Year Ender 2023: 100 ਰੁਪਏ ਤੋਂ ਵੀ ਸਸਤੇ ਹਨ ਇਹ 5 ਸ਼ੇਅਰ, 2023 ‘ਚ ਭਰ-ਭਰ ਕਰਵਾਈ ਕਮਾਈ

Updated On: 

12 Dec 2023 18:37 PM

Five Shares that Gives Maximum Returns: ਸਾਲ 2023 ਹੁਣ ਆਪਣੇ ਆਖਰੀ ਪੜਾਅ 'ਤੇ ਹੈ। ਇਸ ਸਾਲ ਭਾਰਤ ਦੇ ਸ਼ੇਅਰ ਬਾਜ਼ਾਰ ਨੇ ਕਈ ਰਿਕਾਰਡ ਬਣਾਏ ਹਨ। ਪਰ ਕੀ ਤੁਸੀਂ ਇਨ੍ਹਾਂ 5 ਸ਼ੇਅਰਾਂ ਬਾਰੇ ਜਾਣਦੇ ਹੋ ਜਿਨ੍ਹਾਂ ਦੀ ਕੀਮਤ 100 ਰੁਪਏ ਤੋਂ ਘੱਟ ਹੈ ਅਤੇ ਇਨ੍ਹਾਂ ਸਾਰਿਆਂ ਨੇ ਸ਼ਾਨਦਾਰ ਰਿਟਰਨ ਦਿੱਤਾ ਹੈ।

Year Ender 2023: 100 ਰੁਪਏ ਤੋਂ ਵੀ ਸਸਤੇ ਹਨ ਇਹ 5 ਸ਼ੇਅਰ, 2023 ਚ ਭਰ-ਭਰ ਕਰਵਾਈ ਕਮਾਈ

ਸ਼ੇਅਰ ਬਾਜ਼ਾਰ

Follow Us On

ਸਾਲ 2023 ‘ਚ ਭਾਰਤੀ ਸ਼ੇਅਰ ਬਾਜ਼ਾਰ ਨੇ ਕਈ ਨਵੇਂ ਰਿਕਾਰਡ ਬਣਾਏ ਹਨ। ਬੀਐਸਈ ਸੈਂਸੈਕਸ ਨੇ ਇਸ ਸਾਲ ਪਹਿਲੀ ਵਾਰ 70,000 ਅੰਕ ਦਾ ਅੰਕੜਾ ਪਾਰ ਕੀਤਾ ਹੈ। ਹਿੰਦੀ ਪੱਟੀ ਦੇ 3 ਅਹਿਮ ਰਾਜਾਂ ‘ਚ ਭਾਜਪਾ ਦੀ ਜਿੱਤ ਤੋਂ ਬਾਅਦ ਬਾਜ਼ਾਰ ਹੋਰ ਵੀ ਉਤਸ਼ਾਹਿਤ ਹੈ ਪਰ ਕੀ ਤੁਸੀਂ ਇਨ੍ਹਾਂ 5 ਸ਼ੇਅਰਾਂ ਬਾਰੇ ਜਾਣਦੇ ਹੋ, ਜਿਨ੍ਹਾਂ ਦੀ ਕੀਮਤ ਅਜੇ ਵੀ 100 ਰੁਪਏ ਤੋਂ ਘੱਟ ਹੈ ਅਤੇ ਜਿਨ੍ਹਾਂ ਨੇ 2023 ‘ਚ ਭਾਰੀ ਰਿਟਰਨ ਦਿੱਤਾ ਹੈ।

ਹਾਂ, ਇਹ 5 ਸ਼ੇਅਰ ਪਾਵਰ ਸੈਕਟਰ ਤੋਂ ਲੈ ਕੇ ਇੰਫਰਾਸਟ੍ਰਕਚਰ, ਵਿੱਤ-ਬੈਂਕਿੰਗ ਅਤੇ ਊਰਜਾ ਖੇਤਰ ਤੱਕ ਹਨ। ਹਾਲਾਂਕਿ ਮੰਗਲਵਾਰ ਨੂੰ ਇਨ੍ਹਾਂ ਦੀਆਂ ਕੀਮਤਾਂ ‘ਚ ਨਰਮੀ ਦੇਖਣ ਨੂੰ ਮਿਲੀ ਹੈ, ਪਰ ਜਨਵਰੀ 2023 ਦੀ ਸ਼ੁਰੂਆਤ ਤੋਂ, ਯਾਨੀ ਲਗਭਗ ਇਕ ਸਾਲ ‘ਚ ਉਨ੍ਹਾਂ ਦਾ ਰਿਟਰਨ ਸ਼ਾਨਦਾਰ ਰਿਹਾ ਹੈ।

ਭਰਪੂਰ ਕਮਾਈ ਕਰਵਾਉਣ ਵਾਲੇ ਸ਼ੇਅਰ

ਸ਼ੇਅਰ ਬਾਜ਼ਾਰ ‘ਚ ਇਸ ਸਾਲ 100 ਰੁਪਏ ਤੋਂ ਘੱਟ ਕੀਮਤ ਵਾਲੇ ਇਨ੍ਹਾਂ 5 ਸ਼ੇਅਰਾਂ ਨੇ ਨਿਵੇਸ਼ਕਾਂ ਨੂੰ ਬੰਪਰ ਰਿਟਰਨ ਦਿੱਤਾ ਹੈ।

NHPC Limited: ਮੰਗਲਵਾਰ ਨੂੰ ਇਸ ਜਨਤਕ ਖੇਤਰ ਦੀ ਕੰਪਨੀ ਦੇ ਸ਼ੇਅਰ ਦੀ ਕੀਮਤ 62.30 ਰੁਪਏ ਸੀ। ਸਾਲ ਦੀ ਸ਼ੁਰੂਆਤ ‘ਚ ਇਹ ਸਿਰਫ 40 ਰੁਪਏ ਸੀ। ਇਸ ਤਰ੍ਹਾਂ ਇਸ ਸ਼ੇਅਰ ਨੇ 55.82 ਫੀਸਦੀ ਦਾ ਰਿਟਰਨ ਦਿੱਤਾ ਹੈ।

PNB: ਦੇਸ਼ ਦੇ ਦੂਜੇ ਸਭ ਤੋਂ ਵੱਡੇ ਸਰਕਾਰੀ ਬੈਂਕ PNB (ਪੰਜਾਬ ਨੈਸ਼ਨਲ ਬੈਂਕ) ਨੇ ਵੀ ਇਸ ਸਾਲ ਆਪਣੇ ਨਿਵੇਸ਼ਕਾਂ ਨੂੰ ਚੰਗਾ ਰਿਟਰਨ ਦਿੱਤਾ ਹੈ। ਮੰਗਲਵਾਰ ਨੂੰ ਬੈਂਕ ਦੇ ਸ਼ੇਅਰ 89.25 ਰੁਪਏ ‘ਤੇ ਰਹੇ। ਇਸ ਨੇ ਇੱਕ ਸਾਲ ਵਿੱਚ 56.08% ਦਾ ਰਿਟਰਨ ਦਿੱਤਾ ਹੈ। ਜਨਵਰੀ ‘ਚ ਇਸ ਸ਼ੇਅਰ ਦੀ ਕੀਮਤ ਸਿਰਫ 57.15 ਰੁਪਏ ਸੀ।

Inex Green Energy Service: ਮੰਗਲਵਾਰ ਨੂੰ ਇਸ ਕੰਪਨੀ ਦੇ ਸ਼ੇਅਰ 98.35 ਰੁਪਏ ‘ਤੇ ਵਪਾਰ ਕਰ ਰਹੇ ਹਨ। ਸਾਲ ਦੀ ਸ਼ੁਰੂਆਤ ‘ਚ ਇਸ ਦੀ ਕੀਮਤ 47 ਰੁਪਏ ਸੀ, ਜਿਸ ਦਾ ਮਤਲਬ ਹੈ ਕਿ ਇਸ ਨੇ 111.83 ਫੀਸਦੀ ਦਾ ਰਿਟਰਨ ਦਿੱਤਾ ਹੈ।

Ujjivan Small Finance Bank: ਵਿੱਤ ਖੇਤਰ ਦੇ ਇੱਕ ਹੋਰ ਸ਼ੇਅਰ ਨੇ ਇੱਕ ਸਾਲ ਵਿੱਚ 100% ਰਿਟਰਨ ਦਿੱਤਾ ਹੈ। ਇਸ ਸਾਲ ਦੀ ਸ਼ੁਰੂਆਤ ‘ਚ ਇਸ ਦੀ ਕੀਮਤ 29 ਰੁਪਏ ਸੀ ਅਤੇ ਹੁਣ ਇਹ 59.95 ਰੁਪਏ ਹੈ।

IRFC: ਰੇਲਵੇ ਸੈਕਟਰ ਦੀ ਇਸ ਕੰਪਨੀ ਦਾ ਸ਼ੇਅਰ ਸਾਲ ਦੀ ਸ਼ੁਰੂਆਤ ਵਿੱਚ 32.90 ਰੁਪਏ ਸੀ। ਮੰਗਲਵਾਰ ਨੂੰ ਇਹ 83.75 ਰੁਪਏ ‘ਤੇ ਕਾਰੋਬਾਰ ਕਰ ਰਿਹਾ ਹੈ। ਇਸ ਤਰ੍ਹਾਂ ਇਸ ਦਾ ਰਿਟਰਨ 154.71% ਰਿਹਾ ਹੈ।