ਮਹਿਲਾ ਰੈਜ਼ੀਡੈਂਟ ਡਾਕਟਰ ਨਾਲ ਲੁੱਟ-ਖੋਹ ਦੀ ਕੋਸ਼ਿਸ਼, ਭੱਜ ਕੇ ਬਚਾਈ ਜਾਨ
Amritsar Eve teasing: ਪੰਜਾਬ 'ਚ ਡਾਕਟਰਾਂ ਨਾਲ ਛੇੜਛਾੜ ਦਾ ਇੱਕ ਮਾਮਲਾ ਸਾਹਮਣੇ ਆ ਗਿਆ ਹੈ। ਇਹ ਮਾਮਲਾ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਦਾ ਹੈ। ਇੱਥੇ ਰੈਜ਼ੀਡੈਂਟ ਡਾਕਟਰ ਨਾਲ 2 ਨੌਜਵਾਨਾਂ ਵੱਲੋਂ ਛੇੜਛਾੜ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਕੋਲਕਾਤਾ ਦੇ ਆਰਜੀ ਕਰ ਕਾਲਜ ‘ਚ ਸਿਖਿਆਰਥੀ ਡਾਕਟਰ ਨਾਲ ਹੋਏ ਬਲਾਤਕਾਰ-ਕਤਲ ਦਾ ਮਾਮਲਾ ਅਜੇ ਖਤਮ ਨਹੀਂ ਹੋਇਆ ਹੈ। ਇਸ ਦੌਰਾਨ ਪੰਜਾਬ ‘ਚ ਡਾਕਟਰਾਂ ਨਾਲ ਲੁੱਟ-ਖੋਹ ਦੀ ਕੋਸ਼ਿਸ਼ ਦਾ ਇੱਕ ਮਾਮਲਾ ਸਾਹਮਣੇ ਆ ਗਿਆ ਹੈ। ਇਹ ਮਾਮਲਾ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਦਾ ਹੈ। ਇੱਥੇ ਰੈਜ਼ੀਡੈਂਟ ਡਾਕਟਰ ਕੋਲੋਂ ਨੌਜਵਾਨ ਵੱਲੋਂ ਲੁੱਟ ਖੋਹ ਦੀ ਕੋਸ਼ਿਸ਼ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਇੱਕ ਸੈਕੇਂਡ ਈਅਰ ਦੀ ਵਿਦਿਆਰਥਨ ਹੈ ਜੋ ਆਪਣੀ ਸ਼ਿਫ਼ਟ ਪੂਰੀ ਕਰਕੇ ਜਾ ਰਹੀ ਸੀ। ਉਸ ਸਮੇਂ ਮੋਟਰਸਾਈਕਲ ਤੇ ਇੱਕ ਮੁੰਡਾ ਆਇਆ ਅਤੇ ਉਸ ਨਾਲ ਛੇੜਛਾੜ ਕਰਕੇ ਭੱਜ ਗਿਆ। ਪੁਲਿਸ ਨੇ ਦੱਸਿਆ ਕਿ ਕੁੜੀ ਕੋਲ ਬੈਗ ਸੀ, ਉਸ ਮੁੰਡੇ ਨੇ ਸਨੈਚਿੰਗ ਦੀ ਨਿਅਤ ਨਾਲ ਹੱਥ ਮਾਰਿਆ ਸੀ।
ਪੁਲਿਸ ਦੇ ਅਨੁਸਾਰ ਅਣਪਛਾਤੇ ਨੌਜਵਾਨ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਇਸ ਘਟਨਾ ਦੀਆਂ ਸੀਸੀਟੀਵੀ ਤਸਵੀਰਾਂ ਲੈ ਲਈਆਂ ਹਨ। ਪੂਰੇ ਮਾਮਲੇ ਦੀ ਜਾਂਚ 6 ਤੋਂ 7 ਟੀਮਾਂ ਕਰ ਰਹੀਆਂ ਹਨ।
ਅਫਵਾਹ ਨਾ ਫੈਲਾਉਣ ਦੀ ਅਪੀਲ
ਪੁਲਿਸ ਅਧਿਕਾਰੀ ਨੇ ਕਿਹਾ ਕਿ ਇਹ ਛੇੜਛਾੜ ਦਾ ਕੋਈ ਮਾਮਲਾ ਨਹੀਂ ਹੈ। ਇਹ ਲੁੱਟਦੀ ਨੀਅਤ ਦਾ ਮਾਮਲਾ ਸੀ। ਜਿਸ ਦੇ ਚੱਲਦੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾਂ ਅਪੀਲ ਕੀਤੀ ਗਈ ਸੋਸ਼ਲ ਮੀਡੀਆ ‘ਤੇ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ ਮਹਿਲਾ ਡਾਕਟਰ ਨਾਲ ਛੇੜਛਾੜ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇਹ ਖੋਹ ਕਰਨ ਦੀ ਨੀਤ ਨਾਲ ਨੌਜਵਾਨ ਅੰਦਰ ਦਾਖਲ ਹੋਇਆ ਸੀ।
ਜਾਣਕਾਰੀ ਮੁਤਾਬਕ ਰੈਜ਼ੀਡੈਂਟ ਮਹਿਲਾ ਡਾਕਟਰ ਆਪਣੀ ਡਿਊਟੀ ਖਤਮ ਕਰਕੇ ਆਪਣੇ ਕਮਰੇ ‘ਚ ਜਾ ਰਹੀ ਸੀ। ਇਸ ਦੌਰਾਨ ਮੋਟਰਸਾਈਕਲ ਤੇ ਸਵਾਰ ਨੌਜਵਾਨ ਨੇ ਉਸ ਕੋਲੋ ਲੁੱਟ ਦੀ ਕੋਸ਼ੀਸ਼ ਕੀਤੀ ਹੈ।