ਪੁਲਿਸ ਮੁਲਾਜ਼ਮ ਦੀ ਅੱਖ ‘ਚ ਪਾਈਆਂ ਮਿਰਚਾਂ, ਫਿਰ ਚਲਾਈਆਂ ਅੰਨ੍ਹੇਵਾਹ ਗੋਲੀਆਂ… ਦਿਨ ਦਿਹਾੜੇ ਗੈਂਗਸਟਰ ਦੇ ਕਤਲ ਦੀ ਕਹਾਣੀ

Updated On: 

12 Jul 2023 19:34 PM

ਰਾਜਸਥਾਨ ਦੇ ਭਰਤਪੁਰ 'ਚ 29 ਸਾਲਾ ਇਕ ਕੱਟੜ ਅਪਰਾਧੀ ਕੁਲਦੀਪ ਜਗੀਨਾ (Gangster Kuldeep Jagina) ਦੀ ਉਸ ਸਮੇਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜਦੋਂ ਪੁਲਿਸ ਉਸ ਨੂੰ ਰੋਡਵੇਜ਼ ਦੀ ਬੱਸ 'ਚ ਜੈਪੁਰ ਜੇਲ੍ਹ ਤੋਂ ਭਰਤਪੁਰ ਅਦਾਲਤ 'ਚ ਪੇਸ਼ ਕਰਨ ਲਈ ਲੈ ਕੇ ਜਾ ਰਹੀ ਸੀ।ਗੈਂਗਸਟਰ ਕੁਲਦੀਪ ਅਤੇ ਉਸ ਦਾ ਸਾਥੀ ਵਿਜੇਪਾਲ ਦੀ ਅੱਜ ਭਰਤਪੁਰ ਅਦਾਲਤ ਵਿੱਚ ਪੇਸ਼ੀ ਸੀ।

ਪੁਲਿਸ ਮੁਲਾਜ਼ਮ ਦੀ ਅੱਖ ਚ ਪਾਈਆਂ ਮਿਰਚਾਂ, ਫਿਰ ਚਲਾਈਆਂ ਅੰਨ੍ਹੇਵਾਹ ਗੋਲੀਆਂ... ਦਿਨ ਦਿਹਾੜੇ ਗੈਂਗਸਟਰ ਦੇ ਕਤਲ ਦੀ ਕਹਾਣੀ
Follow Us On

ਗੈਂਗਸਟਰ ਕੁਲਦੀਪ ਜਗੀਨਾ ਨੂੰ ਅਦਾਲਤ ਵਿੱਚ ਪੇਸ਼ੀ ਲਿਜਾਂਦੇ ਸਮੇਂ ਗੋਲੀ ਮਾਰ ਦਿੱਤੀ ਗਈ। ਗੈਂਗਸਟਰ ਕੁਲਦੀਪ ਦਾ ਸਾਥੀ ਵਿਜੇਪਾਲ ਬਦਮਾਸ਼ਾਂ ਦੇ ਹਮਲੇ ਵਿੱਚ ਜ਼ਖ਼ਮੀ ਹੋ ਗਿਆ। ਪੁਲਿਸ ਜੈਪੁਰ ਜੇਲ੍ਹ ਤੋਂ ਗੈਂਗਸਟਰ ਨੂੰ ਰਾਜਸਥਾਨ ਰੋਡਵੇਜ਼ ਦੀ ਬੱਸ ਵਿੱਚ ਭਰਤਪੁਰ ਅਦਾਲਤ ਵਿੱਚ ਪੇਸ਼ ਕਰਨ ਲਈ ਲਿਆ ਰਹੀ ਸੀ। ਹਾਰਡਕੋਰ ਅਪਰਾਧੀ ਕੁਲਦੀਪ ਤੇ ਬੱਸ ਦੇ ਅੰਦਰ ਵੜ ਕੇ ਬਦਮਾਸ਼ਾਂ ਨੇ ਅਨ੍ਹੇਵਾਹ ਫਾਇਰਿੰਗ ਕਰ ਦਿੱਤੀ। ਗੈਂਗਸਟਰ ਕੁਲਦੀਪ ਦਾ ਸਾਥੀ ਬਦਮਾਸ਼ ਵਿਜੇਪਾਲ ਵੀ ਪੇਸ਼ੀ ਤੇ ਆ ਰਿਹਾ ਸੀ।ਗੋਲੀਬਾਰੀ ਵਿੱਚ ਰੋਡਵੇਜ਼ ਦੀ ਬੱਸ ਦੀਆਂ ਦੋ ਸਵਾਰੀਆਂ ਵੀ ਜ਼ਖ਼ਮੀ ਹੋ ਗਈਆਂ।

ਪੁਲਿਸ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਕੀਤੀ ਗੋਲੀਬਾਰੀ

ਅਮੋਲੀ ਟੋਲ ਪਲਾਜ਼ਾ ‘ਤੇ ਕੈਦੀਆਂ ਨੂੰ ਪੇਸ਼ੀ ਲਈ ਲੈ ਕੇ ਜਾ ਰਹੀ ਰਾਜਸਥਾਨ ਰੋਡਵੇਜ਼ ਦੀ ਬੱਸ ‘ਤੇ ਕੁਝ ਬਦਮਾਸ਼ਾਂ ਨੇ ਗੋਲੀਆਂ ਚਲਾ ਦਿੱਤੀਆਂ। ਹਮਲਾਵਰ ਨੇ ਪੇਸ਼ੀ ਲਈ ਲੈ ਕੇ ਜਾ ਰਹੇ ਕੱਟੜ ਅਪਰਾਧੀ ਕੁਲਦੀਪ ਜਗੀਨਾ ਅਤੇ ਵਿਜੇਪਾਲ ਨੂੰ ਗੋਲੀ ਮਾਰ ਦਿੱਤੀ। ਉਨ੍ਹਾਂ ਨੂੰ ਪੇਸ਼ੀ ਲਈ ਭਰਤਪੁਰ ਲਿਜਾਇਆ ਜਾ ਰਿਹਾ ਸੀ। ਇਸੇ ਦੌਰਾਨ ਹਾਰਡਕੋਰ ਅਪਰਾਧੀ ਕੁਲਦੀਪ ਅਮੋਲੀ ਟੋਲ ਪਲਾਜ਼ਾ ਨੇੜੇ ਜਘੀਨਾ ਅਤੇ ਵਿਜੇਪਾਲ ‘ਤੇ ਗੋਲੀਬਾਰੀ ਕੀਤੀ ਗਈ। ਪੁਲਿਸ ਜਾਣਕਾਰੀ ਅਨੁਸਾਰ ਹਮਲਾਵਰ ਆਪਣੀ ਕਾਰ ਵਿੱਚ ਆਏ ਅਤੇ ਹਾਈਵੇਅ ਤੇ ਬੱਸ ਨੂੰ ਰੋਕ ਲਿਆ।

ਹਥਿਆਰਾਂ ਨਾਲ ਲੈਸ ਬਦਮਾਸ਼ਾਂ ਨੇ ਬੱਸ ‘ਚ ਦਾਖਲ ਹੋ ਕੇ ਪੁਲਿਸ ਮੁਲਾਜ਼ਮਾਂ ਦੀਆਂ ਅੱਖਾਂ ‘ਚ ਮਿਰਚ ਪਾਊਡਰ ਪਾ ਦਿੱਤਾ ਅਤੇ ਫਿਰ ਗੈਂਗਸਟਰ ਕੁਲਦੀਪ ਜਗੀਨਾ ‘ਤੇ ਫਾਇਰਿੰਗ ਕਰ ਦਿੱਤੀ।ਇਸ ਹਮਲੇ ‘ਚ ਗੈਂਗਸਟਰ ਕੁਲਦੀਪ ਜਗੀਨਾ ਦੀ ਮੌਤ ਹੋ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਫ਼ਰਾਰ ਹੋ ਗਏ। ਬੱਸ ਦੇ ਚਾਰ ਸਵਾਰੀਆਂ ਨੂੰ ਵੀ ਬਦਮਾਸ਼ਾਂ ਦੇ ਇਸ ਹਮਲੇ ਵਿੱਚ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਜ਼ਿਲ੍ਹਾ ਆਰਬੀਐਮ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਦੱਸ ਦੇਈਏ ਕਿ ਕੁਲਦੀਪ ਨੇ ਸਾਥੀਆਂ ਨਾਲ ਮਿਲ ਕੇ ਆਪਣੇ ਹੀ ਪਿੰਡ ਦੇ ਗੈਂਗਸਟਰ ਕਿਰਪਾਲ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸੇ ਮਾਮਲੇ ਵਿੱਚ ਅੱਜ ਪੁਲਿਸ ਕੁਲਦੀਪ ਅਤੇ ਉਸਦੇ ਸਾਥੀ ਵਿਜੇਪਾਲ ਨੂੰ ਭਰਤਪੁਰ ਅਦਾਲਤ ਵਿੱਚ ਪੇਸ਼ ਕਰਨ ਲਈ ਲਿਆ ਰਹੀ ਸੀ।

ਸੀਸੀਟੀਵੀ ਫੁਟੇਜ ਤੋਂ ਬਦਮਾਸ਼ਾਂ ਦੀ ਪਛਾਣ

ਭਰਤਪੁਰ ਦੇ ਐਸਪੀ ਮ੍ਰਿਦੁਲ ਕਛਾਵਾ ਨੇ ਦੱਸਿਆ ਕਿ 2 ਦੋਸ਼ੀਆਂ ਕੁਲਦੀਪ ਜਗੀਨਾ ਅਤੇ ਵਿਜੇਪਾਲ ਨੂੰ ਬੁੱਧਵਾਰ ਨੂੰ ਰਾਜਸਥਾਨ ਰੋਡਵੇਜ਼ ਦੀ ਇੱਕ ਬੱਸ ਰਾਹੀਂ ਜੈਪੁਰ ਜੇਲ੍ਹ ਤੋਂ ਭਰਤਪੁਰ ਕੋਰਟ ਲਿਜਾਇਆ ਜਾ ਰਿਹਾ ਸੀ। ਇਸ ਦੌਰਾਨ ਕੁਝ ਸ਼ਰਾਰਤੀ ਅਨਸਰਾਂ ਨੇ ਅਮੋਲੀ ਟੋਲ ਪਲਾਜ਼ਾ ਨੇੜੇ ਰੋਡਵੇਜ਼ ਦੀ ਬੱਸ ਨੂੰ ਰੋਕਿਆ ਅਤੇ ਬੱਸ ਅੰਦਰ ਦਾਖਲ ਹੋ ਕੇ ਦੋਸ਼ੀ ਕੁਲਦੀਪ ‘ਤੇ ਗੋਲੀਆਂ ਚਲਾ ਦਿੱਤੀਆਂ, ਜਿਸ ‘ਚ ਕੁਲਦੀਪ ਦੀ ਮੌਤ ਹੋ ਗਈ। ਮ੍ਰਿਦੁਲ ਕਛਾਵਾ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਤੋਂ ਬਦਮਾਸ਼ਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਪੁਲਿਸ ਹਮਲਾਵਰਾਂ ਨੂੰ ਫੜਨ ਲਈ ਤੇਜ਼ੀ ਨਾਲ ਕੋਸ਼ਿਸ਼ਾਂ ਕਰ ਰਹੀ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ