾਰ ਕੇ ਉਸ ਨੂੰ ਕਾਬੂ ਕੀਤਾ। ਬਾਅਦ ਵਿੱਚ ਭੀੜ ਨੇ ਹਮਲਾਵਰ ਦੀ ਕੁੱਟਮਾਰ ਕੀਤੀ ਪਰ ਇਸ ਦੌਰਾਨ ਹਮਲਾਵਰ ਨੇ ਸ਼ਰਾਬ ਪੀਣ ਦੇ ਬਹਾਨੇ ਜ਼ਹਿਰੀਲੀ ਚੀਜ਼ ਨਿਗਲ ਲਈ। ਐਸਐਚਓ ਦੀਪਇੰਦਰ ਸਿੰਘ ਜੇਜੀ ਨੇ ਦੱਸਿਆ ਕਿ ਸੁਨਾਮ ਵਾਸੀ ਗੁਰਦਿਆਲ ਸਿੰਘ ਦਾ ਆਪਣੀ ਪਤਨੀ ਰਾਜਵਿੰਦਰ ਕੌਰ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ।

ਰਾਜਵਿੰਦਰ ਕੌਰ ਆਪਣੀ ਮਾਂ ਨਾਲ ਆਪਣੇ ਨਾਨਕੇ ਘਰ ਰਹਿ ਕੇ ਆਪਣਾ ਗੁਜਾਰਾ ਕਰਨ ਲਈ ਪ੍ਰਾਈਵੇਟ ਨੌਕਰੀ ਕਰ ਰਹੀ ਸੀ। ਸੋਮਵਾਰ ਸਵੇਰੇ ਜਦੋਂ ਉਹ ਕੰਮ ‘ਤੇ ਜਾ ਰਹੀ ਸੀ ਤਾਂ ਰਸਤੇ ‘ਚ ਉਸ ਦੇ ਪਤੀ ਨੇ ਉਸ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਬਾਅਦ ‘ਚ ਪਤੀ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਦੋਵਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਸ ਨੂੰ ਵੇਖਦਿਆਂ ਉਸਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ