ਪੰਜਾਬ ਪੁਲਿਸ ਨੂੰ ਵੱਡੀ ਸਫਲਤਾ, ਗੁਰਦਾਸਪੁਰ ‘ਚ 1.3 ਕਿਲੋ ਡਰੱਗ ਨਾਲ ਤਸਕਰ ਗ੍ਰਿਫ਼ਤਾਰ – Punjabi News

ਪੰਜਾਬ ਪੁਲਿਸ ਨੂੰ ਵੱਡੀ ਸਫਲਤਾ, ਗੁਰਦਾਸਪੁਰ ‘ਚ 1.3 ਕਿਲੋ ਡਰੱਗ ਨਾਲ ਤਸਕਰ ਗ੍ਰਿਫ਼ਤਾਰ

Published: 

18 Oct 2024 11:27 AM

Gurdaspur Smuggler Arrest: ਡਰੋਨ ਰਾਹੀਂ ਨਸ਼ਿਆਂ ਦੀ ਤਸਕਰੀ ਕਰਦੇ ਸਨ। ਡੀਜੀਪੀ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਅਕਾਊਂਟ ਐਕਸ 'ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਇਸ ਮਾਮਲੇ ਵਿੱਚ ਕੁਝ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ। ਪੁਲੀਸ ਵੱਲੋਂ ਮੁਲਜ਼ਮਾਂ ਦੇ ਸਾਰੇ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਪੰਜਾਬ ਪੁਲਿਸ ਨੂੰ ਵੱਡੀ ਸਫਲਤਾ, ਗੁਰਦਾਸਪੁਰ ਚ 1.3 ਕਿਲੋ ਡਰੱਗ ਨਾਲ ਤਸਕਰ ਗ੍ਰਿਫ਼ਤਾਰ

ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ

Follow Us On

Gurdaspur Smuggler Arrest: ਪੰਜਾਬ ਪੁਲਿਸ ਨੇ ਸਰਹੱਦ ਪਾਰ ਤੋਂ ਚੱਲ ਰਹੇ ਨਸ਼ਾ ਤਸਕਰੀ ਗਰੋਹ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਕਾਊਂਟਰ ਇੰਟੈਲੀਜੈਂਸ ਤੇ ਗੁਰਦਾਸਪੁਰ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਤਹਿਤ ਇੱਕ ਤਸਕਰ ਤੋਂ 1.350 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਪੁਲਿਸ ਦੀ ਸ਼ੁਰੂਆਤੀ ਜਾਂਚ ਤੋਂ ਇਹ ਪਤਾ ਲੱਗਾ ਹੈ ਕਿ ਇਹ ਮੁਲਜ਼ਮ ਪਾਕਿਸਤਾਨ ਦੇ ਨਸ਼ਾ ਤਸਕਰਾਂ ਦੇ ਸੰਪਰਕ ‘ਚ ਸਨ।

ਉਹ ਡਰੋਨ ਰਾਹੀਂ ਭਾਰਤ ਵਿੱਚ ਨਸ਼ਿਆਂ ਦੀ ਤਸਕਰੀ ਕਰਦੇ ਸਨ। ਡੀਜੀਪੀ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਅਕਾਊਂਟ ਐਕਸ ‘ਤੇ ਇਸ ਸਬੰਧ ‘ਚ ਇੱਕ ਪੋਸਟ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਇਸ ਮਾਮਲੇ ‘ਚ ਕੁਝ ਹੋਰ ਲੋਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਜਾਵੇਗਾ। ਪੁਲਿਸ ਨੇ ਮੁਲਜ਼ਮਾਂ ਦੇ ਸਾਰੇ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਇਨ੍ਹਾਂ ਮੁਲਜ਼ਮਾਂ ਦੇ ਕਿਸ-ਕਿਸ ਨਾਲ ਸਬੰਧ ਹਨ।

ਕੱਲ੍ਹ ਡਰੋਨ ਰਾਹੀਂ ਆਇਆ ਸੀ ਆਰਡੀਐਕਸ

ਦੇਸ਼ ‘ਚ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਸਰਹੱਦ ਪਾਰ ਬੈਠੇ ਅੱਤਵਾਦੀ ਸਰਗਰਮ ਹੋ ਗਏ ਹਨ। ਵੀਰਵਾਰ ਨੂੰ ਫਾਜ਼ਿਲਕਾ ਦੇ ਸਰਹੱਦੀ ਖੇਤਰ ਤੋਂ ਡਰੋਨ ਰਾਹੀਂ ਇਕ ਕਿਲੋ 180 ਗ੍ਰਾਮ ਆਰ.ਡੀ.ਐਕਸ ਬਰਾਮਦ ਕੀਤਾ ਗਿਆ। ਬੀਐਸਐਫ ਨੇ ਸਰਹੱਦ ਤੇ ਬਹਾਦਰਕੇ ਚੌਕੀ ਤੋਂ ਇੱਕ ਕਿਲੋਮੀਟਰ ਦੂਰ ਸਕੂਲ ਨੇੜੇ ਪੀਲੀ ਟੇਪ ਨਾਲ ਲਪੇਟੇ ਲੋਹੇ ਦੇ ਬਕਸੇ ਵਿੱਚ ਦੋ 9 ਵਾਟ ਦੀਆਂ ਬੈਟਰੀਆਂ ਅਤੇ ਆਰਡੀਐਕਸ ਨਾਲ ਭਰਿਆ ਇੱਕ ਬੈਗ ਬਰਾਮਦ ਕੀਤਾ।

ਇਸ ਖੇਪ ਦੇ ਨਾਲ ਹਿੰਦੀ ਵਿੱਚ ਲਿਖਿਆ ਇੱਕ ਪੱਤਰ ਵੀ ਬਰਾਮਦ ਹੋਇਆ ਹੈ। ਇਹ ਵਿਸਥਾਰ ਵਿੱਚ ਦੱਸਦਾ ਹੈ ਕਿ ਵਿਸਫੋਟ ਕਰਨ ਲਈ ਡੈਟੋਨੇਟਰ ਦੀ ਬੈਟਰੀ ਨਾਲ ਕਿਹੜੀ ਤਾਰ ਜੁੜੀ ਹੋਣੀ ਚਾਹੀਦੀ ਹੈ। ਇਹ ਆਪਣੀ ਕਿਸਮ ਦਾ ਪਹਿਲਾ ਮਾਮਲਾ ਹੈ। ਸਾਰੀਆਂ ਏਜੰਸੀਆਂ ਇਸ ਮਾਮਲੇ ਦੀ ਜਾਂਚ ਕਰ ਰਹੀਆਂ ਹਨ।

Exit mobile version