ਕੋਲਡ ਸਟੋਰ ‘ਚ ਦਾਖਲ ਹੋਏ 40 ਲੁਟੇਰੇ, 2 ਕਰੋੜ ਦੇ ਚੋਰੀ ਕਰ ਲੈ ਗਏ ਕਾਜੂ-ਬਦਾਮ

Updated On: 

05 Sep 2024 10:43 AM

Amritsar Cold Store Loot: ਕੋਲਡ ਸਟੋਰ ਦੀ ਲੁੱਟ ਦੇ ਮਾਮਲੇ 'ਚ ਥਾਣਾ ਚਾਟੀ ਵਿੰਡ ਦੇ ਪੁਲਿਸ ਅਧਿਕਾਰੀ ਸ਼ਮਸ਼ੇਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਪਿੰਡ ਇਬਨ ਕਲਾਂ ਵਿਖੇ ਕੋਲਡ-ਸਟੋਰ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਉਹ ਮੌਕੇ 'ਤੇ ਪੁੱਜੇ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ।

ਕੋਲਡ ਸਟੋਰ ਚ ਦਾਖਲ ਹੋਏ 40 ਲੁਟੇਰੇ, 2 ਕਰੋੜ ਦੇ ਚੋਰੀ ਕਰ ਲੈ ਗਏ ਕਾਜੂ-ਬਦਾਮ
Follow Us On

Amritsar Cold Store Loot: ਅੰਮ੍ਰਿਤਸਰ ‘ਚ ਕਰੋੜਾਂ ਰੁਪਏ ਦੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਅੰਮ੍ਰਿਤਸਰ ਦੇ ਥਾਣਾ ਚਾਟੀਵਿੰਡ ਪਿੰਡ ਦੇ ਅਧੀਨ ਪੈਂਦੇ ਪਿੰਡ ਇਬਨ ਕਲਾਂ ਵਿਖੇ ਇੱਕ ਕੋਲਡ ਸਟੋਰ ਦੇ ‘ਚ ਦੇਰ ਰਾਤ 30 ਤੋਂ 40 ਬੰਦਿਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ॉਹੈ। ਦੱਸਿਆ ਜਾ ਰਿਹਾ ਹੈ ਕਿ ਲੁਟੇਰੇ ਦੇ ਰਾਤ ਇੱਕ ਵਜੇ ਦੇ ਕਰੀਬ ਕੋਲਡ ਸਟੋਰ ‘ਚ ਦਾਖਲ ਹੋਏ ਅਤੇ 2 ਕਰੋੜ ਦਾ ਸਮਾਨ ਲੈ ਕੇ ਫ਼ਰਾਰ ਹੋ ਗਏ। ਉਥੋਂ ਦੇ ਕੰਮ ਕਰਦੇ ਮੁਲਾਜ਼ਮਾਂ ਨੂੰ ਬੰਧਕ ਬਣਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ

ਸਟੋਰ ਚ ਕੰਮ ਕਰਨ ਵਾਲਿਆਂ ਨੇ ਦੱਸਿਆ ਕਿ ਲੁਟੇਰੇ ਆਪਣੇ ਨਾਲ ਤੇਜ਼ਦਾਰ ਹਥਿਆਰ ਤੇ ਪਿਸਤੋਲਾਂ ਲੈ ਕੇ ਆਏ ਸਨ। ਇਸ ਦੀ ਨੋਕ ‘ਤੇ ਇਹਨਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਉੱਥੇ ਪੀੜਤ ਕੋਲਡ ਸਟੋਰ ਦੇ ਮਾਲਕ ਦਾ ਕਹਿਣਾ ਹੈ ਕਿ ਸਾਨੂੰ ਸਵੇਰੇ ਸਵਾ 4 ਵਜੇ ਦੇ ਕਰੀਬ ਫੋਨ ਆਇਆ ਕੀ ਸਾਡੇ ਕੋਲ ਸਟੋਰ ਦੇ ਵਿੱਚ ਲੁੱਟ ਹੋ ਗਈ ਹੈ। ਉਹ ਮੌਕੇ ‘ਤੇ ਪੁੱਜੇ ਤਾਂ ਵੇਖਿਆ ਕਿ ਉਨ੍ਹਾਂ ਦੇ ਕੋਲਡ ਸਟੋਰ ਵਿੱਚ ਮਜੀਠ ਮੰਡੀ ਦੇ ਵਪਾਰੀਆਂ ਦਾ ਸਮਾਨ ਪਿਆ ਸੀ।

ਮਾਲਕ ਨੇ ਦੱਸਿਆ ਹੈ ਕਿ ਲੁਟੇਰੇ ਆਪਣੇ ਨਾਲ ਇੱਕ ਟਰੱਕ ਤੇ ਇੱਕ ਮਹਿੰਦਰਾ ਗੱਡੀ ਲੈ ਕੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਸਨ। ਉਨ੍ਹਾਂ ਦੇ ਕੋਲਡ ਸਟੋਰ ‘ਚ CCTV ਕੈਮਰੇ ਲੱਗੇ ਸਨ ਤੇ DVR ਵੀ ਆਪਣੇ ਨਾਲ ਲੈ ਗਏ। ਉਨ੍ਹਾਂ ਕਿਹਾ ਕਿ ਵਪਾਰੀਆਂ ਦੇ ਕਾਜੂ, ਸੋਗੀ, ਕਾਲੀ ਮਿਰਚ, ਛੋਲੇ, ਅੰਜੀਰ ਤੇ ਛੋਟੀ ਇਲਾਚੀ ਦਾ ਮਾਲ ਉਨ੍ਹਾਂ ਕੋਲ ਰੱਖਿਆ ਗਿਆ ਸੀ। ਲੁਟੇਰੇ ਜਾਂਦੇ ਸਮੇਂ ਸਾਡੇ ਮੁਲਾਜ਼ਮਾਂ ਨੂੰ ਕਮਰੇ ਵਿੱਚ ਬੰਦ ਕਰਕੇ ਉਹਨਾਂ ਦੇ ਫੋਨ ਵੀ ਆਪਣੇ ਨਾਲ ਲੈ ਗਏ ਹਨ। ਇਸ ਘਟਨਾ ਦੀ ਪੂਰੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ।

ਕੋਲਡ ਸਟੋਰ ਦੀ ਲੁੱਟ ਦੇ ਮਾਮਲੇ ‘ਚ ਥਾਣਾ ਚਾਟੀ ਵਿੰਡ ਦੇ ਪੁਲਿਸ ਅਧਿਕਾਰੀ ਸ਼ਮਸ਼ੇਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਪਿੰਡ ਇਬਨ ਕਲਾਂ ਵਿਖੇ ਕੋਲਡ-ਸਟੋਰ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਉਹ ਮੌਕੇ ‘ਤੇ ਪੁੱਜੇ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ CCTV ਕੈਮਰੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ, ਜਲਦੀ ਹੀ ਇਨ੍ਹਾਂ ਲੂਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।