ਮੇਰਠ: ਪੱਛਮੀ ਉੱਤਰ ਪ੍ਰਦੇਸ਼ ਦਾ ਖ਼ਤਰਨਾਕ ਗੈਂਗਸਟਰ ਅਨਿਲ ਦੁਜਾਨਾ STF ਮੁਕਾਬਲੇ ਵਿੱਚ ਮਾਰਿਆ ਗਿਆ ਹੈ। ਅਨਿਲ ਦੁਜਾਨਾ ਨੂੰ ਮੇਰਠ ਜ਼ਿਲ੍ਹੇ ਵਿੱਚ STF ਨੇ ਮਾਰ ਮੁਕਾਇਆ ਹੈ। ਇਹ ਜਾਣਕਾਰੀ ਯੂਪੀ ਐਸਟੀਐਫ ਦੇ ਮੁਖੀ ਆਈਪੀਐਸ ਅਮਿਤਾਭ ਯਸ਼ ਵੱਲੋਂ ਸਾਹਮਣੇ ਆਈ ਹੈ। ਅਨਿਲ ਦੁਜਾਨਾ ਗ੍ਰੇਟਰ ਨੋਇਡਾ ਦੇ ਪਿੰਡ ਬਾਦਲਪੁਰ ਦਾ ਰਹਿਣ ਵਾਲਾ ਸੀ। ਜਿੱਥੋਂ ਦਾ ਗੈਂਗਸਟਰ ਸੁੰਦਰ ਭਾਟੀ ਸੀ। ਦੱਸ ਦੇਈਏ ਕਿ ਦੁਜਾਨਾ ਖਿਲਾਫ 62 ਤੋਂ ਵੱਧ ਮਾਮਲੇ ਦਰਜ ਹਨ, ਜਦਕਿ ਦੁਜਾਨਾ ਦੀ ਗ੍ਰਿਫਤਾਰੀ ‘ਤੇ ਉੱਤਰ ਪ੍ਰਦੇਸ਼ ਪੁਲਿਸ ਨੇ 75 ਹਜ਼ਾਰ ਰੁਪਏ ਦਾ ਇਨਾਮ ਵੀ ਰੱਖਿਆ ਸੀ।
ਮੀਡੀਆ ਰਿਪੋਰਟਾਂ ਮੁਤਾਬਕ, ਦਰਅਸਲ ਅੱਜ ਯੂਪੀ ਐਸਟੀਐਫ ਨੂੰ ਲਾਂਚ ਹੋਏ 25 ਸਾਲ ਹੋਏ ਹਨ। ਉੱਧਰ, ਗੈਂਗਸਟਰ ਅਨਿਲ ਦੁਜਾਨਾ ਖਿਲਾਫ 18 ਕਤਲਾਂ ਸਮੇਤ ਫਿਰੌਤੀ, ਲੁੱਟ, ਜ਼ਮੀਨ ਹੜੱਪਣ ਅਤੇ ਅਸਲਾ ਐਕਟ ਵਰਗੀਆਂ ਗੰਭੀਰ ਧਾਰਾਵਾਂ ਤਹਿਤ 62 ਕੇਸ ਦਰਜ ਹਨ। ਯੂਪੀ ਪੁਲਿਸ ਨੇ ਉਸ ‘ਤੇ ਰਸੁਕਾ ਅਤੇ ਗੈਂਗਸਟਰ ਐਕਟ ਵੀ ਲਗਾਇਆ ਸੀ। ਹਾਲ ਹੀ ਵਿੱਚ ਪੁਲਿਸ ਵੱਲੋਂ ਗੌਤਮ ਬੁੱਧ ਨਗਰ ਵਿੱਚ ਗੈਂਗਸਟਰਾਂ ਦੀ ਸੂਚੀ ਸਾਹਮਣੇ ਆਈ ਸੀ। ਉਸ ਵਿਚ ਇਸ ਦਾ ਨਾਂ ਵੀ ਸ਼ਾਮਲ ਸੀ।
ਗੈਂਗਸਟਰ ਸੁੰਦਰ ਭਾਟੀ ‘ਤੇ ਏ.ਕੇ.-47 ਨਾਲ ਹਮਲਾ ਕਰਨ ਦਾ ਸੀ ਦੋਸ਼
ਜਾਣਕਾਰੀ ਮੁਤਾਬਕ ਸੁੰਦਰ ਭਾਟੀ ‘ਤੇ AK 47 ਗੋਲੀਬਾਰੀ ਅਨਿਲ ਦੁਜਾਨਾ ਨੇ ਕੀਤੀ ਸੀ। ਅਨਿਲ ਦੁਜਾਨਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਗਾਜ਼ੀਆਬਾਦ ਦੇ ਭੋਪੁਰਾ ਇਲਾਕੇ ‘ਚ ਇਕ ਫਾਰਮ ਹਾਊਸ ‘ਚ ਸੁੰਦਰ ਭਾਟੀ ‘ਤੇ ਉਸਦੇ ਸਾਲੇ ਦੇ ਵਿਆਹ ਵਿਚ ਹਮਲਾ ਕੀਤਾ, ਜਿਸ ‘ਚ ਗੈਂਗਸਟਰ ਰਣਦੀਪ ਨੇ ਵੀ ਉਸ ਦਾ ਸਾਥ ਦਿੱਤਾ ਸੀ।
ਹਾਲਾਂਕਿ ਇਸ ਹਮਲੇ ‘ਚ ਸੁੰਦਰ ਭਾਟੀ ਬਚ ਨਿਕਲਿਆ ਸੀ। ਇਸ ਹਮਲੇ ਵਿਚ ਤਿੰਨ ਲੋਕ ਮਾਰੇ ਗਏ ਸਨ। ਇਸ ਤੋਂ ਬਾਅਦ ਸਾਲ 2014 ‘ਚ ਸੁੰਦਰ ਭਾਟੀ ਗੈਂਗ ਨੇ ਬਦਲਾ ਲੈਣ ਲਈ ਅਨਿਲ ਦੁਜਾਨਾ ਦੇ ਘਰ ‘ਤੇ ਹਮਲਾ ਕਰ ਦਿੱਤਾ ਸੀ, ਜਿਸ ‘ਚ ਅਨਿਲ ਦੁਜਾਨਾ ਦਾ ਭਰਾ ਜੈ ਭਗਵਾਨ ਮਾਰਿਆ ਗਿਆ ਸੀ।
ਦੁਜਾਨਾ ਨੂੰ ਬੁਲੇਟਪਰੂਫ ਜੈਕੇਟ ਵਿੱਚ ਪੇਸ਼ੀ ‘ਤੇ ਲਿਆਉਂਦੀ ਸੀ ਪੁਲਿਸ
ਦੱਸਿਆ ਜਾ ਰਿਹਾ ਹੈ ਕਿ ਪੱਛਮੀ ਯੂਪੀ ਦੇ ਬਦਨਾਮ ਗੈਂਗਸਟਰ ਅਨਿਲ ਦੁਜਾਨਾ ਦੀ ਬਦਨਾਮ ਸੁੰਦਰ ਭਾਟੀ ਅਤੇ ਉਸਦੇ ਗੈਂਗ ਨਾਲ ਦੁਸ਼ਮਣੀ ਹੈ। ਇਸ ਦੁਸ਼ਮਣੀ ਵਿੱਚ ਕਈ ਕਤਲ ਹੋ ਚੁੱਕੇ ਹਨ। ਜਦੋਂ ਕਿ ਸਾਲ 2021 ਤੋਂ ਅਨਿਲ ਦੁਜਾਨਾ ਫਰਾਰ ਸੀ। ਜਿੱਥੇ ਇਹ ਗਰੋਹ ਸਰਕਾਰੀ ਠੇਕਿਆਂ, ਬਾਰਾਂ ਦੀ ਨਜਾਇਜ਼ ਚੋਰੀ, ਟੋਲ ਦੇ ਠੇਕਿਆਂ ਲਈ ਆਪਸ ਵਿੱਚ ਲੜਦਾ ਸੀ। ਜਦੋਂ ਪੁਲਿਸ ਦੁਜਾਨਾ ਨੂੰ ਅਦਾਲਤ ਵਿਚ ਪੇਸ਼ ਕਰਦੀ ਸੀ ਤਾਂ ਉਹ ਉਸ ਨੂੰ ਬੁਲੇਟਪਰੂਫ ਜੈਕੇਟ ਪਾ ਕੇ ਲਿਆਉਂਦੀ ਸੀ।
ਫਰਾਰ ਹੋਣ ਤੋਂ ਪਹਿਲਾਂ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਕੀਤਾ ਸੀ ਗ੍ਰਿਫਤਾਰ
ਦੱਸ ਦੇਈਏ ਕਿ ਗੈਂਗਸਟਰ ਅਨਿਲ ਦੁਜਾਨਾ ਨੂੰ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਫਰਾਰ ਹੋਣ ਤੋਂ ਪਹਿਲਾਂ ਗ੍ਰਿਫਤਾਰ ਕੀਤਾ ਸੀ। ਦੁਜਾਨਾ ਕਰੀਬ ਡੇਢ ਮਹੀਨਾ ਪਹਿਲਾਂ ਜ਼ਮਾਨਤ ‘ਤੇ ਬਾਹਰ ਆਇਆ ਸੀ। ਜਾਣਕਾਰੀ ਮੁਤਾਬਕ ਅਨਿਲ ਦੁਜਾਨਾ ਨਰੇਸ਼ ਭਾਟੀ ਗੈਂਗਸਟਰ ਦਾ ਕਰੀਬੀ ਸ਼ੂਟਰ ਸੀ। ਕਿਉਂਕਿ ਨਰੇਸ਼ ਭਾਟੀ ਦਾ ਕਤਲ ਸੁੰਦਰ ਭਾਟੀ ਨੇ ਕੀਤਾ ਸੀ। ਉਸ ਤੋਂ ਬਾਅਦ ਹੀ ਅਨਿਲ ਦੁਜਾਨਾ ਨੇ ਸੁੰਦਰ ਭਾਟੀ ‘ਤੇ ਹਮਲਾ ਕੀਤਾ ਸੀ। ਇਸ ਸਮੇਂ ਅਨਿਲ ਦੁਜਾਨਾ ਨਰੇਸ਼ ਭਾਟੀ ਗੈਂਗ ਦੀ ਕਮਾਂਡ ਸੰਭਾਲ ਰਿਹਾ ਸੀ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ