ਪੰਜਾਬ ਦੀਆਂ 3 ਯੂਨੀਵਰਸਿਟੀਆਂ ‘ਚ ਲਾਗੂ ਹੋਵੇਗਾ ਇੱਕ ਕੈਲੰਡਰ, ਇਕੱਠੇ ਹੋਣਗੇ ਦਾਖਲੇ, ਪ੍ਰੀਖਿਆਵਾਂ ਤੇ ਛੁੱਟੀਆਂ
ਪੰਜਾਬ ਦੀਆਂ ਤਿੰਨਾਂ ਯੂਨੀਵਰਸਿਟੀਆਂ ਤੇ ਉਨ੍ਹਾਂ ਸਬੰਧਤ ਕਾਲਜਾਂ 'ਚ ਅਗਲੇ ਅਕਾਦਮਿਕ ਸੈਸ਼ਨ 2026-27 ਤੋਂ ਐਡਮਿਸ਼ਨ ਪ੍ਰਕਿਰਿਆ ਪੂਰੀ ਤਰ੍ਹਾਂ ਤੋਂ ਕੇਂਦਰੀਕ੍ਰਿਤ ਹੋ ਜਾਵੇਗੀ। ਪੰਜਾਬ ਦੇ ਹਾਇਰ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਯੂਨੀਵਰਸਿਟੀਆਂ ਨੂੰ ਜਾਰੀ ਪੱਤਰ 'ਚ ਸਾਫ਼ ਕਿਹਾ ਗਿਆ ਹੈ ਕਿ ਸਰਕਾਰ ਕੇਂਦਰੀਕ੍ਰਿਤ ਔਨਲਾਈਨ ਐਡਮਿਸ਼ਨ ਪ੍ਰੋਸੈਸ ਲਾਗੂ ਕਰਨ ਜਾ ਰਹੀ ਹੈ।
ਪੰਜਾਬ ਯੂਨੀਵਰਸਿਟੀ
ਪੰਜਾਬ ਦੀਆਂ ਤਿੰਨ ਯੂਨੀਵਰਸਿਟੀਆਂ- ਪੰਜਾਬ ਯੂਨੀਵਰਸਿਟੀ (ਚੰਡੀਗੜ੍ਹ), ਪੰਜਾਬੀ ਯੂਨੀਵਰਸਿਟੀ (ਪਟਿਆਲਾ) ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ (ਅੰਮ੍ਰਿਤਸਰ) ‘ਚ ਹੁਣ ਇੱਕ ਹੀ ਕੈਲੰਡਰ ਚੱਲੇਗਾ। ਤਿੰਨਾਂ ਯੂਨੀਵਰਸਿਟੀਆਂ ਦੀ ਐਡਮਿਸ਼ਨ ਪ੍ਰਕਿਰਿਆ ਵੀ ਪੰਜਾਬ ਸਰਕਾਰ ਐਡਮਿਸ਼ਨ ਪੋਰਟਲ ‘ਤੇ ਹੋਵੇਗੀ। ਹਾਇਰ ਐਜੂਕੇਸ਼ਨ ਡਿਪਾਰਟਮੈਂਟ (ਉੱਚ ਪੜ੍ਹਾਈ ਡਿਪਾਰਟਮੈਂਟ) ਨੇ ਤਿੰਨਾਂ ਯੂਨੀਵਰਸਿਟੀਆਂ ਨੂੰ ਇਸ ਸਬੰਧ ‘ਚ ਪੱਤਰ ਜਾਰੀ ਕਰਦੇ ਹੋਏ ਦਿਸ਼ਾ-ਨਿਰਦੇਸ਼ ਦੇ ਦਿੱਤੇ ਹਨ।
ਪੰਜਾਬ ਦੀਆਂ ਤਿੰਨਾਂ ਯੂਨੀਵਰਸਿਟੀਆਂ ਤੇ ਉਨ੍ਹਾਂ ਸਬੰਧਤ ਕਾਲਜਾਂ ‘ਚ ਅਗਲੇ ਅਕਾਦਮਿਕ ਸੈਸ਼ਨ 2026-27 ਤੋਂ ਐਡਮਿਸ਼ਨ ਪ੍ਰਕਿਰਿਆ ਪੂਰੀ ਤਰ੍ਹਾਂ ਤੋਂ ਕੇਂਦਰੀਕ੍ਰਿਤ ਹੋ ਜਾਵੇਗੀ। ਪੰਜਾਬ ਦੇ ਹਾਇਰ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਯੂਨੀਵਰਸਿਟੀਆਂ ਨੂੰ ਜਾਰੀ ਪੱਤਰ ‘ਚ ਸਾਫ਼ ਕਿਹਾ ਗਿਆ ਹੈ ਕਿ ਸਰਕਾਰ ਕੇਂਦਰੀਕ੍ਰਿਤ ਔਨਲਾਈਨ ਐਡਮਿਸ਼ਨ ਪ੍ਰੋਸੈਸ ਲਾਗੂ ਕਰਨ ਜਾ ਰਹੀ ਹੈ।
ਇਸ ਤਹਿਤ ਸੂਬੇ ਦੀਆਂ ਤਿੰਨ ਯੂਨੀਵਰਸਿਟੀਆਂ ਤੇ ਉਨ੍ਹਾਂ ਨਾਲ ਸਬੰਧਤ ਕਾਲਜਾਂ ‘ਚ ਅੰਡਰ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਕੋਰਸਾਂ ਦੇ ਦਾਖਲੇ, ਛੁੱਟੀਆਂ ਤੇ ਪ੍ਰੀਖਿਆ ਦੀਆਂ ਤਾਰੀਖਾਂ ਇੱਕ ਵਰਗੀਆਂ ਹੋਣਗੀਆਂ। ਡਿਪਾਰਟਮੈਂਟ ਨੇ ਪੰਜਾਬ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ, ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕਾਲਜ ਡਵਲਪਮੈਂਟ ਕਾਊਂਸਿਲਾਂ ਨੂੰ ਪੱਤਰ ਭੇਜਿਆ ਹੈ।
ਅੰਡਰ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਕੋਰਸ ‘ਚ ਐਡਮਿਸ਼ਨ ਦੇ ਲਈ ਹੁਣ ਤੱਕ ਤਿੰਨ੍ਹਾਂ ਯੂਨੀਵਰਸਿਟੀਆਂ ਆਪਣੇ ਵੱਖ-ਵੱਖ ਸੈਸ਼ਨ ‘ਤੇ ਔਨਲਾਈਨ ਪ੍ਰਕਿਰਿਆ ਕਰਦੀਆਂ ਸਨ। ਤਿੰਨਾਂ ਦੀ ਪ੍ਰਕਿਰਿਆ ਅਲੱਗ-ਅਲੱਗ ਹੋਣ ਨਾਲ ਵਿਦਿਆਰਥੀਆਂ ਨੂੰ ਤਿੰਨ-ਤਿੰਨ ਥਾਂਵਾਂ ‘ਤੇ ਔਨਲਾਈਨ ਅਰਜੀ ਦੇਣੀ ਪੈਂਦੀ ਸੀ। ਇੰਨਾਂ ਹੀ ਨਹੀਂ ਕਈ ਵਾਰ ਐਂਟਰੈਂਸ ਪੇਪਰ ਵੀ ਕਲੈਸ਼ ਹੋ ਜਾਂਦੇ ਸਨ। ਇਸ ਨਾਲ ਵਿਦਿਆਰਥੀਆਂ ਨੂੰ ਪਰੇਸ਼ਾਨੀ ਹੁੰਦੀ ਸੀ।
ਇੱਕ ਕੈਲੰਡਰ ਲਾਗੂ ਹੋਣ ਨਾਲ ਤਿੰਨਾਂ ਯੂਨੀਵਰਸਿਟੀਆਂ ਦਾ ਐਡਮਿਸ਼ਨ ਸ਼ੈਡਿਊਲ, ਗਰਮੀ-ਸਰਦੀ ਦੀਆਂ ਛੁਟੀਆਂ, ਪਬਲਿਕ ਛੁੱਟੀਆ ਤੇ ਪੇਪਰਾਂ ਦੀ ਤਾਰੀਖ ਸਾਰੇ ਇੱਕ ਨਾਲ ਹੋਵੇਗੀ। ਪੂਰਾ ਕੈਲੰਡਰ ਔਨਲਾਈਨ ਐਡਮਿਸ਼ਨ ਪੋਰਟਲ ਦੇ ਅਨੁਸਾਰ ਚਲੇਗਾ।
