2047 ਤੱਕ ਭਾਰਤ ਦੇ ਹਰ ਵਿਅਕਤੀ ਦੀ ਆਮਦਨ ‘ਚ ਹੋਵੇਗਾ 10 ਗੁਣਾ ਵਾਧਾ, ਨੀਤੀ ਆਯੋਗ ਨੇ ਤਿਆਰ ਕੀਤਾ ਪਲਾਨ
ਭਾਰਤ ਦੀ ਆਰਥਿਕਤਾ ਤੇਜ਼ੀ ਨਾਲ ਵਧ ਰਹੀ ਹੈ। ਅਜਿਹੇ ਵਿੱਚ ਪ੍ਰਧਾਨ ਮੰਤਰੀ ਮੋਦੀ ਅਤੇ ਨੀਤੀ ਆਯੋਗ ਨੇ ਸਾਲ 2047 ਤੱਕ ਭਾਰਤ ਨੂੰ ਇੱਕ ਵਿਕਸਤ ਦੇਸ਼ ਬਣਾਉਣ ਦਾ ਟੀਚਾ ਰੱਖਿਆ ਹੈ। ਜਿਸ ਲਈ ਕਮਿਸ਼ਨ ਇੱਕ ਵਿਜ਼ਨ ਡਾਕੂਮੈਂਟ ਤਿਆਰ ਕਰ ਰਿਹਾ ਹੈ। ਜਿਸ ਮੁਤਾਬਕ ਭਾਰਤ ਦੀ ਜੀਡੀਪੀ 30 ਟ੍ਰਿਲੀਅਨ ਡਾਲਰ ਤੱਕ ਪਹੁੰਚਣ ਦਾ ਅਨੁਮਾਨ ਹੈ। ਇਸ ਦਾ ਸਿੱਧਾ ਮਤਲਤਬ ਹੈ ਕੀ ਹਰ ਵਿਅਕਤੀ ਦੀ ਆਮਦਨ 'ਚ 10 ਗੁਣਾ ਵਾਖਾ ਹੋਵੇਗਾ।
ਭਾਰਤੀ ਅਰਥਵਿਵਸਥਾ (Indian Economy) ਤੇਜ਼ੀ ਨਾਲ ਵਧ ਰਹੀ ਹੈ ਅਤੇ ਇਸ ਦਾ ਨਾਂਅ ਭਵਿੱਖ ‘ਚ ਵੱਡੇ ਵਿਕਸਤ ਦੇਸ਼ਾਂ ਵਿੱਚ ਲਿਆ ਜਾ ਸਕਦਾ ਹੈ। ਕਈ ਮਾਹਿਰਾਂ ਅਨੁਸਾਰ ਭਾਰਤ ਜਲਦੀ ਹੀ ਆਰਥਿਕ ਮੋਰਚੇ ‘ਤੇ ਦੁਨੀਆ ਭਰ ‘ਚ ਆਪਣਾ ਝੰਡਾ ਲਹਿਰਾ ਸਕਦਾ ਹੈ। ਅਜਿਹੇ ‘ਚ ਉਹ ਸਮਾਂ ਦੂਰ ਨਹੀਂ ਜਦੋਂ ਦੇਸ਼ 30 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਦਾ ਜਸ਼ਨ ਮਨਾ ਰਿਹਾ ਹੋਵੇਗਾ। ਨੀਤੀ ਆਯੋਗ ਦੇ ਅਨੁਸਾਰ, ਭਾਰਤ ਨੂੰ ਸਾਲ 2047 ਤੱਕ 30 ਟ੍ਰਿਲੀਅਨ ਡਾਲਰ ਦੀ ਆਰਥਿਕਤਾ ਦਾ ਟੀਚਾ ਹਾਸਲ ਕਰਨ ਦੀ ਉਮੀਦ ਹੈ।
ਵਰਤਮਾਨ ਵਿੱਚ ਭਾਰਤ 3.7 ਟ੍ਰਿਲੀਅਨ ਡਾਲਰ ਦੀ ਜੀਡੀਪੀ ਦੇ ਨਾਲ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਵਿੱਚ ਸ਼ਾਮਲ ਹੈ। 2030 ਤੱਕ ਭਾਰਤ (India) ਜਾਪਾਨ ਅਤੇ ਜਰਮਨੀ ਨੂੰ ਪਛਾੜਦੇ ਹੋਏ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ। ਰੇਟਿੰਗ ਏਜੰਸੀ S&P ਦੇ ਅਨੁਸਾਰ, ਭਾਰਤ ਦੀ ਜੀਡੀਪੀ 2030 ਤੱਕ $7.3 ਟ੍ਰਿਲੀਅਨ ਤੱਕ ਪਹੁੰਚ ਜਾਵੇਗੀ। ਇਸ ਦੇ ਨਾਲ ਹੀ ਨੀਤੀ ਆਯੋਗ ਭਾਰਤ ਨੂੰ 2047 ਤੱਕ ਲਗਭਗ 30 ਟ੍ਰਿਲੀਅਨ ਡਾਲਰ ਦੀ ਵਿਕਸਤ ਅਰਥਵਿਵਸਥਾ ਬਣਾਉਣ ਲਈ ਇੱਕ ਵਿਜ਼ਨ ਦਸਤਾਵੇਜ਼ ਤਿਆਰ ਕਰ ਰਿਹਾ ਹੈ।
30 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣੇਗਾ ਭਾਰਤ
ਨੀਤੀ ਆਯੋਗ ਦੇ ਸੀਈਓ ਬੀਵੀਆਰ ਸੁਬਰਾਮਨੀਅਮ ਨੇ ਹਾਲ ਹੀ ਵਿੱਚ ਕਿਹਾ ਹੈ ਕਿ ਭਾਰਤ ਨੂੰ 2047 ਤੱਕ ਲਗਭਗ 30 ਟ੍ਰਿਲੀਅਨ ਡਾਲਰ ਦੀ ਵਿਕਸਤ ਅਰਥਵਿਵਸਥਾ ਬਣਾਉਣ ਲਈ ਇੱਕ ਵਿਜ਼ਨ ਦਸਤਾਵੇਜ਼ ਤਿਆਰ ਕੀਤਾ ਜਾ ਰਿਹਾ ਹੈ। ਵਿਜ਼ਨ ਇੰਡੀਆ 2047 ਦਾ ਖਰੜਾ ਦਸੰਬਰ 2023 ਤੱਕ ਤਿਆਰ ਹੋ ਜਾਵੇਗਾ ਅਤੇ ਅਗਲੇ ਤਿੰਨ ਮਹੀਨਿਆਂ ਵਿੱਚ ਪੇਸ਼ ਕੀਤਾ ਜਾਵੇਗਾ। ਜਿਸ ਤੋਂ ਬਾਅਦ ਤੇਜ਼ੀ ਨਾਲ ਵਿਕਾਸ ਕਰ ਰਿਹਾ ਭਾਰਤ 24 ਸਾਲਾਂ ਬਾਅਦ ਟੀਚੇ ਲਈ ਕੰਮ ਕਰਨਾ ਸ਼ੁਰੂ ਕਰ ਦੇਵੇਗਾ ਅਤੇ ਆਪਣੇ ਅਨੁਮਾਨਿਤ ਅੰਕੜੇ ਨੂੰ ਹਾਸਲ ਕਰ ਲਵੇਗਾ।
ਵਿਜ਼ਨ ਡਾਕੁਮੈਂਟ
ਵਿਜ਼ਨ 2047 ਡਾਕੁਮੈਂਟ ਦਾ ਉਦੇਸ਼ ਮੱਧ ਆਮਦਨ ਦੇ ਜਾਲ ਤੋਂ ਬਚਣਾ ਹੈ। ਨੀਤੀ ਆਯੋਗ ਦੇ ਸੀਈਓ ਦੇ ਅਨੁਸਾਰ, ਕਮਿਸ਼ਨ ਮੱਧ-ਆਮਦਨ ਦੇ ਜਾਲ ਨੂੰ ਲੈ ਕੇ ਚਿੰਤਤ ਹੈ। ਭਾਰਤ ਨੂੰ ਗਰੀਬੀ ਅਤੇ ਮੱਧ ਵਰਗ ਦੀ ਆਮਦਨ ਦੇ ਜਾਲ ਨੂੰ ਤੋੜਨਾ ਹੋਵੇਗਾ।
ਇਸ ਦੇ ਨਾਲ ਹੀ, ਵਿਸ਼ਵ ਬੈਂਕ ਦੇ ਅਨੁਸਾਰ, ਜਦੋਂ ਭਾਰਤ ਸਾਲ 2047 ਵਿੱਚ 30 ਖਰਬ ਡਾਲਰ ਦੀ ਅਰਥਵਿਵਸਥਾ ਹਾਸਲ ਕਰੇਗਾ, ਤਦ ਹਰ ਵਿਅਕਤੀ 12,000 ਡਾਲਰ ਯਾਨੀ ਲਗਭਗ 10 ਲੱਖ ਰੁਪਏ ਤੋਂ ਵੱਧ ਦੀ ਸਾਲਾਨਾ ਆਮਦਨ ਵਾਲਾ ਦੇਸ਼ ਬਣ ਜਾਵੇਗਾ। ਨੀਤੀ ਆਯੋਗ ਦੇ ਸ਼ੁਰੂਆਤੀ ਅਨੁਮਾਨਾਂ ਦੇ ਅਨੁਸਾਰ, ਜੇਕਰ ਭਾਰਤ ਨੇ 2047 ਤੱਕ ਇੱਕ ਵਿਕਸਤ ਦੇਸ਼ ਬਣਨਾ ਹੈ, ਤਾਂ 2030 ਤੋਂ 2047 ਤੱਕ ਆਰਥਿਕਤਾ ਨੂੰ 9 ਪ੍ਰਤੀਸ਼ਤ ਸਾਲਾਨਾ ਦੀ ਦਰ ਨਾਲ ਵਿਕਾਸ ਕਰਨਾ ਹੋਵੇਗਾ।