ਪੁਲਿਸ ਮੁਲਾਜਮ ਅਤੇ ਉਸ ਦੇ ਪਰਿਵਾਰ ਦੀ ਗੁੰਡਾਗਰਦੀ ,ਮਹਿਲਾ ਨੂੰ ਬੁਰੀ ਤਰ੍ਹਾਂ ਕੁੱਟਿਆ
ਪੁਲਿਸ ਮੁਲਾਜਮ ਅਤੇ ਉਸ ਦੇ ਪਰਿਵਾਰ ਦੀ ਗੁੰਡਾਗਰਦੀ ,ਮਹਿਲਾ ਨੂੰ ਬੁਰੀ ਤਰ੍ਹਾਂ ਕੁੱਟਿਆ ,ਤਸਵੀਰਾਂ ਆਈਆਂ ਸਾਹਮਣੇ, ਪੀੜਤ ਮਹਿਲਾ ਜ਼ਖਮੀ ਹਾਲਤ ਵਿਚ ਹਸਪਤਾਲ ਵਿਚ ਭਰਤੀ ਜ਼ੇਰੇ ਇਲਾਜ।
ਹੁਸ਼ਿਆਰਪੁਰ ਦੇ ਨਜ਼ਦੀਕੀ ਪਿੰਡ ਸਿੰਘਪੁਰਾ ਵਿੱਚ ਇੱਕ ਬਹੁਤ ਹੀ ਸ਼ਰਮਨਾਕ ਘਟਨਾ ਦੇਖਣ ਨੂੰ ਮਿਲੀ ਹੈ।ਇੱਕ ਔਰਤ ਨੂੰ ਪੰਜਾਬ ਪੁਲਿਸ ਕਰਮੀ ਅਤੇ ਉਸਦੇ ਪਰਿਵਾਰ ਵੱਲੋਂ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਕੁੱਟਮਾਰ ਕਰਨ ਦੇ ਦੌਰਾਨ ਸਾਰਾ ਦ੍ਰਿਸ਼ ਦੇਖ ਰਹੇ ਲੋਕਾਂ ਨੇ ਆਪਣੇ ਮੋਬਾਇਲ ਤੇ ਵੀਡੀਓ ਬਣਾਕੇ ਵਾਇਰਲ ਕਰ ਦਿੱਤੀ, ਕੁੱਟਮਾਰ ਦੀ ਸ਼ਿਕਾਰ ਮਹਿਲਾ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਦੇ ਵਿਚ ਜ਼ੇਰੇ ਇਲਾਜ ਹੈ।
ਦਲਿਤ ਭਾਈਚਾਰੇ ਸੰਗਠਨਾਂ ਨੇ ਕੀਤਾ ਪ੍ਰਦਰਸ਼ਨ
ਆਰੋਪੀ ਪੁਲਿਸ ਮੁਲਾਜ਼ਮ ਅਤੇ ਉਸ ਦਾ ਪਰਿਵਾਰ ਹੋਣ ਦੇ ਚਲਦੇ ਥਾਣਾ ਸਦਰ ਪੁਲਿਸ ਵੱਲੋਂ ਮਾਮਲਾ ਦਰਜ ਕਰਨ ਦੇ ਬਾਵਜੂਦ ਰਾਜ਼ੀਨਾਮਾ ਕਰਨ ਦਾ ਪੁਲਿਸ ਵੱਲੋ ਪੀੜਿਤ ਪਰਿਵਾਰ ਤੇ ਦਬਾਅ ਪਾਇਆ ਜਾ ਰਿਹਾ ਸੀ। ਜਿਸ ਦੇ ਵਿਰੋਧ ਵਿੱਚ ਬਾਬਾ ਸਾਹਿਬ ਅੰਬੇਦਕਰ ਸੈਨਾ ਅਤੇ ਡਾਕਟਰ ਭੀਮ ਰਾਓ ਅੰਬੇਦਕਰ ਟਾਇਗਰ ਫੋਰਸ ਤੇ ਦਲਿਤ ਭਾਈਚਾਰੇ ਨਾਲ ਸਬੰਧਤ ਸੰਗਠਨਾਂ ਨੇ ਮਿਲ ਕੇ ਸ਼ਹਿਰ ਦੇ ਪ੍ਰਭਾਤ ਚੌਂਕ ਵਿੱਚ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਜਾਮ ਲਗਾਇਆ, ਪੁਲਿਸ ਪ੍ਰਸ਼ਾਸਨ ਵੱਲੋਂ ਆੜ੍ਹਤੀਆਂ ਨੂੰ ਜਲਦ ਗ੍ਰਿਫ਼ਤਾਰ ਕਰਨ ਦਾ ਭਰੋਸਾ ਦੇਣ ਤੋਂ ਬਾਅਦ ਜਾਮ ਚੱਕਿਆ ਗਿਆ।
ਆਰੋਪੀ ਪਰਿਵਾਰ ਕੁੜੇ ਨੂੰ ਲੈ ਕੇ ਕਰਦਾ ਸੀ ਲੜਾਈ
ਪ੍ਰਦਰਸ਼ਨਕਾਰੀਆਂ ਨੇ ਆਰੋਪੀ ਪੁਲਿਸ ਕਰਮੀ ਅਤੇ ਉਸਦੇ ਪਰਿਵਾਰ ਤੇ ਆਰੋਪ ਲਗਾਏ ਹਨ ਕਿ ਕਚਰੇ ਨੂੰ ਲੈ ਕੇ ਆਰੋਪੀ ਪੁਲਿਸ ਕਰਮੀ ਅਤੇ ਉਸਦਾ ਪਰਿਵਾਰ ਹਮੇਸ਼ਾ ਗੁਆਂਢ ਵਿੱਚ ਰਹਿੰਦੇ ਗਰੀਬ ਪਰਿਵਾਰ ਨਾਲ ਲੜਦਾ-ਝਗੜਦਾ ਰਹਿੰਦੇ ਸੀ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਭੱਦੀ ਸ਼ਬਦਾਵਲੀ ਬੋਲਦਾ ਸੀ ਤੇ ਹੁਣ ਤਾਂ ਹੱਦ ਹੀ ਕਰ ਦਿੱਤੀ, ਪੁਲਿਸ ਕਰਮੀ ਅਤੇ ਉਸ ਦੇ ਪਰਿਵਾਰ ਨੇ ਗਰੀਬ ਪਰਿਵਾਰ ਨਾਲ ਕੁੱਟਮਾਰ ਕੀਤੀ ਅਤੇ ਗਾਲੀ-ਗਲੋਚ ਕੀਤੀ।
ਤਿੰਨ ਲੋਕਾਂ ਖ਼ਿਲਾਫ਼ ਮਾਮਲਾ ਦਰਜ
ਮੌਕੇ ‘ਤੇ ਮੌਜੂਦ ਡੀ ਐਸ ਪੀ ਸਿਟੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਕੁੱਟਮਾਰ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਥਾਣਾ ਸਦਰ ਪੁਲਿਸ ਵੱਲੋਂ ਪੀੜਤਾਂ ਦੇ ਬਿਆਨ ਤੇ ਤਿੰਨ ਲੋਕਾਂ ਦੇ ਖਿਲਾਫ ਧਾਰਾ 323 452 354 34 ਦੇ ਤਹਿਤ ਮਾਮਲਾ ਦਰਜ ਕਰ ਕੇ ਮੁੱਖ ਆਰੋਪੀ ਦੇ ਪੁੱਤਰ ਤਨੀਸ਼ ਅਤੇ ਮੁੱਖ ਆਰੋਪੀ ਪਰਗਟ ਸਿੰਘ ਦੀ ਪਤਨੀ ਹਰਜੀਤ ਕੁਮਾਰੀ ਨੂੰ ਗ੍ਰਿਫਤਾਰ ਕਰ ਲਿਆ ਹੈ। ਜਦਕਿ ਮੁੱਖ ਆਰੋਪੀ ਪਰਗਟ ਸਿੰਘ ਪੁਲਿਸ ਹਿਰਾਸਤ ਤੋਂ ਬਾਹਰ ਹੈ ਉਸ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਮਹਿਲਾ ਨਾਲ ਕੀਤੀ ਕੁੱਟਮਾਰ
ਦੱਸਣਾਯੋਗ ਹੈ ਕਿ ਜ਼ਖ਼ਮੀ ਪੀੜਤ ਮਹਿਲਾ ਦੀ ਪੁਤਰੀ ਸੰਧਿਆ ਵਾਸੀ ਪਿੰਡ ਸਿੰਘਪੁਰ ਥਾਣਾ ਸਦਰ ਜਿਲਾ ਹੁਸ਼ਿਆਰਪੁਰ ਨੇ ਪੁਲਿਸ ਨੂੰ ਦਿੱਤੇ ਬਿਆਨ ਦੇ ਕਿਹਾ ਹੈ ਕਿ ਪਰਗਟ ਸਿੰਘ ਪੁੱਤਰ ਕਰਮ ਸਿੰਘ ,ਤਨੀਸ਼ ਪੁੱਤਰ ਪ੍ਰਗਟ ਸਿੰਘ ਤੇ ਹਰਜੀਤ ਕੁਮਾਰੀ ਪਤਨੀ ਪਰਗਟ ਸਿੰਘ ਤਿੰਨੋ ਵਾਸੀ ਸਿੰਘ ਪੁਰ ਥਾਣਾ ਸਦਰ ਹੁਸ਼ਿਆਰਪੁਰ ਨੇ 23 ਜਨਵਰੀ 2023 ਹੁਣ ਵਕਤ ਕਰੀਬ ਸਾਢੇ ਪੰਜ ਵਜੇ ਸ਼ਾਮ ਨੂੰ ਉਨ੍ਹਾਂ ਦੇ ਨਾਲ ਕੁੱਟਮਾਰ ਕੀਤੀ ਅਤੇ ਕੱਪੜੇ ਪਾੜ ਦਿੱਤੇ।
ਇਹ ਵੀ ਪੜ੍ਹੋ
ਦੋ ਆਰੋਪੀਆਂ ਨੂੰ ਕੀਤਾ ਗ੍ਰਿਫਤਾਰ
ਪੁਲਿਸ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਹੋਈ। ਭਾਈਚਾਰੇ ਦੀਆਂ ਜਥੇਬੰਦੀਆਂ ਵੱਲੋਂ ਪੁਲਿਸ ਤੇ ਦਬਾਅ ਬਣਾਇਆ ਗਿਆ ਤਾਂ ਪੁਲਿਸ ਨੇ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕਰ ਕੇ ਤਿੰਨਾਂ ਵਿੱਚੋਂ ਦੋ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਦ ਕਿ ਮੁਖ ਆਰੋਪੀ ਪੁਲਿਸ ਗ੍ਰਿਫ਼ਤ ਤੋਂ ਬਾਹਰ ਹੈ ਧਰਨਾਕਾਰੀਆਂ ਨੇ ਆਰੋਪੀਆਂ ਨੂੰ ਫੜਨ ਲਈ ਤਿੰਨ ਦਿਨ ਦਾ ਸਮਾਂ ਦਿੱਤਾ ਹੈ ਉਨ੍ਹਾਂ ਚੇਤਾਵਨੀ ਦਿੱਤੀ ਕਿ ਤਿੰਨ ਦਿਨ ਦੇ ਅੰਦਰ ਅਗਰ ਆਰੋਪੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਤਾਂ ਧਰਨਾ ਪ੍ਰਦਰਸ਼ਨ ਹੋਰ ਸ਼ਹਿਰ ਬੰਦ ਕਰਵਾਇਆ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ।