ਫਾਜ਼ਿਲਕਾ ‘ਚ RDX ਬੰਬ ਬਰਾਮਦ, ਡਰੋਨ ਰਾਹੀਂ ਪਾਕਿਸਤਾਨ ਤੋਂ ਭੇਜਿਆ ਭਾਰਤ – Punjabi News

ਫਾਜ਼ਿਲਕਾ ‘ਚ RDX ਬੰਬ ਬਰਾਮਦ, ਡਰੋਨ ਰਾਹੀਂ ਪਾਕਿਸਤਾਨ ਤੋਂ ਭੇਜਿਆ ਭਾਰਤ

Updated On: 

17 Oct 2024 12:05 PM

ਇੱਕ ਟੀਨ ਦਾ ਬਕਸਾ ਮਿਲਿਆ ਜਿਸ ਵਿੱਚ ਲਗਭਗ ਇੱਕ ਕਿਲੋ ਆਰਡੀਐਕਸ ਭਰਿਆ ਹੋਇਆ ਸੀ। ਜਿਸ ਦੇ ਨਾਲ ਬੈਟਰੀ ਅਤੇ ਟਾਈਮਰ ਵੀ ਹਨ। ਬੀਐਸਐਫ ਵੱਲੋਂ ਇਸ ਦੀ ਬਰਾਮਦਗੀ ਤੋਂ ਬਾਅਦ ਇਸ ਨੂੰ ਫਾਜ਼ਿਲਕਾ ਦੇ ਸਟੇਟ ਸਪੈਸ਼ਲ ਸੈੱਲ ਥਾਣੇ ਦੇ ਹਵਾਲੇ ਕਰ ਦਿੱਤਾ ਗਿਆ ਹੈ।

ਫਾਜ਼ਿਲਕਾ ਚ RDX ਬੰਬ ਬਰਾਮਦ, ਡਰੋਨ ਰਾਹੀਂ ਪਾਕਿਸਤਾਨ ਤੋਂ ਭੇਜਿਆ ਭਾਰਤ
Follow Us On

ਫਾਜ਼ਿਲਕਾ ‘ਚ ਅਬੋਹਰ ਸੈਕਟਰ ਦੇ ਭਾਰਤ ਪਾਕਿਸਤਾਨ ਸਰਹੱਦੀ ਇਲਾਕੇ ਦੀ ਬੀਓਪੀ ਬਹਾਦਰਕੇ ਦੇ ਨੇੜੇ ਡਰੋਨ ਦੇ ਜਰੀਏ ਭੇਜੀ ਗਈ ਵਿਸਫੋਟਕ ਸਮਗਰੀ ਬਰਾਮਦ ਹੋਈ ਹੈ। ਇਸ ਦੇ ਨਾਲ ਬੈਟਰੀਆਂ ‘ਤੇ ਟਾਈਮਰ ਵੀ ਹੈ। ਹਾਲਾਂਕਿ ਇਸ ਦੀ ਬਰਾਮਦਗੀ ਕਰਨ ਤੋਂ ਬਾਅਦ ਬੀਐਸਐਫ ਨੇ ਇਸ ਨੂੰ ਫਾਜ਼ਿਲਕਾ ਦੇ ਸਟੇਟ ਸਪੈਸ਼ਲ ਸੈੱਲ ਨੂੰ ਸੌਂਪ ਦਿੱਤਾ ਹੈ, ਜਿਸ ਤੋਂ ਬਾਅਦ ਉਹਨਾਂ ਵੱਲੋਂ ਇਸ ਮਾਮਲੇ ਵਿੱਚ ਅੱਗੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।

ਹੁਣ ਤੱਕ ਪ੍ਰਾਪਤ ਜਾਣਕਾਰੀ ਅਨੁਸਾਰ ਅਬੋਹਰ ਸੈਕਟਰ ਦੇ ਭਾਰਤ-ਪਾਕਿਸਤਾਨ ਸਰਹੱਦੀ ਖੇਤਰ ਬਹਾਦਰਪੁਰ ਨੇੜੇ ਡਰੋਨਾਂ ਦੀ ਕੁਝ ਹਰਕਤ ਦੇਖੀ ਗਈ। ਬੀਐਸਐਫ ਨੂੰ ਇਸ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਬੀਐਸਐਫ ਨੇ ਇਲਾਕੇ ਦੀ ਤਲਾਸ਼ੀ ਲਈ। ਇਸ ਸਮੇਂ ਦੌਰਾਨ, ਖੇਤਰ ਤੋਂ ਇਕ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਐਕਸਡੀ) ਬੰਬ ਬਰਾਮਦ ਕੀਤਾ ਗਿਆ ਹੈ।

ਬੀਐਸਐਫ ਨੂੰ ਇੱਕ ਟੀਨ ਦਾ ਬਕਸਾ ਮਿਲਿਆ ਹੈ ਜਿਸ ਵਿੱਚ ਕੁਝ ਬੈਟਰੀਆਂ ਅਤੇ ਇੱਕ ਟਾਈਮਰ ਦੇ ਨਾਲ ਲਗਭਗ ਇੱਕ ਕਿਲੋ ਆਰਡੀਐਕਸ ਸੀ। ਬੀਐਸਐਫ ਨੇ ਪਹਿਲਾਂ ਇਸ ਨੂੰ ਬਰਾਮਦ ਕੀਤਾ ਸੀ, ਜਿਸ ਤੋਂ ਬਾਅਦ ਇਸ ਨੂੰ ਫਾਜ਼ਿਲਕਾ ਦੇ ਸਟੇਟ ਸਪੈਸ਼ਲ ਸੈੱਲ ਥਾਣੇ ਦੇ ਹਵਾਲੇ ਕਰ ਦਿੱਤਾ ਗਿਆ ਸੀ। ਸਟੇਟ ਸਪੈਸ਼ਲ ਸੈੱਲ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ, ਜਿਸ ਤੋਂ ਬਾਅਦ ਪਤਾ ਲੱਗੇਗਾ ਕਿ ਇਹ ਬੰਬ ਪਾਕਿਸਤਾਨ ਤੋਂ ਭਾਰਤ ਕਿਉਂ ਭੇਜਿਆ ਗਿਆ ਸੀ।

Exit mobile version