ਲਾਰੈਂਸ ਗੈਂਗ ਦੇ 2 ਗੁਰਗੇ ਕਾਬੂ, 3 ਪਿਸਤੌਲ ਤੇ ਕਾਰਤੂਸ ਬਰਾਮਦ, ਵੱਡੀ ਸਾਜ਼ਿਸ ਦੀ ਤਿਆਰੀ ਕਰ ਰਹੇ ਸਨ ਬਦਮਾਸ਼

Published: 

18 Jul 2024 17:45 PM

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਹ ਕਿਹੜਾ ਅਪਰਾਧ ਕਰਨ ਦੀ ਯੋਜਨਾ ਬਣਾ ਰਹੇ ਸਨ।

ਲਾਰੈਂਸ ਗੈਂਗ ਦੇ 2 ਗੁਰਗੇ ਕਾਬੂ, 3 ਪਿਸਤੌਲ ਤੇ ਕਾਰਤੂਸ ਬਰਾਮਦ, ਵੱਡੀ ਸਾਜ਼ਿਸ ਦੀ ਤਿਆਰੀ ਕਰ ਰਹੇ ਸਨ ਬਦਮਾਸ਼

ਐਸ.ਐਸ.ਪੀ ਮਹਿਤਾਬ ਸਿੰਘ ਨੇ ਪ੍ਰੈਸ ਕਾਨਫਰੰਸ ਕਰ ਸਾਂਝੀ ਕੀਤੀ ਜਾਣਕਾਰੀ

Follow Us On

ਪੰਜਾਬ ਪੁਲਿਸ ਨੇ ਗੈਂਗਸਟਰ ਲਾਰੈਂਸ ਅਤੇ ਅਨਮੋਲ ਬਿਸ਼ਨੋਈ ਦੇ 2 ਸਾਥੀਆਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮ ਨੂੰ ਸ਼ਹੀਦ ਭਗਤ ਸਿੰਘ ਨਗਰ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ 3 ਦੇਸੀ ਪਿਸਤੌਲ ਅਤੇ 15 ਕਾਰਤੂਸ ਬਰਾਮਦ ਹੋਏ ਹਨ। ਪੁਲਿਸ ਨੇ ਜੇਲ੍ਹ ਵਿੱਚ ਬੰਦ ਮਸ਼ਹੂਰ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਦੇ ਸੰਪਰਕ ਵਿੱਚ ਆਏ 2 ਨੌਜਵਾਨਾਂ ਨੂੰ 3 ਪਿਸਤੌਲਾਂ, 15 ਜਿੰਦਾ ਕਾਰਤੂਸ ਅਤੇ ਇੱਕ ਬਾਈਕ ਸਮੇਤ ਗ੍ਰਿਫ਼ਤਾਰ ਕੀਤਾ ਹੈ।

ਪੁਲਿਸ ਨੇ ਅਦਾਲਤ ਵੱਲੋਂ ਪੁੱਛਗਿੱਛ ਲਈ 2 ਦਿਨ ਦਾ ਰਿਮਾਂਡ ਦਿੱਤਾ ਹੈ। ਇਹ ਘਟਨਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ 2 ਮੁਲਜ਼ਮਾਂ ਨੂੰ 3 ਹਥਿਆਰਾਂ ਸਮੇਤ ਕਾਬੂ ਕੀਤਾ ਗਿਆ।

ਡੀਜੀਪੀ ਨੇ ਸੋਸ਼ਲ ਮੀਡੀਅ ‘ਤੇ ਸਾਂਝੀ ਕੀਤੀ ਜਾਣਕਾਰੀ

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਹ ਕਿਹੜਾ ਅਪਰਾਧ ਕਰਨ ਦੀ ਯੋਜਨਾ ਬਣਾ ਰਹੇ ਸਨ।

ਨਾਕਾਬੰਦੀ ਦੌਰਾਨ ਹੋਈ ਗ੍ਰਿਫ਼ਤਾਰੀ- ਐਸ.ਐਸ.ਪੀ ਮਹਿਤਾਬ ਸਿੰਘ

ਐਸ.ਐਸ.ਪੀ ਮਹਿਤਾਬ ਸਿੰਘ ਨੇ ਦੱਸਿਆ ਕਿ ਸ਼ਰਾਰਤੀ ਅਨਸਰਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਜਿਲਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨੇ 2 ਦੋਸ਼ੀਆਂ ਨੂੰ 3 ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਥਾਣਾ ਸਿਟੀ ਨਵਾਂਸ਼ਹਿਰ ਵੱਲੋਂ ਪਿੰਡ ਬੇਗਮਪੁਰ ਕੋਲ ਪੁਲਿਸ ਮੁਲਾਜ਼ਮਾਂ ਦੇ ਨਾਲ ਨਾਕਾਬੰਦੀ ਕਰਕੇ ਸ਼ੱਕੀ ਵਾਹਨਾਂ ਤੇ ਵਿਅਕਤੀਆਂ ਦੀ ਚੈਕਿੰਗ ਕੀਤੀ ਗਈ ਤਾਂ ਤਲਾਸ਼ੀ ਦੌਰਾਨ ਇੱਕ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਕੋਲੋਂ 3 ਪਿਸਤੌਲ ਅਤੇ 15 ਕਾਰਤੂਸ ਬਰਾਮਦ ਹੋਏ।

ਇਨ੍ਹਾਂ ਦੋਵਾਂ ਦੀ ਪਛਾਣ ਓਮ ਬਹਾਦਰ ਉਰਫ ਸਾਹਿਲ ਪੁੱਤਰ ਹੋਮ ਬਹਾਦਰ ਵਾਸੀ ਪਿੰਡ ਸਲੋਹ ਥਾਣਾ ਸਿਟੀ ਨਵਾਂਸ਼ਹਿਰ ਅਤੇ ਸਮਰੌਣ ਸਿੰਘ ਉਰਫ ਗਿਆਨੀ ਪੁੱਤਰ ਜਸਵਿੰਦਰ ਸਿੰਘ ਵਾਸੀ ਡਿਪੂ ਵਾਲੀ ਗਲੀ ਵਿਕਾਸ ਨਗਰ ਨਵਾਂਸ਼ਹਿਰ ਥਾਣਾ ਸਿਟੀ ਨਵਾਂਸ਼ਹਿਰ ਵਜੋਂ ਹੋਈ ਹੈ। ਜਿਸ ਦੀ ਤਲਾਸ਼ੀ ਦੌਰਾਨ ਉਕਤ ਓਮ ਬਹਾਦਰ ਉਰਫ ਸਾਹਿਲ ਦੀ ਨਿਸ਼ਾਨਦੇਹੀ ‘ਤੇ ਇੱਕ ਪਿਸਤੌਲ 9 ਐੱਮ. ਐੱਮ. ਸਮੇਤ ਮੈਗਜ਼ੀਨ ਅਤੇ 7 ਜਿੰਦਾ ਰੌਂਦ 9 ਐੱਮ.ਐੱਮ. ਅਤੇ ਓਮ ਦੇ ਪਹਿਨੇ ਹੋਏ ਕਾਲੇ ਰੰਗ ਦੀ ਕਿੱਟ ‘ਚੋਂ ਇੱਕ ਪਿਸਤੌਲ 32 ਬੋਰ ਬਿਨਾ ਮੈਗਜ਼ੀਨ 04 ਬਰਾਮਦ ਹੋਏ।

ਉਸ ਦੇ ਸਾਥੀ ਸਿਮਰਨ ਸਿੰਘ ਦੇ ਡੱਬੇ ਵਿਚੋਂ 7.65 ਐਮ.ਐਮ ਰੌਂਦ ਅਤੇ 12 ਬੋਰ ਦੇ 03 ਜਿੰਦਾ ਰੌਂਦ ਅਤੇ ਇੱਕ ਪਿਸਤੌਲ ਦੇਸੀ ਕੱਟਾ 12 ਬੋਰ ਸਮੇਤ 12 ਬੋਰ ਦਾ ਮੋਟਰਸਾਈਕਲ ਨੰਬਰ ਪੀ.ਬੀ.32-ਏ.ਸੀ 0760 ਸਪਲੈਂਡਰ ਰੰਗ ਵੀ ਬਰਾਮਦ ਹੋਇਆ। ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਿਸ ਨੇ 25 ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ: ਲਾਰੈਂਸ ਬਿਸ਼ਨੋਈ ਗੈਂਗ ਦੇ ਤਿੰਨ ਮੈਂਬਰ ਗ੍ਰਿਫ਼ਤਾਰ, ਵਿਦੇਸ਼ ਚ ਬੈਠੇ ਗੈਂਗਸਟਰਾਂ ਨਾਲ ਸਨ ਸੰਪਰਕ

ਪੁਲਿਸ ਨੇ 2 ਦਿਨਾਂ ਦਾ ਰਿਮਾਂਡ ਹਾਸਿਲ ਕੀਤਾ

ਪੁਲਿਸ ਨੇ ਮੁਲਾਜ਼ਮਾਂ ਨੂੰ ਅਦਾਲਤ ‘ਚ ਪੇਸ਼ ਕਰਕੇ 2 ਦਿਨਾਂ ਦਾ ਰਿਮਾਂਡ ਹਾਸਿਲ ਕੀਤਾ ਹੈ। ਜਾਂਚ ਦੌਰਾਨ ਮੁਲਜ਼ਮਾਂ ਨੇ ਇਹ ਹਥਿਆਰ ਕਿਸ ਕੋਲੋਂ ਖਰੀਦੇ ਸਨ, ਇਨ੍ਹਾਂ ਹਥਿਆਰਾਂ ਨਾਲ ਉਹ ਕਿਹੜੇ-ਕਿਹੜੇ ਅਪਰਾਧਾਂ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ। ਇਸ ਸਬੰਧੀ ਵੀ ਜਾਂਚ ਦੌਰਾਨ ਹੋਰ ਵੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ। ਪੁਲਿਸ ਕਪਤਾਨ ਨੇ ਦੱਸਿਆ ਕਿ ਓਮ ਬਹਾਦਰ ਪਹਿਲਾਂ ਵੀ ਜੇਲ ‘ਚ ਸੀ ਜੋ ਅਨਮੋਲ ਵਿਸ਼ਨੋਈ ਦੇ ਸੰਪਰਕ ‘ਚ ਸੀ।