ਜਨਮ ਪੱਤਰ ਤੋਂ ਬਿਨਾਂ ਨਹੀਂ ਹੋਵੇਗਾ 8ਵੀਂ ਕਲਾਸ ‘ਚ ਦਾਖਲਾ, PSEB ਚੇਅਰਮੈਨ ਦੇ ਨਿਰਦੇਸ਼

Published: 

08 Apr 2026 15:22 PM IST

ਪੀਐਸਈਬੀ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਅੱਠਵੀਂ ਤੇ ਇਸ ਤੋਂ ਉੱਪਰ ਦੀਆਂ ਕਲਾਸਾਂ 'ਚ ਬਿਨਾਂ ਜਨਮ ਸਰਟੀਫਿਕੇਟ ਦਾਖਲਾ ਨਹੀਂ ਹੋਵੇਗਾ। ਇਸ ਦੇ ਨਾਲ ਹੀ, ਅਫਿਲੀਏਟਿਡ ਤੇ ਐਸੋਸੀਏਟਿਡ ਸਕੂਲਾਂ ਨੂੰ ਆਪਣੇ ਅਧਿਆਪਕਾਂ ਦੇ ਮੋਬਾਈਲ ਨੰਬਰ ਬੋਰਡ ਨੂੰ ਦੇਣੇ ਹੀ ਪੈਣਗੇ।

ਜਨਮ ਪੱਤਰ ਤੋਂ ਬਿਨਾਂ ਨਹੀਂ ਹੋਵੇਗਾ 8ਵੀਂ ਕਲਾਸ ਚ ਦਾਖਲਾ, PSEB ਚੇਅਰਮੈਨ ਦੇ ਨਿਰਦੇਸ਼

PSEB

ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਨਾਲ ਸੰਬੰਧਤ ਅਫਿਲੀਏਟਿਡ ਤੇ ਐਸੋਸੀਏਟਿਡ ਸਕੂਲਾਂ ਦੇ ਸੰਚਾਲਕਾਂ ਵੱਲੋਂ ਅੱਠਵੀ ਕਲਾਸ ‘ਚ ਦਾਖਲੇ ਲਈ ਜਨਮ ਸਰਟੀਫਿਕੇਟ ਦੀ ਲਾਜ਼ਮੀ ਸ਼ਰਤ ਖ਼ਤਮ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਦੂਜੇ ਪਾਸੇ, ਪ੍ਰਾਈਵੇਟ ਸਕੂਲ ਸੰਚਾਲਕ ਅਧਿਆਪਕਾਂ ਦੇ ਮੋਬਾਈਲ ਨੰਬਰ ਮੰਗੇ ਜਾਣ ਦਾ ਵੀ ਵਿਰੋਧ ਕਰ ਰਹੇ ਹਨ।

ਹਾਲਾਂਕਿ, ਪੀਐਸਈਬੀ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਅੱਠਵੀਂ ਤੇ ਇਸ ਤੋਂ ਉੱਪਰ ਦੀਆਂ ਕਲਾਸਾਂ ‘ਚ ਬਿਨਾਂ ਜਨਮ ਸਰਟੀਫਿਕੇਟ ਦਾਖਲਾ ਨਹੀਂ ਹੋਵੇਗਾ। ਇਸ ਦੇ ਨਾਲ ਹੀ, ਅਫਿਲੀਏਟਿਡ ਤੇ ਐਸੋਸੀਏਟਿਡ ਸਕੂਲਾਂ ਨੂੰ ਆਪਣੇ ਅਧਿਆਪਕਾਂ ਦੇ ਮੋਬਾਈਲ ਨੰਬਰ ਬੋਰਡ ਨੂੰ ਦੇਣੇ ਹੀ ਪੈਣਗੇ।

ਇਸ ਮਾਮਲੇ ਸਬੰਧੀ ਸਕੂਲ ਸੰਚਾਲਕਾਂ ਵੱਲੋਂ ਚੇਅਰਮੈਨ ਨਾਲ ਮੀਟਿੰਗ ਵੀ ਕੀਤੀ ਗਈ, ਪਰ ਚੇਅਰਮੈਨ ਨੇ ਉਨ੍ਹਾਂ ਦੀਆਂ ਦੋਵਾਂ ਮੰਗਾਂ ਨੂੰ ਰੱਦ ਕਰ ਦਿੱਤਾ। ਬੋਰਡ ਦੇ ਇਸ ਫੈਸਲੇ ਤੋਂ ਸਕੂਲ ਸੰਚਾਲਕ ਨਾਰਾਜ਼ ਹਨ ਤੇ ਉਨ੍ਹਾਂ ਨੇ ਪੰਜਾਬ ਭਰ ਦੇ ਸਕੂਲ ਪ੍ਰਬੰਧਕਾਂ ਦੀ ਮੀਟਿੰਗ ਬੁਲਾਈ ਹੈ।

ਪੰਜਾਬ ‘ਚ 5000 ਤੋਂ ਵੱਧ ਅਫਿਲੀਏਟਿਡ ਤੇ ਐਸੋਸੀਏਟਿਡ ਸਕੂਲ ਹਨ ਤੇ ਜਾਣਕਾਰੀ ਮੁਤਾਬਕ ਇਨ੍ਹਾਂ ‘ਚ ਲਗਭਗ 10 ਤੋਂ 15 ਲੱਖ ਵਿਦਿਆਰਥੀ ਪੜ੍ਹ ਰਹੇ ਹਨ। ਸਰਕਾਰੀ ਸਕੂਲਾਂ ‘ਚ ਵੀ ਅੱਠਵੀਂ ਤੋਂ 12ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਲਈ ਆਨਲਾਈਨ ਦਾਖਲੇ ਸਮੇਂ ਜਨਮ ਸਰਟੀਫਿਕੇਟ ਲਗਾਉਣਾ ਲਾਜ਼ਮੀ ਹੋਵੇਗਾ।

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਿਰਦੇਸ਼

  • ਸਕੂਲਾਂ ਨੂੰ ਮੈਨੂਅਲ ਰਜਿਸਟਰ ਦੇ ਨਾਲ ਨਾਲ ਆਨਲਾਈਨ ਰਿਕਾਰਡ ਵੀ ਤਿਆਰ ਕਰਨਾ ਹੋਵੇਗਾ। ਅੱਠਵੀਂ ਤੋਂ 12ਵੀਂ ਕਲਾਸ ਤੱਕ ਸਾਰੇ ਵਿਦਿਆਰਥੀਆਂ ਦਾ ਡਾਟਾ ਬੋਰਡ ਦੀ ਵੈੱਬਸਾਈਟ ‘ਤੇ ਅਪਲੋਡ ਕਰਨਾ ਲਾਜ਼ਮੀ ਹੋਵੇਗਾ।
  • ਆਨਲਾਈਨ ਡਾਟਾ ਫੀਡ ਕਰਦੇ ਸਮੇਂ ਵਿਦਿਆਰਥੀ ਦਾ ਜਨਮ ਸਰਟੀਫਿਕੇਟ ਨੰਬਰ ਦਰਜ ਕਰਨਾ ਜ਼ਰੂਰੀ ਹੋਵੇਗਾ। ਬਿਨਾਂ ਇਸ ਦੇ ਡਾਟਾ ਅਪਲੋਡ ਨਹੀਂ ਹੋਵੇਗਾ।
  • ਸਕੂਲਾਂ ਨੂੰ ਆਪਣੇ ਬਿਲਡਿੰਗ, ਪੀਣ ਵਾਲਾ ਪਾਣੀ, ਟਾਇਲਟ, ਕਲਾਸਰੂਮ ਆਦਿ ਸਬੰਧੀ ਸਾਰੀ ਜਾਣਕਾਰੀ ਵੈੱਬਸਾਈਟ ‘ਤੇ ਅਪਲੋਡ ਕਰਨੀ ਹੋਵੇਗੀ।
  • ਅਧਿਆਪਕਾਂ ਦੇ ਮੋਬਾਈਲ ਨੰਬਰ ਤੇ ਪੈਨ ਨੰਬਰ ਸਮੇਤ ਪੂਰੀ ਜਾਣਕਾਰੀ ਬੋਰਡ ਨੂੰ ਦੇਣੀ ਹੋਵੇਗੀ। ਬੋਰਡ ਵੱਲੋਂ OTP ਰਾਹੀਂ ਵੈਰੀਫਿਕੇਸ਼ਨ ਵੀ ਕੀਤਾ ਜਾਵੇਗਾ।
  • ਵਿਦਿਆਰਥੀਆਂ ਤੇ ਅਧਿਆਪਕਾਂ ਦਾ ਡਾਟਾ ਅਪਲੋਡ ਕਰਨ ਤੋਂ ਬਾਅਦ ਪ੍ਰਿੰਸੀਪਲ ਵੱਲੋਂ ਸੈਲਫ ਡਿਕਲੇਰੇਸ਼ਨ ਜਮ੍ਹਾ ਕਰਵਾਉਣਾ ਹੋਵੇਗਾ, ਜਿਸ ਤੋਂ ਬਾਅਦ ਹੀ ਸਕੂਲ ਦੀ ਲਾਗਇਨ ਆਈਡੀ ਖੁਲ੍ਹੇਗੀ ਤੇ ਉਹ ਆਪਣਾ ਕੰਮ ਨਿਯਮਿਤ ਕਰ ਸਕਣਗੇ।
Follow Us
Related Stories
NEET UG 2026: MBBS ਦੀਆਂ ਸੀਟਾਂ ‘ਚ ਹੋਵੇਗਾ ਬੰਪਰ ਵਾਧਾ! ਨਵੇਂ ਮੈਡੀਕਲ ਕਾਲਜ ਖੋਲ੍ਹਣਾ ਹੋਵੇਗਾ ਆਸਾਨ, NMC ਨੇ ਕਈ ਨਿਯਮਾਂ ਵਿੱਚ ਕੀਤਾ ਬਦਲਾਅ
Career Guidance: 12ਵੀਂ ਤੋਂ ਬਾਅਦ ਕਿਹੜੇ ਹਨ ਡਿਮਾਂਡਿੰਗ ਕੋਰਸ? ਕਰੀਅਰ ਕੌਂਸਲਰ ਪ੍ਰਵੀਨ ਮਲਹੋਤਰਾ ਨੇ ਦੱਸੀ ਭਵਿੱਖ ਬਾਰੇ ਸੱਚਾਈ
CISCE ਨੇ ਐਲਾਨੇ 10ਵੀਂ ਤੇ 12ਵੀਂ ਦੇ ਨਤੀਜੇ, ਲੁਧਿਆਣਾ ਦੇ ਵਿਦਿਆਰਥੀਆਂ ਨੇ ਮਾਰੀ ਬਾਜ਼ੀ; ਜਾਣੋ ਕਿਵੇਂ ਚੈੱਕ ਕਰੀਏ ਰਿਜ਼ਲਟ
NEET UG 2026: ਨੀਟ ਯੂਜੀ 2026 ਪ੍ਰੀਖਿਆ ਤੋਂ ਪਹਿਲਾਂ ਬਾਇਓਮੈਟ੍ਰਿਕ ਜਾਂਚ ਹੋਈ ਲਾਜ਼ਮੀ, ਫੇਲ ਹੋਣ ‘ਤੇ ਵੀ ਮਿਲੇਗੀ ਐਂਟਰੀ
ICSE, ISC Result 2026 LIVE: CISCE ਬੋਰਡ ਦਾ 10ਵੀਂ-12ਵੀਂ ਦਾ ਨਤੀਜਾ ਜਾਰੀ, ਇੱਕ ਕਲਿੱਕ ‘ਚ ਕਰੋ ਆਪਣਾ ਸਕੋਰਕਾਰਡ ਡਾਊਨਲੋਡ
ਸੁਪਰੀਮ ਕੋਰਟ ਨੇ ਸਖ਼ਤ ਨਿਰਦੇਸ਼ ਕੀਤੇ ਜਾਰੀ… ਪ੍ਰਾਈਵੇਟ ਸਕੂਲ RTE ਅਧੀਨ ਬੱਚਿਆਂ ਨੂੰ ਦਾਖਲੇ ਤੋਂ ਇਨਕਾਰ ਨਹੀਂ ਕਰ ਸਕਦੇ