ਘਰ 'ਚ ਇਨਵਰਟ ਲਗਾਉਣ ਤੋਂ ਮਾਂ ਤੋਂ ਨਰਾਜ਼ ਹੋਇਆ ਪੁੱਤ, ਇੱਟਾਂ ਮਾਰ-ਮਾਰ ਕਰ ਦਿੱਤਾ ਕਤਲ | Ferozpur son killed murder after refuse to buy invertor by mother know full detail in punjabi Punjabi news - TV9 Punjabi

ਘਰ ‘ਚ ਇਨਵਰਟਰ ਲਗਾਉਣ ‘ਤੇ ਨਰਾਜ਼ ਪੁੱਤ ਨੇ ਇੱਟਾਂ ਮਾਰ ਕੇ ਕੀਤਾ ਮਾਂ ਦਾ ਕਤਲ

Updated On: 

10 May 2024 14:41 PM

Ferozpur son killed murder: ਪੁਲਿਸ ਨੂੰ ਦਿੱਤੇ ਬਿਆਨਾਂ 'ਚ ਮ੍ਰਿਤਕਾ ਦੇ ਅਪਾਹਿਜ ਪੁੱਤਰ ਰਾਜ ਕੁਮਾਰ ਨੇ ਦੱਸਿਆ ਹੈ ਕਿ ਉਹ ਰਾਤ ਕਰੀਬ 9:30 ਵਜੇ ਘਰ 'ਚ ਸੀ। ਉਸ ਸਮੇਂ ਉਸ ਦੀ ਮਾਂ ਪਿਆਰੋ ਉਸ ਨੂੰ ਰਾਤ ਦਾ ਖਾਣਾ ਦੇ ਰਹੀ ਸੀ। ਪਰ ਜਦੋਂ ਉਸਦਾ ਭਰਾ ਅਮਰਜੀਤ ਸਿੰਘ ਆਪਣੇ ਘਰ ਆਇਆ ਤਾਂ ਉਸ ਨੇ ਦੇਖਿਆ ਕਿ ਘਰ ਚ ਨਵਾਂ ਇਨਵਰਟਰ ਲਿਆਂਦਾ ਗਿਆ ਹੈ। ਇਹ ਦੇਖ ਕੇ ਉਸਨੇ ਸੋਚਿਆ ਕਿ ਉਹ ਘਰ ਦਾ ਮੁਖੀਆ ਹੈ ਅਤੇ ਉਸ ਨੂੰ ਪੁੱਛੇ ਬਿਨਾਂ ਹੀ ਘਰ 'ਚ ਇਨਵਰਟਰ ਕਿਉਂ ਲਗਾਇਆ ਗਿਆ?

ਘਰ ਚ ਇਨਵਰਟਰ ਲਗਾਉਣ ਤੇ ਨਰਾਜ਼ ਪੁੱਤ ਨੇ ਇੱਟਾਂ ਮਾਰ ਕੇ ਕੀਤਾ ਮਾਂ ਦਾ ਕਤਲ

ਘਰ 'ਚ ਇਨਵਰਟ ਲਗਾਉਣ ਤੋਂ ਮਾਂ ਤੋਂ ਨਰਾਜ਼ ਹੋਇਆ ਪੁੱਤ, ਇੱਟਾਂ ਮਾਰ-ਮਾਰ ਕਰ ਦਿੱਤਾ ਕਤਲ

Follow Us On

Ferozpur son killed murder: ਫ਼ਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਢਾਣੀ ਕਸ਼ਮੀਰ ਸਿੰਘ ਵਾਲਾ ਵਿੱਚ ਇੱਕ ਬੇਟੇ ਨੇ ਆਪਣੀ ਮਾਂ ਦੇ ਸਿਰ ਵਿੱਚ ਇੱਟਾਂ ਮਾਰ ਕੇ ਕਤਲ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜ਼ਮ ਪੁੱਤਰ ਜਦੋਂ ਕੰਮ ਤੋਂ ਘਰ ਵਾਪਸ ਆਇਆ ਤਾਂ ਉਸ ਨੇ ਦੇਖਿਆ ਕਿ ਉਸ ਦੀ ਮਾਂ ਅਤੇ ਉਸ ਦਾ ਅਪਾਹਜ ਭਰਾ ਨਵਾਂ ਇਨਵਰਟਰ ਲੈ ਕੇ ਆਏ ਸਨ। ਉਸ ਨੂੰ ਇਸ ਗੱਲ ‘ਤੇ ਗੁੱਸਾ ਆਇਆ ਕਿ ਉਹ ਸਖ਼ਤ ਮਿਹਨਤ ਕਰ ਰਿਹਾ ਹੈ ਅਤੇ ਉਸ ਦੇ ਪਰਿਵਾਰਕ ਮੈਂਬਰ ਬੇਲੋੜਾ ਖਰਚ ਕਰ ਰਹੇ ਹਨ।

ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਮ੍ਰਿਤਕਾ ਦੇ ਅਪਾਹਿਜ ਪੁੱਤਰ ਰਾਜ ਕੁਮਾਰ ਨੇ ਦੱਸਿਆ ਹੈ ਕਿ ਉਹ ਰਾਤ ਕਰੀਬ 9:30 ਵਜੇ ਘਰ ‘ਚ ਸੀ। ਉਸ ਸਮੇਂ ਉਸ ਦੀ ਮਾਂ ਪਿਆਰੋ ਉਸ ਨੂੰ ਰਾਤ ਦਾ ਖਾਣਾ ਦੇ ਰਹੀ ਸੀ। ਪਰ ਜਦੋਂ ਉਸ ਦਾ ਭਰਾ ਅਮਰਜੀਤ ਸਿੰਘ ਆਪਣੇ ਘਰ ਆਇਆ ਤਾਂ ਉਸ ਨੇ ਦੇਖਿਆ ਕਿ ਘਰ ‘ਚ ਨਵਾਂ ਇਨਵਰਟਰ ਲਿਆਂਦਾ ਗਿਆ ਹੈ। ਇਹ ਦੇਖ ਕੇ ਉਸ ਨੇ ਸੋਚਿਆ ਕਿ ਉਹ ਘਰ ਦਾ ਮੁਖੀਆ ਹੈ ਅਤੇ ਉਸ ਨੂੰ ਪੁੱਛੇ ਬਿਨਾਂ ਹੀ ਘਰ ‘ਚ ਇਨਵਰਟਰ ਕਿਉਂ ਲਗਾਇਆ ਗਿਆ? ਜਿਸ ਤੋਂ ਬਾਅਦ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।

ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਨੇ ਦੱਸਿਆ ਕਿ ਜਦੋਂ ਮੁਲਜ਼ਮ ਪੁੱਤਰ ਦਿਹਾੜੀਦਾਰ ਦਾ ਕੰਮ ਕਰਕੇ ਵਾਪਸ ਆਇਆ ਤਾਂ ਮਾਂ ਘਰ ਵਿੱਚ ਗਰਮੀ ਤੋਂ ਬਚਾਅ ਲਈ ਨਵਾਂ ਇਨਵਰਟਰ ਲੈ ਕੇ ਆਈ ਸੀ। ਜਿਸ ਕਾਰਨ ਵੱਡਾ ਬੇਟਾ ਗੁੱਸੇ ‘ਚ ਆ ਗਿਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਜਿਸ ਕਾਰਨ ਉਨ੍ਹਾਂ ਦੀ ਆਪਸ ‘ਚ ਕੁਝ ਗੱਲਬਾਤ ਹੋ ਗਈ, ਜਿਸ ਕਾਰਨ ਮਾਂ ਬਚਣ ਲਈ ਭੱਜ ਕੇ ਗੁਆਂਢੀਆਂ ਦੇ ਘਰ ਚਲੀ ਗਈ। ਉਸ ਦਾ ਬੇਟਾ ਉਸ ਦੇ ਪਿੱਛੇ-ਪਿੱਛੇ ਗੁਆਂਢੀਆਂ ਦੇ ਘਰ ਗਿਆ। ਇਸ ਤੇ ਉਸ ਨੇ ਆਪਣੀ ਮਾਂ ਦਾ ਇੱਟ ਮਾਰ ਕੇ ਕਤਲ ਕਰ ਦਿੱਤਾ।

ਇਹ ਵੀ ਪੜ੍ਹੋ: ਜਲੰਧਰ ਚ ਹਥਿਆਰਾਂ ਦੇ ਦੋ ਸਪਲਾਇਰ ਗ੍ਰਿਫਤਾਰ: ਕਾਊਂਟਰ ਇੰਟੈਲੀਜੈਂਸ ਵੱਲੋਂ ਕਾਰਵਾਈ, 6 ਪਿਸਤੌਲ-7 ਮੈਗਜ਼ੀਨ ਬਰਾਮਦ

ਪੁੱਤ ਖਿਲਾਫ਼ 302 ਮਾਮਲਾ ਦਰਜ

ਉਸ ਦੀ ਮੌਤ ਤੋਂ ਬਾਅਦ ਫ਼ਿਰੋਜ਼ਪੁਰ ਦੇ ਸਿਵਲ ਹਸਪਤਾਲ ਦੇ ਡਾਕਟਰ ਨੇ ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਫ਼ਰੀਦਕੋਟ ਮੈਡੀਕਲ ਹਸਪਤਾਲ ਲਈ ਰੈਫ਼ਰ ਕਰ ਦਿੱਤਾ। ਇਸ ਦੌਰਾਨ ਜਾਂਚ ਅਧਿਕਾਰੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਲੜਕੇ ਖ਼ਿਲਾਫ਼ ਧਾਰਾ 302 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਅਗਲੇਰੀ ਕਾਰਵਾਈ ਕਰ ਰਹੀ ਹੈ।

Exit mobile version