GDP Data: 6.1 ਫੀਸਦ ਦੀ ਦਰ ਨਾਲ ਵਧੀ ਚੌਥੀ ਤਿਮਾਹੀ ‘ਚ ਅਰਥ ਵਿਵਸਥਾ, ਸਰਕਾਰ ਦਾ ਘਾਟਾ ਘਟਿਆ

Updated On: 

31 May 2023 18:52 PM

ਆਰਬੀਆਈ ਨੇ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਗਲੋਬਲ ਪੱਧਰ 'ਤੇ ਬਹੁਤ ਪ੍ਰਤੀਕੂਲ ਹਾਲਾਤ ਚੱਲ ਰਹੇ ਹਨ, ਇਸ ਤੋਂ ਬਾਅਦ ਵੀ ਭਾਰਤ ਦੀ ਅਰਥਵਿਵਸਥਾ ਦੇ ਮਜ਼ਬੂਤ ​​ਰਹਿਣ ਦੀ ਉਮੀਦ ਹੈ।

GDP Data: 6.1 ਫੀਸਦ ਦੀ ਦਰ ਨਾਲ ਵਧੀ ਚੌਥੀ ਤਿਮਾਹੀ ਚ ਅਰਥ ਵਿਵਸਥਾ, ਸਰਕਾਰ ਦਾ ਘਾਟਾ ਘਟਿਆ

6.4 ਫੀਸਦੀ ਰਹਿ ਸਕਦੀ ਹੈ ਜੀਡੀਪੀ

Follow Us On

ਸਰਕਾਰ ਨੇ ਚੌਥੀ ਤਿਮਾਹੀ ਦੇ ਜੀਡੀਪੀ (GDP) ਦੇ ਅੰਕੜੇ ਜਾਰੀ ਕਰ ਦਿੱਤੇ ਹਨ। ਸਰਕਾਰੀ ਅੰਕੜਿਆਂ ਅਨੁਸਾਰ ਚੌਥੀ ਤਿਮਾਹੀ ਵਿੱਚ ਦੇਸ਼ ਦੀ ਜੀਡੀਪੀ 6.1% ਰਹੀ ਹੈ। ਪਹਿਲਾਂ ਦੇਸ਼ ਦੀ ਜੀਡੀਪੀ 4.4 ਫੀਸਦੀ ਸੀ। ਜਨਵਰੀ-ਮਾਰਚ ਤਿਮਾਹੀ ਲਈ ਇਹ ਜੀਡੀਪੀ ਵਿਕਾਸ ਦਰ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਅਨੁਮਾਨ ਤੋਂ ਬਿਹਤਰ ਹੈ। ਆਰਬੀਆਈ ਨੇ ਜੀਡੀਪੀ ਵਿਕਾਸ ਦਰ 5.1 ਫੀਸਦੀ ਰਹਿਣ ਦੀ ਉਮੀਦ ਜਤਾਈ ਸੀ।

ਸਰਕਾਰੀ ਅੰਕੜਿਆਂ ਮੁਤਾਬਕ ਪੂਰੇ ਵਿੱਤੀ ਸਾਲ 2022-23 ‘ਚ ਦੇਸ਼ ਦੀ ਆਰਥਿਕ ਵਿਕਾਸ ਦਰ (ਜੀਡੀਪੀ ਗ੍ਰੋਥ ਰੇਟ) 7.2 ਫੀਸਦੀ ਰਹੀ ਹੈ। ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਨੇ ਬੁੱਧਵਾਰ ਨੂੰ ਜੀਡੀਪੀ ਦੇ ਅੰਕੜੇ ਜਾਰੀ ਕੀਤੇ ਹਨ। ਵਿੱਤੀ ਸਾਲ 2021-22 ‘ਚ ਦੇਸ਼ ਦੀ ਆਰਥਿਕ ਵਿਕਾਸ ਦਰ 9.1 ਫੀਸਦੀ ਸੀ। ਇਸ ਦੇ ਨਾਲ ਹੀ ਸਰਕਾਰ ਨੇ ਵਿੱਤੀ ਘਾਟੇ ਦੇ ਅੰਕੜੇ ਵੀ ਜਾਰੀ ਕੀਤੇ ਹਨ। ਸਰਕਾਰ ਦਾ ਵਿੱਤੀ ਘਾਟਾ ਘਟਿਆ ਹੈ। ਇਹ ਵੀ ਉਮੀਦ ਨਾਲੋਂ ਬਿਹਤਰ ਰਿਹਾ ਹੈ।

ਤਿਮਾਹੀ ਦਰ ਤਿਮਾਹੀ ਇਸ ਤਰ੍ਹਾਂ ਵਧੀ ਅਰਥ ਵਿਵਸਥਾ

ਜੇਕਰ ਅਸੀਂ ਤਿਮਾਹੀ ਆਧਾਰ ‘ਤੇ ਵਿੱਤੀ ਸਾਲ 2022-23 ‘ਚ ਆਰਥਿਕ ਵਿਕਾਸ ਦੇ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਅਪ੍ਰੈਲ-ਜੂਨ ਤਿਮਾਹੀ ‘ਚ ਭਾਰਤ ਦੀ ਅਰਥਵਿਵਸਥਾ ਨੇ 13.1 ਫੀਸਦੀ ਦੀ ਵਾਧਾ ਦਰ ਦਰਜ ਕੀਤਾ ਸੀ। ਜਦਕਿ ਜੁਲਾਈ-ਸਤੰਬਰ ‘ਚ ਵਿਕਾਸ ਦਰ 6.2 ਫੀਸਦੀ ਅਤੇ ਅਕਤੂਬਰ-ਦਸੰਬਰ ‘ਚ 4.5 ਫੀਸਦੀ ਰਹੀ।

ਸਰਕਾਰੀ ਘਾਟਾ ਇਨ੍ਹਾਂ ਹੋਇਆ ਘੱਟ

ਇਸ ਤੋਂ ਪਹਿਲਾਂ ਸਰਕਾਰ ਨੇ ਵਿੱਤੀ ਸਾਲ 2022-23 ਲਈ ਵਿੱਤੀ ਘਾਟੇ ਦੇ ਅੰਕੜੇ ਵੀ ਜਾਰੀ ਕੀਤੇ। ਅਪ੍ਰੈਲ 2022 ਤੋਂ ਮਾਰਚ 2023 ਦਰਮਿਆਨ ਸਰਕਾਰ ਦਾ ਵਿੱਤੀ ਘਾਟਾ ਜੀਡੀਪੀ ਦੇ 6.4 ਫੀਸਦੀ ‘ਤੇ ਆ ਗਿਆ ਹੈ। ਜਦੋਂ ਕਿ ਸਰਕਾਰ ਨੇ ਅਨੁਮਾਨ ਲਗਾਇਆ ਸੀ ਕਿ ਇਹ ਜੀਡੀਪੀ ਦੇ 6.7 ਫੀਸਦੀ ਦੇ ਬਰਾਬਰ ਹੋਵੇਗਾ।

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀ ਚਾਲੂ ਵਿੱਤੀ ਸਾਲ ਦੇ ਆਮ ਬਜਟ ‘ਚ ਵਿੱਤੀ ਘਾਟੇ ਨੂੰ ਜੀਡੀਪੀ ਦੇ 6.4 ਫੀਸਦੀ ‘ਤੇ ਲਿਆਉਣ ਦਾ ਟੀਚਾ ਰੱਖਿਆ ਸੀ। ਹੁਣ ਇਸ ਨੂੰ ਸੋਧ ਕੇ ਜੀਡੀਪੀ ਦੇ 5.9 ਫੀਸਦੀ ਦੇ ਪੱਧਰ ‘ਤੇ ਲਿਆਉਣ ਦਾ ਟੀਚਾ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਸਰਕਾਰ ਦੀ ਕੋਸ਼ਿਸ਼ ਹੈ ਕਿ 2025-26 ਤੱਕ ਇਸ ਨੂੰ ਜੀਡੀਪੀ ਦੇ 4.5 ਫੀਸਦੀ ਦੇ ਬਰਾਬਰ ਲਿਆਉਣ ਦੀ ਕੋਸ਼ਿਸ਼ ਹੈ।

ਆਰਥਿਕਤਾ ਨੂੰ ਹੁਲਾਰਾ ਦੇਣ ਵਾਲੇ ਹਨ ਇਹ ਅੰਕੜੇ

ਜੀਡੀਪੀ ਦੇ ਨਾਲ-ਨਾਲ ਦੇਸ਼ ਦੀ ਅਰਥਵਿਵਸਥਾ ਨਾਲ ਜੁੜੇ ਤਮਾਮ ਸਾਰੇ ਅੰਕੜੇ ਵੀ ਆ ਗਏ ਹਨ। ਇਨ੍ਹਾਂ ਨੂੰ ਤੁਸੀਂ ਇੱਥੇ ਦੇਖ ਸਕਦੇ ਹੋ।

  1. ਚੌਥੀ ਤਿਮਾਹੀ ‘ਚ ਦੇਸ਼ ਦੇ ਨਿਰਮਾਣ ਖੇਤਰ ਦੀ ਵਿਕਾਸ ਦਰ 4.5 ਫੀਸਦੀ ਰਹੀ ਹੈ।
    ਇਸ ਦੌਰਾਨ ਉਸਾਰੀ ਖੇਤਰ ਦੀ ਵਿਕਾਸ ਦਰ 10.4 ਫੀਸਦੀ ਰਹੀ ਹੈ।
    ਮਾਈਨਿੰਗ ਸੈਕਟਰ ਨੇ ਚੌਥੀ ਤਿਮਾਹੀ ‘ਚ 4.6 ਫੀਸਦੀ ਦੀ ਦਰ ਨਾਲ ਗ੍ਰੋਥ ਕੀਤੀ ਹੈ।
    ਇਸ ਦੌਰਾਨ ਸੇਵਾ ਖੇਤਰ ਦੀ ਵਿਕਾਸ ਦਰ 6.9 ਫੀਸਦੀ ਰਹੀ ਹੈ।
    ਭਾਰਤ ਦੇ ਉਦਯੋਗਿਕ ਖੇਤਰ ਨੇ ਚੌਥੀ ਤਿਮਾਹੀ ‘ਚ 6.3 ਫੀਸਦੀ ਦਾ ਵਾਧਾ ਦਰਜ ਕੀਤਾ ਹੈ।
    ਦੇਸ਼ ‘ਚ ਖੇਤੀ ਵਿਕਾਸ ਦਰ ਜਨਵਰੀ-ਮਾਰਚ ਤਿਮਾਹੀ ‘ਚ 5.5 ਫੀਸਦੀ ਰਹੀ ਹੈ।
    ਵਿੱਤੀ ਸਾਲ 2022-23 ਵਿੱਚ ਪ੍ਰਤੀ ਵਿਅਕਤੀ ਜੀਡੀਪੀ 1,96,983 ਰੁਪਏ ਰਹੀ ਹੈ।

ਬੇਰੁਜ਼ਗਾਰੀ ਦੀ ਦਰ ਵੀ ਹੋਈ ਘੱਟ

ਜਨਵਰੀ-ਮਾਰਚ ਤਿਮਾਹੀ ਦੌਰਾਨ ਭਾਰਤ ਵਿੱਚ ਬੇਰੁਜ਼ਗਾਰੀ ਦੇ ਅੰਕੜੇ ਜਿਆਦਾ ਸਨ। ਐਨਐਸਐਸਓ ਨੇ ਦਿਖਾਇਆ ਕਿ ਸ਼ਹਿਰੀ ਖੇਤਰਾਂ ਵਿੱਚ 15 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਵਿਅਕਤੀਆਂ ਲਈ ਬੇਰੁਜ਼ਗਾਰੀ ਦੀ ਦਰ ਜਨਵਰੀ-ਮਾਰਚ 2023 ਦੌਰਾਨ 6.8 ਪ੍ਰਤੀਸ਼ਤ ਰਹੀ ਜਦੋਂ ਕਿ ਪਿਛਲੇ ਸਾਲ ਦੀ ਇਸੇ ਮਿਆਦ ਵਿੱਚ ਇਹ 8.2 ਪ੍ਰਤੀਸ਼ਤ ਸੀ। ਮਾਹਿਰਾਂ ਦੀ ਮੰਨੀਏ ਤਾਂ ਆਉਣ ਵਾਲੇ ਦਿਨਾਂ ਵਿੱਚ ਇਸ ਵਿੱਚ ਹੋਰ ਸੁਧਾਰ ਹੋਣ ਦੀ ਸੰਭਾਵਨਾ ਹੈ।

ਮਹਿੰਗਾਈ ਦੇ ਅੰਕੜਿਆਂ ਵਿੱਚ ਵੀ ਸੁਧਾਰ

ਦੂਜੇ ਪਾਸੇ, ਸਥਾਨਕ ਟੂ ਗਲੋਬਲ ਪੱਧਰ ‘ਤੇ ਸੁਧਾਰ ਦੇਖਿਆ ਜਾ ਰਿਹਾ ਹੈ। ਮਾਰਚ ‘ਚ ਮਹਿੰਗਾਈ ਦਰ 5.60 ਫੀਸਦੀ ‘ਤੇ ਸੀ, ਜਦਕਿ ਅਪ੍ਰੈਲ ਮਹੀਨੇ ‘ਚ ਪ੍ਰਚੂਨ ਮਹਿੰਗਾਈ ਦਰ 4.70 ਫੀਸਦੀ ‘ਤੇ ਆ ਗਈ। ਇਸ ਦਾ ਮਤਲਬ ਹੈ ਕਿ RBI ਦਾ ਟਾਲਰੈਂਸ ਲੇਵਲ ਲਗਾਤਾਰ ਦੋ ਮਹੀਨਿਆਂ ਤੋਂ 6 ਫੀਸਦੀ ਤੋਂ ਹੇਠਾਂ ਦੇਖਣ ਨੂੰ ਮਿਲਿਆ ਹੈ। ਮਹਿੰਗਾਈ ਕਾਰਨ RBI ਨੇ ਮਈ 2022 ਤੋਂ ਫਰਵਰੀ 2023 ਤੱਕ ਵਿਆਜ ਦਰਾਂ ‘ਚ 2.50 ਫੀਸਦੀ ਦਾ ਵਾਧਾ ਕੀਤਾ ਹੈ। ਅਪ੍ਰੈਲ ਮਹੀਨੇ ‘ਚ ਵਿਆਜ ਦਰਾਂ ‘ਚ ਕੋਈ ਬਦਲਾਅ ਨਹੀਂ ਹੋਇਆ ਅਤੇ ਜੂਨ ਸਾਈਕਲ ‘ਚ ਵੀ ਅਜਿਹੀ ਹੀ ਸੰਭਾਵਨਾ ਦਿਖਾਈ ਦੇ ਰਹੀ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ‘ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ