Good News: ਪੰਜਾਬ ਦੇ ਸਕੂਲਾਂ ‘ਚ ਅੱਜ Mega PTM ਦਾ ਪ੍ਰਬੰਧ, ਸਿੱਖਿਆ ਮੰਤਰੀ ਦੀ ਮਾਪਿਆਂ ਨੂੰ ਹਾਜਿਰ ਰਹਿਣ ਦੀ ਅਪੀਲ

Updated On: 

16 Dec 2023 10:25 AM

Mega PTM in Government Schools: ਪਿਛਲੇ ਸਾਲ 24 ਦਸੰਬਰ ਨੂੰ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਮੈਗਾ ਅਧਿਆਪਕ-ਮਾਪੇ ਮੀਟਿੰਗ ਦਾ ਪ੍ਰਬੰਧ ਕੀਤਾ ਗਿਆ ਸੀ, ਜਿਸ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਤਤਕਾਲੀ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆਂ ਵੀ ਮੌਜੂਦ ਰਹੇ ਸਨ। ਮੁੱਖ ਮੰਤਰੀ ਭਗਵੰਤ ਮਾਨ ਨੇ ਪਟਿਆਲਾ ਦੇ ਸਰਕਾਰੀ ਸਕੂਲ ਵਿੱਚ ਖੁਦ ਮੌਜੂਦ ਰਹਿ ਕੇ ਮਾਪਿਆਂ ਅਤੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ ਸੀ।

Good News: ਪੰਜਾਬ ਦੇ ਸਕੂਲਾਂ ਚ ਅੱਜ Mega PTM ਦਾ ਪ੍ਰਬੰਧ, ਸਿੱਖਿਆ ਮੰਤਰੀ ਦੀ ਮਾਪਿਆਂ ਨੂੰ ਹਾਜਿਰ ਰਹਿਣ ਦੀ ਅਪੀਲ
Follow Us On

ਪੰਜਾਬ ਸਰਕਾਰ ਸਿੱਖਿਆ ਦੇ ਖੇਤਰ ਵਿੱਚ ਲਗਾਤਾਰ ਸੁਧਾਰ ਕਰ ਰਹੀ ਹੈ। ਇਸੇ ਲੜੀ ਤਹਿਤ ਸਰਕਾਰ ਬੀਤੇ ਸਾਲ ਵਾਂਗ ਇਸ ਵਾਰ ਵੀ ਸਾਰੇ ਸਰਕਾਰੀ ਸਕੂਲਾਂ ਵਿੱਚ ਮੈਗਾ ਅਧਿਆਪਕ-ਮਾਪੇ ਮਿਲਣੀ (PTM) ਦਾ ਪ੍ਰਬੰਧ ਕਰਨ ਜਾ ਰਹੀ ਹੈ। ਇਹ ਮੀਟਿੰਗ ਕੱਲ ਸ਼ਨੀਵਾਰ ਯਾਨੀ 16 ਦਸੰਬਰ ਨੂੰ 9.30 ਤੋਂ ਸ਼ਾਮ 3.30 ਤੱਕ ਜਾਰੀ ਰਹੇਗੀ। ਦੱਸ ਦੇਈਏ ਕਿ ਪਿਛਲੇ ਸਾਲ ਪੀਟੀਐਮ ਨੂੰ ਭਰਵਾਂ ਹੁੰਗਾਰਾ ਮਿਲਿਆ ਸੀ ਅਤੇ 19 ਲੱਖ ਮਾਪਿਆਂ ਨੇ ਸਕੂਲਾਂ ਚ ਪਹੁੰਚ ਕੇ ਆਪਣੇ ਬੱਚਿਆ ਦੀ ਵਿਦਿਅਕ ਪਰਫਾਰਮੈਂਸ ਜਾਣੀ ਸੀ।

ਹੁਣ ਸਿੱਖਿਆ ਮੰਤਰੀ ਵੱਲੋਂ ਇੱਕ ਵਾਰ ਮੁੜ ਬੇਨਤੀ ਕੀਤੀ ਗਈ ਹੈ ਕਿ ਇਸ ਸਾਲ ਮੁੜ ਤੋਂ ਉਹ ਸਕੂਲਾਂ ਵਿੱਚ ਜਾ ਕੇ ਆਪਣੇ ਬੱਚੇ ਦੀ ਅਕੈਡਮਿਕ ਪਰਫਾਰਮੈਂਸ ਦਾ ਪਤਾ ਕਰਨ ਅਤੇ ਨਾਲ ਹੀ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਚੱਲ ਰਹੀ ਸਿੱਖਿਆ ਕ੍ਰਾਂਤੀ ਦੇ ਗਵਾਹ ਵੀ ਬਣਨ। ਉਨ੍ਹਾਂ ਨੇ ਅਪੀਲ ਕੀਤੀ ਕਿ ਸਾਰੇ ਮਾਪੇ ਸਕੂਲਾਂ ਵਿਚ ਬਣੇ ਨਵੇਂ ਕਲਾਸ ਰੂਮਸ, ਪਲੇਗ੍ਰਾਊਂਡ, ਲੈਬਸ ਅਤੇ ਹੋਰ ਕਈ ਚੀਜਾਂ ਦਾ ਜਾਇਜ਼ਾ ਲੈਣ ਅਤੇ ਇਨ੍ਹਾਂ ਨੂੰ ਲੈ ਕੇ ਆਪਣੀ ਰਾਏ ਵੀ ਦੇਣ।

ਸਿੱਖਿਆ ਮੰਤਰੀ ਨੇ ਸ਼ੇਅਰ ਕੀਤਾ ਸੀਐਮ ਦਾ ਸੰਦੇਸ਼

ਸਿੱਖਿਆ ਮੰਤਰੀ ਬੈਂਸ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਆਡਿਓ ਵਾਲਾ ਇੱਕ ਟਵੀਟ ਵੀ ਸ਼ੇਅਰ ਕੀਤਾ ਹੈ। ਜਿਸ ਵਿੱਚ ਮੁੱਖ ਮੰਤਰੀ ਮਾਨ ਮਾਪਿਆਂ ਨੂੰ ਅਪੀਲ ਕਰ ਰਹੇ ਹਨ ਕਿ ਉਹ ਵੱਡੀ ਗਿਣਤੀ ਵਿੱਚ ਆਪਣੇ ਬੱਚਿਆਂ ਦੇ ਸਕੂਲ ਜਾਣ ਅਤੇ ਉਨ੍ਹਾਂ ਦੀ ਪਰਫਾਰਮੈਂਸ ਜਾਣਨ, ਨਾਲ ਹੀ ਆਪਣੇ ਸੁਝਾਅ ਵੀ ਅਧਿਆਪਕਾਂ ਨੂੰ ਜਰੂਰ ਦਰਜ ਕਰਵਾਉਣ।

ਸਿੱਖਿਆ ਮੰਤਰੀ ਦੀ ਮਾਪਿਆਂ ਨੂੰ ਅਪੀਲ

ਸਿੱਖਿਆ ਮੰਤਰੀ ਨੇ ਅੱਗੇ ਬੇਨਤੀ ਕੀਤੀ ਕਿ ਮਾਪੇ ਸਕੂਲਾਂ ਵਿੱਚ ਪਹੁੰਚ ਕੇ ਸਰਕਾਰ ਵੱਲੋਂ ਸ਼ੁਰੂ ਕੀਤੇ ਸਕੂਲ ਆਫ਼ ਐਮੀਨੈਂਸ, ਟ੍ਰਾਂਸਪਰੋਟ ਸਹੂਲਤ, ਨਵੇਂ ਨਿਯੁਕਤ ਕੀਤੇ ਸੁਰੱਖਿਆ ਗਾਰਡਾਂ ਅਤੇ ਕੈਂਪਸ ਮੈਨੇਜਰਾਂ ਨਾਲ ਵੀ ਰੂ-ਬ-ਰੂ ਹੋਣ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਸਕੂਲਾਂ ਵਿੱਚ ਪਹੁੰਚ ਕੇ ਮਾਪੇ ਉਨ੍ਹਾਂ ਦੀਚੁਣੀ ਗਈ ਸਰਕਾਰ ਵੱਲੋਂ ਸਿੱਖਿਆ ਦੇ ਖ਼ੇਤਰ ਵਿੱਚ ਕੀਤੇ ਜਾ ਰਹੇ ਕੰਮਾਂ ਤੋਂ ਵੀ ਜਾਣੂ ਹੋ ਸਕਣਗੇ। ਨਾਲ ਹੀ ਉਨ੍ਹਾਂ ਨੇ ਮਾਪਿਆਂ ਦੇ ਸੁਝਾਅ ਵੀ ਮੰਗੇ ਹਨ। ਉਨ੍ਹਾਂ ਕਿਹਾ ਕਿ ਉਹ ਅਧਿਆਪਕਾਂ ਨੂੰ ਆਪਣੇ ਸੁਝਾਅ ਜਰੂਰ ਦਰਜ ਕਰਵਾਉਣ, ਤਾਂ ਜੋ ਜੇਕਰ ਕੋਈ ਕਮੀ ਰਹਿ ਗਈ ਹੋਵੇ ਤਾਂ ਉਸਨੂੰ ਤੁਰੰਤ ਸੂਧਾਰਿਆ ਜਾ ਸਕੇ।

]ਬੈਂਸ ਨੇ ਮਾਪਿਆਂ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕਾਰਨ ਵੱਜੋਂ ਉਨ੍ਹਾਂ ਦੇ ਮਾਪੇ ਸਕੂਲ ਆਉਣ ਵਿੱਚ ਅਸਮਰਥ ਹਨ ਤਾਂ ਆਪਣੇ ਦਾਦਾ-ਦਾਦੀ ਜਾਂ ਨਾਨਾ-ਨਾਨੀ ਨੂੰ ਲੈ ਕੇ ਸਕੂਲ ਪਹੁੰਚਣ।