ਪੇਪਰ ਲੀਕ ਤੋਂ ਬਾਅਦ ਰੇਲਵੇ ਬੋਰਡ ਦਾ ਫੈਸਲਾ, ਰੱਦ ਕੀਤੀਆਂ ਸਾਰੀਆਂ ਲੰਬਿਤ ਵਿਭਾਗੀ ਗਰੁੱਪ ਸੀ ਚੋਣ ਪ੍ਰਕਿਰਿਆਵਾਂ

tv9-punjabi
Updated On: 

06 Mar 2025 13:14 PM

Railway Board Exam: ਲੋਕੋ ਇੰਸਪੈਕਟਰ ਵਿਭਾਗੀ ਤਰੱਕੀ ਪ੍ਰੀਖਿਆ ਦੇ ਪੇਪਰ ਲੀਕ ਹੋਣ ਤੋਂ ਬਾਅਦ, ਰੇਲਵੇ ਬੋਰਡ ਨੇ ਸਾਰੀਆਂ ਲੰਬਿਤ ਵਿਭਾਗੀ ਗਰੁੱਪ ਸੀ ਚੋਣ ਪ੍ਰਕਿਰਿਆਵਾਂ ਨੂੰ ਰੱਦ ਕਰ ਦਿੱਤਾ ਹੈ। ਇਸ ਤੋਂ ਇਲਾਵਾ, ਬੋਰਡ ਨੇ ਫੈਸਲਾ ਕੀਤਾ ਹੈ ਕਿ ਆਉਣ ਵਾਲੀਆਂ ਸਾਰੀਆਂ ਵਿਭਾਗੀ ਪ੍ਰੀਖਿਆਵਾਂ ਸੀਬੀਟੀ ਮੋਡ ਵਿੱਚ ਕਰਵਾਈਆਂ ਜਾਣਗੀਆਂ।

ਪੇਪਰ ਲੀਕ ਤੋਂ ਬਾਅਦ ਰੇਲਵੇ ਬੋਰਡ ਦਾ ਫੈਸਲਾ, ਰੱਦ ਕੀਤੀਆਂ ਸਾਰੀਆਂ ਲੰਬਿਤ ਵਿਭਾਗੀ ਗਰੁੱਪ ਸੀ ਚੋਣ ਪ੍ਰਕਿਰਿਆਵਾਂ

ਭਾਰਤੀ ਰੇਲ: ਸੰਕੇਤਕ ਤਸਵੀਰ

Follow Us On

ਰੇਲਵੇ ਬੋਰਡ ਨੇ ਪ੍ਰਕਿਰਿਆ ਵਿੱਚ ਬੇਨਿਯਮੀਆਂ ਦਾ ਹਵਾਲਾ ਦਿੰਦੇ ਹੋਏ, ਗਰੁੱਪ ਸੀ ਦੀਆਂ ਅਸਾਮੀਆਂ ਲਈ ਸਾਰੀਆਂ ਲੰਬਿਤ ਵਿਭਾਗੀ ਚੋਣਾਂ ਨੂੰ ਰੱਦ ਕਰ ਦਿੱਤਾ ਹੈ, ਜਿਨ੍ਹਾਂ ਨੂੰ 4 ਮਾਰਚ ਤੱਕ ਅੰਤਿਮ ਰੂਪ ਅਤੇ ਪ੍ਰਵਾਨਗੀ ਨਹੀਂ ਦਿੱਤੀ ਗਈ ਸੀ। ਬੁੱਧਵਾਰ ਨੂੰ ਸਾਰੇ ਰੇਲਵੇ ਜ਼ੋਨਾਂ ਦੇ ਜਨਰਲ ਮੈਨੇਜਰਾਂ ਨੂੰ ਭੇਜੇ ਗਏ ਇੱਕ ਸਰਕੂਲਰ ਵਿੱਚ, ਬੋਰਡ ਨੇ ਕਿਹਾ ਕਿ ਹਾਲ ਹੀ ਦੇ ਸਮੇਂ ਵਿੱਚ ਵਿਭਾਗੀ ਚੋਣ ਵਿੱਚ ਕਈ ਬੇਨਿਯਮੀਆਂ ਦੇ ਕਾਰਨ, ਵਿਭਾਗੀ ਚੋਣ ਢਾਂਚੇ ਨੂੰ ਮੁੜ ਵਿਚਾਰਨ ਦਾ ਫੈਸਲਾ ਕੀਤਾ ਗਿਆ ਹੈ ਅਤੇ ਸਾਰੀਆਂ ਲੰਬਿਤ ਚੋਣਾਂ/ਐਲਡੀਸੀਈ/ਜੀਡੀਸੀਈ (ਗਰੁੱਪ ਸੀ ਦੇ ਤਹਿਤ) ਜਿਨ੍ਹਾਂ ਨੂੰ 4 ਮਾਰਚ, 2025 ਤੱਕ ਅੰਤਿਮ ਰੂਪ ਅਤੇ ਪ੍ਰਵਾਨਗੀ ਨਹੀਂ ਦਿੱਤੀ ਗਈ ਹੈ, ਨੂੰ ਰੱਦ ਮੰਨਿਆ ਜਾ ਸਕਦਾ ਹੈ।

ਰੇਲਵੇ ਬੋਰਡ ਨੇ ਕਿਹਾ ਕਿ ਅਗਲੇ ਹੁਕਮਾਂ ਤੱਕ ਕੋਈ ਹੋਰ ਚੋਣ ਪ੍ਰਰਿਕਿਆਸ਼ੁਰੂ ਨਹੀਂ ਕੀਤੀ ਜਾ ਸਕਦੀ। ਨਿਯੁਕਤੀਆਂ ਨੂੰ ਨਿਯਮਤ ਕਰਨ ਲਈ ਹੋਰ ਹਦਾਇਤਾਂ ਸਮੇਂ ਸਿਰ ਜਾਰੀ ਕੀਤੀਆਂ ਜਾਣਗੀਆਂ। ਇਸ ਤੋਂ ਪਹਿਲਾਂ ਦਿਨ ਵਿੱਚ, ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ ਰੇਲਵੇ ਮੰਤਰਾਲੇ ਨੇ ਸਾਰੀਆਂ ਵਿਭਾਗੀ ਪ੍ਰਮੋਸ਼ਨਲ ਪ੍ਰੀਖਿਆਵਾਂ ਇੱਕ ਕੇਂਦਰੀਕ੍ਰਿਤ ਕੰਪਿਊਟਰ-ਅਧਾਰਤ ਪ੍ਰੀਖਿਆ ਰਾਹੀਂ ਕਰਵਾਉਣ ਲਈ ਰੇਲਵੇ ਭਰਤੀ ਬੋਰਡਾਂ (RRBs) ਨੂੰ ਸ਼ਾਮਲ ਕੀਤਾ।

ਪੇਪਰ ਲੀਕ ਹੋਣ ਤੋਂ ਬਾਅਦ ਰੱਦ ਕਰ ਕੀਤੀ ਗਈ ਚੋਣ

ਇਹ ਦੋਵੇਂ ਫੈਸਲੇ ਉੱਤਰ ਪ੍ਰਦੇਸ਼ ਦੇ ਮੁਗਲ ਸਰਾਏ ਵਿਖੇ 26 ਪੂਰਬੀ ਮੱਧ ਰੇਲਵੇ ਅਧਿਕਾਰੀਆਂ ਨੂੰ ਵਿਭਾਗੀ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਲੀਕ ਕਰਨ ਦੇ ਆਰੋਪ ਵਿੱਚ ਗ੍ਰਿਫ਼ਤਾਰ ਕਰਨ ਅਤੇ ਛਾਪੇਮਾਰੀ ਦੌਰਾਨ 1.17 ਕਰੋੜ ਰੁਪਏ ਦੀ ਨਕਦੀ ਜ਼ਬਤ ਕਰਨ ਤੋਂ ਇੱਕ ਦਿਨ ਬਾਅਦ ਆਏ ਹਨ। ਮੰਤਰਾਲੇ ਦੇ ਫੈਸਲੇ ਤੋਂ ਪਹਿਲਾਂ, ਵਿਭਾਗੀ ਤਰੱਕੀ ਪ੍ਰੀਖਿਆਵਾਂ ਰੇਲਵੇ ਡਿਵੀਜ਼ਨਾਂ ਅਤੇ ਜ਼ੋਨਾਂ ਦੁਆਰਾ ਅੰਦਰੂਨੀ ਤੌਰ ‘ਤੇ ਕਰਵਾਈਆਂ ਜਾਂਦੀਆਂ ਸਨ ਅਤੇ ਹਾਲ ਹੀ ਵਿੱਚ ਇਨ੍ਹਾਂ ਪ੍ਰੀਖਿਆਵਾਂ ਵਿੱਚ ਭ੍ਰਿਸ਼ਟਾਚਾਰ ਅਤੇ ਅਣਉਚਿਤ ਸਾਧਨਾਂ ਦੀ ਵਰਤੋਂ ਦੇ ਕਈ ਆਰੋਪ ਸਾਹਮਣੇ ਆਏ ਸਨ।

ਲੋਕੋ ਇੰਸਪੈਕਟਰ ਵਿਭਾਗੀ ਪ੍ਰਮੋਸ਼ਨ ਪ੍ਰੀਖਿਆ ਦਾ ਲੀਕ ਹੋਇਆ ਸੀ ਪੇਪਰ

ਲੋਕੋ ਇੰਸਪੈਕਟਰ ਵਿਭਾਗੀ ਤਰੱਕੀ ਪ੍ਰੀਖਿਆ ਰੇਲਵੇ ਬੋਰਡ ਵੱਲੋਂ 4 ਮਾਰਚ 2025 ਨੂੰ ਕਰਵਾਈ ਜਾਣੀ ਸੀ, ਪਰ ਪ੍ਰੀਖਿਆ ਤੋਂ ਪਹਿਲਾਂ ਪੇਪਰ ਲੀਕ ਹੋਣ ਕਾਰਨ ਇਹ ਪ੍ਰੀਖਿਆ ਰੱਦ ਕਰ ਦਿੱਤੀ ਗਈ। ਪ੍ਰੀਖਿਆ ਤੋਂ ਪਹਿਲਾਂ ਸੀਬੀਆਈ ਨੂੰ ਪੇਪਰ ਲੀਕ ਹੋਣ ਦੀ ਜਾਣਕਾਰੀ ਮਿਲੀ ਸੀ। ਜਦੋਂ ਸੀਬੀਆਈ ਨੇ ਇਸ ਮਾਮਲੇ ਵਿੱਚ ਕਾਰਵਾਈ ਕੀਤੀ ਤਾਂ ਮਾਮਲਾ ਸੱਚ ਪਾਇਆ ਗਿਆ ਅਤੇ ਅਗਲੇ ਹੁਕਮਾਂ ਤੱਕ ਪ੍ਰੀਖਿਆ ਰੱਦ ਕਰ ਦਿੱਤੀ ਗਈ ਹੈ।

Related Stories
ਪਤੰਜਲੀ ਯੂਨੀਵਰਸਿਟੀ ਵਿੱਚ ਕਿਹੜੇ-ਕਿਹੜੇ ਕੋਰਸ ਦੀ ਹੁੰਦੀ ਹੈ ਪੜ੍ਹਾਈ? ਜਾਣੋ ਕਿਵੇਂ ਪ੍ਰਾਚੀਨ ਪਰੰਪਰਾ ਦਾ ਆਧੁਨਿਕ ਸਿੱਖਿਆ ਨਾਲ ਕਰਵਾਇਆ ਜਾ ਰਿਹਾ ਸੰਗਮ
Holi School Holiday: ਹੋਲੀ ਮੌਕੇ ਪੰਜਾਬ ਚ ਕਿੰਨੇ ਦਿਨ ਬੰਦ ਰਹਿਣਗੇ ਸਕੂਲ? ਹੋਰਨਾਂ ਸੂਬਿਆਂ ਦਾ ਵੀ ਜਾਣੋ ਹਾਲ
JEE Main 2025 Session 2 Exam Date: ਜੇਈਈ ਮੇਨ 2025 ਸੈਸ਼ਨ 2 ਪ੍ਰੀਖਿਆ ਦੀ ਤਾਰੀਕ ਦਾ ਐਲਾਨ, ਪ੍ਰੀਖਿਆ 2 ਅਪ੍ਰੈਲ ਤੋਂ ਸ਼ੁਰੂ ਹੋਵੇਗੀ, ਇੱਥੇ ਵੇਖੋ ਸ਼ਡਿਊਲ
KV Admission Notification: ਕੇਂਦਰੀ ਵਿਦਿਆਲਿਆ ਵਿੱਚ 7 ​​ਮਾਰਚ ਤੋਂ ਮਿਲਣਗੇ ਔਨਲਾਈਨ ਦਾਖਲੇ, ਜਾਣੋ ਪੂਰੀ ਪ੍ਰਕਿਰਿਆ
Union Bank Bharti 2025: ਯੂਨੀਅਨ ਬੈਂਕ ‘ਚ ਨੌਕਰੀ ਪ੍ਰਾਪਤ ਕਰਨ ਦਾ ਗੋਲਡਨ ਚਾਂਸ, 2691 ਅਸਾਮੀਆਂ ਲਈ ਜਲਦ ਕਰੋ ਅਪਲਾਈ, ਅੱਜ ਆਖਰੀ ਤਾਰੀਕ
ਪਿਤਾ ਦਾ ਸੁਪਨਾ, ਦਿਨ ‘ਚ 12 ਘੰਟੇ ਪੜ੍ਹਾਈ… CA ਇੰਟਰ ਦੀ ਟਾਪਰ ਦੀਪਾਂਸ਼ੀ ਅਗਰਵਾਲ ਦੀ ਸਫਲਤਾ ਦੀ ਕਹਾਣੀ