ਪੰਜਾਬਦੇਸ਼ਲੋਕਸਭਾ ਚੋਣਾਂ 2024ਵਿਦੇਸ਼ਐਨਆਰਆਈਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਅੱਤਵਾਦੀ ਹਮਲੇ ‘ਚ ਛੁੱਟਿਆ ਸਕੂਲ, ਫਿਰ ਕਸ਼ਮੀਰ ਤੋਂ ਮੋਹਾਲੀ ਪਹੁੰਚੀ… ਹੁਣ 10ਵੀਂ ਦੇ ਅੰਕ ਬਣੇ ਚਰਚਾ ਦਾ ਵਿਸ਼ਾ

ਜੰਮੂ-ਕਸ਼ਮੀਰ ਦੀ ਰਹਿਣ ਵਾਲੀ ਆਈਦਾ ਨੇ ਮੋਹਾਲੀ 'ਚ CBSE 10ਵੀਂ ਦੀ ਪ੍ਰੀਖਿਆ 'ਚ ਟਾਪ ਕੀਤਾ ਹੈ। ਉਸ ਨੇ 98.6 ਫੀਸਦੀ ਅੰਕ ਪ੍ਰਾਪਤ ਕੀਤੇ ਹਨ। ਉਸ ਨੇ ਤਿੰਨ ਵਿਸ਼ਿਆਂ ਵਿੱਚ 100 ਵਿੱਚੋਂ 100 ਅੰਕ ਪ੍ਰਾਪਤ ਕੀਤੇ ਹਨ। ਲੋਕ ਆਈਦਾ ਨੂੰ ਇਸ ਕਾਮਯਾਬੀ 'ਤੇ ਵਧਾਈਆਂ ਦੇ ਰਹੇ ਹਨ, ਪਰ ਉਸ ਨੇ ਕਿਨ੍ਹਾਂ ਮੁਸ਼ਕਲ ਹਾਲਾਤਾਂ 'ਚ ਇਹ ਸਫਲਤਾ ਹਾਸਲ ਕੀਤੀ ਹੈ ਇਹ ਉਹ ਅਤੇ ਉਸ ਦੀ ਮਾਂ ਤੋਂ ਬਿਹਤਰ ਕੋਈ ਨਹੀਂ ਸਮਝ ਸਕਦਾ।

ਅੱਤਵਾਦੀ ਹਮਲੇ ‘ਚ ਛੁੱਟਿਆ ਸਕੂਲ, ਫਿਰ ਕਸ਼ਮੀਰ ਤੋਂ ਮੋਹਾਲੀ ਪਹੁੰਚੀ… ਹੁਣ 10ਵੀਂ ਦੇ ਅੰਕ ਬਣੇ ਚਰਚਾ ਦਾ ਵਿਸ਼ਾ
Follow Us
tv9-punjabi
| Updated On: 15 May 2024 10:56 AM

13 ਮਈ ਨੂੰ ਸੀਬੀਐਸਈ ਯਾਨੀ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਨੇ 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਐਲਾਨੇ ਸਨ। ਦੇਸ਼ ਭਰ ਵਿੱਚੋਂ ਵਿਦਿਆਰਥੀਆਂ ਦੀ ਖੁਸ਼ੀ ਵਿੱਚ ਨੱਚਣ ਦੀਆਂ ਤਸਵੀਰਾਂ ਸਾਹਮਣੇ ਆਈਆਂ। ਇਨ੍ਹਾਂ ‘ਚੋਂ ਕੁਝ ਤਸਵੀਰਾਂ ਕਾਫੀ ਪ੍ਰੇਰਨਾਦਾਇਕ ਸਨ। ਇਨ੍ਹਾਂ ‘ਚੋਂ ਇਕ ਤਸਵੀਰ ਚੰਡੀਗੜ੍ਹ ਦੇ ਟ੍ਰਾਈਸਿਟੀ ਤੋਂ ਸਾਹਮਣੇ ਆਈ ਹੈ, ਜਿਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਇੱਥੇ ਆਈਦਾ ਨਾਂ ਦੀ ਕਸ਼ਮੀਰੀ ਕੁੜੀ ਨੇ 10ਵੀਂ ਜਮਾਤ ਵਿੱਚ ਪੂਰੇ ਮੁਹਾਲੀ ਵਿੱਚੋਂ ਟਾਪ ਕੀਤਾ ਹੈ। ਆਈਦਾ ਜੰਮੂ-ਕਸ਼ਮੀਰ ਦੀ ਰਹਿਣ ਵਾਲੀ ਹੈ। ਉਸਦਾ ਸੁਪਨਾ ਡਾਕਟਰ ਬਣਨ ਦਾ ਹੈ।

ਮਾਮਲਾ ਸਾਲ 2017 ਦਾ ਹੈ। ਉਸ ਸਮੇਂ ਆਈਦਾ ਜੰਮੂ-ਕਸ਼ਮੀਰ ਦੇ ਡੀਪੀਐਸ ਸਕੂਲ ਵਿੱਚ ਪੜ੍ਹਦੀ ਸੀ। ਦਹਿਸ਼ਤਗਰਦ ਛੁੱਟੀ ਵਾਲੇ ਦਿਨ ਡੀਪੀਐਸ ਸਕੂਲ ਵਿੱਚ ਦਾਖ਼ਲ ਹੋਏ ਸਨ। ਉਨ੍ਹਾਂ ਦਾ ਸੁਰੱਖਿਆ ਬਲਾਂ ਨਾਲ ਮੁਕਾਬਲਾ ਹੋਇਆ। ਕਈ ਦਿਨਾਂ ਤੱਕ ਚੱਲੇ ਮੁਕਾਬਲੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਨੂੰ ਮਾਰ ਦਿੱਤਾ। ਹਾਲਾਂਕਿ, ਬੱਚਿਆਂ ਦੇ ਅੰਦਰ ਡਰ ਦੀ ਭਾਵਨਾ ਵੱਸ ਗਈ। ਕਈ ਬੱਚਿਆਂ ਦੇ ਮਾਪੇ ਉਨ੍ਹਾਂ ਨੂੰ ਸਕੂਲ ਭੇਜਣ ਤੋਂ ਡਰ ਗਏ। ਆਈਦਾ ਵੀ ਇਸ ਵਿਚ ਸੀ। ਆਈਦਾ 100 ਦਿਨ ਆਪਣੇ ਘਰ ਬੈਠੀ ਰਹੀ। ਉਸ ਦੇ ਮਾਤਾ-ਪਿਤਾ ਨੇ ਸੋਚਿਆ ਕਿ ਜੇਕਰ ਇਹ ਸਥਿਤੀ ਜਾਰੀ ਰਹੀ ਤਾਂ ਉਸ ਦਾ ਡਾਕਟਰ ਬਣਨ ਦਾ ਸੁਪਨਾ ਪੂਰਾ ਨਹੀਂ ਹੋਵੇਗਾ।

3 ਵਿਸ਼ਿਆਂ ਵਿੱਚ 100 ਵਿੱਚੋਂ 100 ਅੰਕ ਪ੍ਰਾਪਤ ਕੀਤੇ

ਆਈਦਾ ਦੇ ਪਿਤਾ ਇੱਕ ਬੈਂਕ ਮੈਨੇਜਰ ਹਨ, ਜਦੋਂ ਕਿ ਉਸਦੀ ਮਾਂ ਉਸਰਾ ਸਕੂਲ ਵਿੱਚ ਅਧਿਆਪਕ ਸੀ। ਆਈਦਾ ਦੀ ਵੱਡੀ ਭੈਣ ਉਸ ਸਮੇਂ 12ਵੀਂ ਜਮਾਤ ਵਿੱਚ ਪੜ੍ਹਦੀ ਸੀ। ਕੁਝ ਸਮੇਂ ਬਾਅਦ ਆਈਦਾ ਦੀ ਮਾਂ ਬੱਚਿਆਂ ਨਾਲ ਮੋਹਾਲੀ ਟ੍ਰਾਈਸਿਟੀ ਰਹਿਣ ਆ ਗਈ। ਇਸ ਵਾਰ ਆਈਦਾ ਨੇ ਸੀਬੀਐਸਈ 10ਵੀਂ ਬੋਰਡ ਦੀ ਪ੍ਰੀਖਿਆ ਦਿੱਤੀ। ਹੁਣ ਜਦੋਂ ਨਤੀਜਾ ਆਇਆ ਤਾਂ ਆਈਦਾ ਨੇ ਪੂਰੇ ਮੋਹਾਲੀ ‘ਚ ਟਾਪ ਕੀਤਾ। ਆਈਦਾ ਨੇ ਗਣਿਤ, ਵਿਗਿਆਨ ਅਤੇ ਇਨਫੋਰਮੇਸ਼ ਵਿੱਚ 100 ਵਿੱਚੋਂ 100 ਅੰਕ ਪ੍ਰਾਪਤ ਕੀਤੇ ਹਨ। ਆਈਦਾ ਨੇ ਆਪਣੀ ਸਫਲਤਾ ਦਾ ਰਾਜ਼ ਸਖਤ ਮਿਹਨਤ ਅਤੇ ਸਬਰ ਨੂੰ ਦੱਸਿਆ ਹੈ।

ਆਈਦਾ ਨੇ ਕਿਹਾ ਕਿ ਜਦੋਂ ਤੁਸੀਂ ਸਖਤ ਮਿਹਨਤ ਕਰਦੇ ਹੋ ਤਾਂ ਤੁਹਾਨੂੰ ਸਫਲਤਾ ਜ਼ਰੂਰ ਮਿਲਦੀ ਹੈ। ਦਿ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਪ੍ਰਿੰਸੀਪਲ ਹਿਨਾ ਸ਼ਰਮਾ ਨੇ ਕਿਹਾ ਕਿ ਆਈਦਾ ਦੀ ਸਫ਼ਲਤਾ ਵਿੱਚ ਸਕੂਲ, ਫੈਕਲਟੀ ਅਤੇ ਮਾਪਿਆਂ ਦੀਆਂ ਕੋਸ਼ਿਸ਼ਾਂ ਨੂੰ ਸਾਫ਼ ਦੇਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਆਸ ਹੈ ਕਿ ਆਈਦਾ ਸਮਾਜ ਲਈ ਅਹਿਮ ਯੋਗਦਾਨ ਪਾਵੇਗੀ।

ਡਾਕਟਰ ਬਣਨਾ ਚਾਹੁੰਦੀ ਹੈ ਆਈਦਾ

ਆਈਦਾ ਨੇ ਕਿਹਾ ਕਿ ਉਸਦਾ ਸੁਪਨਾ ਡਾਕਟਰ ਬਣਨ ਦਾ ਹੈ। ਉਹ ਡਾਕਟਰ ਕਿਉਂ ਬਣਨਾ ਚਾਹੁੰਦੀ ਹੈ, ਇਸ ਬਾਰੇ ਆਈਦਾ ਨੇ ਕਿਹਾ ਕਿ ਜਦੋਂ ਤੁਸੀਂ ਕਿਸੇ ਵਿਅਕਤੀ ਨੂੰ ਬਚਾਉਂਦੇ ਹੋ ਤਾਂ ਤੁਸੀਂ ਮਨੁੱਖਤਾ ਨੂੰ ਬਚਾਉਂਦੇ ਹੋ ਅਤੇ ਇਸ ਟੀਚੇ ਨਾਲ ਮੈਂ ਲੋਕਾਂ ਦੀ ਸੇਵਾ ਕਰਨਾ ਚਾਹੁੰਦੀ ਹਾਂ। ਇਸ ਕਾਰਨ ਉਹ ਡਾਕਟਰ ਬਣਨਾ ਚਾਹੁੰਦੀ ਹੈ। ਆਈਦਾ ਦੇ ਹੀ ਸਕੂਲ ਵਿੱਚ ਪੜ੍ਹਦੇ ਆਰੁਸ਼ ਧੀਮਾਨ ਨੇ 98.4 ਫੀਸਦੀ ਅਤੇ ਵਰਿਸ਼ਠੀ ਗਰਗ ਨੇ 98 ਫੀਸਦੀ ਅੰਕ ਪ੍ਰਾਪਤ ਕੀਤੇ ਹਨ। ਸਕੂਲ ਦੇ 68 ਬੱਚਿਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਵਿੱਚੋਂ ਸੱਤ ਬੱਚਿਆਂ ਨੇ 95 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। ਜਦੋਂ ਕਿ 17 ਬੱਚਿਆਂ ਨੇ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ।

Lokshabha Elections 2024: ਆਪ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਦਾ ਡੋਰ ਟੂ ਡੋਰ ਪ੍ਰਚਾਰ
Lokshabha Elections 2024: ਆਪ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਦਾ ਡੋਰ ਟੂ ਡੋਰ ਪ੍ਰਚਾਰ...
Lok Sabha Elections 2024 phase-6: ਵੋਟਿੰਗ ਤੋਂ ਬਾਅਦ ਪ੍ਰਿਅੰਕਾ ਗਾਂਧੀ ਨੇ ਭਾਰਤ ਗਠਜੋੜ ਦੀ ਜਿੱਤ ਦਾ ਕੀਤਾ ਦਾਅਵਾ
Lok Sabha Elections 2024 phase-6: ਵੋਟਿੰਗ ਤੋਂ ਬਾਅਦ ਪ੍ਰਿਅੰਕਾ ਗਾਂਧੀ ਨੇ ਭਾਰਤ ਗਠਜੋੜ ਦੀ ਜਿੱਤ ਦਾ ਕੀਤਾ ਦਾਅਵਾ...
6th Phase Voting: ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਪਤਨੀ ਨਾਲ ਭੁਗਤਾਈ ਵੋਟ
6th Phase Voting: ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਪਤਨੀ ਨਾਲ ਭੁਗਤਾਈ ਵੋਟ...
ਵੋਟ ਪਾਉਣ ਪਹੁੰਚਿਆ ਗਾਂਧੀ ਪਰਿਵਾਰ, ਮਾਂ ਸੋਨੀਆ ਨਾਲ ਸੈਲਫੀ ਲੈਂਦੇ ਨਜ਼ਰ ਆਏ ਰਾਹੁਲ, ਪ੍ਰਿਅੰਕਾ ਨੇ ਪਾਈ ਵੋਟ
ਵੋਟ ਪਾਉਣ ਪਹੁੰਚਿਆ ਗਾਂਧੀ ਪਰਿਵਾਰ, ਮਾਂ ਸੋਨੀਆ ਨਾਲ ਸੈਲਫੀ ਲੈਂਦੇ ਨਜ਼ਰ ਆਏ ਰਾਹੁਲ, ਪ੍ਰਿਅੰਕਾ ਨੇ ਪਾਈ ਵੋਟ...
6th Phase Voting: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਰਿਵਾਰ ਮਸੇਤ ਭੁਗਤਾਈ ਵੋਟ
6th Phase Voting: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਰਿਵਾਰ ਮਸੇਤ ਭੁਗਤਾਈ ਵੋਟ...
PM ਮੋਦੀ ਦੀ ਗੁਰਦਾਸਪੁਰ ਰੈਲੀ, ਵਿਰੋਧੀਆਂ ਦੇ ਸਾਧੇ ਤਿੱਖੇ ਨਿਸ਼ਾਨੇ, VIDEO
PM ਮੋਦੀ ਦੀ ਗੁਰਦਾਸਪੁਰ ਰੈਲੀ, ਵਿਰੋਧੀਆਂ ਦੇ ਸਾਧੇ ਤਿੱਖੇ ਨਿਸ਼ਾਨੇ, VIDEO...
PM ਮੋਦੀ ਦਾ ਕਾਂਗਰਸ 'ਤੇ ਵੱਡਾ ਹਮਲਾ - ਮੋਦੀ ਹੁੰਦਾ ਤਾਂ ਕਰਤਾਰਪੁਰ ਸਾਹਿਬ ਲੈ ਕੇ ਰਹਿੰਦਾ
PM ਮੋਦੀ ਦਾ ਕਾਂਗਰਸ 'ਤੇ ਵੱਡਾ ਹਮਲਾ - ਮੋਦੀ ਹੁੰਦਾ ਤਾਂ ਕਰਤਾਰਪੁਰ ਸਾਹਿਬ ਲੈ ਕੇ ਰਹਿੰਦਾ...
ਸ਼ੰਭੂ ਬਾਰਡਰ ਤੋਂ ਵਾਪਸ ਆਉਂਦੇ ਸਮੇਂ ਪਲਟ ਗਈ ਕਿਸਾਨਾਂ ਦੀ ਬੱਸ, 32 ਕਿਸਾਨ ਗੰਭੀਰ ਜ਼ਖਮੀ, ਜਾਣੋ ਮਾਮਲਾ
ਸ਼ੰਭੂ ਬਾਰਡਰ ਤੋਂ ਵਾਪਸ ਆਉਂਦੇ ਸਮੇਂ ਪਲਟ ਗਈ ਕਿਸਾਨਾਂ ਦੀ ਬੱਸ, 32 ਕਿਸਾਨ ਗੰਭੀਰ ਜ਼ਖਮੀ, ਜਾਣੋ ਮਾਮਲਾ...
Punjab Loksabha Election: ਬੀਜੇਪੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦਾ ਵੱਡਾ ਦਾਅਵਾ, ਕਿਹਾ - ਲੋਕ ਚਾਹੁੰਦੇ ਹਨ ਬਦਲਾਅ
Punjab Loksabha Election: ਬੀਜੇਪੀ ਦੇ ਸੂਬਾ ਪ੍ਰਧਾਨ  ਸੁਨੀਲ ਜਾਖੜ ਦਾ ਵੱਡਾ ਦਾਅਵਾ, ਕਿਹਾ - ਲੋਕ ਚਾਹੁੰਦੇ ਹਨ ਬਦਲਾਅ...
Lok Sabha Elections: ਪਟਿਆਲਾ 'ਚ ਜਨਤਾ ਕਿਸ ਨੂੰ ਦੇਵੇਗੀ ਸਮਰਥਨ? ਕੌਣ ਜਿੱਤੇਗਾ ਤੇ ਕੌਣ ਹਾਰੇਗਾ?
Lok Sabha Elections: ਪਟਿਆਲਾ 'ਚ ਜਨਤਾ ਕਿਸ ਨੂੰ ਦੇਵੇਗੀ ਸਮਰਥਨ? ਕੌਣ ਜਿੱਤੇਗਾ ਤੇ ਕੌਣ ਹਾਰੇਗਾ?...
Election 2024: 'ਦੇਸ਼ ਅਤੇ ਸੰਵਿਧਾਨ ਦੀ ਸੁਰੱਖਿਆ ਲਈ AAP ਨੂੰ ਪਾਓ ਵੋਟ'...ਦੱਖਣੀ ਦਿੱਲੀ 'ਚ ਰਾਘਵ ਚੱਢਾ ਦਾ ਚੋਣ ਪ੍ਰਚਾਰ
Election 2024: 'ਦੇਸ਼ ਅਤੇ ਸੰਵਿਧਾਨ ਦੀ ਸੁਰੱਖਿਆ ਲਈ AAP ਨੂੰ ਪਾਓ ਵੋਟ'...ਦੱਖਣੀ ਦਿੱਲੀ 'ਚ ਰਾਘਵ ਚੱਢਾ ਦਾ ਚੋਣ ਪ੍ਰਚਾਰ...
Lok Sabha Elections: ਛੇਵੇਂ ਪੜਾਅ ਲਈ ਚੋਣ ਪ੍ਰਚਾਰ ਅੱਜ ਰੁਕੇਗਾ, 25 ਮਈ ਨੂੰ ਪੈਣਗੀਆਂ ਵੋਟਾਂ
Lok Sabha Elections: ਛੇਵੇਂ ਪੜਾਅ ਲਈ ਚੋਣ ਪ੍ਰਚਾਰ ਅੱਜ ਰੁਕੇਗਾ, 25 ਮਈ ਨੂੰ ਪੈਣਗੀਆਂ ਵੋਟਾਂ...
Jammu Kashmir: ਜੰਮੂ 'ਚ ਅੱਤ ਦੀ ਗਰਮੀ ਦਾ ਕਹਿਰ, ਟੁੱਟਿਆ ਰਿਕਾਰਡ... 43 ਡਿਗਰੀ ਤੱਕ ਪਹੁੰਚਿਆ ਪਾਰਾ
Jammu Kashmir: ਜੰਮੂ 'ਚ ਅੱਤ ਦੀ ਗਰਮੀ ਦਾ ਕਹਿਰ,  ਟੁੱਟਿਆ ਰਿਕਾਰਡ...  43 ਡਿਗਰੀ ਤੱਕ ਪਹੁੰਚਿਆ ਪਾਰਾ...
ਹਰਿਆਣਾ ਦੇ ਵਪਾਰੀ ਨੂੰ ਕੀਤਾ ਅਗਵਾ, ਕਈ ਸ਼ਹਿਰਾਂ 'ਚ ਘੁੰਮਾਇਆ, ਕਾਰ ਦਾ ਟਾਇਰ ਫਟਣ 'ਤੇ ਭੱਜ ਗਏ ਬਦਮਾਸ਼
ਹਰਿਆਣਾ ਦੇ ਵਪਾਰੀ ਨੂੰ ਕੀਤਾ ਅਗਵਾ, ਕਈ ਸ਼ਹਿਰਾਂ 'ਚ ਘੁੰਮਾਇਆ, ਕਾਰ ਦਾ ਟਾਇਰ ਫਟਣ 'ਤੇ ਭੱਜ ਗਏ ਬਦਮਾਸ਼...
Stories