Rule Change: ਅੱਜ ਤੋਂ ਬਦਲੇ ਇਹ ਨਿਯਮ, ਤੁਹਾਡੀ ਜੇਬ ‘ਤੇ ਕਿੰਨਾ ਪਵੇਗਾ ਅਸਰ? ਜਾਣੋ…

Updated On: 

01 Jan 2025 08:50 AM

New Rules in New Year: ਸਾਲ 2024 ਖਤਮ ਹੋ ਗਿਆ ਹੈ। ਨਵੇਂ ਸਾਲ ਦੀ ਆਮਦ ਦੇ ਨਾਲ, ਕਈ ਮਹੱਤਵਪੂਰਨ ਨਿਯਮ ਬਦਲ ਗਏ ਹਨ। ਇਨ੍ਹਾਂ ਦਾ ਸਿੱਧਾ ਅਸਰ ਤੁਹਾਡੀ ਜੇਬ 'ਤੇ ਪਵੇਗਾ। ਇਹ ਬਦਲਾਅ 1 ਜਨਵਰੀ ਤੋਂ ਲਾਗੂ ਹੋ ਰਹੇ ਹਨ, ਤਾਂ ਆਓ ਜਾਣਦੇ ਹਾਂ ਕਿ ਕਿਹੜੇ ਬਦਲਾਅ ਹੋ ਰਹੇ ਹਨ ਅਤੇ ਇਸ ਦਾ ਤੁਹਾਡੀ ਜ਼ਿੰਦਗੀ 'ਤੇ ਕੀ ਅਸਰ ਪਵੇਗਾ।

Rule Change: ਅੱਜ ਤੋਂ ਬਦਲੇ ਇਹ ਨਿਯਮ, ਤੁਹਾਡੀ ਜੇਬ ਤੇ ਕਿੰਨਾ ਪਵੇਗਾ ਅਸਰ? ਜਾਣੋ...

ਅੱਜ ਤੋਂ ਬਦਲ ਗਏ ਕਈ ਨਿਯਮ

Follow Us On

1 ਜਨਵਰੀ ਨੂੰ ਸਿਰਫ ਸਾਲ ਹੀ ਨਹੀਂ ਬਦਲਿਆ ਸਗੋਂ ਕਈ ਵੱਡੇ ਨਿਯਮ ਵੀ ਬਦਲੇ ਹਨ। ਸਾਲ 2024 ਬੀਤ ਚੁੱਕਿਆ ਹੈ। ਹੁਣ ਨਵੇਂ ਸਾਲ ਵਿੱਚ ਨਵੇਂ ਸੁਰ ਹੋਣਗੇ ਤੇ ਨਵੇਂ ਖਰਚੇ ਵੀ। ਨਵੇਂ ਸਾਲ ਦੀ ਆਮਦ ਦੇ ਨਾਲ, ਕਈ ਮਹੱਤਵਪੂਰਨ ਨਿਯਮ ਵੀ ਬਦਲ ਗਏ ਹਨ। ਇਨ੍ਹਾਂ ਦਾ ਸਿੱਧਾ ਅਸਰ ਤੁਹਾਡੀ ਜੇਬ ‘ਤੇ ਪਵੇਗਾ। ਇਹ ਬਦਲਾਅ 1 ਜਨਵਰੀ ਤੋਂ ਲਾਗੂ ਹੋ ਰਹੇ ਹਨ, ਤਾਂ ਆਓ ਜਾਣਦੇ ਹਾਂ ਕਿ ਕਿਹੜੇ ਬਦਲਾਅ ਹੋ ਰਹੇ ਹਨ ਅਤੇ ਇਸ ਦਾ ਤੁਹਾਡੀ ਜ਼ਿੰਦਗੀ ‘ਤੇ ਕੀ ਅਸਰ ਪਵੇਗਾ।

RBI ਦੇ FD ਨਿਯਮਾਂ ਵਿੱਚ ਬਦਲਾਅ

ਰਿਜ਼ਰਵ ਬੈਂਕ ਨੇ 1 ਜਨਵਰੀ ਤੋਂ NBFC (ਨਾਨ-ਬੈਂਕਿੰਗ ਵਿੱਤੀ ਕੰਪਨੀ) ਅਤੇ HFC (ਹਾਊਸਿੰਗ ਫਾਈਨਾਂਸ ਕੰਪਨੀ) ਦੇ ਫਿਕਸਡ ਡਿਪਾਜ਼ਿਟ (FD) ਨਾਲ ਸਬੰਧਤ ਨਿਯਮਾਂ ਵਿੱਚ ਬਦਲਾਅ ਕੀਤਾ ਹੈ। ਇਸ ਵਿੱਚ ਡਿਪਾਜ਼ਿਟ ਲੈਣ ਦੇ ਨਿਯਮ, ਤਰਲ ਸੰਪੱਤੀ ਰੱਖਣ ਦੀ ਪ੍ਰਤੀਸ਼ਤਤਾ ਅਤੇ ਡਿਪਾਜ਼ਿਟ ਦਾ ਬੀਮਾ ਕਰਨ ਨਾਲ ਸਬੰਧਤ ਨਵੇਂ ਨਿਯਮ ਸ਼ਾਮਲ ਹਨ।

ਵਧਣ ਜਾ ਰਹੀਆਂ ਹਨ ਕਾਰਾਂ ਦੀਆਂ ਕੀਮਤਾਂ

ਨਵੇਂ ਸਾਲ ‘ਚ ਕਈ ਕਾਰ ਕੰਪਨੀਆਂ ਨੇ ਕਾਰਾਂ ਦੀਆਂ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਹੈ। ਇਨ੍ਹਾਂ ‘ਚ ਮਾਰੂਤੀ ਸੁਜ਼ੂਕੀ, ਹੁੰਡਈ, ਮਹਿੰਦਰਾ, ਮਰਸੀਡੀਜ਼-ਬੈਂਜ਼, ਬੀਐੱਮਡਬਲਯੂ ਅਤੇ ਔਡੀ ਵਰਗੀਆਂ ਕੰਪਨੀਆਂ ਸ਼ਾਮਲ ਹਨ। ਇਨ੍ਹਾਂ ਕੰਪਨੀਆਂ ਨੇ ਕੀਮਤ ‘ਚ ਕਰੀਬ 3 ਫੀਸਦੀ ਦਾ ਵਾਧਾ ਕਰਨ ਦਾ ਫੈਸਲਾ ਕੀਤਾ ਹੈ।

ਐਲਪੀਜੀ ਦੀ ਕੀਮਤ

ਤੇਲ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਐਲਪੀਜੀ ਦੀਆਂ ਕੀਮਤਾਂ ਦੀ ਸਮੀਖਿਆ ਕਰਦੀਆਂ ਹਨ। ਪਿਛਲੇ ਕੁਝ ਮਹੀਨਿਆਂ ਵਿੱਚ 19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਿੱਚ ਵਾਧਾ ਹੋਇਆ ਹੈ, ਪਰ 14.2 ਕਿਲੋ ਦਾ ਘਰੇਲੂ ਸਿਲੰਡਰ ਅਜੇ ਵੀ 803 ਰੁਪਏ ਵਿੱਚ ਮਿਲ ਰਿਹਾ ਹੈ। ਘਰੇਲੂ ਸਿਲੰਡਰ ਦੀ ਕੀਮਤ ‘ਚ ਕੋਈ ਬਦਲਾਅ ਨਹੀਂ ਹੋਇਆ ਹੈ।

ਐਮਾਜ਼ਾਨ ਪ੍ਰਾਈਮ ਵਿੱਚ ਬਦਲਾਅ

ਐਮਾਜ਼ਾਨ ਇੰਡੀਆ ਨੇ 1 ਜਨਵਰੀ 2025 ਤੋਂ ਆਪਣੀ ਪ੍ਰਾਈਮ ਮੈਂਬਰਸ਼ਿਪ ਦੇ ਨਿਯਮਾਂ ਵਿੱਚ ਬਦਲਾਅ ਕੀਤਾ ਹੈ। ਹੁਣ ਪ੍ਰਾਈਮ ਵੀਡੀਓ ਨੂੰ ਇੱਕ ਖਾਤੇ ਤੋਂ ਸਿਰਫ ਦੋ ਟੀਵੀ ‘ਤੇ ਸਟ੍ਰੀਮ ਕੀਤਾ ਜਾ ਸਕਦਾ ਹੈ। ਪਹਿਲਾਂ ਪੰਜ ਡਿਵਾਈਸਾਂ ਤੱਕ ਸਟ੍ਰੀਮਿੰਗ ਦੀ ਇਜਾਜ਼ਤ ਸੀ। ਹੋਰ ਟੀਵੀ ‘ਤੇ ਸਟ੍ਰੀਮਿੰਗ ਲਈ ਵਾਧੂ ਮੈਂਬਰਸ਼ਿੱਪ ਦੀ ਲੋੜ ਪਵੇਗੀ।

ਜੀਐਸਟੀ ਪੋਰਟਲ ਵਿੱਚ ਬਦਲਾਅ

1 ਜਨਵਰੀ ਤੋਂ ਜੀਐਸਟੀ ਪੋਰਟਲ ਵਿੱਚ ਕੁਝ ਮਹੱਤਵਪੂਰਨ ਬਦਲਾਅ ਕੀਤੇ ਜਾ ਰਹੇ ਹਨ। ਈ-ਵੇਅ ਬਿੱਲ ਦੀ ਅੰਤਿਮ ਤਰੀਕ ਅਤੇ ਜੀਐਸਟੀ ਪੋਰਟਲ ਦੀ ਸੁਰੱਖਿਆ ਨਾਲ ਸਬੰਧਤ ਬਦਲਾਅ ਹੋਣਗੇ। ਨਵੇਂ ਨਿਯਮ ਲਾਗੂ ਹੋਣ ਕਾਰਨ ਖਰੀਦਦਾਰਾਂ, ਵਿਕਰੇਤਾਵਾਂ ਅਤੇ ਟਰਾਂਸਪੋਰਟਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਪੈਨਸ਼ਨ ਦਾ ਪੈਸਾ

EPFO ਨੇ 1 ਜਨਵਰੀ ਤੋਂ ਪੈਨਸ਼ਨ ਨਿਯਮਾਂ ਨੂੰ ਸਰਲ ਕਰ ਦਿੱਤਾ ਹੈ। ਹੁਣ ਕਰਮਚਾਰੀ ਕਿਸੇ ਵੀ ਬੈਂਕ ਤੋਂ ਆਪਣੀ ਪੈਨਸ਼ਨ ਦੀ ਰਕਮ ਕਢਵਾ ਸਕਣਗੇ ਅਤੇ ਇਸਦੇ ਲਈ ਕਿਸੇ ਵਾਧੂ ਤਸਦੀਕ ਦੀ ਲੋੜ ਨਹੀਂ ਹੋਵੇਗੀ।

FD ਨਿਯਮਾਂ ਵਿੱਚ ਬਦਲਾਅ

ਫਿਕਸਡ ਡਿਪਾਜ਼ਿਟ (FD) ਵਿੱਚ ਵੀ ਬਦਲਾਅ ਹੋ ਰਹੇ ਹਨ। ਜੇਕਰ ਤੁਸੀਂ FD ‘ਚ ਨਿਵੇਸ਼ ਕਰਦੇ ਹੋ, ਤਾਂ 1 ਜਨਵਰੀ ਤੋਂ ਇਸ ‘ਚ ਜਮ੍ਹਾ ਰਕਮ ਨੂੰ ਮਿਆਦ ਪੂਰੀ ਹੋਣ ਤੋਂ ਪਹਿਲਾਂ ਕਢਵਾਉਣ ਦੇ ਨਿਯਮਾਂ ‘ਚ ਬਦਲਾਅ ਹੋਵੇਗਾ। ਇਹ ਬਦਲਾਅ ਖਾਸ ਤੌਰ ‘ਤੇ NBFCs ਅਤੇ HFCs ਨਾਲ ਸਬੰਧਤ ਹੋਣਗੇ।