ਗਾਲੀ ਗਲੋਚ ਤੋਂ ਵਧਿਆ ਮਾਮਲਾ, ਗੁਰਦਾਸਪੁਰ 'ਚ ਨੌਜਵਾਨ ਨੇ ਬੱਚੇ ਨੂੰ ਟਿਊਬਵੈੱਲ 'ਚ ਸੁੱਟਿਆ | Gurdaspur Child beaten tubewell know full in punjabi Punjabi news - TV9 Punjabi

ਗਾਲੀ ਗਲੋਚ ਤੋਂ ਵਧਿਆ ਮਾਮਲਾ, ਗੁਰਦਾਸਪੁਰ ‘ਚ ਨੌਜਵਾਨ ਨੇ ਬੱਚੇ ਨੂੰ ਟਿਊਬਵੈੱਲ ‘ਚ ਸੁੱਟਿਆ

Updated On: 

03 Sep 2024 09:16 AM

11 ਸਾਲਾ ਬੱਚਾ ਗੁਰਮੇਰ ਸਿੰਘ ਨੌਜਵਾਨਾਂ ਨੂੰ ਗਾਲ੍ਹਾਂ ਨਾ ਕੱਢਣ ਲਈ ਕਹਿਣ ਗਿਆ ਤਾਂ ਨੌਜਵਾਨਾਂ ਨੇ ਬੱਚੇ ਨੂੰ ਫੜ ਕੇ ਟਿਊਬਵੈੱਲ ਵਿੱਚ ਸੁੱਟ ਦਿੱਤਾ ਅਤੇ ਗੋਤਾਖੋਰੀ ਸ਼ੁਰੂ ਕਰ ਦਿੱਤੀ। ਇਸ ਦੇ ਨਾਲ ਹੀ ਨੌਜਵਾਨਾਂ ਨੇ ਬੱਚੇ ਦੀ ਕੁੱਟਮਾਰ ਵੀ ਕੀਤੀ। ਬੱਚੇ ਦੇ ਰੋਣ ਦੀ ਆਵਾਜ਼ ਸੁਣ ਕੇ ਮੀਰਾ ਮੌਕੇ 'ਤੇ ਪਹੁੰਚੀ ਤਾਂ ਮੁਲਜ਼ਮ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ।

ਗਾਲੀ ਗਲੋਚ ਤੋਂ ਵਧਿਆ ਮਾਮਲਾ, ਗੁਰਦਾਸਪੁਰ ਚ ਨੌਜਵਾਨ ਨੇ ਬੱਚੇ ਨੂੰ ਟਿਊਬਵੈੱਲ ਚ ਸੁੱਟਿਆ

ਘਟਨਾ ਬਾਰੇ ਜਾਣਕਾਰੀ ਦਿੰਦੀ ਹੋਈ ਪੀੜਤ ਪੱਖ ਦੀ ਮਹਿਲਾ

Follow Us On

ਗੁਰਦਾਸਪੁਰ ਦੇ ਪਿੰਡ ਮੂਲੇਵਾਲ ‘ਚ 11 ਸਾਲਾ ਲੜਕੇ ਨੂੰ ਟਿਊਬਲ ‘ਚ ਨਹਾ ਰਹੇ ਕੁਝ ਨੌਜਵਾਨਾਂ ਵੱਲੋਂ ਗਾਲੀ-ਗਲੋਚ ਕਰਦੇ ਹੋਏ ਪਾਣੀ ‘ਚ ਡੁਬਕੀ ਲਗਾ ਕੇ ਕੁੱਟਿਆ ਗਿਆ। ਜਿਸ ਕਾਰਨ ਬੱਚੇ ਦੀ ਸਿਹਤ ਵਿਗੜ ਗਈ। ਮੌਕੇ ‘ਤੇ ਪਹੁੰਚੀ ਬੱਚੇ ਦੀ ਮਾਂ ਨੂੰ ਦੇਖ ਕੇ ਮੁਲਜ਼ਮ ਨੌਜਵਾਨ ਮੌਕੇ ਤੋਂ ਫਰਾਰ ਹੋ ਗਿਆ। ਕੁੱਟਮਾਰ ਕਾਰਨ ਬੱਚਾ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਜਾਣਕਾਰੀ ਦਿੰਦਿਆਂ 11 ਸਾਲਾ ਬੱਚੇ ਗੁਰਮੇਰ ਸਿੰਘ ਦੀ ਮਾਤਾ ਮੀਰਾ ਨੇ ਦੱਸਿਆ ਕਿ ਉਸ ਦਾ ਪਤੀ ਰਣਜੀਤ ਸਿੰਘ ਅਮਰੀਕਾ ਰਹਿੰਦਾ ਹੈ ਅਤੇ ਉਹ ਆਪਣੇ ਤਿੰਨ ਬੱਚਿਆਂ ਨਾਲ ਪਿੰਡ ਵਿਚ ਇਕੱਲੀ ਰਹਿੰਦੀ ਹੈ। ਉਹ ਜ਼ਮੀਨ ਦੀ ਖੁਦ ਦੇਖਭਾਲ ਕਰਦੀ ਹੈ। ਕੁਝ ਦਿਨ ਪਹਿਲਾਂ ਕਰੀਬ 6 ਨੌਜਵਾਨ ਉਹਨਾਂ ਦੇ ਟਿਊਬਵੈੱਲ ‘ਤੇ ਨਹਾਉਣ ਆਏ ਸਨ। ਉਹ ਉੱਚੀ-ਉੱਚੀ ਆਵਾਜ਼ ਵਿਚ ਇਕ ਦੂਜੇ ਨੂੰ ਗਾਲ੍ਹਾਂ ਕੱਢ ਰਹੇ ਸਨ ਅਤੇ ਖੇਲ ਵਿਚੋਂ ਪਾਣੀ ਰੋਕ ਕੇ ਖੇਲ ਵਿਚ ਛਾਲਾਂ ਮਾਰ ਰਹੇ ਸਨ। ਗਾਲ੍ਹਾਂ ਦੀ ਆਵਾਜ਼ ਸੁਣ ਕੇ ਉਸ ਨੇ ਆਪਣੇ ਬੱਚਿਆਂ ਨੂੰ ਕਿਹਾ ਕਿ ਉਹ ਟਿਊਬਲ ਜਾ ਕੇ ਸ਼ਰਾਰਤੀ ਨੌਜਵਾਨਾਂ ਨੂੰ ਗਾਲ੍ਹਾਂ ਨਾ ਕੱਢਣ ਲਈ ਸਮਝਾਉਣ।

ਬੱਚੇ ਨੂੰ ਜ਼ਬਰਦਸਤੀ ਪਾਣੀ ਵਿੱਚ ਸੁੱਟਿਆ

ਜਦੋਂ ਉਸ ਦਾ 11 ਸਾਲਾ ਬੱਚਾ ਗੁਰਮੇਰ ਸਿੰਘ ਨੌਜਵਾਨਾਂ ਨੂੰ ਗਾਲ੍ਹਾਂ ਨਾ ਕੱਢਣ ਲਈ ਕਹਿਣ ਗਿਆ ਤਾਂ ਨੌਜਵਾਨਾਂ ਨੇ ਬੱਚੇ ਨੂੰ ਫੜ ਕੇ ਟਿਊਬਵੈੱਲ ਵਿੱਚ ਸੁੱਟ ਦਿੱਤਾ ਅਤੇ ਗੋਤਾਖੋਰੀ ਸ਼ੁਰੂ ਕਰ ਦਿੱਤੀ। ਇਸ ਦੇ ਨਾਲ ਹੀ ਨੌਜਵਾਨਾਂ ਨੇ ਬੱਚੇ ਦੀ ਕੁੱਟਮਾਰ ਵੀ ਕੀਤੀ। ਬੱਚੇ ਦੇ ਰੋਣ ਦੀ ਆਵਾਜ਼ ਸੁਣ ਕੇ ਮੀਰਾ ਮੌਕੇ ‘ਤੇ ਪਹੁੰਚੀ ਤਾਂ ਮੁਲਜ਼ਮ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ। ਬੱਚੇ ਨੂੰ ਇਲਾਜ ਲਈ ਪਿੰਡ ਨੌਸ਼ਹਿਰਾ ਮਾਜਾ ਸਿੰਘ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਪੁਲਿਸ ਨੂੰ ਸ਼ਿਕਾਇਤ ਦੇਣ ਤੋਂ ਬਾਅਦ ਪੁਲਸ ਨੇ ਬੱਚੇ ਦੇ ਬਿਆਨ ਦਰਜ ਕਰ ਲਏ ਹਨ ਪਰ ਅਜੇ ਤੱਕ ਮੁਲਜ਼ਮ ਨੌਜਵਾਨ ਨੂੰ ਫੜਿਆ ਨਹੀਂ ਗਿਆ ਹੈ। ਨੌਸ਼ਹਿਰਾ ਮਾਜਾ ਸਿੰਘ ਚੌਕੀ ਇੰਚਾਰਜ ਰਣਬੀਰ ਸਿੰਘ ਨੇ ਦੱਸਿਆ ਕਿ ਡਾਕਟਰ ਦੀ ਰਿਪੋਰਟ ਆਉਣ ਤੋਂ ਬਾਅਦ ਬੱਚੇ ਦੇ ਬਿਆਨ ਦਰਜ ਕਰ ਲਏ ਗਏ ਹਨ। ਜਲਦੀ ਹੀ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।

Exit mobile version