DRDO Internship 2026: DRDO ਵਿਖੇ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਲਈ ਇੰਟਰਨਸ਼ਿਪ ਦਾ ਮੌਕਾ, ਜਾਣੋ ਕਿੰਨਾ ਮਿਲੇਗਾ ਸਟਾਈਪੈਂਡ

Updated On: 

05 May 2026 18:27 PM IST

DRDO Internship 2026:ਰੱਖਿਆ ਖੋਜ ਅਤੇ ਵਿਕਾਸ ਸੰਗਠਨ (DRDO) ਨੇ 2026 ਲਈ ਇੱਕ ਪੇਡ ਇੰਟਰਨਸ਼ਿਪ ਪ੍ਰੋਗਰਾਮ ਦਾ ਐਲਾਨ ਕੀਤਾ ਹੈ, ਜੋ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਅਤੇ ਗ੍ਰੈਜੂਏਟਾਂ ਲਈ ਇੱਕ ਵਧੀਆ ਮੌਕਾ ਹੈ। ਚੁਣੇ ਗਏ ਉਮੀਦਵਾਰਾਂ ਨੂੰ ਅਸਲੀ ਰੱਖਿਆ ਪ੍ਰੋਜੈਕਟਾਂ 'ਤੇ ਕੰਮ ਕਰਨ ਦਾ ਮੌਕਾ ਮਿਲੇਗਾ।

DRDO Internship 2026: DRDO ਵਿਖੇ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਲਈ ਇੰਟਰਨਸ਼ਿਪ ਦਾ ਮੌਕਾ, ਜਾਣੋ ਕਿੰਨਾ ਮਿਲੇਗਾ ਸਟਾਈਪੈਂਡ

DRDO 'ਚ ਇੰਟਰਨਸ਼ਿਪ ਦਾ ਮੌਕਾ

ਰੱਖਿਆ ਖੋਜ ਅਤੇ ਵਿਕਾਸ ਸੰਗਠਨ (DRDO) ਨੇ 2026 ਲਈ ਆਪਣੇ ਪੇਡ ਇੰਟਰਨਸ਼ਿਪ ਪ੍ਰੋਗਰਾਮ ਦੀ ਸ਼ੁਰੂਆਤ ਦਾ ਐਲਾਨ ਕੀਤਾ ਹੈ, ਜੋ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਅਤੇ ਗ੍ਰੈਜੂਏਟਾਂ ਲਈ ਇੱਕ ਵਧੀਆ ਮੌਕਾ ਲੈ ਕੇ ਆਇਆ ਹੈ। ਇਹ ਇੰਟਰਨਸ਼ਿਪ ਚੁਣੇ ਹੋਏ ਉਮੀਦਵਾਰਾਂ ਨੂੰ ਰਾਸ਼ਟਰੀ ਰੱਖਿਆ ਨਾਲ ਸਬੰਧਤ ਅਸਲੀ ਪ੍ਰੋਜੈਕਟਾਂ ‘ਤੇ ਕੰਮ ਕਰਨ ਦਾ ਵਿਹਾਰਕ ਤਜਰਬਾ ਪ੍ਰਦਾਨ ਕਰੇਗੀ। ਮਹੱਤਵਪੂਰਨ ਗੱਲ ਇਹ ਹੈ ਕਿ ਇੰਟਰਨ ਨੂੰ ₹30,000 ਦਾ ਮਹੀਨਾਵਾਰ ਸਟਾਈਪੈਂਡ ਮਿਲੇਗਾ। ਇਹ ਪ੍ਰੋਗਰਾਮ ਨਾ ਸਿਰਫ਼ ਤਕਨੀਕੀ ਗਿਆਨ ਨੂੰ ਵਧਾਉਣ ਦਾ ਮੌਕਾ ਪ੍ਰਦਾਨ ਕਰੇਗਾ, ਬਲਕਿ ਵਿਦਿਆਰਥੀਆਂ ਨੂੰ ਰਾਸ਼ਟਰੀ ਸੁਰੱਖਿਆ ਅਤੇ ਵਿਕਾਸ ਵਿੱਚ ਯੋਗਦਾਨ ਪਾਉਣ ਦਾ ਵੀ ਗੋਲਡਨ ਚਾਂਸ ਪ੍ਰਦਾਨ ਕਰ ਰਿਹਾ ਹੈ।

ਇੰਟਰਨਸ਼ਿਪ ਦੀ ਮਿਆਦ ਅਤੇ ਸਟਾਈਪੈਂਡ

ਇਸ ਇੰਟਰਨਸ਼ਿਪ ਦੀ ਮਿਆਦ 4 ਤੋਂ 6 ਮਹੀਨਿਆਂ ਤੱਕ ਨਿਰਧਾਰਤ ਕੀਤੀ ਗਈ ਹੈ। ਇਹ ਮਈ ਜਾਂ ਜੂਨ 2026 ਵਿੱਚ ਸ਼ੁਰੂ ਹੋਵੇਗਾ। ਚੁਣੇ ਗਏ ਉਮੀਦਵਾਰਾਂ ਨੂੰ ₹30,000 ਦਾ ਮਹੀਨਾਵਾਰ ਵਜ਼ੀਫ਼ਾ ਮਿਲੇਗਾ, ਜੋ ਕਿ ਵਿਦਿਆਰਥੀਆਂ ਲਈ ਇੱਕ ਆਕਰਸ਼ਕ ਪਹਿਲੂ ਹੈ।

ਕੌਣ ਅਪਲਾਈ ਕਰ ਸਕਦਾ ਹੈ?

ਸਿਰਫ਼ ਉਹ ਉਮੀਦਵਾਰ ਜੋ B.E./B.Tech ਜਾਂ M.E./M.Tech ਵਰਗੇ ਇੰਜੀਨੀਅਰਿੰਗ ਕੋਰਸ ਕਰ ਰਹੇ ਹਨ ਜਾਂ ਪੂਰੇ ਕਰ ਚੁੱਕੇ ਹਨ, ਇਸ ਪ੍ਰੋਗਰਾਮ ਲਈ ਅਰਜ਼ੀ ਦੇਣ ਦੇ ਯੋਗ ਹਨ। ਇਹ ਮੌਕਾ ਖਾਸ ਤੌਰ ‘ਤੇ ਤਕਨੀਕੀ ਪਿਛੋਕੜ ਵਾਲੇ ਵਿਦਿਆਰਥੀਆਂ ਲਈ ਤਿਆਰ ਕੀਤਾ ਗਿਆ ਹੈ।

ਇੰਟਰਨਸ਼ਿਪ ਦੀਆਂ ਮੁੱਖ ਵਿਸ਼ੇਸ਼ਤਾਵਾਂ

ਇਸ ਇੰਟਰਨਸ਼ਿਪ ਦੌਰਾਨ, ਵਿਦਿਆਰਥੀਆਂ ਨੂੰ ਅਸਲੀ ਰੱਖਿਆ ਖੋਜ ਪ੍ਰੋਜੈਕਟਾਂ ‘ਤੇ ਕੰਮ ਕਰਨ ਦਾ ਮੌਕਾ ਮਿਲੇਗਾ। ਉਹ ਤਜਰਬੇਕਾਰ DRDO ਵਿਗਿਆਨੀਆਂ ਅਤੇ ਮਾਹਿਰਾਂ ਤੋਂ ਸਿੱਧੇ ਤੌਰ ‘ਤੇ ਵੀ ਸਿੱਖ ਸਕਣਗੇ। ਇਹ ਉਹਨਾਂ ਨੂੰ ਵਿਹਾਰਕ ਗਿਆਨ ਅਤੇ ਹੁਨਰ ਵਿਕਸਤ ਕਰਨ ਵਿੱਚ ਮਦਦ ਕਰੇਗਾ। ਪੂਰਾ ਹੋਣ ‘ਤੇ, ਉਹਨਾਂ ਨੂੰ ਇੱਕ ਸਰਟੀਫਿਕੇਟ ਪ੍ਰਾਪਤ ਹੋਵੇਗਾ ਜੋ ਉਹਨਾਂ ਦੇ ਭਵਿੱਖ ਦੇ ਕਰੀਅਰ ਵਿੱਚ ਲਾਭਦਾਇਕ ਸਾਬਤ ਹੋ ਸਕਦਾ ਹੈ।

ਅਪਲਾਈ ਕਰਨ ਦੀਆਂ ਜਰੂਰੀ ਤਾਰੀਖਾਂ

ਇਸ ਇੰਟਰਨਸ਼ਿਪ ਲਈ ਅਰਜ਼ੀ ਪ੍ਰਕਿਰਿਆ 1 ਅਪ੍ਰੈਲ, 2026 ਨੂੰ ਸ਼ੁਰੂ ਹੋ ਚੁੱਕੀ ਹੈ। ਦਿਲਚਸਪੀ ਰੱਖਣ ਵਾਲੇ ਉਮੀਦਵਾਰ 15 ਮਈ, 2026 ਤੱਕ ਅਰਜ਼ੀ ਦੇ ਸਕਦੇ ਹਨ। ਇਸ ਲਈ, ਸਮਾਂ ਰਹਿੰਦੇ ਅਪਲਾਈ ਕਰਨਾ ਜਰੂਰੀ ਹੈ।

ਕਿਵੇਂ ਕਰੀਏ ਅਪਲਾਈ

ਉਮੀਦਵਾਰ DRDO ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਔਨਲਾਈਨ ਅਰਜ਼ੀ ਦੇ ਸਕਦੇ ਹਨ। ਪੂਰੀ ਜਾਣਕਾਰੀ ਅਤੇ ਅਰਜ਼ੀ ਫਾਰਮ ਵੈੱਬਸਾਈਟ ਦੇ ਇੰਟਰਨਸ਼ਿਪ ਸੈਕਸ਼ਨ ਵਿੱਚ ਮਿਲ ਜਾਵੇਗੀ।

ਕਿਉਂ ਖਾਸ ਹੈ ਇਹ ਮੌਕਾ?

ਡੀਆਰਡੀਓ ਇੰਟਰਨਸ਼ਿਪ ਸਿਰਫ਼ ਇੱਕ ਟ੍ਰੇਨਿੰਗ ਪ੍ਰੋਗਰਾਮ ਨਹੀਂ ਹੈ, ਇਹ ਰਾਸ਼ਟਰੀ ਸੁਰੱਖਿਆ ਨਾਲ ਸਬੰਧਤ ਮਿਸ਼ਨ ਦਾ ਹਿੱਸਾ ਬਣਨ ਦਾ ਮੌਕਾ ਵੀ ਹੈ। ਇਹ ਵਿਦਿਆਰਥੀਆਂ ਨੂੰ ਸਿੱਖਣ, ਪ੍ਰਯੋਗ ਕਰਨ ਅਤੇ ਦੇਸ਼ ਦੀ ਸੇਵਾ ਕਰਨ ਦਾ ਇੱਕ ਵਿਲੱਖਣ ਅਨੁਭਵ ਪ੍ਰਦਾਨ ਕਰਦਾ ਹੈ।

Follow Us
Related Stories
NEET UG 2026 Cut off Analysis: ਨੀਟ ਯੂਜੀ ਕੱਟ-ਆਫ਼ ਵਿੱਚ ਵਾਧੇ ਦਾ ਅਨੁਮਾਨ, ਜਨਰਲ ਕੈਟੇਗਰੀ ਲਈ 620-635 ਨੰਬਰਾਂ ‘ਤੇ ਮਿਲ ਸਕਦਾ ਹੈ ਸਰਕਾਰੀ ਮੈਡੀਕਲ ਕਾਲਜ
UGC NET June 2026: ਯੂਜੀਸੀ ਨੈੱਟ ਜੂਨ 2026 ਲਈ ਰਜਿਸਟ੍ਰੇਸ਼ਨ ਸ਼ੁਰੂ, ਜਾਣੋ ਹਰ ਜ਼ਰੂਰੀ ਡਿਟੇਲ
NEET UG 2026: MBBS ਦੀਆਂ ਸੀਟਾਂ ‘ਚ ਹੋਵੇਗਾ ਬੰਪਰ ਵਾਧਾ! ਨਵੇਂ ਮੈਡੀਕਲ ਕਾਲਜ ਖੋਲ੍ਹਣਾ ਹੋਵੇਗਾ ਆਸਾਨ, NMC ਨੇ ਕਈ ਨਿਯਮਾਂ ਵਿੱਚ ਕੀਤਾ ਬਦਲਾਅ
Career Guidance: 12ਵੀਂ ਤੋਂ ਬਾਅਦ ਕਿਹੜੇ ਹਨ ਡਿਮਾਂਡਿੰਗ ਕੋਰਸ? ਕਰੀਅਰ ਕੌਂਸਲਰ ਪ੍ਰਵੀਨ ਮਲਹੋਤਰਾ ਨੇ ਦੱਸੀ ਭਵਿੱਖ ਬਾਰੇ ਸੱਚਾਈ
CISCE ਨੇ ਐਲਾਨੇ 10ਵੀਂ ਤੇ 12ਵੀਂ ਦੇ ਨਤੀਜੇ, ਲੁਧਿਆਣਾ ਦੇ ਵਿਦਿਆਰਥੀਆਂ ਨੇ ਮਾਰੀ ਬਾਜ਼ੀ; ਜਾਣੋ ਕਿਵੇਂ ਚੈੱਕ ਕਰੀਏ ਰਿਜ਼ਲਟ
NEET UG 2026: ਨੀਟ ਯੂਜੀ 2026 ਪ੍ਰੀਖਿਆ ਤੋਂ ਪਹਿਲਾਂ ਬਾਇਓਮੈਟ੍ਰਿਕ ਜਾਂਚ ਹੋਈ ਲਾਜ਼ਮੀ, ਫੇਲ ਹੋਣ ‘ਤੇ ਵੀ ਮਿਲੇਗੀ ਐਂਟਰੀ