ਦੁਕਾਨਦਾਰਾਂ ਨੂੰ ਨਹੀਂ ਲਿਖਣਾ ਹੋਵੇਗਾ ਨਾਂ, ਜਾਰੀ ਰਹੇਗਾ ਸੁਪਰੀਮ ਕੋਰਟ ਦਾ ਅੰਤਰਿਮ ਆਦੇਸ਼

26-07- 2024

TV9 Punjabi

Author: Isha Sharma

ਯੂਪੀ ਵਿੱਚ ਕਾਂਵੜ ਯਾਤਰਾ ਰੂਟ ‘ਤੇ ਦੁਕਾਨਾਂ, ਢਾਬਿਆਂ ਅਤੇ ਠੇਲਿਆਂ ‘ਤੇ ਨੇਮ ਪਲੇਟ ਲਗਾਉਣ ‘ਤੇ ਸੁਪਰੀਮ ਕੋਰਟ ਦੀ ਪਾਬੰਦੀ ਬਰਕਰਾਰ ਰਹੇਗੀ। 

ਨੇਮ ਪਲੇਟ 

ਸੁਪਰੀਮ ਕੋਰਟ ਨੇ ਇਸ ਮਾਮਲੇ ‘ਚ ਉੱਤਰਾਖੰਡ ਅਤੇ ਮੱਧ ਪ੍ਰਦੇਸ਼ ਸਰਕਾਰਾਂ ਨੂੰ ਜਵਾਬ ਦਾਖ਼ਲ ਕਰਨ ਲਈ 2 ਹਫ਼ਤਿਆਂ ਦਾ ਸਮਾਂ ਦਿੱਤਾ ਹੈ।

ਜਵਾਬ ਦਾਖ਼ਲ

ਇਸ ਤੋਂ ਬਾਅਦ ਪਟੀਸ਼ਨਰ ਨੂੰ ਜਵਾਬ ਦੇਣ ਲਈ ਇੱਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਹੈ। ਇਸ ਲਈ ਹੁਣ ਤਿੰਨ ਹਫ਼ਤਿਆਂ ਬਾਅਦ ਸੁਣਵਾਈ ਹੋਵੇਗੀ। ਉਦੋਂ ਤੱਕ ਸੁਪਰੀਮ ਕੋਰਟ ਦਾ ਅੰਤਰਿਮ ਹੁਕਮ ਜਾਰੀ ਰਹੇਗਾ।

ਪਟੀਸ਼ਨਰ ਨੂੰ ਜਵਾਬ

//images.tv9punjabi.comwp-content/uploads/2023/07/Kawar-yatra.mp4"/>

ਦਰਅਸਲ, ਯੂਪੀ ਸਰਕਾਰ ਨੇ ਨੇਮ ਪਲੇਟ ਆਰਡਰ ਵਿਰੁੱਧ ਦਾਇਰ ਪਟੀਸ਼ਨ ਦਾ ਵਿਰੋਧ ਕੀਤਾ ਸੀ ਅਤੇ ਅਦਾਲਤ ਨੂੰ ਪਟੀਸ਼ਨਾਂ ਨੂੰ ਖਾਰਜ ਕਰਨ ਦੀ ਅਪੀਲ ਕੀਤੀ ਸੀ।

ਖਾਰਜ ਕਰਨ ਦੀ ਅਪੀਲ 

ਐਸੋਸੀਏਸ਼ਨ ਫਾਰ ਪ੍ਰੋਟੈਕਸ਼ਨ ਆਫ ਸਿਵਿਲ ਰਾਈਟਸ ਨਾਮ ਦੀ ਇੱਕ ਐਨਜੀਓ ਨੇ ਯੂਪੀ ਸਰਕਾਰ ਦੇ ਹੁਕਮਾਂ ਖ਼ਿਲਾਫ਼ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ਤੇ ਅਦਾਲਤ ਨੇ 22 ਜੁਲਾਈ ਨੂੰ ਸੁਣਵਾਈ ਕਰਦਿਆਂ ਅੰਤਰਿਮ ਰੋਕ ਲਗਾ ਦਿੱਤੀ ਸੀ।

22 ਜੁਲਾਈ ਨੂੰ SC ਨੇ ਲਗਾਈ ਸੀ ਰੋਕ

ਸੁਪਰੀਮ ਕੋਰਟ ਨੇ ਆਪਣੇ ਅੰਤਰਿਮ ਹੁਕਮ ਵਿੱਚ ਕਿਹਾ ਸੀ ਕਿ ਦੁਕਾਨਦਾਰਾਂ ਨੂੰ ਆਪਣੀ ਪਛਾਣ ਦੱਸਣ ਦੀ ਲੋੜ ਨਹੀਂ ਹੋਵੇਗੀ। ਕੇਵਲ ਭੋਜਨ ਦੀਆਂ ਕਿਸਮਾਂ ਦਾ ਜ਼ਿਕਰ ਕਰਨਾ ਹੈ। 

ਪਛਾਣ ਦੱਸਣ ਦੀ ਲੋੜ ਨਹੀਂ

ਸਾਵਣ ਦੇ ਸੋਮਵਾਰ ਨੂੰ ਭੋਲੋਨਾਥ ਨੂੰ ਚੜ੍ਹਾਓ ਇਹ 5 ਚੀਜ਼ਾਂ, ਹਮੇਸ਼ਾ ਭਰੀ ਰਹੇਗੀ ਤਿਜੋਰੀ!