Big Achievement: ਸਕੂਲ ਤੋਂ ਬਾਅਦ ਵੀ 6-6 ਘੰਟੇ ਪੜ੍ਹਾਈ ਕਰਦਾ ਹੈ ਸੂਬੇ ਵਿਚ ਤੀਸਰੇ ਸਥਾਨ ਤੇ ਆਇਆ ਗੁਰਨੂਰ ਧਾਲੀਵਾਲ

Published: 

07 Apr 2023 14:14 PM

PSEB ਦੇ ਪੰਜਵੀਂ ਜਮਾਤ ਦੇ ਨਤੀਜਿਆਂ ਵਿਚ ਤੀਸਰੇ ਸਥਾਨ ਤੇ ਰਹਿਣ ਵਾਲਾ ਫਰੀਦਕੋਟ ਦਾ ਗੁਰਨੂਰ ਸਿੰਘ ਧਾਲੀਵਾਲ ਬਾਕੀ ਬੱਚਿਆ ਨਾਲੋਂ ਵੱਖਰਾ ਹੈ। ਉਹ ਵੱਡਾ ਹੋ ਕੇ ਕ੍ਰਿਕੇਟਰ ਅਤੇ ਡਿਪਟੀ ਕਮਿਸ਼ਨਰ ਬਣਨਾ ਚਾਹੁੰਦਾ ਹੈ।

Big Achievement: ਸਕੂਲ ਤੋਂ ਬਾਅਦ ਵੀ 6-6 ਘੰਟੇ ਪੜ੍ਹਾਈ ਕਰਦਾ ਹੈ ਸੂਬੇ ਵਿਚ ਤੀਸਰੇ ਸਥਾਨ ਤੇ ਆਇਆ ਗੁਰਨੂਰ ਧਾਲੀਵਾਲ
Follow Us On

ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਪੰਜਵੀਂ ਜਮਾਤ ਦੇ ਇਮਤਿਹਾਨਾਂ ਦਾ ਨਤੀਜਾ ਅੱਜ ਐਲਾਨ ਕੀਤਾ ਹੈ ਜਿਸ ਵਿਚ ਫਰੀਦਕੋਟ ਜਿਲ੍ਹੇ ਦੇ ਇੱਕ ਨਿੱਜੀ ਕੌਨਵੈਂਟ ਸਕੂਲ ਦੇ ਵਿਦਿਆਰਥੀ ਗੁਰਨੂਰ ਸਿੰਘ ਧਾਲੀਵਾਲ ਨੇ 500 ਅੰਕਾਂ ਵਿਚੋਂ 500 ਅੰਕ ਲੈ ਕੇ ਮੈਰਿਟ ਲਿਸ਼ਟ ਵਿਚ ਪੰਜਾਬ ਭਰ ਵਿਚੋਂ ਤੀਸਰਾ ਸਥਾਨ ਹਾਸਲ ਕੀਤਾ ਹੈ। ਗੁਰਨੂਰ ਸਿੰਘ ਧਾਲੀਵਾਲ ਦਿਨ ਵਿਚ ਸਕੂਲ ਤੋਂ ਬਾਅਦ ਵੀ 6 ਤੋਂ 7 ਘੰਟੇ ਤੱਕ ਪੜ੍ਹਾਈ ਕਰਦਾ ਹੈ ਅਤੇ ਜਿੰਦਗੀ ਵਿਚ ਕ੍ਰਿਕੇਟ ਖਿਡਾਰੀ ਦੇ ਨਾਲ ਨਾਲ ਆਈਏਐਸ ਅਫਸਰ ਬਣਨਾ ਚਾਹੁੰਦਾ ਹੈ।

ਇਸ ਮੌਕੇ ਗੁਰਨੂਰ ਨੇ ਕਿਹਾ ਕਿ ਉਹ ਆਪਣੇ ਰਿਜਲਟ ਤੋਂ ਪੂਰੀ ਤਰਾਂ ਸੰਤੁਸ਼ਟ ਹੈ ਅਤੇ ਇਸ ਦਾ ਸਿਹਰਾ ਉਹ ਆਪਣੇ ਸਕੂਲ ਦੇ ਅਧਿਆਪਕਾਂ ਅਤੇ ਅਤੇ ਮਾਪਿਆ ਨੂੰ ਦਿੰਦਾ ਹੈ ਜਿੰਨਾਂ ਦੇ ਸਹਿਯੋਗ ਸਦਕਾ ਉਹ ਇਸ ਮੰਜਿਲ ਨੂੰ ਸਰ ਕਰ ਪਾਇਆ। ਉਸਨੇ ਦੱਸਿਆ ਕਿ ਉਸ ਨੂੰ ਕਿਤਾਬਾਂ ਪੜ੍ਹਨਾਂ ਚੰਗਾ ਲਗਦਾ ਹੈ ਅਤੇ ਜਦੋਂ ਉਹ ਪੜ੍ਹਾਈ ਤੋਂ ਅੱਕ ਜਾਂਦਾ ਹੈ ਤਾਂ ਕਹਾਣੀਆ ਜਾਂ ਕੌਮਿਕਸ ਬੁੱਕ ਪੜ੍ਹਦਾ ਹੈ। ਉਸਨੇ ਦੱਸਿਆ ਕਿ ਉਹ ਹਰ ਰੋਜ 6 ਤੋਂ 7 ਘੰਟੇ ਤੱਕ ਸਕੂਲ ਤੋਂ ਬਾਅਦ ਪੜ੍ਹਾਈ ਕਰਦਾ ਹੈ। ਉਸ ਨੇ ਦੱਸਿਆ ਕਿ ਉਹ ਪੜਾਈ ਦੇ ਨਾਲ ਨਾਲ ਕ੍ਰਿਕੇਟ ਵੀ ਖੇਡਦਾ ਹੈ ਅਤੇ ਜਿੰਦਗੀ ਵਿਚ ਇਕ ਚੰਗਾ ਕ੍ਰਿਕੇਟ ਖਿਡਾਰੀ ਅਤੇ ਡਿਪਟੀ ਕਮਿਸ਼ਨਰ ਬਣਨਾਂ ਚਾਹੁੰਦਾ ਹੈ।

ਗੁਰਨੂਰ ਦੀ ਪ੍ਰਾਪਤੀ ਤੇ ਪਰਿਵਾਰ ਨੂੰ ਮਾਣ

ਪਰਿਵਾਰ ਨੂੰ ਵੀ ਗੁਰਨੂਰ ਦੀ ਪ੍ਰਾਪਤੀ ਤੇ ਮਾਣ ਮਹਿਸੂਸ ਹੋ ਰਿਹਾ ਹੈ।ਗੱਲਬਾਤ ਕਰਦਿਆਂ ਗੁਰਨੂਰ ਧਾਲੀਵਾਲ ਦੇ ਪਿਤਾ ਭਗਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਗੁਰਨੂਰ ਬਾਕੀ ਬੱਚਿਆ ਨਾਲੋਂ ਕਾਫੀ ਅਲੱਗ ਹੈ ਉਹ ਦਿਨ ਵਿਚ ਕਈ ਕਈ ਘੰਟੇ ਪੜ੍ਹਦਾ ਹੈ ਅਤੇ ਉਸ ਦਾ ਪੁਰਾ ਧਿਆਨ ਪੜ੍ਹਾਈ ਵੱਲ ਹੀ ਰਹਿੰਦਾ ਹੈ। ਉਹਨਾਂ ਦੱਸਿਆ ਕਿ ਗੁਰਨੂਰ ਮੋਬਾਇਲ ਜਾਂ ਲੈਪਟਾਪ ਨੂੰ ਇੰਜੁਆਏ ਕਰਨ ਲਈ ਨਹੀਂ ਵਰਤਦਾ ਸਗੋਂ ਉਹ ਇਨ੍ਹਾਂ ਤੋਂ ਜਨਰਲ ਨਾਲਿਜ ਹਾਸਲ ਕਰਦਾ ਹੈ ਅਤੇ ਜਿਆਦਾਤਰ ਕਿਤਾਬਾਂ ਤੇ ਹੀ ਨਿਰਭਰ ਰਹਿੰਦਾ ਹੈ। ਉਹਨਾਂ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਗੁਰਨੂਰ ਚੰਗਾ ਕ੍ਰਿਕੇਟ ਖਿਡਾਰੀ ਵੀ ਹੈ । ਉਹਨਾਂ ਕਿਹਾ ਕਿ ਗੁਰਨੂਰ ਦੀ ਪ੍ਰਾਪਤੀ ਤੇ ਉਹਨਾਂ ਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ।

ਗੁਰਨੂਰ ਦੇ ਮਾਤਾ ਕਮਲਦੀਪ ਕੌਰ ਧਾਲੀਵਾਲ ਨੇ ਦੱਸਿਆ ਕਿ ਉਹ ਖੁਦ ਪੇਸ਼ੇ ਤੋਂ ਅਧਿਆਪਕਾ ਹਨ ਅਤੇ ਉਸ ਨੇ ਕਦੀ ਵੀ ਆਪਣੇ ਬੱਚੇ ਤੇ ਪੜ੍ਹਾਈ ਲਈ ਕੋਈ ਪ੍ਰੇਸ਼ਰ ਨਹੀਂ ਪਾਇਆ। ਉਹਨਾਂ ਕਿਹਾ ਕਿ ਜੋ ਵੀ ਅੱਜ ਗੁਰਨੂਰ ਦੀ ਪ੍ਰਾਪਤੀ ਹੈ ਉਹ ਉਸ ਦੀ ਖੁਦ ਦੀ ਮਿਹਨਤ ਦਾ ਫਲ ਹੈ। ਉਹਨਾਂ ਦੱਸਿਆ ਕਿ ਗੁਰਨੂਰ ਦਿਨ ਵਿਚ ਛੇ-ਘੰਟੇ ਪੜ੍ਹਾਈ ਕਰਦਾ ਹੈ ਅਤੇ ਬਾਕੀ ਬੱਚਿਆ ਵਾਂਗ ਮੋਬਾਇਲ ਜਾਂ ਲੈਪਟਾਪ ਦਾ ਮਿਸ ਯੂਜ ਨਹੀਂ ਕਰਦਾ ਸਗੋਂ ਉਸ ਤੋਂ ਜਾਣਕਾਰੀ ਇਕੱਠੀ ਕਰਦਾ ਹੈ। ਉਹਨਾਂ ਕਿਹਾ ਕਿ ਆਪਣੇ ਬੱਚੇ ਦੀ ਪ੍ਰਾਪਤੀ ਤੇ ਉਹਨਾਂ ਨੂੰ ਮਾਣ ਹੈ।

ਉਹਨਾਂ ਦੱਸਿਆ ਕਿ ਜਿਵੇਂ ਹੀ ਉਹਨਾਂ ਦੇ ਬੇਟੇ ਦੇ ਪੰਜਾਬ ਭਰ ਵਿਚੋਂ ਪੰਜਵੀਂ ਜਮਾਤ ਦੇ ਨਤੀਜਿਆਂ ਵਿਚ ਪਹਿਲੇ 3 ਸਥਾਨਾਂ ਵਿਚੋਂ ਤੀਸਰਾ ਸਥਾਨ ਹਾਸਲ ਕਰਨ ਬਾਰੇ ਪਤਾ ਚੱਲਿਆ ਤਾਂ ਫੋਨ ਪਰ ਅਤੇ ਘਰ ਆ ਕੇ ਵਧਾਈਆ ਦੇਣ ਵਾਲਿਆਂ ਦਾ ਤਾਂਤਾਂ ਲੱਗ ਗਿਆ। ਉਹਨਾਂ ਦੱਸਿਆ ਕਿ ਘਰ ਆਏ ਮਹਿਮਾਨਾਂ ਨੇ ਲੱਡੂ ਖਵਾ ਕੇ ਗੁਰਨੂਰ ਦਾ ਸਨਮਾਨ ਕੀਤਾ ਅਤੇ ਉਸ ਦਾ ਹੌਂਸਲਾ ਵਧਾਇਆ।

ਵਧਾਈਆਂ ਦੇਣ ਵਾਲਿਆਂ ਦਾ ਲਗਿਆ ਤਾਂਤਾ

ਇਸ ਮੌਕੇ ਘਰ ਵਧਾਈਆ ਦੇਣ ਆਏ ਆਂਢ ਗੁਆਂਢ ਦੇ ਲੋਕਾਂ ਅਤੇ ਰਿਸ਼ਤੇਦਾਰਾਂ ਨੇ ਗੁਰਨੂਰ ਦੀ ਪ੍ਰਾਪਤੀ ਤੇ ਉਹਨਾਂ ਦੇ ਘਰ ਆ ਕੇ ਵਧਾਈ ਦਿਤੀ। ਇਸ ਮੌਕੇ ਗੱਲਬਾਤ ਕਰਦਿਆ ਰਿਸ਼ਤੇਦਾਰਾਂ ਅਤੇ ਆਂਢਗੁਆਂਢ ਦੇ ਲੋਕਾਂ ਨੇ ਕਿਹਾ ਕਿ ਗੁਰਨੂਰ ਖੇਡਾ ਨਾਲੋਂ ਵੀ ਵੱਧ ਪੜ੍ਹਾਈ ਨੂੰ ਤਰਜੀਹ ਦਿੰਦਾ ਹੈ । ਉਹਨਾਂ ਕਿਹਾ ਕਿ ਗੁਰਨੂਰ ਮਲਟੀਟੇਲੈਂਟਿਡ ਬੱਚਾ ਹੈ ਜੋ ਪੜ੍ਹਈ ਵਿਚ ਵੀ ਅੱਵਲ ਹੈ ਅਤੇ ਕ੍ਰਿਕੇਟ ਵਿਚ ਵੀ ਅੱਵਲ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ