ਜਲੰਧਰ ‘ਚ ਗੈਂਗਸਟਰ ਪ੍ਰਿੰਸ ਬਾਬਾ ਨੇ ਇੱਕ ਨੌਜਵਾਨ ‘ਤੇ ਚਲਾਈ ਗੋਲੀ, ਇਕੱਲਾ ਦੇਖ 5 ਹਮਲਾਵਰਾਂ ਨੇ ਬਣਾਇਆ ਨਿਸ਼ਾਨਾ

Published: 

15 Nov 2023 11:52 AM

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦਵਿੰਦਰ ਬਿੱਲਾ ਵਾਸੀ ਮਖਦੂਮਪੁਰਾ ਨੇ ਦੱਸਿਆ ਕਿ ਉਸ ਦਾ ਜੱਦੀ ਘਰ ਕਥੀਰਾ ਮੁਹੱਲੇ ਵਿੱਚ ਹੈ। ਜਿੱਥੇ ਉਹ ਆਪਣੇ ਪਰਿਵਾਰਕ ਮੈਂਬਰ ਦੀ ਮੌਤ 'ਤੇ ਅਫਸੋਸ ਪ੍ਰਗਟ ਕਰਨ ਪਹੁੰਚੇ ਹੋਏ ਸਨ। ਦੇਰ ਰਾਤ ਉਹ ਆਪਣੇ ਘਰ ਦੇ ਬਾਹਰ ਖੜ੍ਹਾ ਰਿਸ਼ਤੇਦਾਰਾਂ ਨਾਲ ਗੱਲਾਂ ਕਰ ਰਿਹਾ ਸੀ। ਉਦੋਂ ਪਿੱਛੇ ਤੋਂ ਇਕ ਸਲੇਟੀ ਰੰਗ ਦੀ ਸਵਿਫਟ ਕਾਰ ਉਸ ਦੇ ਨੇੜੇ ਆ ਕੇ ਰੁਕੀ। ਉਸ ਵਿੱਚੋਂ ਪੰਜ ਨੌਜਵਾਨ ਬਾਹਰ ਆਏ ਅਤੇ ਉਸ ਦੀਆਂ ਲੱਤਾਂ ਤੇ ਮੁੱਕੇ ਮਾਰਨ ਲੱਗੇ।

ਜਲੰਧਰ ਚ ਗੈਂਗਸਟਰ ਪ੍ਰਿੰਸ ਬਾਬਾ ਨੇ ਇੱਕ ਨੌਜਵਾਨ ਤੇ ਚਲਾਈ ਗੋਲੀ, ਇਕੱਲਾ ਦੇਖ 5 ਹਮਲਾਵਰਾਂ ਨੇ ਬਣਾਇਆ ਨਿਸ਼ਾਨਾ
Follow Us On

ਜਲੰਧਰ ਦੇ ਬਸਤੀ ਬਾਵਾ ਖੇਲ ਸਥਿਤ ਕਥੀਰਾ ਮੁਹੱਲੇ ‘ਚ ਮੰਗਲਵਾਰ ਦੇਰ ਰਾਤ ਸਵਿਫਟ ਕਾਰ ‘ਚ ਆਏ 5 ਹਥਿਆਰਬੰਦ ਬਦਮਾਸ਼ਾਂ ਨੇ ਨੌਜਵਾਨ ਨੂੰ ਉਸ ਦੇ ਘਰ ਦੇ ਬਾਹਰ ਘੇਰ ਲਿਆ। ਮੁਲਜ਼ਮਾਂ ਨੇ ਪੀੜਤਾ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਹਵਾ ਵਿੱਚ ਦੋ ਗੋਲੀਆਂ ਚਲਾਈਆਂ। ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਵਾਰਦਾਤ ਵਾਲੀ ਥਾਂ ਤੋਂ ਇਕ ਖੋਲ ਬਰਾਮਦ ਕੀਤਾ। ਪੁਲਿਸ ਵੱਲੋਂ ਘਟਨਾ ਦੀ ਸੀ.ਸੀ.ਟੀ.ਵੀ. ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੇ ਗੈਂਗਸਟਰ ਪ੍ਰਿੰਸ ਬਾਬਾ ਅਤੇ ਆਕਾਸ਼ ਸਮੇਤ ਬੱਬੂ, ਵਿਸ਼ਾਲ ਦੂਬੇ ਅਤੇ ਗੋਪੀ ਅਤੇ ਹੋਰ ਅਣਪਛਾਤੇ ਵਿਅਕਤੀਆਂ ਖਿਲਾਫ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

5 ਹਮਲਾਵਰਾਂ ਨੇ ਕੀਤਾ ਹਮਲਾ

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦਵਿੰਦਰ ਬਿੱਲਾ ਵਾਸੀ ਮਖਦੂਮਪੁਰਾ ਨੇ ਦੱਸਿਆ ਕਿ ਉਸ ਦਾ ਜੱਦੀ ਘਰ ਕਥੀਰਾ ਮੁਹੱਲੇ ਵਿੱਚ ਹੈ। ਜਿੱਥੇ ਉਹ ਆਪਣੇ ਪਰਿਵਾਰਕ ਮੈਂਬਰ ਦੀ ਮੌਤ ‘ਤੇ ਅਫਸੋਸ ਪ੍ਰਗਟ ਕਰਨ ਪਹੁੰਚੇ ਹੋਏ ਸਨ। ਦੇਰ ਰਾਤ ਉਹ ਆਪਣੇ ਘਰ ਦੇ ਬਾਹਰ ਖੜ੍ਹਾ ਰਿਸ਼ਤੇਦਾਰਾਂ ਨਾਲ ਗੱਲਾਂ ਕਰ ਰਿਹਾ ਸੀ। ਉਦੋਂ ਪਿੱਛੇ ਤੋਂ ਇਕ ਸਲੇਟੀ ਰੰਗ ਦੀ ਸਵਿਫਟ ਕਾਰ ਉਸ ਦੇ ਨੇੜੇ ਆ ਕੇ ਰੁਕੀ। ਉਸ ਵਿੱਚੋਂ ਪੰਜ ਨੌਜਵਾਨ ਬਾਹਰ ਆਏ ਅਤੇ ਉਸ ਦੀਆਂ ਲੱਤਾਂ ਤੇ ਮੁੱਕੇ ਮਾਰਨ ਲੱਗੇ।

ਪ੍ਰਿੰਸ ਬਾਬਾ ਨੇ ਹਵਾ ਵਿੱਚ ਚਲਾਈ ਗੋਲੀ

ਪਰਿਵਾਰ ਵਾਲਿਆਂ ਨੇ ਵਿਰੋਧ ਕੀਤਾ ਤਾਂ ਹਮਲਾਵਰਾਂ ਨੇ ਪਿਸਤੌਲ ਕੱਢ ਲਈ। ਇਸ ਦੌਰਾਨ ਪ੍ਰਿੰਸ ਬਾਬਾ ਨੇ ਹਵਾ ਵਿੱਚ ਗੋਲੀ ਚਲਾਈ। ਜਦੋਂ ਮੁਲਜ਼ਮ ਨੇ ਦੂਜੀ ਗੋਲੀ ਚਲਾਈ ਤਾਂ ਉਹ ਪਿਸਤੌਲ ਵਿੱਚ ਫਸ ਗਈ। ਜਿਸ ਤੋਂ ਬਾਅਦ ਤੀਜੇ ਸਾਥੀ ਨੇ ਆਪਣਾ ਰਿਵਾਲਵਰ ਕੱਢ ਕੇ ਹਵਾ ‘ਚ ਫਾਇਰ ਕਰ ਦਿੱਤਾ।

ਦਵਿੰਦਰ ਨੇ ਇਲਜ਼ਾਮ ਲਾਇਆ ਹੈ ਕਿ ਘਟਨਾ ਸਬੰਧੀ ਪੁਲਿਸ ਕੰਟਰੋਲ ਰੂਮ ਨੂੰ ਸੂਚਿਤ ਕਰਨ ਦੇ ਬਾਵਜੂਦ ਬਸਤੀ ਬਾਵਾ ਖੇਲ ਪੁਲਿਸ ਇੱਕ ਘੰਟੇ ਬਾਅਦ ਮੌਕੇ ਤੇ ਪੁੱਜੀ। ਇਸ ਮਾਮਲੇ ਵਿੱਚ ਏਸੀਪੀ ਵੈਸਟ ਨੇ ਕਿਹਾ ਕਿ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਵਾਲੀ ਥਾਂ ਤੋਂ ਇਕ ਖੋਲ ਬਰਾਮਦ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

ਥਾਣਾ ਬਸਤੀ ਬਾਬਾ ਖੇਲ ਦੇ ਐਸਐਚਓ ਰਾਜੇਸ਼ ਕੁਮਾਰ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਆਸਪਾਸ ਦੇ ਸੀਸੀਟੀਵੀ ਵੀ ਸਕੈਨ ਕਰਨੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਏਸੀਪੀ ਵੈਸਟ ਜਸਪ੍ਰੀਤ ਸਿੰਘ ਵੀ ਮੌਕੇ ‘ਤੇ ਪੁੱਜੇ ਸਨ। ਜਿਨ੍ਹਾਂ ਵੱਲੋਂ ਸਾਰੀ ਘਟਨਾ ਦੀ ਜਾਣਕਾਰੀ ਲਈ ਗਈ।