5ਵੀਂ ਜਮਾਤ ਦਾ ਨਤੀਜਾ ਘੋਸ਼ਿਤ, ਅੱਜ ਸਵੇਰੇ 10 ਵਜੇ ਪੰਜਾਬ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਇੰਝ ਕਰੋ ਚੈੱਕ

Updated On: 

02 Apr 2024 08:28 AM

PSEB 5th Class Result 2024 Declared: ਪੰਜਾਬ ਬੋਰਡ ਦੀ 5ਵੀਂ ਜਮਾਤ ਦੀ ਪ੍ਰੀਖਿਆ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਕੁੱਲ 99.84 ਫੀਸਦੀ ਵਿਦਿਆਰਥੀ ਪਾਸ ਹੋਏ ਹਨ। ਨਤੀਜਾ ਦੇਖਣ ਲਈ ਲਿੰਕ ਪੰਜਾਬ ਬੋਰਡ ਦੀ ਅਧਿਕਾਰਤ ਵੈੱਬਸਾਈਟ 'ਤੇ ਅੱਜ ਯਾਨੀਕਿ 2 ਅਪ੍ਰੈਲ ਨੂੰ ਐਕਟਿਵ ਹੋ ਜਾਵੇਗਾ। ਪ੍ਰੈੱਸ ਕਾਨਫਰੰਸ ਰਾਹੀਂ ਨਤੀਜਿਆਂ ਦਾ ਐਲਾਨ ਕੀਤਾ ਗਿਆ।

5ਵੀਂ ਜਮਾਤ ਦਾ ਨਤੀਜਾ ਘੋਸ਼ਿਤ,  ਅੱਜ ਸਵੇਰੇ 10 ਵਜੇ ਪੰਜਾਬ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in ਤੇ ਇੰਝ ਕਰੋ ਚੈੱਕ

PSEB ਨੇ ਐਲਾਨਿਆ ਨਤੀਜ਼ਾ

Follow Us On

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪੰਜਵੀਂ ਜਮਾਤ ਦੀ ਬੋਰਡ ਪ੍ਰੀਖਿਆ ਦਾ ਨਤੀਜਾ ਐਲਾਨ ਦਿੱਤਾ ਹੈ। ਕੁੱਲ 99.84 ਫੀਸਦੀ ਵਿਦਿਆਰਥੀ ਪਾਸ ਹੋਏ ਹਨ। ਨਤੀਜਾ ਦੇਖਣ ਲਈ ਲਿੰਕ 2 ਅਪ੍ਰੈਲ ਨੂੰ ਸਵੇਰੇ 10 ਵਜੇ ਪੰਜਾਬ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਐਕਵਿਟ ਹੋ ਜਾਵੇਗਾ। ਪ੍ਰੀਖਿਆ ਵਿੱਚ ਸ਼ਾਮਲ ਹੋਏ ਵਿਦਿਆਰਥੀ ਆਪਣੇ ਰੋਲ ਨੰਬਰ ਰਾਹੀਂ ਨਤੀਜਾ ਦੇਖ ਸਕਦੇ ਹਨ। ਕੁੱਲ 587 ਵਿਦਿਆਰਥੀਆਂ ਨੇ 100% ਅੰਕ ਪ੍ਰਾਪਤ ਕੀਤੇ ਹਨ। ਜਦੋਂ ਕਿ ਲੜਕੀਆਂ ਦੀ ਪਾਸ ਪ੍ਰਤੀਸ਼ਤਤਾ 99.86% ਅਤੇ ਲੜਕਿਆਂ ਦੀ 99.81% ਦਰਜ ਕੀਤੀ ਗਈ ਹੈ।

ਪਠਾਨਕੋਟ ਜ਼ਿਲ੍ਹੇ ਦਾ ਨਤੀਜਾ ਸਭ ਤੋਂ ਵੱਧ 99.96 ਫੀਸਦੀ ਰਿਹਾ। ਪਿਛਲੇ ਸਾਲ ਬਰਨਾਲਾ ਅਤੇ ਤਰਨਤਾਰਨ ਜ਼ਿਲ੍ਹਿਆਂ ਦੀ ਪਾਸ ਪ੍ਰਤੀਸ਼ਤਤਾ 99.86 ਰਹੀ ਜੋ ਸਭ ਤੋਂ ਵੱਧ ਸੀ। ਇਸ ਸਾਲ ਸਰਕਾਰੀ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ 99.84 ਫੀਸਦੀ ਰਹੀ। 2023 ਵਿੱਚ ਵੀ, ਚੋਟੀ ਦੇ 3 ਵਿੱਚੋਂ ਦੋ ਸਰਕਾਰੀ ਸਕੂਲਾਂ ਦੇ ਸਨ। ਪੰਜਵੀਂ ਜਮਾਤ ਦੀ ਪ੍ਰੀਖਿਆ ਵਿੱਚ ਕੁੱਲ 1,44,653 ਲੜਕੀਆਂ ਨੇ ਭਾਗ ਲਿਆ, ਜਿਨ੍ਹਾਂ ਵਿੱਚੋਂ 1,44,454 ਪਾਸ ਹੋਈਆਂ ਅਤੇ ਪਾਸ ਪ੍ਰਤੀਸ਼ਤਤਾ 99.86 ਫੀਸਦੀ ਰਹੀ। ਪ੍ਰੀਖਿਆ ਵਿੱਚ ਕੁੱਲ 1,61,767 ਲੜਕੇ ਸ਼ਾਮਲ ਹੋਏ ਅਤੇ 1,61,468 ਪਾਸ ਹੋਏ। ਲੜਕਿਆਂ ਦੀ ਪਾਸ ਪ੍ਰਤੀਸ਼ਤਤਾ 99.81 ਪ੍ਰਤੀਸ਼ਤ ਰਹੀ।

PSEB 5ਵੀਂ ਜਮਾਤ ਦੇ ਨਤੀਜੇ 2024 ਦੀ ਜਾਂਚ ਕਿਵੇਂ ਕਰੀਏ?

  • ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾਓ।
    5ਵੀਂ ਜਮਾਤ ਦੇ ਨਤੀਜੇ 2024 ਦੇ ਲਿੰਕ ‘ਤੇ ਕਲਿੱਕ ਕਰੋ।
    ਰੋਲ ਨੰਬਰ ਅਤੇ ਜਨਮ ਮਿਤੀ ਦਰਜ ਕਰੋ ਅਤੇ ਜਮ੍ਹਾਂ ਕਰੋ।
    ਨਤੀਜਾ ਤੁਹਾਡੀ ਸਕਰੀਨ ‘ਤੇ ਦਿਖਾਈ ਦੇਵੇਗਾ।

ਪੰਜਾਬ ਬੋਰਡ ਦੇ ਪੰਜਵੀਂ ਜਮਾਤ ਦੇ ਨਤੀਜਿਆਂ ਵਿੱਚ ਇਸ ਵਾਰ ਅੰਗਰੇਜ਼ੀ ਅਤੇ ਗਣਿਤ ਵਿਸ਼ਿਆਂ ਦੀ ਪਾਸ ਪ੍ਰਤੀਸ਼ਤਤਾ 99.93 ਫੀਸਦੀ ਦਰਜ ਕੀਤੀ ਗਈ ਹੈ। ਪੰਜਾਬ ਬੋਰਡ ਦੀਆਂ ਪੰਜਵੀਂ ਜਮਾਤ ਦੀਆਂ ਪ੍ਰੀਖਿਆਵਾਂ 7, 11, 12, 13 ਅਤੇ 14 ਮਾਰਚ ਨੂੰ ਹੋਈਆਂ ਸਨ। ਇਮਤਿਹਾਨ ਹਰ ਰੋਜ਼ ਸਵੇਰੇ 10 ਵਜੇ ਤੋਂ ਦੁਪਹਿਰ 1:15 ਵਜੇ ਤੱਕ ਇੱਕੋ ਸ਼ਿਫਟ ਵਿੱਚ ਲਏ ਜਾਂਦੇ ਸਨ। 2023 ਵਿੱਚ, ਕੁੱਲ 99.69 ਪ੍ਰਤੀਸ਼ਤ ਵਿਦਿਆਰਥੀ ਪੰਜਾਬ ਬੋਰਡ 5ਵੀਂ ਜਮਾਤ ਪਾਸ ਹੋਏ। ਇਹ ਪ੍ਰੀਖਿਆ 27 ਫਰਵਰੀ ਤੋਂ 6 ਮਾਰਚ ਤੱਕ ਹੋਈ ਸੀ।

ਪਿਛਲੇ ਸਾਲ ਕੁੱਲ 10 ਟਰਾਂਸਜੈਂਡਰ ਵਿਦਿਆਰਥੀਆਂ ਨੇ 5ਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ ਅਤੇ ਉਹ ਸਾਰੇ ਪਾਸ ਹੋਏ ਸਨ। 2023 ਵਿੱਚ ਕੁੜੀਆਂ ਨੇ ਮੁੰਡਿਆਂ ਨਾਲੋਂ ਵਧੀਆ ਅੰਕ ਹਾਸਲ ਕੀਤੇ ਸਨ। ਕੁੱਲ 99.74 ਫੀਸਦੀ ਲੜਕੀਆਂ ਪਾਸ ਹੋਈਆਂ ਅਤੇ ਲੜਕਿਆਂ ਦੀ ਪਾਸ ਪ੍ਰਤੀਸ਼ਤਤਾ 99.65 ਫੀਸਦੀ ਦਰਜ ਕੀਤੀ ਗਈ।

Related Stories
IPPB Recruitment 2024: ਇੰਡੀਆ ਪੋਸਟ ਪੇਮੈਂਟਸ ਬੈਂਕ ਵਿੱਚ ਨਿਕਲੀ ਵੈਕੇਂਸੀ, ਸੈਲਰੀ 2.25 ਲੱਖ ਰੁਪਏ ਪ੍ਰਤੀ ਮਹੀਨਾ
RRB Group-D Recruitment 2025: ਰੇਲਵੇ ਗਰੁੱਪ-ਡੀ ਦੀਆਂ 32438 ਅਸਾਮੀਆਂ ਲਈ ਭਰਤੀ, ਸ਼ਾਰਟ ਨੋਟਿਸ ਜਾਰੀ; ਜਾਣੋ ਕਿ ਕਦੋਂ ਸ਼ੁਰੂ ਹੋਣਗੀਆਂ ਅਰਜ਼ੀਆਂ
ਕੇਂਦਰ ਸਰਕਾਰ ਦਾ ਵੱਡਾ ਫੈਸਲਾ, ‘ਨੋ ਡਿਟੈਂਸ਼ਨ ਪਾਲਿਸੀ’ ਖਤਮ, ਹੁਣ 5ਵੀਂ-8ਵੀਂ ‘ਚ ਫੇਲ ਹੋਣ ਵਾਲੇ ਵਿਦਿਆਰਥੀ ਅਗਲੀ ਜਮਾਤ ‘ਚ ਨਹੀਂ ਹੋਣਗੇ ਪ੍ਰਮੋਟ
CBSE Exam: 15 ਫਰਵਰੀ ਤੋਂ ਹੋਣਗੀਆਂ ਪ੍ਰੀਖਿਆਵਾਂ, CBSE ਨੇ ਜਾਰੀ ਕੀਤੀ ਡੇਟਸ਼ੀਟ
Good News: ਮੁਕਾਬਲਾ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਉਮੀਦਵਾਰਾਂ ਲਈ ਖੁਸ਼ਖਬਰੀ, 12.5 ਲੱਖ ਉਮੀਦਵਾਰਾਂ ਦੀ ਮਦਦ ਕਰੇਗੀ ਸਰਕਾਰ;ਪੜ੍ਹੋ ਡਿਟੇਲ
UPSC CSE Mains Exam: ਕਿੰਨੀਆਂ ਸ਼ਿਫਟਾਂ ਵਿੱਚ ਹੋਵੇਗੀ ਪ੍ਰੀਖਿਆ, ਕੀ ਹੈ ਟਾਈਮਿੰਗ? ਜਾਣੋ ਪ੍ਰੀਖਿਆ ਕੇਂਦਰ ‘ਚ ਕਿਵੇਂ ਮਿਲੇਗੀ ਐਂਟਰੀ
Exit mobile version