ਇਨਸਾਨੀਅਤ ਸ਼ਰਮਸਾਰ, ਦੁੱਧ ਦੇ ਲਾਲਚ ਵਿੱਚ ਕੱਟਿਆ ਮਰੇ ਵੱਛੇ ਦਾ ਸਿਰ, ਪਰਚਾ ਹੋਇਆ ਦਰਜ | fazilka Dead calf head cut off and hung in the house know full in punjabi Punjabi news - TV9 Punjabi

ਇਨਸਾਨੀਅਤ ਸ਼ਰਮਸਾਰ, ਦੁੱਧ ਦੇ ਲਾਲਚ ਵਿੱਚ ਕੱਟਿਆ ਮਰੇ ਵੱਛੇ ਦਾ ਸਿਰ, ਪਰਚਾ ਹੋਇਆ ਦਰਜ

Updated On: 

16 Jul 2024 19:31 PM

ਜਾਂਚ ਅਧਿਕਾਰੀ ਬਲਕਾਰ ਸਿੰਘ ਨੇ ਦੱਸਿਆ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂ ਮਨੀਸ਼ ਕੁਮਾਰ ਨੇ ਬਿਆਨ ਦਰਜ ਕਰਵਾਏ ਸਨ ਕਿ ਕੈਂਟ ਰੋਡ ਫਾਜ਼ਿਲਕਾ ਦੇ ਰਹਿਣ ਵਾਲੇ ਰੋਸ਼ਨ ਲਾਲ ਨੇ ਦੁੱਧ ਦੇਣ ਲਈ ਆਪਣੇ ਘਰ ਗਾਂ ਰੱਖੀ ਹੋਈ ਸੀ। ਪਰ ਵੱਛੇ ਦੀ ਮੌਤ ਤੋਂ ਬਾਅਦ ਉਸ ਨੇ ਦੁੱਧ ਨਹੀਂ ਦਿੱਤਾ। ਜਿਸ ਮਗਰੋਂ ਦੁੱਧ ਦੇ ਲਾਲਚ ਵਿੱਚ ਉਸ ਵਿਅਕਤੀ ਨੇ ਅਜਿਹਾ ਕੀਤਾ।

ਇਨਸਾਨੀਅਤ ਸ਼ਰਮਸਾਰ, ਦੁੱਧ ਦੇ ਲਾਲਚ ਵਿੱਚ ਕੱਟਿਆ ਮਰੇ ਵੱਛੇ ਦਾ ਸਿਰ, ਪਰਚਾ ਹੋਇਆ ਦਰਜ

ਮੁਲਜ਼ਮ ਦੇ ਘਰ ਪਹੁੰਚੇ ਹੋਏ ਪੁਲਿਸ ਅਧਿਕਾਰੀ

Follow Us On

ਮੁਲਜ਼ਮ ਰੋਸ਼ਨ ਲਾਲ ਦੀ ਗਾਂ ਨੇ ਵੱਛੇ ਦੀ ਮੌਤ ਤੋਂ ਬਾਅਦ ਦੁੱਧ ਦੇਣਾ ਬੰਦ ਕਰ ਦਿੱਤਾ ਸੀ। ਇਸ ਤੋਂ ਬਾਅਦ ਮੁਲਜ਼ਮ ਨੇ ਵੱਛੇ ਦਾ ਸਿਰ ਵੱਢ ਕੇ ਟੰਗ ਦਿੱਤਾ। ਗਾਂ ਵੱਛੇ ਦਾ ਸਿਰ ਦੇਖ ਕੇ ਦੁੱਧ ਦਿੰਦੀ ਸੀ। ਫਾਜ਼ਿਲਕਾ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਫਾਜਿਲਕਾ ਦੇ ਕੈਂਟ ਰੋਡ ਤੇ ਇੱਕ ਵਿਅਕਤੀ ਨੇ ਗਾਂ ਦੇ ਵੱਛੇ ਦਾ ਸਿਰ ਵੱਢ ਕੇ ਆਪਣੇ ਘਰ ਵਿੱਚ ਲਟਕਾ ਦਿੱਤਾ। ਜਦੋਂ ਗਾਂ ਦਾ ਦੁੱਧ ਚੋਣਾ ਹੁੰਦਾ ਸੀ ਤਾਂ ਮੁਲਜ਼ਮ ਵੱਛੇ ਦਾ ਸਿਰ ਅੱਗੇ ਰੱਖ ਦਿੰਦੇ ਸਨ। ਤਾਂ ਜੋ ਗਾਂ ਵੱਛੇ ਨੂੰ ਦੇਖਕੇ ਦੁੱਧ ਦੇ ਸਕੇ।

ਇਸ ਗੱਲ ਦਾ ਪਤਾ ਲੱਗਣ ‘ਤੇ ਹਿੰਦੂ ਸੰਗਠਨ ਦੇ ਲੋਕ ਭੜਕ ਗਏ ਅਤੇ ਪੁਲਸ ਦੇ ਨਾਲ ਉਸ ਵਿਅਕਤੀ ਦੇ ਘਰ ਪਹੁੰਚ ਗਏ। ਪੁਲਿਸ ਨੇ ਵੱਛੇ ਦਾ ਕੱਟਿਆ ਹੋਇਆ ਸਿਰ ਕਬਜ਼ੇ ਵਿੱਚ ਲੈ ਕੇ ਕੇਸ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ।

ਵੱਛੇ ਦੀ ਮੌਤ ਤੋਂ ਬਾਅਦ ਗਾਂ ਨੇ ਨਹੀਂ ਦਿੱਤਾ ਦੁੱਧ

ਜਾਂਚ ਅਧਿਕਾਰੀ ਬਲਕਾਰ ਸਿੰਘ ਨੇ ਦੱਸਿਆ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂ ਮਨੀਸ਼ ਕੁਮਾਰ ਨੇ ਬਿਆਨ ਦਰਜ ਕਰਵਾਏ ਸਨ ਕਿ ਕੈਂਟ ਰੋਡ ਫਾਜ਼ਿਲਕਾ ਦੇ ਰਹਿਣ ਵਾਲੇ ਰੋਸ਼ਨ ਲਾਲ ਨੇ ਦੁੱਧ ਦੇਣ ਲਈ ਆਪਣੇ ਘਰ ਗਾਂ ਰੱਖੀ ਹੋਈ ਸੀ। ਪਰ ਵੱਛੇ ਦੀ ਮੌਤ ਤੋਂ ਬਾਅਦ ਉਸ ਨੇ ਦੁੱਧ ਨਹੀਂ ਦਿੱਤਾ।

ਇਸ ਤੋਂ ਬਾਅਦ ਕਰੀਬ ਇੱਕ ਹਫ਼ਤਾ ਪਹਿਲਾਂ ਉਹ ਵੱਛੇ ਦਾ ਸਿਰ ਵੱਢ ਕੇ ਆਪਣੇ ਘਰ ਲੈ ਆਇਆ। ਮੁਲਜ਼ਮ ਵੱਛੇ ਦਾ ਕੱਟਿਆ ਹੋਇਆ ਸਿਰ ਗਾਂ ਦੇ ਅੱਗੇ ਰੱਖ ਦਿੰਦੇ ਸਨ, ਜਿਸ ਕਾਰਨ ਗਾਂ ਦੁੱਧ ਦੇਂਦੀ ਸੀ। ਵੱਛੇ ਦੇ ਕੱਟੇ ਹੋਏ ਸਿਰ ‘ਚੋਂ ਬਦਬੂ ਤੋਂ ਬਚਣ ਲਈ ਮੁਲਜ਼ਮ ਨੇ ਉਸ ‘ਤੇ ਕੈਮੀਕਲ ਵੀ ਲਗਾ ਦਿੱਤਾ ਸੀ।

ਪੁਲਿਸ ਨੇ ਪੰਜਾਬ ਗਊ ਹੱਤਿਆ ਰੋਕੂ ਐਕਟ 1995 ਦੀ ਧਾਰਾ 3,4 ਤਹਿਤ ਕੇਸ ਦਰਜ ਕਰਕੇ ਮੁਲਜ਼ਮ ਨੂੰ ਵੱਛੇ ਦੇ ਕੱਟੇ ਸਿਰ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ।

Exit mobile version