ਚੀਫ ਖਾਲਸਾ ਦੇ ਅਡੀਸ਼ਨਲ ਆਨਰੇਰੀ ਸਕੱਤਰ ‘ਤੇ ਸਰੀਰਕ ਸੋਸ਼ਨ ਦੇ ਇਲਜ਼ਾਮ, ਮਾਮਲਾ ਦਰਜ
Harinderpal Singh Sethi: ਇਲਜ਼ਾਮ ਹਨ ਕਿ ਹਰਿੰਦਰ ਪਾਲ ਸਿੰਘ ਸੇਠੀ ਪਹਿਲਾਂ ਆਪਣੇ ਨਜਦੀਕੀ ਰਿਸ਼ਤੇਦਾਰ ਦੀ ਪਤਨੀ ਨਾਲ ਕਥਿਤ ਤੌਰ 'ਤੇ ਨਜਾਇਜ ਸਬੰਧ ਰੱਖਦਾ ਸੀ, ਫਿਰ ਉਸ ਦੀ ਨਜਰ ਰਿਸ਼ਤੇਦਾਰ ਦੀ ਨਾਬਾਲਗ ਲੜਕੀ 'ਤੇ ਆ ਗਈ। ਉਸ ਨਾਲ ਕਈ ਵਾਰ ਕਥਿਤ ਤੌਰ 'ਤੇ ਸਰੀਰਕ ਛੇੜਛਾੜ ਕੀਤੀ। ਲੜਕੀ ਦੇ ਚੀਕ ਚਿਹਾੜਾ ਪਾਉਣ 'ਤੇ ਸੇਠੀ ਨੇ ਉਸ ਨੂੰ ਲਾਲਚ ਤੇ ਧਮਕੀਆਂ ਵੀ ਦਿੱਤੀਆਂ ਸਨ।
ਅੰਮ੍ਰਿਤਸਰ ਚੀਫ ਖ਼ਾਲਸਾ ਦੀਵਾਨ ਦੇ ਵਧੀਕ ਆਨਰੇਰੀ ਸਕੱਤਰ ਹਰਿੰਦਰ ਪਾਲ ਸਿੰਘ ਸੇਠੀ ਦੇ ਖਿਲਾਫ ਇਕ ਨਾਬਾਲਗ ਲੜਕੀ ਦਾ ਸਰੀਰਕ ਸ਼ੋਸ਼ਨ ਕਰਨ ਦਾ ਮਾਮਲਾ ਦਰਜ ਹੋਇਆ ਹੈ। ਇਸ ਮਾਮਲੇ ਦੇ ਦਰਜ ਦੀ ਘਟਨਾ ਕਾਰਨ ਦੀਵਾਨ ਦੇ ਸਾਰੇ ਮੈਂਬਰ ਹੈਰਾਨ ਹਨ। ਦੀਵਾਨ ਦੇ ਪ੍ਰਧਾਨ ਡਾਕਟਰ ਇੰਦਰਬੀਰ ਸਿੰਘ ਨਿੱਜਰ ਨੇ ਇਸ ਮਾਮਲੇ ਨੂੰ ਬਹੁਤ ਗੰਭੀਰ ਦੱਸਦਿਆਂ ਸਬੰਧਤ ਦੇ ਖਿਲਾਫ ਕਾਰਵਾਈ ਕਰਨ ਦੀ ਗੱਲ ਕਹੀ ਹੈ। ਵਧੀਕ ਅਡੀਸ਼ਨਲ ਆਨਰੇਰੀ ਸਕੱਤਰ ਦੇ ਪਿਤਾ ਸੰਤੋਖ ਸਿੰਘ ਸੇਠੀ ਕਰੀਬ ਅੱਧੀ ਸਦੀ ਤੋਂ ਦੀਵਾਨ ਸਮੇਤ ਵੱਖ-ਵੱਖ ਵਿਦਿਅਕ ਸੰਸਥਾਵਾਂ ਦੇੇ ਮੈਂਬਰ ਰਹੇ ਹਨ।
ਇਲਜ਼ਾਮ ਹਨ ਕਿ ਹਰਿੰਦਰ ਪਾਲ ਸਿੰਘ ਸੇਠੀ ਪਹਿਲਾਂ ਆਪਣੇ ਨਜਦੀਕੀ ਰਿਸ਼ਤੇਦਾਰ ਦੀ ਪਤਨੀ ਨਾਲ ਕਥਿਤ ਤੌਰ ‘ਤੇ ਨਜਾਇਜ ਸਬੰਧ ਰੱਖਦਾ ਸੀ, ਫਿਰ ਉਸ ਦੀ ਨਜਰ ਰਿਸ਼ਤੇਦਾਰ ਦੀ ਨਾਬਾਲਗ ਲੜਕੀ ‘ਤੇ ਆ ਗਈ। ਉਸ ਨਾਲ ਕਈ ਵਾਰ ਕਥਿਤ ਤੌਰ ‘ਤੇ ਸਰੀਰਕ ਛੇੜਛਾੜ ਕੀਤੀ। ਲੜਕੀ ਦੇ ਚੀਕ ਚਿਹਾੜਾ ਪਾਉਣ ‘ਤੇ ਸੇਠੀ ਨੇ ਉਸ ਨੂੰ ਲਾਲਚ ਤੇ ਧਮਕੀਆਂ ਵੀ ਦਿੱਤੀਆਂ ਸਨ।
ਪੀੜਤ ਨਾਬਾਲਗ ਲੜਕੀ ਨੇ ਸੇਠੀ ਬਾਰੇ ਦਰਜ ਕਰਵਾਈ ਐਫਆਈਆਰ ‘ਚ ਪੁਲਿਸ ਨੂੂੰ ਦੱਸਿਆ ਕਿ ਉਹ 2022 ਤੇ 2023 ਦੀਆਂ ਗਰਮੀਆਂ ਦੀਆਂ ਛੁਟੀਆਂ ‘ਚ ਸੇਠੀ, ਜੋ ਕਿ ਉਸ ਦਾ ਨੇੜੇ ਦਾ ਰਿਸਤੇਦਾਰ ਹੈ, ਦੇ ਘਰ ਆਪਣੀ ਮਾਂ ਨਾਲ ਗਈ ਸੀ। ਘਰ ‘ਚ ਸੇਠੀ ਨੇ ਉਸ ਨਾਲ ਸ਼ਰੀਰਕ ਛੇੜਛਾੜ ਕੀਤੀ। ਸਾਲ 2023 ਦੀ 24 ਅਕਤੂਬਰ ਨੂੰ ਸੇਠੀ ਨੇ ਉਸ ਨੂੰ ‘ਤੇ ਉਸ ਦੀ ਮਾਂ ਨੂੰ ਦਿੱਲੀ ਦੇ ਇਕ ਹੋਟਲ ‘ਚ ਬੁਲਾਇਆ, ਇੱਥੇ ਉਸ ਨੇ ਫਿਰ ਤੋਂ ਉਸ ਨਾਲ ਛੇੜਛਾੜ ਕੀਤੀ ਸੀ।
‘ਲੜਕੀ ਦੀ ਮਾਂ ਤੇ ਸੇਠੀ ਵਿਚਾਲੇ ਅਸ਼ਲੀਲ ਕਾਲ’
ਐਫਆਈਆਰ ਅਨੁਸਾਰ ਸੇਠੀ ਨੇ ਨਾਬਾਲਕ ਦੀ ਮਾਂ ਨਾਲ ਵੀ ਹੋਟਲ ‘ਚ ਸਰੀਰਕ ਸੰਬਧ ਬਣਾਏ ਤੇ ਬਾਅਦ ਚ ਉਸ ਨੂੰ ਦਸ ਹਜਾਰ ਰੁਪਏ ਤੇ ਇਕ ਫੋਨ ਵੀ ਲੈ ਕੇ ਦਿੱਤਾ। ਪੀੜਤ ਨੇ ਦੱਸਿਆ ਕਿ ਉਸ ਨੇ ਆਪਣੀ ਮਾਂ ‘ਤੇ ਸੇਠੀ ਵਿਚਾਲੇ ਫੋਨ ‘ਤੇ ਹੋਈ ਇਕ ਅਸ਼ਲੀਲ ਗਲਬਾਤ ਵੀ ਸੁਣੀ ਹੈ।
ਇਸ ਸਾਰੇ ਮਾਮਲੇ ਦੀ ਸ਼ਿਕਾਇਤ ਦਿੱਲੀ ਦੇ ਇੱਕ ਥਾਨੇ ਵਿੱਚ ਦਰਜ ਕਰਵਾਈ, ਪਰ ਮਾਮਲਾ ਅੰਮ੍ਰਿਤਸਰ ਦਾ ਹੋਣ ਕਾਰਨ ਇਸ ਮਾਮਲੇ ਨੂੰ ਦਿੱਲੀ ਪੁਲਿਸ ਨੇ ਅੰਮ੍ਰਿਤਸਰ ਭੇਜ਼ ਦਿੱਤਾ। ਸੇਠੀ ਦੇ ਖਿਲਾਫ ਮਾਮਲਾ ਦਰਜ ਕੀਤੀ ਹੈ।
ਇਹ ਵੀ ਪੜ੍ਹੋ
ਇਸ ਸੰਬਧੀ ਹਰਿੰਦਰਪਾਲ ਸਿੰਘ ਸੇਠੀ ਨਾਲ ਗੱਲ ਕਰਨ ‘ਤੇ ਉਸ ਨੇ ਪੀੜਤ ਲੜਕੀ ਦੇ ਪਿਤਾ ‘ਤੇ ਇਲਜਾਮਾਂ ਦੀ ਝੜੀ ਲਗਾਉਦਿਆਂ ਕਿਹਾ ਕਿ ਉਹ ਉਸ ਨੂੰ ਬਲੈਕ-ਮੇਲ ਕਰਨ ਦੀ ਨੀਯਤ ਨਾਲ ਉਸ ਕੋਲੋਂ ਪਾਸੋ ਪੈਸੇ ਮੰਗਦੀ ਸੀ, ਜਦੋਂ ਪੈਸੇ ਨਹੀ ਦਿੱਤੇ ਤਾਂ ਉਸ ਨੇ ਘਿਣਾਉਣਾ ਮਾਮਲਾ ਦਰਜ ਕਰਵਾ ਦਿੱਤਾ ਹੈ।
