ਸਰਕਾਰੀ ਸਕੂਲਾਂ ਦੀਆਂ ਅੱਠ ਵਿਦਿਆਰਥਣਾਂ ਐਜੂਕੇਸ਼ਨ ਟੂਰ 'ਤੇ ਜਾਣਗੀਆਂ ਜਾਪਾਨ

6 Dec 2023

TV9 Punjabi

ਸਰਕਾਰੀ ਸਕੂਲਾਂ ਦੀਆਂ ਅੱਠ ਵਿਦਿਆਰਥਣਾਂ ਨੂੰ 7 ਦਿਨਾਂ ਦੀ ਵਿਦਿਅਕ ਯਾਤਰਾ (Education Tour) ਲਈ ਜਾਪਾਨ ਜਾਣ ਦਾ ਸੁਨਹਿਰੀ ਮੌਕਾ ਮਿਲਿਆ ਹੈ।

ਅੱਠ ਵਿਦਿਆਰਥਣਾਂ ਦੀ ਵਿਦਿਅਕ ਯਾਤਰਾ

ਇਹਨਾਂ ਵਿਦਿਆਰਥੀਆਂ ਨੂੰ ਵਿਗਿਆਨ ਵਿੱਚ ਜਾਪਾਨ ਏਸ਼ੀਆ ਯੂਥ ਐਕਸਚੇਂਜ ਪ੍ਰੋਗਰਾਮ ਲਈ ਚੁਣਿਆ ਗਿਆ ਹੈ। ਜਿਸਨੂੰ ਵਿਗਿਆਨ ਵਿੱਚ ਸਕੁਰਾ ਐਕਸਚੇਂਜ ਪ੍ਰੋਗਰਾਮ ਵੱਜੋ ਵੀ ਜਾਣਿਆ ਜਾਂਦਾ ਹੈ। 

ਜਾਪਾਨ ਏਸ਼ੀਆ ਯੂਥ ਐਕਸਚੇਂਜ ਪ੍ਰੋਗਰਾਮ

ਚੁਣੀਆਂ ਗਈਆਂ ਵਿਦਿਆਰਥਣਾਂ 10 ਦਸੰਬਰ ਤੋਂ 16 ਦਸੰਬਰ, 2023 ਤੱਕ ਜਾਪਾਨ ਵਿੱਚ ਰਹਿਣਗੀਆਂ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ।

ਸਿੱਖਿਆ ਮੰਤਰੀ ਨੇ ਜਾਣਕਾਰੀ ਸਾਂਝੀ ਕੀਤੀ

ਸਿੱਖਿਆ ਮੰਤਰੀ ਨੇ ਇੱਕ ਹੋਰ ਅਹਿਮ ਜਾਣਕਾਰੀ ਸਾਂਝੀ ਕਰਦਿਆਂ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਦੱਸਿਆ ਹੈ ਕਿ ਪੰਜਾਬ ਦੀ ਸਿੱਖਿਆ ਦੇ ਇਤਿਹਾਸ ਵਿੱਚ ਪਹਿਲੀ ਵਾਰ ਕੋਈ ਸਰਕਾਰ ਪੜ੍ਹਾਈ ‘ਚ ਹੁਸ਼ਿਆਰ ਤੇ ਸਿੱਖਣ ਲਈ ਚਾਹਵਾਨ ਬੱਚਿਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਨਵੀਂ ਉਡਾਣ “ਸੁਪਰ 5000” ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ। 

 “ਸੁਪਰ 5000” ਮੁਹਿੰਮ

ਇਸ ਮੁਹਿੰਮ ਦੇ ਤਹਿਤ ਪੰਜਾਬ ਦੇ 2000 ਸੀਨੀਅਰ ਸੈਂਕਡਰੀ ਸਕੂਲਾਂ ਚੋਂ ਐਕਸਟਰਾ ਆਰਡਨਰੀ ਬੱਚਿਆਂ ਦੀ ਚੋਣ ਕੀਤੀ ਜਾਵੇਗੀ।

ਐਕਸਟਰਾ ਆਰਡਨਰੀ ਬੱਚਿਆਂ ਦੀ ਚੋਣ

ਸਿੱਖਿਆ ਮੰਤਰੀ ਨੇ ਇਸ ਟਵੀਟ ਰਾਹੀਂ ਦੱਸਿਆ ਹੈ ਕਿ ਇਨ੍ਹਾਂ ਬੱਚਿਆਂ ਦੀ ਕਾਬਲੀਅਤ ਨੂੰ ਹੋਰ ਨਿਖਾਰਣ ਲਈ ਇਨ੍ਹਾਂ ਨੂੰ ਐਕਸਟਰਾ ਕੋਚਿੰਗ, ਐਕਸਟਰਾ ਕਲਾਸਾਂ ਅਤੇ ਮੋਟੀਵੇਸ਼ਨ ਬਿਲਡਿੰਗ ਵਰਗ੍ਹੇ ਕਈ ਪ੍ਰੋਗਰਾਮਾਂ ਦਾ ਪ੍ਰਬੰਧ ਕੀਤਾ ਜਾਵੇਗਾ।

ਐਕਸਟਰਾ ਕੋਚਿੰਗ, ਐਕਸਟਰਾ ਕਲਾਸਾਂ

ਪੰਚਾਇਤੀ ਚੋਣ ਦਾ ਸ਼ੈਡਿਊਲ ਵੀਰਵਾਰ ਤੱਕ ਨਹੀਂ ਸੌਂਪਿਆ ਤਾਂ ਚੋਣ ਕਮਿਸ਼ਨਰ ਖੁਦ ਹੋਣ ਹਾਜਿਰ- ਹਾਈਕੋਰਟ ਦੀ ਸਖ਼ਤ ਫਟਕਾਰ