Tata ਦਾ ਚੱਲਿਆ ਜਾਦੂ, ਪਹਿਲੇ ਹੀ ਦਿਨ ਇੱਕ ਸ਼ੇਅਰ ‘ਤੇ 800 ਰੁਪਏ ਤੋਂ ਵੱਧ ਦੀ ਕਮਾਈ

Published: 

30 Nov 2023 15:24 PM

ਨਿਵੇਸ਼ਕਾਂ ਦਾ ਇੰਤਜ਼ਾਰ ਆਖਿਰਕਾਰ ਖਤਮ ਹੋ ਗਿਆ ਹੈ ਅਤੇ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਟਾਟਾ ਦਾ ਸਟਾਕ ਅੱਜ ਸ਼ੇਅਰ ਬਾਜ਼ਾਰ 'ਚ ਲਿਸਟ ਹੋ ਗਿਆ ਹੈ। ਸ਼ੇਅਰ ਬਾਜ਼ਾਰ ਖੁੱਲ੍ਹਦੇ ਹੀ ਟਾਟਾ ਦੇ ਸ਼ੇਅਰਾਂ ਨੇ ਜ਼ਬਰਦਸਤ ਐਂਟਰੀ ਕੀਤੀ। ਪਹਿਲੇ ਹੀ ਦਿਨ ਟਾਟਾ ਦੇ ਇਕ ਸ਼ੇਅਰ ਨੇ ਨਿਵੇਸ਼ਕਾਂ ਨੂੰ 800 ਰੁਪਏ ਤੋਂ ਜ਼ਿਆਦਾ ਦੀ ਕਮਾਈ ਕੀਤੀ ਹੈ। ਭਾਵ, ਜਿਨ੍ਹਾਂ ਨੇ IPO ਵਿੱਚ 15000 ਰੁਪਏ ਦਾ ਨਿਵੇਸ਼ ਕੀਤਾ ਸੀ, ਉਨ੍ਹਾਂ ਨੂੰ ਅੱਜ 24000 ਰੁਪਏ ਮਿਲ ਗਏ ਹਨ।

Tata ਦਾ ਚੱਲਿਆ ਜਾਦੂ, ਪਹਿਲੇ ਹੀ ਦਿਨ ਇੱਕ ਸ਼ੇਅਰ ਤੇ 800 ਰੁਪਏ ਤੋਂ ਵੱਧ ਦੀ ਕਮਾਈ
Follow Us On

ਟਾਟਾ ਟੇਕ (Tata Technologies) ਦੇ ਆਈਪੀਓ (IPO) ‘ਚ ਪੈਸਾ ਲਗਾਉਣ ਵਾਲਿਆਂ ਲਈ ਵੱਡੀ ਖ਼ਬਰ ਹੈ। ਟਾਟਾ ਟੈਕਨਾਲੋਜੀਜ਼ ਦੇ ਸ਼ੇਅਰਾਂ ਦੀ ਅਲਾਟਮੈਂਟ ਹੋ ਚੁੱਕੀ ਹੈ ਅਤੇ ਇਸ ਦਾ ਸਟਾਕ ਅੱਜ ਸਟਾਕ ਮਾਰਕੀਟ ਵਿੱਚ NSE ਅਤੇ BSE ‘ਤੇ ਲਿਸਟਿਡ ਹੋਵੇਗਾ। ਅਜਿਹੀ ਸਥਿਤੀ ਵਿੱਚ, ਜਿਨ੍ਹਾਂ ਲੋਕਾਂ ਦੇ ਨਾਂਅ ਅਲਾਟਮੈਂਟ ਵਿੱਚ ਨਹੀਂ ਆਏ ਹਨ, ਉਹ ਅੱਜ ਸਟਾਕ ਖਰੀਦ ਕੇ ਕਮਾਈ ਕਰ ਸਕਦੇ ਹਨ। ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ ਟਾਟਾ ਟੇਕ ਨੇ ਆਪਣੀ ਲਿਸਟਿੰਗ ਦੇ ਦਿਨ ਹੀ ਸ਼ੇਅਰ ਬਾਜ਼ਾਰ ‘ਚ ਵੱਡੀ ਐਂਟਰੀ ਕੀਤੀ ਹੈ। ਬਾਜ਼ਾਰ ਖੁੱਲ੍ਹਣ ਦੇ ਇੱਕ ਘੰਟੇ ਦੇ ਅੰਦਰ, ਨਿਵੇਸ਼ਕਾਂ ਨੇ ਦੁੱਗਣੇ ਤੋਂ ਵੱਧ ਮੁਨਾਫਾ ਕਮਾਇਆ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਇਨ੍ਹਾਂ ਵਿੱਚੋਂ ਕਿੰਨੇ ਸਟਾਕ ਸਟਾਕ ਮਾਰਕੀਟ ਵਿੱਚ ਲਿਸਟ ਹੋਏ ਹਨ।

500 ਰੁਪਏ ਦਾ ਸ਼ੇਅਰ 1200 ਰੁਪਏ ‘ਤੇ ਲਿਸਟ

ਟਾਟਾ ਸਮੂਹ ਦਾ ਇਹ ਸ਼ੇਅਰ 140% ਦੇ ਪ੍ਰੀਮੀਅਮ ਦੇ ਨਾਲ BSE ‘ਤੇ 1199.95 ਰੁਪਏ ‘ਤੇ ਸੂਚੀਬੱਧ ਕੀਤਾ ਗਿਆ ਸੀ। ਇਸ ਦੇ ਨਾਲ ਹੀ, ਕੰਪਨੀ ਦੇ ਸ਼ੇਅਰ 140% ਦੇ ਪ੍ਰੀਮੀਅਮ ਦੇ ਨਾਲ NSE ‘ਤੇ 1,200 ਰੁਪਏ ‘ਤੇ ਸੂਚੀਬੱਧ ਕੀਤੇ ਗਏ ਸਨ। ਸੂਚੀਬੱਧ ਹੋਣ ਤੋਂ ਥੋੜ੍ਹੀ ਦੇਰ ਬਾਅਦ, ਇਹ ਸ਼ੇਅਰ BSE ‘ਤੇ ਆਪਣੀ ਜਾਰੀ ਕੀਮਤ ਤੋਂ ਲਗਭਗ 180% ਵਧ ਕੇ 1398 ਰੁਪਏ ਹੋ ਗਏ। ਤੁਹਾਨੂੰ ਦੱਸ ਦੇਈਏ ਕਿ ਟਾਟਾ ਟੈਕਨਾਲੋਜੀਜ਼ ਦੇ ਆਈਪੀਓ ਦਾ ਪ੍ਰਾਈਸ ਬੈਂਡ 475-500 ਰੁਪਏ ਤੈਅ ਕੀਤਾ ਗਿਆ ਸੀ। ਇਸ ਅਨੁਸਾਰ, ਨਿਵੇਸ਼ਕਾਂ ਨੇ ਲਿਸਟਿੰਗ ਦੇ ਪਹਿਲੇ ਹੀ ਦਿਨ ਭਾਰੀ ਮੁਨਾਫਾ ਕਮਾਇਆ। ਤੁਹਾਨੂੰ ਦੱਸ ਦੇਈਏ ਕਿ 18 ਸਾਲ ਬਾਅਦ ਟਾਟਾ ਗਰੁੱਪ ਦੀ ਕੋਈ ਕੰਪਨੀ ਸ਼ੇਅਰ ਬਾਜ਼ਾਰ ਵਿੱਚ ਲਿਸਟ ਹੋਈ ਹੈ। ਇਸ ਤੋਂ ਪਹਿਲਾਂ 2004 ਵਿੱਚ ਟਾਟਾ ਕੰਸਲਟੈਂਸੀ ਸਰਵਿਸਿਜ਼ (TCS) ਦੇ ਸ਼ੇਅਰ ਸੂਚੀਬੱਧ ਕੀਤੇ ਗਏ ਸਨ।

ਨਿਵੇਸ਼ਕਾਂ ਵੱਲੋਂ ਭਰਵਾਂ ਹੁੰਗਾਰਾ

ਤੁਹਾਨੂੰ ਦੱਸ ਦੇਈਏ ਕਿ ਟਾਟਾ ਟੈਕਨਾਲੋਜੀਜ਼ ਦੇ ਆਈਪੀਓ ਨੂੰ ਨਿਵੇਸ਼ਕਾਂ ਵੱਲੋਂ ਜ਼ਬਰਦਸਤ ਹੁੰਗਾਰਾ ਮਿਲਿਆ ਸੀ। ਤੀਜੇ ਦਿਨ ਆਈਪੀਓ ਨੂੰ 69.4 ਵਾਰ ਸਬਸਕ੍ਰਾਈਬ ਕੀਤਾ ਗਿਆ ਸੀ। ਇਸ ਨੂੰ ਰਿਕਾਰਡ 73.6 ਲੱਖ ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਤੁਹਾਨੂੰ ਦੱਸ ਦੇਈਏ ਕਿ ਆਈਪੀਓ 22 ਨਵੰਬਰ ਨੂੰ ਖੁੱਲ੍ਹਿਆ ਸੀ ਅਤੇ 24 ਨਵੰਬਰ ਨੂੰ ਬੰਦ ਹੋਇਆ ਸੀ। ਕੰਪਨੀ ਨੇ 3042 ਕਰੋੜ ਰੁਪਏ ਜੁਟਾਉਣ ਲਈ ਆਈਪੀਓ ਲਾਂਚ ਕੀਤਾ ਸੀ।