CBSE New Rule: 12ਵੀਂ ਦੀਆਂ ਕਾਪੀਆਂ ਦਾ ਹੋਵੇਗਾ ਡਿਜੀਟਲ ਮੁਲਾਂਕਣ, ਨਵਾਂ OSM ਸਿਸਟਮ ਹੋ ਰਿਹਾ ਲਾਗੂ

Published: 

11 Feb 2026 16:18 PM IST

CBSE New Rule: ਜੇਕਰ ਤੁਸੀਂ ਸਾਲ 2026 ਵਿੱਚ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਦੀ 12ਵੀਂ ਜਮਾਤ ਦੀ ਪ੍ਰੀਖਿਆ ਦੇਣ ਜਾ ਰਹੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ। CBSE ਨੇ ਪ੍ਰੀਖਿਆ ਪ੍ਰਣਾਲੀ ਵਿੱਚ ਇੱਕ ਇਤਿਹਾਸਕ ਸੁਧਾਰ ਕਰਦਿਆਂ ਐਲਾਨ ਕੀਤਾ ਹੈ ਕਿ ਸਾਲ 2026 ਤੋਂ 12ਵੀਂ ਜਮਾਤ ਦੀਆਂ ਉੱਤਰ-ਪੱਤਰੀਆਂ ਦਾ ਮੁਲਾਂਕਣ ਪੂਰੀ ਤਰ੍ਹਾਂ ਡਿਜੀਟਲ ਵਿਧੀ ਨਾਲ ਕੀਤਾ ਜਾਵੇਗਾ।

CBSE New Rule: 12ਵੀਂ ਦੀਆਂ ਕਾਪੀਆਂ ਦਾ ਹੋਵੇਗਾ ਡਿਜੀਟਲ ਮੁਲਾਂਕਣ, ਨਵਾਂ OSM ਸਿਸਟਮ ਹੋ ਰਿਹਾ ਲਾਗੂ

12ਵੀਂ ਦੀਆਂ ਕਾਪੀਆਂ ਦਾ ਹੋਵੇਗਾ ਡਿਜੀਟਲ ਮੁਲਾਂਕਣ; ਨਵਾਂ ਸਿਸਟਮ ਹੋਵੇਗਾ ਲਾਗੂ

ਜੇਕਰ ਤੁਸੀਂ ਸਾਲ 2026 ਵਿੱਚ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਦੀ 12ਵੀਂ ਜਮਾਤ ਦੀ ਪ੍ਰੀਖਿਆ ਦੇਣ ਜਾ ਰਹੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ। CBSE ਨੇ ਪ੍ਰੀਖਿਆ ਪ੍ਰਣਾਲੀ ਵਿੱਚ ਇੱਕ ਇਤਿਹਾਸਕ ਸੁਧਾਰ ਕਰਦਿਆਂ ਐਲਾਨ ਕੀਤਾ ਹੈ ਕਿ ਸਾਲ 2026 ਤੋਂ 12ਵੀਂ ਜਮਾਤ ਦੀਆਂ ਉੱਤਰ-ਪੱਤਰੀਆਂ ਦਾ ਮੁਲਾਂਕਣ ਪੂਰੀ ਤਰ੍ਹਾਂ ਡਿਜੀਟਲ ਵਿਧੀ ਨਾਲ ਕੀਤਾ ਜਾਵੇਗਾ। ਇਸ ਨਵੀਂ ਪ੍ਰਕਿਰਿਆ ਨੂੰ ਲਾਗੂ ਕਰਨ ਲਈ ਬੋਰਡ ਵੱਲੋਂ ਆਨ-ਸਕ੍ਰੀਨ ਮਾਰਕਿੰਗ ਪ੍ਰਣਾਲੀ ਅਪਣਾਈ ਜਾ ਰਹੀ ਹੈ।

ਪਾਰਦਰਸ਼ਤਾ ਅਤੇ ਤੇਜ਼ ਨਤੀਜਿਆਂ ਲਈ ਵੱਡਾ ਕਦਮ

ਬੋਰਡ ਦੇ ਅਨੁਸਾਰ, ਇਸ ਨਵੀਂ ਵਿਵਸਥਾ ਦਾ ਮੁੱਖ ਉਦੇਸ਼ ਮੁਲਾਂਕਣ ਪ੍ਰਕਿਰਿਆ ਨੂੰ ਵਧੇਰੇ ਪਾਰਦਰਸ਼ੀ, ਤੇਜ਼ ਅਤੇ ਗਲਤੀ-ਮੁਕਤ ਬਣਾਉਣਾ ਹੈ। ਡਿਜੀਟਲ ਮੁਲਾਂਕਣ ਰਾਹੀਂ ਅੰਕਾਂ ਦੀ ਗਣਨਾ ਵਿੱਚ ਹੋਣ ਵਾਲੀਆਂ ਮਨੁੱਖੀ ਗਲਤੀਆਂ ‘ਤੇ ਨੱਥ ਪਾਈ ਜਾਵੇਗੀ ਅਤੇ ਨਤੀਜੇ ਤਿਆਰ ਕਰਨ ਵਿੱਚ ਲੱਗਣ ਵਾਲਾ ਸਮਾਂ ਵੀ ਕਾਫ਼ੀ ਘੱਟ ਜਾਵੇਗਾ। ਹੁਣ ਅਧਿਆਪਕ 12ਵੀਂ ਦੀਆਂ ਕਾਪੀਆਂ ਪੈੱਨ-ਪੈਨਸਿਲ ਨਾਲ ਨਹੀਂ, ਸਗੋਂ ਕੰਪਿਊਟਰ ਸਕ੍ਰੀਨ ‘ਤੇ ਚੈੱਕ ਕਰਨਗੇ।

ਸਾਫਟਵੇਅਰ ਸੰਭਾਲੇਗਾ ਸਾਰੀ ਜ਼ਿੰਮੇਵਾਰੀ

ਅਕਸਰ ਦੇਖਿਆ ਜਾਂਦਾ ਸੀ ਕਿ ਮੈਨੂਅਲ ਚੈਕਿੰਗ ਦੌਰਾਨ ਕਈ ਵਾਰ ਕੁਝ ਨੰਬਰ ਰਹਿ ਜਾਂਦੇ ਸਨ ਜਾਂ ਜੋੜ ਕਰਨ ਵਿੱਚ ਗਲਤੀ ਹੋ ਜਾਂਦੀ ਸੀ। ਪਰ ਹੁਣ ਅਤਿ-ਆਧੁਨਿਕ ਸਾਫਟਵੇਅਰ ਸਭ ਕੁਝ ਆਪਣੇ ਆਪ ਮੈਨੇਜ ਕਰੇਗਾ। ਇਸ ਨਾਲ ਨਾ ਸਿਰਫ਼ ਨਤੀਜੇ ਜਲਦੀ ਆਉਣਗੇ, ਸਗੋਂ ਪੂਰੀ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਰਹੇਗੀ ਅਤੇ ਗਲਤੀ ਦੀ ਕੋਈ ਗੁੰਜਾਇਸ਼ ਨਹੀਂ ਬਚੇਗੀ।

10ਵੀਂ ਦੇ ਵਿਦਿਆਰਥੀਆਂ ਲਈ ਪੁਰਾਣਾ ਸਿਸਟਮ ਰਹੇਗਾ ਜਾਰੀ

ਹਾਲਾਂਕਿ, 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਫਿਲਹਾਲ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਸਾਲ 2026 ਵਿੱਚ 10ਵੀਂ ਜਮਾਤ ਦੀਆਂ ਉੱਤਰ-ਪੱਤਰੀਆਂ ਦਾ ਮੁਲਾਂਕਣ ਪਹਿਲਾਂ ਵਾਂਗ ਹੀ ਭੌਤਿਕ ਰੂਪ ਵਿੱਚ ਕੀਤਾ ਜਾਵੇਗਾ। ਬੋਰਡ ਨੇ ਡਿਜੀਟਲ ਮੁਲਾਂਕਣ ਦੀ ਸ਼ੁਰੂਆਤ ਫਿਲਹਾਲ ਸਿਰਫ਼ 12ਵੀਂ ਜਮਾਤ ਤੋਂ ਹੀ ਕਰਨ ਦਾ ਫ਼ੈਸਲਾ ਲਿਆ ਹੈ।

ਵਿਦਿਆਰਥੀਆਂ ਨੂੰ ਮਿਲਣਗੇ ਭਰੋਸੇਯੋਗ ਨਤੀਜੇ

CBSE ਨੇ ਦੇਸ਼ ਅਤੇ ਵਿਦੇਸ਼ ਵਿੱਚ ਸਥਿਤ ਆਪਣੇ ਸਾਰੇ ਮਾਨਤਾ ਪ੍ਰਾਪਤ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਇਸ ਬਦਲਾਅ ਬਾਰੇ ਸੂਚਿਤ ਕਰ ਦਿੱਤਾ ਹੈ। ਬੋਰਡ ਦਾ ਕਹਿਣਾ ਹੈ ਕਿ ਨਵੀਂ ਪ੍ਰਣਾਲੀ ਤਹਿਤ ਮੁਲਾਂਕਣ ਨਾਲ ਜੁੜੀ ਪੂਰੀ ਤਾਲਮੇਲ ਪ੍ਰਕਿਰਿਆ ਆਟੋਮੇਟਿਡ ਹੋਵੇਗੀ। ਇਸ ਨਾਲ ਮਨੁੱਖੀ ਦਖਲਅੰਦਾਜ਼ੀ ਘੱਟ ਹੋਵੇਗੀ ਅਤੇ ਨਤੀਜੇ ਤਿਆਰ ਕਰਨ ਦੀ ਵਿਧੀ ਵਧੇਰੇ ਸੁਚਾਰੂ ਹੋ ਜਾਵੇਗੀ। ਇਹ ਕਦਮ ਪ੍ਰੀਖਿਆ ਸੁਧਾਰਾਂ ਦੀ ਦਿਸ਼ਾ ਵਿੱਚ ਇੱਕ ਅਹਿਮ ਪਹਿਲ ਹੈ।

ਸਕੂਲਾਂ ਨੂੰ ਜ਼ਰੂਰੀ ਤਿਆਰੀਆਂ ਦੇ ਨਿਰਦੇਸ਼

OSM ਪ੍ਰਣਾਲੀ ਨੂੰ ਸਫਲਤਾਪੂਰਵਕ ਚਲਾਉਣ ਲਈ ਬੋਰਡ ਨੇ ਸਕੂਲਾਂ ਨੂੰ ਕੁਝ ਖ਼ਾਸ ਪ੍ਰਬੰਧ ਕਰਨ ਲਈ ਕਿਹਾ ਹੈ: ਪਬਲਿਕ ਸਟੈਟਿਕ IP ਵਾਲੀ ਕੰਪਿਊਟਰ ਲੈਬ। Windows 8 ਜਾਂ ਉਸ ਤੋਂ ਉੱਪਰ ਦੇ ਵਰਜਨ ਵਾਲੇ ਕੰਪਿਊਟਰ (ਘੱਟੋ-ਘੱਟ 4 GB RAM)। ਅਪਡੇਟਿਡ ਇੰਟਰਨੈੱਟ ਬ੍ਰਾਊਜ਼ਰ ਅਤੇ Adobe Reader। ਘੱਟੋ-ਘੱਟ 2 Mbps ਦੀ ਸਥਿਰ ਇੰਟਰਨੈੱਟ ਕਨੈਕਟੀਵਿਟੀ ਅਤੇ ਨਿਰੰਤਰ ਬਿਜਲੀ ਸਪਲਾਈ।
Follow Us