ਪੰਜਾਬਦੇਸ਼ਲੋਕਸਭਾ ਚੋਣਾਂ 2024ਵਿਦੇਸ਼ਐਨਆਰਆਈਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਦੋ ਮਾਸੂਮ ਬੱਚਿਆਂ ਦਾ ਕਤਲ, ਹੁਣ ਨਹਿਰ ‘ਚੋਂ ਮਿਲੀ ਪਿਤਾ ਦੀ ਲਾਸ਼, ਪਤਨੀ ਦੀ ਤਲਾਸ਼ ਜਾਰੀ

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ.ਐਚ.ਓ ਕਲਾਨੌਰ ਆਈ.ਪੀ.ਐਸ ਅਧਿਕਾਰੀ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਬੀਤੀ 4 ਮਾਰਚ ਨੂੰ ਕਲਾਨੌਰ ਦੇ ਇੱਕ ਬੰਦ ਘਰ ਵਿੱਚੋਂ ਦੋ ਮਾਸੂਮ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਸਨ ਅਤੇ ਖਦਸ਼ਾ ਪ੍ਰਗਟਾਇਆ ਗਿਆ ਸੀ ਕਿ ਮਾਸੂਮ ਬੱਚਿਆਂ ਦੇ ਪਿਤਾ ਹਰਪਾਲ ਸਿੰਘ ਨੇ ਜ਼ਹਿਰ ਦੇ ਕੇ ਬੱਚਿਆਂ ਦਾ ਕਤਲ ਕਰ ਦਿੱਤਾ। ਕੁਝ ਦਿਨ ਪਹਿਲਾਂ ਉਸ ਦੀ ਪਤਨੀ ਉਸ ਨੂੰ ਅਤੇ ਬੱਚਿਆਂ ਨੂੰ ਛੱਡ ਕੇ ਘਰੋਂ ਚਲੀ ਗਈ ਸੀ, ਜਿਸ ਕਾਰਨ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ।

ਦੋ ਮਾਸੂਮ ਬੱਚਿਆਂ ਦਾ ਕਤਲ, ਹੁਣ ਨਹਿਰ ‘ਚੋਂ ਮਿਲੀ ਪਿਤਾ ਦੀ ਲਾਸ਼, ਪਤਨੀ ਦੀ ਤਲਾਸ਼ ਜਾਰੀ
ਦੋ ਮਾਸੂਮ ਬੱਚਿਆਂ ਦਾ ਕਤਲ, ਹੁਣ ਪਿਤਾ ਦੀ ਲਾਸ਼ ਗੁਰਦਾਸਪੁਰ ‘ਚ ਨਹਿਰ ‘ਚੋਂ ਮਿਲੀ, ਪਤਨੀ ਦੀ ਤਲਾਸ਼ ਜਾਰੀ
Follow Us
avtar-singh
| Updated On: 13 Mar 2024 09:41 AM

ਗੁਰਦਾਸਪੁਰ ਦੇ ਕਸਬਾ ਕਲਾਨੌਰ ‘ਚ 4 ਤਾਰੀਖ ਨੂੰ ਇਕ ਪਿਤਾ ਨੇ ਆਪਣੇ ਦੋ ਮਾਸੂਮ ਬੱਚਿਆਂ ਨੂੰ ਜ਼ਹਿਰੀਲਾ ਪਦਾਰਥ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਨ੍ਹਾਂ ਬੱਚਿਆਂ ਵਿੱਚ ਛੇ ਸਾਲਾ ਬੇਟੀ ਜਸਪ੍ਰੀਤ ਕੌਰ ਅਤੇ ਚਾਰ ਸਾਲਾ ਪੁੱਤਰ ਹਰਪ੍ਰੀਤ ਸਿੰਘ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਉਸ ਦੀ ਪਤਨੀ ਕੁਝ ਦਿਨ ਪਹਿਲਾਂ ਹੀ ਘਰ ਛੱਡ ਕੇ ਗਈ ਸੀ। ਜਿਸ ਕਾਰਨ ਉਸ ਨੇ ਪਰੇਸ਼ਾਨ ਹੋ ਕੇ ਆਪਣੇ ਮਾਸੂਮ ਬੱਚਿਆਂ ਦਾ ਕਤਲ ਕਰ ਦਿੱਤਾ ਸੀ ਅਤੇ ਖੁਦ ਵੀ ਘਰੋਂ ਭੱਜ ਗਿਆ ਸੀ। ਹੁਣ ਮ੍ਰਿਤਕ ਬੱਚਿਆਂ ਦੇ ਪਿਤਾ ਹਰਪਾਲ ਸਿੰਘ ਦੀ ਲਾਸ਼ ਪਿੰਡ ਕਿਲਾ ਲਾਲ ਸਿੰਘ ਦੀ ਨਹਿਰ ਵਿੱਚੋਂ ਬਰਾਮਦ ਹੋਈ ਹੈ, ਜਿਸ ਨੂੰ ਪੁਲਿਸ ਨੇ ਕਬਜ਼ੇ ਚ ਲੈ ਕੇ ਮਾਮਲਾ ਦਰਜ ਕਰ ਲਿਆ ਹੈ ਅਤੇ ਉਸਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

ਪਤਨੀ ਨੇ ਛੱਡ ਦਿੱਤ ਸੀ ਸਾਥ, ਰਹਿੰਦਾ ਸੀ ਪਰੇਸ਼ਾਨ

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ.ਐਚ.ਓ ਕਲਾਨੌਰ ਆਈ.ਪੀ.ਐਸ ਅਧਿਕਾਰੀ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਬੀਤੀ 4 ਮਾਰਚ ਨੂੰ ਕਲਾਨੌਰ ਦੇ ਇੱਕ ਬੰਦ ਘਰ ਵਿੱਚੋਂ ਦੋ ਮਾਸੂਮ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਸਨ ਅਤੇ ਖਦਸ਼ਾ ਪ੍ਰਗਟਾਇਆ ਗਿਆ ਸੀ ਕਿ ਮਾਸੂਮ ਬੱਚਿਆਂ ਦੇ ਪਿਤਾ ਹਰਪਾਲ ਸਿੰਘ ਨੇ ਜ਼ਹਿਰ ਦੇ ਕੇ ਬੱਚਿਆਂ ਦਾ ਕਤਲ ਕਰ ਦਿੱਤਾ। ਕੁਝ ਦਿਨ ਪਹਿਲਾਂ ਉਸ ਦੀ ਪਤਨੀ ਉਸ ਨੂੰ ਅਤੇ ਬੱਚਿਆਂ ਨੂੰ ਛੱਡ ਕੇ ਘਰੋਂ ਚਲੀ ਗਈ ਸੀ, ਜਿਸ ਕਾਰਨ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਸੀ।

ਦੋ ਦਿਨ ਪਹਿਲਾਂ ਪਿੰਡ ਕਿਲ੍ਹਾ ਲਾਲ ਸਿੰਘ ਦੀ ਨਹਿਰ ਦੇ ਕਿਨਾਰੇ ਤੋਂ ਹਰਪਾਲ ਸਿੰਘ ਦੀਆਂ ਜੁੱਤੀਆਂ ਅਤੇ ਕੁਝ ਹੋਰ ਸਾਮਾਨ ਬਰਾਮਦ ਹੋਇਆ ਸੀ, ਜਿਸ ‘ਤੇ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਸੀ ਕਿ ਉਸ ਨੇ ਮਾਸੂਮ ਬੱਚਿਆਂ ਦਾ ਕਤਲ ਕਰਕੇ ਖ਼ੁਦਕੁਸ਼ੀ ਕਰ ਲਈ ਹੋਵੇਗੀ। ਉਸ ਦੀ ਲਾਸ਼ ਕਿਲਾ ਲਾਲ ਸਿੰਘ ਨਹਿਰ ਤੋਂ ਬਰਾਮਦ ਹੋਈ, ਜਿਸ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

ਅਧਿਕਾਰੀ ਨੇ ਕਿਹਾ ਕਿ ਫਿਲਹਾਲ ਇਹ ਕਿਹਾ ਜਾ ਸਕਦਾ ਹੈ ਕਿ ਉਸ ਨੇ ਬੱਚਿਆਂ ਨੂੰ ਜ਼ਹਿਰ ਦੇ ਕੇ ਮਾਰਿਆ ਹੈ ਕਿਉਂਕਿ ਉਸ ਦੇ ਘਰੋਂ ਕੋਈ ਜ਼ਹਿਰੀਲਾ ਪਦਾਰਥ ਬਰਾਮਦ ਹੋਇਆ ਹੈ, ਹਾਲਾਂਕਿ ਬੱਚਿਆਂ ਦੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਯਕੀਨ ਨਾਲ ਕਿਹਾ ਜਾ ਸਕਦਾ ਹੈ ਕਿ ਬੱਚੇ ਕਿਵੇਂ ਮਾਰੇ ਗਏ। ਪੁਲਿਸ ਅਧਿਕਾਰੀ ਨੇ ਕਿਹਾ ਕਿ ਹਰਪਾਲ ਸਿੰਘ ਦੀ ਪਤਨੀ ਦੀ ਵੀ ਭਾਲ ਕੀਤੀ ਜਾ ਰਹੀ ਹੈ ਅਤੇ ਉਸ ਦਾ ਪਤਾ ਲੱਗਣ ਤੇ ਉਸ ਨੂੰ ਵੀ ਜਾਂਚ ਵਿੱਚ ਸ਼ਾਮਲ ਕੀਤਾ ਜਾਵੇਗਾ।

'ਆਪ' ਨੂੰ ਖਤਮ ਕਰਨ ਲਈ ਭਾਜਪਾ ਚਲਾ ਰਹੀ ਹੈ ਆਪਰੇਸ਼ਨ ਝਾੜੂ- ਅਰਵਿੰਦ ਕੇਜਰੀਵਾਲ
'ਆਪ' ਨੂੰ ਖਤਮ ਕਰਨ ਲਈ ਭਾਜਪਾ ਚਲਾ ਰਹੀ ਹੈ ਆਪਰੇਸ਼ਨ ਝਾੜੂ- ਅਰਵਿੰਦ ਕੇਜਰੀਵਾਲ...
Lok Sabha Election 2024: ਕਾਂਗਰਸ 'ਚੋਂ ਵਿਕਿਆ ਵਿਧਾਇਕ 'ਇੱਜ਼ਤ' ਲਈ ਨਹੀਂ ਪੈਸੀਆਂ ਲਈ ਵਿਕਿਆ-CM ਸੁਖਵਿੰਦਰ ਸਿੰਘ ਸੁੱਖੂ
Lok Sabha Election 2024: ਕਾਂਗਰਸ 'ਚੋਂ ਵਿਕਿਆ ਵਿਧਾਇਕ 'ਇੱਜ਼ਤ' ਲਈ ਨਹੀਂ ਪੈਸੀਆਂ ਲਈ ਵਿਕਿਆ-CM ਸੁਖਵਿੰਦਰ ਸਿੰਘ ਸੁੱਖੂ...
Lok Sabha Election: ਪੰਜਾਬ 'ਚ ਮੁੱਦਿਆਂ ਤੋਂ ਜ਼ਿਆਦਾ ਇਲਜ਼ਾਮ ਕਿਉਂ, ਕਿਵੇਂ ਮਿਲੇਗੀ ਕਾਮਯਾਬੀ?
Lok Sabha Election: ਪੰਜਾਬ 'ਚ ਮੁੱਦਿਆਂ ਤੋਂ ਜ਼ਿਆਦਾ ਇਲਜ਼ਾਮ ਕਿਉਂ, ਕਿਵੇਂ ਮਿਲੇਗੀ ਕਾਮਯਾਬੀ?...
Heat Wave: ਗਰਮੀ ਨੇ ਤੋੜਿਆ ਰਿਕਾਰਡ, ਤੁਹਾਡੇ ਸ਼ਹਿਰ 'ਚ ਕਿੰਨੀ ਵਧੇਗੀ ਗਰਮੀ?
Heat Wave: ਗਰਮੀ ਨੇ ਤੋੜਿਆ ਰਿਕਾਰਡ, ਤੁਹਾਡੇ ਸ਼ਹਿਰ 'ਚ ਕਿੰਨੀ ਵਧੇਗੀ ਗਰਮੀ?...
Lok Sabha Election: ਅੰਮ੍ਰਿਤਸਰ 'ਚ CM ਕੇਜਰੀਵਾਲ ਦਾ ਰੋਡ ਸ਼ੋਅ, ਕਹਿ ਦੱਤੀ ਵੱਡੀ ਗੱਲ!
Lok Sabha Election: ਅੰਮ੍ਰਿਤਸਰ 'ਚ CM ਕੇਜਰੀਵਾਲ ਦਾ ਰੋਡ ਸ਼ੋਅ, ਕਹਿ ਦੱਤੀ ਵੱਡੀ ਗੱਲ!...
ਸਵਾਤੀ ਮਾਲੀਵਾਲ ਨਾਲ ਕੁੱਟਮਾਰ ਦੀ ਪਹਿਲੀ ਵੀਡੀਓ ਆਈ ਸਾਹਮਣੇ
ਸਵਾਤੀ ਮਾਲੀਵਾਲ ਨਾਲ ਕੁੱਟਮਾਰ ਦੀ ਪਹਿਲੀ ਵੀਡੀਓ ਆਈ ਸਾਹਮਣੇ...
Exclusive Interview: ਰਾਮ ਮੰਦਰ ਨੂੰ ਤਾਲਾ ਲਾਉਣ ਦੇ ਦੋਸ਼ 'ਤੇ ਖੜਗੇ ਨੇ ਕੀ ਕਿਹਾ?
Exclusive Interview: ਰਾਮ ਮੰਦਰ ਨੂੰ ਤਾਲਾ ਲਾਉਣ ਦੇ ਦੋਸ਼ 'ਤੇ ਖੜਗੇ ਨੇ ਕੀ ਕਿਹਾ?...
BJP ਧਰਮ ਦੀ ਰਾਜਨੀਤੀ ਨਹੀਂ ਕਰਦੀ, ਅਸੀਂ ਸੰਵਿਧਾਨ ਨੂੰ ਸਮਰਪਿਤ ਹਾਂ... TV9 'ਤੇ ਬੋਲੇ ਪੀਐਮ ਮੋਦੀ
BJP ਧਰਮ ਦੀ ਰਾਜਨੀਤੀ ਨਹੀਂ ਕਰਦੀ, ਅਸੀਂ ਸੰਵਿਧਾਨ ਨੂੰ ਸਮਰਪਿਤ ਹਾਂ... TV9 'ਤੇ ਬੋਲੇ ਪੀਐਮ ਮੋਦੀ...
INDIAਲਈ ਮੈਂ ਵੋਟਾਂ ਮੰਗਣ ਆਇਆ ਹਾਂ, ਜੇਕਰ BJP ਜਿੱਤੀ ਤਾਂ ਸੰਵਿਧਾਨ ਬਦਲ ਦੇਵੇਗੀ - CM ਕੇਜਰੀਵਾਲ
INDIAਲਈ ਮੈਂ ਵੋਟਾਂ ਮੰਗਣ ਆਇਆ ਹਾਂ, ਜੇਕਰ BJP ਜਿੱਤੀ ਤਾਂ ਸੰਵਿਧਾਨ ਬਦਲ ਦੇਵੇਗੀ - CM ਕੇਜਰੀਵਾਲ...
PM ਮੋਦੀ ਦਾ ਵਿਦਾਈ ਤੈਅ, ਇੰਡੀਆ ਗਠਜੋੜ ਮਜ਼ਬੂਤ ​​ਸਥਿਤੀ 'ਚ - ਮਲਿਕਾਅਰਜੁਨ ਖੜਗੇ
PM ਮੋਦੀ ਦਾ ਵਿਦਾਈ ਤੈਅ, ਇੰਡੀਆ ਗਠਜੋੜ ਮਜ਼ਬੂਤ ​​ਸਥਿਤੀ 'ਚ - ਮਲਿਕਾਅਰਜੁਨ ਖੜਗੇ...
ਪੀਐਮ ਮੋਦੀ ਨੇ ਵਾਰਾਣਸੀ ਤੋਂ ਤੀਜੀ ਵਾਰ ਦਾਖ਼ਲ ਕੀਤੀ ਨਾਮਜ਼ਦਗੀ
ਪੀਐਮ ਮੋਦੀ ਨੇ ਵਾਰਾਣਸੀ ਤੋਂ ਤੀਜੀ ਵਾਰ ਦਾਖ਼ਲ ਕੀਤੀ ਨਾਮਜ਼ਦਗੀ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਾਮਜ਼ਦਗੀ 'ਚ 20 ਕੇਂਦਰੀ ਮੰਤਰੀ... 12 ਸੂਬਿਆਂ ਦੇ ਮੁੱਖ ਮੰਤਰੀ, ਕਈ ਵੱਡੇ ਨੇਤਾ ਹੋਣਗੇ ਸ਼ਾਮਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਾਮਜ਼ਦਗੀ 'ਚ 20 ਕੇਂਦਰੀ ਮੰਤਰੀ... 12 ਸੂਬਿਆਂ ਦੇ ਮੁੱਖ ਮੰਤਰੀ, ਕਈ ਵੱਡੇ ਨੇਤਾ ਹੋਣਗੇ ਸ਼ਾਮਲ...
ਪੰਜਾਬ 'ਚ ਪਾਤਰ ਐਵਾਰਡ ਦੀ ਹੋਵੇਗੀ ਸ਼ੁਰੂਆਤ, ਸੁਰਜੀਤ ਪਾਤਰ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ ਸੀਐਮ ਦਾ ਐਲਾਨ
ਪੰਜਾਬ 'ਚ ਪਾਤਰ ਐਵਾਰਡ ਦੀ ਹੋਵੇਗੀ ਸ਼ੁਰੂਆਤ, ਸੁਰਜੀਤ ਪਾਤਰ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ ਸੀਐਮ ਦਾ ਐਲਾਨ...
ਪੱਗ ਬੰਨ੍ਹੀ, ਗੁਰਦੁਆਰਾ ਸਾਹਿਬ 'ਚ ਮੱਥਾ ਟੇਕਿਆ 'ਤੇ ਲੰਗਰ ਦੀ ਸੇਵਾ ਕੀਤੀ... ਪਟਨਾ 'ਚ ਦੇਖਣ ਨੂੰ ਮਿਲਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਅੰਦਾਜ਼
ਪੱਗ ਬੰਨ੍ਹੀ, ਗੁਰਦੁਆਰਾ ਸਾਹਿਬ 'ਚ ਮੱਥਾ ਟੇਕਿਆ 'ਤੇ ਲੰਗਰ ਦੀ ਸੇਵਾ ਕੀਤੀ... ਪਟਨਾ 'ਚ ਦੇਖਣ ਨੂੰ ਮਿਲਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਅੰਦਾਜ਼...
Stories