ਬਾਬਾ ਫਰੀਦ ਯੂਨੀਵਰਸਿਟੀ ਨੇ ਮੈਡੀਕਲ ਅਫਸਰਾਂ ਦੀ ਭਰਤੀ ਦੇ ਨਤੀਜੇ ਕੀਤੇ ਜਾਰੀ, 3700 ਤੋਂ ਵੱਧ ਉਮੀਦਵਾਰ ਪਾਸ

sukhjinder-sahota-faridkot
Published: 

12 Jun 2025 18:54 PM

ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਨੇ ਮੈਡੀਕਲ ਅਫਸਰਾਂ ਦੀ ਭਰਤੀ ਦੇ ਨਤੀਜੇ ਐਲਾਨੇ ਹਨ। ਜਿਸ ਵਿੱਚ 3700 ਵੱਧ ਉਮੀਦਵਾਰ ਪਾਸ ਹੋਏ ਹਨ। ਪੰਜਾਬ ਸਿਹਤ ਵਿਭਾਗ ਵੱਲੋਂ ਨਿਰਧਾਰਤ ਮਾਪਦੰਡਾਂ ਅਨੁਸਾਰ, 33% ਜਾਂ ਇਸ ਤੋਂ ਵੱਧ ਅੰਕ ਹਾਸਲ ਕਰਨ ਵਾਲੇ ਉਮੀਦਵਾਰ ਪਾਸ ਐਲਾਨੇ ਗਏ।

ਬਾਬਾ ਫਰੀਦ ਯੂਨੀਵਰਸਿਟੀ ਨੇ ਮੈਡੀਕਲ ਅਫਸਰਾਂ ਦੀ ਭਰਤੀ ਦੇ ਨਤੀਜੇ ਕੀਤੇ ਜਾਰੀ, 3700 ਤੋਂ ਵੱਧ ਉਮੀਦਵਾਰ ਪਾਸ
Follow Us On

ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ (BFUHS), ਫਰੀਦਕੋਟ ਵੱਲੋਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਹੇਠ ਮੈਡੀਕਲ ਅਫਸਰ (ਜਨਰਲ) ਦੀ ਭਰਤੀ ਲਈ ਲਿਖਤੀ ਪ੍ਰੀਖਿਆ ਦੇ ਨਤੀਜੇ ਜਾਰੀ ਕਰ ਦਿੱਤੇ ਗਏ ਹਨ। ਇਹ ਭਰਤੀ ਮੁਹਿੰਮ 22 ਅਪ੍ਰੈਲ 2025 ਨੂੰ ਜਾਰੀ ਸਰਕਾਰੀ ਮੈਮੋ ਦੇ ਅਧਾਰ ‘ਤੇ ਸ਼ੁਰੂ ਕੀਤੀ ਗਈ ਸੀ।

22 ਮਈ ਨੂੰ ਕਰਵਾਈ ਗਈ ਸੀ ਪ੍ਰੀਖਿਆ

ਯੂਨੀਵਰਸਿਟੀ ਨੇ ਆਨਲਾਈਨ ਅਰਜ਼ੀਆਂ 25 ਅਪ੍ਰੈਲ ਤੋਂ 15 ਮਈ 2025 ਤੱਕ ਮੰਗੀਆਂ ਸਨ। ਡਾਇਰੈਕਟਰ ਹੈਲਥ ਸਰਵਿਸਿਜ਼ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ, ਆਖਰੀ ਮਿਤੀ ਨੂੰ ਵਧਾ ਕੇ 22 ਮਈ 2025 ਕਰ ਦਿੱਤਾ ਗਿਆ ਸੀ ਅਤੇ ਇਸ ਸੰਬੰਧੀ ਜਾਣਕਾਰੀ ਅਖ਼ਬਾਰਾਂ ਅਤੇ ਵੈਬਸਾਈਟ ਰਾਹੀਂ ਜਨਤਕ ਕੀਤੀ ਗਈ ਸੀ।

ਪਾਰਦਰਸ਼ੀ ਢੰਗ ਨਾਲ ਕਰਵਾਈ ਗਈ ਪ੍ਰੀਖਿਆ

ਲਿਖਤੀ ਪ੍ਰੀਖਿਆ 3 ਜੂਨ 2025 ਨੂੰ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਪੰਜਾਬ ਦੇ 16 ਕੇਂਦਰਾਂ ‘ਤੇ ਹੋਈ, ਜਿਵੇਂ ਕਿ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਮੋਹਾਲੀ, ਸੰਗਰੂਰ ਅਤੇ ਫਰੀਦਕੋਟ। ਪ੍ਰੀਖਿਆ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਸੁਚੱਜੇ ਢੰਗ ਨਾਲ ਕਰਵਾਇਆ ਗਿਆ।

3802 ਉਮੀਦਵਾਰ ਪ੍ਰੀਖਿਆ ਵਿੱਚ ਹੋਏ ਸਨ ਹਾਜ਼ਰ

ਕੁੱਲ 4349 ਉਮੀਦਵਾਰਾਂ ਨੇ ਫੀਸ ਜਮ੍ਹਾਂ ਕਰਵਾਈ, ਜਿਨ੍ਹਾਂ ਵਿੱਚੋਂ ਲਗਭਗ 3802 ਉਮੀਦਵਾਰ ਪ੍ਰੀਖਿਆ ਵਿੱਚ ਹਾਜ਼ਰ ਹੋਏ, ਜਦਕਿ 547 ਗੈਰਹਾਜ਼ਰ ਰਹੇ। ਪੰਜਾਬ ਸਿਹਤ ਵਿਭਾਗ ਵੱਲੋਂ ਨਿਰਧਾਰਤ ਮਾਪਦੰਡਾਂ ਅਨੁਸਾਰ, 33% ਜਾਂ ਇਸ ਤੋਂ ਵੱਧ ਅੰਕ ਹਾਸਲ ਕਰਨ ਵਾਲੇ ਉਮੀਦਵਾਰ ਪਾਸ ਐਲਾਨੇ ਗਏ। ਕੁੱਲ 3754 ਉਮੀਦਵਾਰ ਪ੍ਰੀਖਿਆ ਵਿੱਚ ਕਾਮਯਾਬ ਰਹੇ।

ਉਮੀਦਵਾਰ ਆਪਣਾ ਇਤਰਾਜ਼ ਕਰਵਾ ਸਕਦੇ ਹਨ ਦਰਜ਼

ਪਾਰਦਰਸ਼ਿਤਾ ਨੂੰ ਬਣਾਏ ਰੱਖਣ ਲਈ, ਯੂਨੀਵਰਸਿਟੀ ਨੇ ਪ੍ਰੀਖਿਆ ਤੋਂ ਬਾਅਦ ਉੱਤਰ ਕੁੰਜੀ ਵੈਬਸਾਈਟ ‘ਤੇ ਅਪਲੋਡ ਕੀਤੀ ਹੈ। ਜਿਸ ਨਾਲ ਉਮੀਦਵਾਰ ਆਪਣਾ ਇਤਰਾਜ਼ ਦਰਜ਼ ਕਰਵਾ ਸਕਦੇ ਹਨ। ਸਾਰੇ ਸੰਭਾਵੀ ਇਤਰਾਜ਼ਾਂ ਦੀ ਜਾਂਚ ਕਰਨ ਤੋਂ ਬਾਅਦ 12 ਜੂਨ ਨੂੰ ਫਾਇਨਲ ਨਤੀਜਾ ਜਾਰੀ ਕਰ ਦਿੱਤਾ ਜਾਵੇਗਾ। ਜੋ ਹੁਣ ਯੂਨੀਵਰਸਿਟੀ ਦੀ ਵੈਬਸਾਈਟ ‘ਤੇ ਉਪਲਬਧ ਹੈ। ਇਹ ਭਰਤੀ ਮੁਹਿੰਮ ਪੰਜਾਬ ਵਿਚ ਸਰਵਜਨਿਕ ਸਿਹਤ ਸੰਰਚਨਾ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ।

Related Stories