Share Market: ਇਸ ਕਰਕੇ ਲਾਲ ਹੋਈ ਦਲਾਲ ਸਟਰੀਟ, ਦੋ ਦਿਨਾਂ ‘ਚ ਨਿਵੇਸ਼ਕਾਂ ਨੂੰ 4 ਲੱਖ ਕਰੋੜ ਦਾ ਨੁਕਸਾਨ

Updated On: 

10 Mar 2023 16:35 PM

Sensex 632.45 ਅੰਕਾਂ ਦੀ ਗਿਰਾਵਟ ਨਾਲ 59,173.83 ਅੰਕ 'ਤੇ ਬੰਦ ਹੋਇਆ ਹੈ। ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ ਦਾ ਪ੍ਰਮੁੱਖ ਸੂਚਕ ਅੰਕ ਨਿਫਟੀ 176.70 ਅੰਕਾਂ ਦੀ ਗਿਰਾਵਟ ਨਾਲ 17,412.90 ਅੰਕਾਂ 'ਤੇ ਬੰਦ ਹੋਇਆ।

Share Market: ਇਸ ਕਰਕੇ ਲਾਲ ਹੋਈ ਦਲਾਲ ਸਟਰੀਟ, ਦੋ ਦਿਨਾਂ ਚ ਨਿਵੇਸ਼ਕਾਂ ਨੂੰ 4 ਲੱਖ ਕਰੋੜ ਦਾ ਨੁਕਸਾਨ

ਸ਼ੇਅਰ ਮਾਰਕੀਟ 'ਚ ਭੂਚਾਲ

Follow Us On

Share Market ਲਗਾਤਾਰ ਦੂਜੇ ਦਿਨ ਟੁੱਟਿਆ ਹੈ। ਜੇਕਰ ਅੱਜ ਦੇ 600 ਅੰਕਾਂ ਨੂੰ ਮਿਲਾ ਦਿੱਤਾ ਜਾਵੇ ਤਾਂ ਦੋ ਦਿਨਾਂ ‘ਚ ਸੈਂਸੈਕਸ ‘ਚ 1100 ਅੰਕਾਂ ਤੋਂ ਜ਼ਿਆਦਾ ਦੀ ਗਿਰਾਵਟ ਦੇਖਣ ਨੂੰ ਮਿਲ ਚੁੱਕੀ ਹੈ। ਜਿਸ ਕਾਰਨ ਸ਼ੇਅਰ ਬਾਜ਼ਾਰ ਦੇ ਨਿਵੇਸ਼ਕਾਂ ਨੂੰ 4 ਲੱਖ ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਜੇਕਰ ਅੱਜ ਦੀ ਗੱਲ ਕਰੀਏ ਤਾਂ ਸੈਂਸੈਕਸ 632.45 ਅੰਕਾਂ ਦੀ ਗਿਰਾਵਟ ਨਾਲ 59,173.83 ‘ਤੇ ਬੰਦ ਹੋਇਆ ਹੈ। ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ ਦਾ ਪ੍ਰਮੁੱਖ ਸੂਚਕ ਅੰਕ ਨਿਫਟੀ 176.70 ਅੰਕਾਂ ਦੀ ਗਿਰਾਵਟ ਨਾਲ 17,412.90 ਅੰਕਾਂ ‘ਤੇ ਬੰਦ ਹੋਇਆ ਹੈ।

ਅੱਜ ਦੀ ਗਿਰਾਵਟ ਦਾ ਮੁੱਖ ਕਾਰਨ ਅਮਰੀਕੀ ਸਿਲੀਕਨ ਵੈਲੀ ਬੈਂਕ ਦੇ ਸ਼ੇਅਰਾਂ ‘ਚ 60 ਫੀਸਦੀ ਦੀ ਗਿਰਾਵਟ ਹੈ। ਜਿਸ ਕਾਰਨ ਅੱਜ ਭਾਰਤੀ ਸ਼ੇਅਰ ਬਾਜ਼ਾਰ ਦੇ ਨਿਵੇਸ਼ਕਾਂ ਨੂੰ 2 ਲੱਖ ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਆਓ ਤੁਹਾਨੂੰ ਦੱਸਦੇ ਹਾਂ ਉਨ੍ਹਾਂ 8 ਕਾਰਨਾਂ ਬਾਰੇ ਜਿਨ੍ਹਾਂ ਦੀ ਵਜ੍ਹਾ ਨਾਲ ਸ਼ੇਅਰ ਬਾਜ਼ਾਰ ‘ਚ ਗਿਰਾਵਟ ਦੇਖਣ ਨੂੰ ਮਿਲੀ ਹੈ।

ਅੱਜ ਇਨ੍ਹਾਂ 8 ਕਾਰਨਾਂ ਕਾਰਨ ਡੁੱਬਿਆ ਸ਼ੇਅਰ ਬਾਜ਼ਾਰ

SVB ‘ਚ ਗਿਰਾਵਟ ਦਾ ਅਸਰ: ਅਮਰੀਕੀ ਬੈਂਕ SVB ਫਾਈਨੈਂਸ਼ੀਅਲ ਗਰੁੱਪ, ਜੋ ਕਿ ਪ੍ਰਾਇਮਰੀ-ਸਟੇਜ ਸਟਾਰਟਅੱਪਸ ‘ਚ ਨਿਵੇਸ਼ ਕਰਦਾ ਹੈ, ਦੇ ਸ਼ੇਅਰਾਂ ‘ਚ 60 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ, ਜਿਸ ਕਾਰਨ ਬੈਂਕ ਦੀ ਮਾਰਕੀਟ ਕੈਪ 80 ਅਰਬ ਡਾਲਰ ਤੋਂ ਜ਼ਿਆਦਾ ਘੱਟ ਗਈ। ਹਾਲਾਂਕਿ ਇਹ ਯੂਐਸ-ਸਪੈਸਿਫਿਕ ਈਸ਼ੂ ਹੈ। ਇਸ ਗਿਰਾਵਟ ਕਾਰਨ ਇਸ ਦਾ ਅਸਰ ਨਾ ਸਿਰਫ ਵਾਲ ਸਟਰੀਟ ਦੇ ਹੋਰ ਸ਼ੇਅਰਾਂ ‘ਤੇ ਸਗੋਂ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ‘ਤੇ ਵੀ ਦੇਖਣ ਨੂੰ ਮਿਲਿਆ ਹੈ।

ਬੈਂਕ ਸਟਾਕ ਵਿੱਚ ਗਿਰਾਵਟ: ਸਿਲੀਕਨ ਵੈਲੀ ਬੈਂਕ ਵਿੱਚ ਵੱਡੀ ਗਿਰਾਵਟ ਕਰਕੇ ਦੁਨੀਆ ਭਰ ਦੇ ਬੈਂਕ ਸਟਾਕ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ। ਭਾਰਤ ਦੀ ਗੱਲ ਕਰੀਏ ਤਾਂ ਐਚਡੀਐਫਸੀ ਅਤੇ ਐਚਡੀਐਫਸੀ ਬੈਂਕ ਦੇ ਸ਼ੇਅਰਾਂ ਵਿੱਚ 2 ਫੀਸਦੀ ਤੋਂ ਵੱਧ ਦੀ ਗਿਰਾਵਟ ਆਈ ਹੈ ਅਤੇ ਪੀਐਸਯੂ ਬੈਂਕ ਸੂਚਕਾਂਕ ਵੀ 2 ਫੀਸਦੀ ਡਿੱਗ ਗਿਆ।

Adani shares fall: ਨਿਫਟੀ ਸਟਾਕ ਅਡਾਨੀ ਇੰਟਰਪ੍ਰਾਈਜਿਜ਼ ‘ਚ 4 ਫੀਸਦੀ ਤੱਕ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਅਡਾਨੀ ਦੇ 10 ‘ਚੋਂ 6 ਸ਼ੇਅਰ ਨੈਗੇਟਿਵ ਰਹੇ। GQG ਪਾਰਟਨਰਜ਼ ਦੇ ਨਿਵੇਸ਼ ਅਤੇ ਸਮੂਹ ਦੁਆਰਾ ਕੀਤੇ ਗਏ ਕਰਜ਼ੇ ਦੇ ਪ੍ਰੀਪੇਮੈਂਟ ਕਾਰਨ ਅਡਾਨੀ ਦੇ ਸ਼ੇਅਰਾਂ ‘ਚ ਤੇਜ਼ੀ ਹੌਲੀ-ਹੌਲੀ ਘੱਟ ਹੁੰਦੀ ਨਜ਼ਰ ਆ ਰਹੀ ਹੈ।

ਫੇਡ ਦਾ ਡਰ: ਫੇਡ ਦੇ ਫੈਸਲਿਆਂ ਦਾ ਡਰ ਸਟਾਕ ਮਾਰਕੀਟ ਨੂੰ ਵੀ ਪਰੇਸ਼ਾਨ ਕਰ ਰਿਹਾ ਹੈ। 78 ਫੀਸਦੀ ਦਾ ਮੰਨਣਾ ਹੈ ਕਿ ਆਉਣ ਵਾਲੀ ਪਾਲਿਸੀ ਮੀਟਿੰਗ ਵਿੱਚ ਫੇਡ 50 ਬੇਸਿਸ ਪੁਆਇੰਟ ਵਧਾ ਸਕਦਾ ਹੈ। ਨਿਵੇਸ਼ਕ ਸ਼ੁੱਕਰਵਾਰ ਦੇ ਫਰਵਰੀ ਦੇ ਨੌਕਰੀਆਂ ਦੇ ਅੰਕੜਿਆਂ ਦੀ ਉਡੀਕ ਕਰ ਰਹੇ ਹਨ ਜੋ ਇਹ ਫੈਸਲਾ ਕਰਨ ਵਿੱਚ ਮਦਦ ਕਰ ਸਕਦਾ ਹੈ ਕਿ ਯੂਐਸ ਫੈੱਡ ਦੋ ਹਫ਼ਤਿਆਂ ਵਿੱਚ ਆਪਣੀ ਅਗਲੀ ਮੀਟਿੰਗ ਵਿੱਚ ਵਿਆਜ ਦਰਾਂ ਵਿੱਚ ਕਿੰਨਾ ਵੱਡਾ ਵਾਧਾ ਕਰੇਗਾ।

ਵਿਦੇਸ਼ੀ ਬਾਜ਼ਾਰਾਂ ‘ਚ ਗਿਰਾਵਟ: ਗਲੋਬਲ ਸ਼ੇਅਰ ਬਾਜ਼ਾਰਾਂ ਦਾ ਅਸਰ ਭਾਰਤੀ ਬਾਜ਼ਾਰ ‘ਤੇ ਵੀ ਦੇਖਣ ਨੂੰ ਮਿਲਿਆ। ਨੈਸਡੈਕ ‘ਚ 2 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਦਰਜ ਕੀਤੀ ਗਈ ਹੈ। ਬੈਂਚਮਾਰਕ S&P 500 ਅਤੇ ਡਾਓ ਬੀਤੀ ਰਾਤ 2 ਪ੍ਰਤੀਸ਼ਤ ਦੇ ਨੇੜੇ ਡਿੱਗ ਗਏ। ਜਾਪਾਨ ਦਾ ਨਿੱਕੇਈ 1.7 ਫੀਸਦੀ ਅਤੇ ਹਾਂਗਕਾਂਗ ਦਾ ਹੈਂਗਸੇਂਗ 2.6 ਫੀਸਦੀ ਹੇਠਾਂ ਕਾਰੋਬਾਰ ਕਰ ਰਿਹਾ ਸੀ।

ਰੁਪਏ ‘ਚ ਗਿਰਾਵਟ: ਅੱਜ ਸ਼ੁਰੂਆਤੀ ਕਾਰੋਬਾਰ ‘ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 8 ਪੈਸੇ ਕਮਜ਼ੋਰ ਹੋ ਕੇ 82.14 ‘ਤੇ ਆ ਗਿਆ। ਡਾਲਰ ਸੂਚਕ ਅੰਕ ਅੱਜ 105 ਅੰਕਾਂ ਦੇ ਉੱਪਰ ਕਾਰੋਬਾਰ ਕਰ ਰਿਹਾ ਸੀ।

ਐਫਆਈਆਈ ਨੇ ਕੀਤੀ ਵਿਕਵਾਲੀ: ਐਕਸਚੇਂਜ ਦੇ ਅੰਕੜਿਆਂ ਦੇ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕ (ਐਫਆਈਆਈ) ਵੀਰਵਾਰ ਨੂੰ ਪੂੰਜੀ ਬਾਜ਼ਾਰ ਵਿੱਚ ਸ਼ੁੱਧ ਵਿਕਰੇਤਾ ਸਨ ਅਤੇ ਉਨ੍ਹਾਂ ਨੇ 561.78 ਕਰੋੜ ਰੁਪਏ ਦੇ ਸ਼ੇਅਰ ਵੇਚੇ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ